39 minors rescued from Madhya Pradesh distillery go missing
ਵਿਸ਼ਵਗੁਰੂ ਦੇ ਕਾਰਪੋਰੇਟਾਂ ਦੀ ਸੱਚਾਈ
ਸ਼ਰਾਬ ਫੈਕਟਰੀ ਸਕੂਲ ਤੇ ਬਾਲ ਮਜਦੂਰੀ
ਪੰਜਾਬ ਵਾਲਿਉ ਦੇਖ ਲਉ ਕਿਵੇਂ ਭਾਜਪਾ ਕਾਰਪੋਰੇਟ
ਦੀਆਂ ਠੱਗੀਆਂ ਨੂੰ ਸਰਪ੍ਰਸਤੀ ਦਿੰਦੀ ਹੈ।
ਮੱਧ ਪ੍ਰਦੇਸ਼ ਵਿੱਚ ਇੱਕ ਸ਼ਰਾਬ ਦੀ ਫੈਕਟਰੀ ਵਾਲੇ ਸਕੂਲ ਚਲਾ ਰਹੇ ਸਨ।
ਇਹ ਸਕੂਲ ਇਨ੍ਹਾਂ ਨੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ, ਜਿਸ ਲਈ ਟੈਕਸ ਰਾਹਤ ਵੀ ਮਿਲਦੀ ਹੈ, ਨਾਲ ਸ਼ੁਰੂ ਕੀਤਾ ਹੋਵੇਗਾ।
ਪਰ ਇਸ ਸਕੂਲ ਵਿੱਚ ਵਿਖਾਏ ਗਏ ਵਿਦਿਆਰਥੀ ਅਸਲ ਵਿੱਚ ਫੈਕਟਰੀ ਵਿੱਚ ਮਜ਼ਦੂਰੀ ਕਰਦੇ ਸਨ ਤੇ ਉਨ੍ਹਾਂ ਨੂੰ ਸਕੂਲ ਦੀ ਹੀ ਬੱਸ ਵਿੱਚ ਢੋਇਆ ਜਾਂਦਾ ਸੀ।
ਜਦੋਂ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਬਣੇ ਰਾਸ਼ਟਰੀ ਕਮਿਸ਼ਨ ਨੇ ਛਾਪਾ ਮਾਰਿਆ ਤਾਂ ਸਥਾਨਕ ਪ੍ਰਸ਼ਾਸਨ ਨੇ ਸ਼ਰੇਆਮ ਫੈਕਟਰੀ ਮਾਲਕਾਂ ਦਾ ਸਾਥ ਦਿੱਤਾ।
ਛਾਪੇ ਦੌਰਾਨ ਕੁੱਲ 58 ਬੱਚਿਆਂ ਨੂੰ ਉੱਥੋਂ ਬਚਾਇਆ ਗਿਆ ਤੇ ਪ੍ਰਸ਼ਾਸਨਕ ਮਿਲੀਭੁਗਤ ਨਾਲ ਉਥੋਂ 39 ਬੱਚਿਆਂ ਨੂੰ ਗਾਇਬ ਕਰਾ ਦਿੱਤਾ ਗਿਆ।
ਰਾਸ਼ਟਰੀ ਕਮਿਸ਼ਨ ਨੇ ਉਥੋਂ ਦੇ ਅਫਸਰਾਂ ਦੇ ਇਸ ਘਟੀਆ ਕਿਰਦਾਰ ਬਾਰੇ ਟਿੱਪਣੀਆਂ ਕੀਤੀਆਂ ਨੇ।
ਮੱਧ ਪ੍ਰਦੇਸ਼ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਸੰਸਕਾਰੀ ਭਾਜਪਾ ਦਾ ਰਾਜ ਹੈ।
ਇਹ ਉਨ੍ਹਾਂ ਲਈ ਸਬਕ ਹੈ ਜਿਹੜੇ ਪੰਜਾਬ ਵਿੱਚ ਉਮੀਦ ਕਰਦੇ ਨੇ ਕਿ ਭਾਜਪਾ ਪਤਾ ਨਹੀਂ ਕੀ-ਕੀ ਸੁਧਾਰ ਕਰ ਸਕਦੀ ਹੈ।
ਭਾਜਪਾ ਕਿਸੇ ਵੀ ਹੋਰ ਪਾਰਟੀ ਨਾਲੋਂ ਵੱਧ ਕਾਰਪੋਰੇਟ ਦੀਆਂ ਠੱਗੀਆਂ ਨੂੰ ਸਰਪ੍ਰਸਤੀ ਦਿੰਦੀ ਹੈ।