India slams Canadian parliament’s ‘moment of silence’ tribute to Hardeep Singh Nijjar
ਕੈਨੇਡੀਅਨ ਸੰਸਦ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਰਧਾਂਜਲੀ ਦੇਣ ਤੇ ਭਾਰਤ ਕਨੇਡਾ ਤੇ ਭੜਕਿਆ
ਏਅਰ ਇੰਡੀਆ ਬੰਬ ਕਾਂਡ ਦੀ ਯਾਦ ‘ਚ ਸਿੱਖਾਂ ਨੇ ਪ੍ਰੋਗਰਾਮ ਉਲੀਕੇ
ਏਅਰ ਇੰਡੀਆ ਹਾਦਸੇ ‘ਚ ਬਹੁਤ ਸਾਰੇ ਸਿੱਖ ਅਤੇ ਹੋਰ ਬੇਦੋਸ਼ੇ ਲੋਕ ਮਾਰ ਕੇ ਦੋਸ਼ ਵੀ ਸਿੱਖਾਂ ਸਿਰ ਮੜ੍ਹਿਆ ਗਿਆ। ਸਮੇਂ ਦੀ ਚਾਲ ਨੇ ਸੱਚ ਸਾਹਮਣੇ ਲੈ ਆਂਦਾ ਜਦੋਂ ਭਾਰਤ ਸਰਕਾਰ ਨੇ ਸ. ਰਿਪੁਦਮਨ ਸਿੰਘ ਮਲਿਕ ਨੂੰ ਭਾਰਤ ਦਾ ਵੀਜ਼ਾ ਦਿੱਤਾ, ਉਸਤੋਂ ਮੋਦੀ ਦੀਆਂ ਸਿਫਤਾਂ ਕਰਦੀ ਚਿੱਠੀ ਲਿਖਵਾਈ ਤੇ ਫਿਰ ਅਚਾਨਕ ਕੁਝ ਦੇਰ ਬਾਅਦ ਸ. ਮਲਿਕ ਦਾ ਕਤਲ ਹੋ ਗਿਆ।
ਸਮਾਂ ਮੰਗ ਕਰਦਾ ਹੈ ਕਿ ਕੈਨੇਡੀਅਨ ਸਿੱਖ ਕੈਨੇਡਾ ਸਰਕਾਰ ਤੋਂ ਏਅਰ ਇੰਡੀਆ ਕਾਂਡ ਦੀ ਦੁਬਾਰਾ ਜਨਤਕ ਜਾਂਚ ਦੀ ਮੰਗ ਕਰਨ ਤੇ ਨਾਲ ਹੀ ਸ. ਰਿਪੁਦਮਨ ਸਿੰਘ ਮਲਿਕ ਦੇ ਕਤਲ ਦੀ ਜਾਂਚ ਵੀ ਵੱਡੇ ਪੱਧਰ ‘ਤੇ ਹੋਵੇ। ਆਖਰ ਕਿਵੇਂ ਕੋਈ ਉਸਨੂੰ “ਨੋ ਫਲਾਈ ਲਿਸਟ” ਵਿੱਚੋਂ ਕਢਵਾ ਕੇ ਭਾਰਤ ਲੈ ਗਿਆ, ਜਦਕਿ ਭਾਰਤ ਹਮੇਸ਼ਾ ਉਸਨੂੰ ਏਅਰ ਇੰਡੀਆ ਹਾਦਸੇ ਦਾ ਦੋਸ਼ੀ ਗਰਦਾਨਦਾ ਰਿਹਾ।
ਏਅਰ ਇੰਡੀਆ ਹਾਦਸੇ ‘ਚ ਮਾਰੇ ਗਏ ਬੇਦੋਸ਼ਿਆਂ ਦੀ ਯਾਦ ਵਿੱਚ ਅਰਦਾਸਾਂ ਪਹਿਲਾਂ ਵੀ ਗੁਰਦੁਆਰਿਆਂ ‘ਚ ਹੁੰਦੀਆਂ ਹਨ, ਹੋਰ ਵੱਡੇ ਪੱਧਰ ‘ਤੇ ਸਮਾਗਮ ਕੀਤੇ ਜਾਣ ਤਾਂ ਕਿ ਪੀੜਤਾਂ ਨੂੰ ਸੱਚ ਅਤੇ ਇਨਸਾਫ਼ ਦੇ ਦਰਸ਼ਨ ਹੋ ਸਕਣ।
ਕੈਨੇਡਾ ਦੀ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅੱਜ ਸਰੀ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸਰੀ ਤੋਂ ਐਮਪੀ ਰਣਦੀਪ ਸਿੰਘ ਸਰਾਏ ਅਤੇ ਰਿਚਮੰਡ ਤੋਂ ਐਮਪੀ ਪਰਮ ਬੈਂਸ ਵੀ ਉਨ੍ਹਾਂ ਦੇ ਨਾਲ ਸਨ।
ਉਨ੍ਹਾਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਭਾਰਤੀ ਦਖਲਅੰਦਾਜ਼ੀ, ਭਾਰਤੀ ਦਬਾਅ ਹੇਠ ਕੈਨੇਡਾ ਵਿੱਚ ਕੁਝ ਸਿੱਖ ਕਾਰਕੁੰਨਾਂ ‘ਤੇ ਕੀਤੀ ਗਈ ਕਾਰਵਾਈ ਬਾਰੇ ਸਵਾਲ ਕੀਤੇ ਗਏ