Former Karnataka CM Yediyurappa appears before CID for inquiry in POCSO case
17 ਸਾਲਾ ਲੜਕੀ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ 81 ਸਾਲਾ ਭਾਜਪਾ ਨੇਤਾ ਯੇਡੀਯੁਰੱਪਾ ਸੀਆਈਡੀ ਅੱਗੇ ਪੇਸ਼
ਬੰਗਲੌਰ, 17 ਜੂਨ
ਕਰਨਾਟਕ ਦਾ ਸਾਬਕਾ ਮੁੱਖ ਮੰਤਰੀ 81 ਸਾਲਾ ਬੀਐੱਸ ਯੇਡੀਯੁਰੱਪਾ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਦਰਜ ਮਾਮਲੇ ਦੇ ਸਬੰਧ ਵਿੱਚ ਪੁੱਛ ਪੜਤਾਲ ਲਈ ਅੱਜ ਇਥੇ ਸੀਆਈਡੀ ਸਾਹਮਣੇ ਪੇਸ਼ ਹੋਇਆ।
ਕਰਨਾਟਕ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ 14 ਮਾਰਚ ਨੂੰ ਦਰਜ ਹੋਏ ਮਾਮਲੇ ਦੇ ਸਬੰਧ ‘ਚ ਸੀਨੀਅਰ ਭਾਜਪਾ ਨੇਤਾ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਸੀ। 17 ਸਾਲਾ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ
ਪੁਲੀਸ ਅਨੁਸਾਰ 17 ਸਾਲਾ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਯੇਡੀਯੁਰੱਪਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 354ਏ (ਜਿਨਸੀ ਸ਼ੋਸ਼ਣ) ਅਤੇ ਪੋਕਸੋ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤ ‘ਚ ਔਰਤ ਨੇ ਦੋਸ਼ ਲਗਾਇਆ ਹੈ ਕਿ ਇਸ ਸਾਲ 2 ਫਰਵਰੀ ਨੂੰ ਯੇਡੀਯੁਰੱਪਾ ਨੇ ਇੱਥੇ ਡਾਲਰ ਕਲੋਨੀ ਸਥਿਤ ਆਪਣੀ ਰਿਹਾਇਸ਼ ’ਤੇ ਮੁਲਾਕਾਤ ਦੌਰਾਨ ਉਸ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
14 ਮਾਰਚ ਨੂੰ ਸਦਾਸ਼ਿਵਨਗਰ ਥਾਣੇ ਵਿੱਚ ਕੇਸ ਦਰਜ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਕਰਨਾਟਕ ਦੇ ਡੀਜੀਪੀ ਨੇ ਤੁਰੰਤ ਜਾਂਚ ਲਈ ਕੇਸ ਸੀਆਈਡੀ ਨੂੰ ਸੌਂਪਣ ਦੇ ਆਦੇਸ਼ ਜਾਰੀ ਕੀਤੇ ਸਨ।
ਯੇਡੀਯੁਰੱਪਾ ‘ਤੇ ਦੋਸ਼ ਲਗਾਉਣ ਵਾਲੀ 54 ਸਾਲਾ ਔਰਤ ਦੀ ਪਿਛਲੇ ਮਹੀਨੇ ਇੱਥੇ ਨਿੱਜੀ ਹਸਪਤਾਲ ‘ਚ ਫੇਫੜਿਆਂ ਦੇ ਕੈਂਸਰ ਨਾਲ ਮੌਤ ਹੋ ਗਈ ਸੀ। ਯੇਡੀਯੁਰੱਪਾ ਨੇ ਦੋਸ਼ਾਂ ਨੂੰ ਰੱਦ ਕੀਤਾ ਹੈ।
Mr. Yediyurappa has been booked under the POCSO Act, 2012, and other Sections of the Indian Penal Code for allegedly molesting a 17-year-old girl in February this year
17 ਸਾਲਾ ਲੜਕੀ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ 81 ਸਾਲਾ ਭਾਜਪਾ ਨੇਤਾ Former Karnataka CM B.S. Yediyurappa ਸੀਆਈਡੀ ਅੱਗੇ ਪੇਸ਼ ਲਿੰਕ ਕਮੈਂਟ ਬਾਕਸ ‘ਚ👇