Hindujas Four members of Britain’s richest family get jail sentences after exploiting servants
Hinduja brothers sentenced to jail for exploiting servants: Here’s what they were charged with
ਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰ ਦੇ ਮੈਂਬਰਾਂ ਨੂੰ ਸਜ਼ਾ: ਨੌਕਰਾਂ ’ਤੇ ਤਸ਼ੱਦਦ ਕਰਨ ਤੇ ਕੁੱਤਿਆਂ ਤੋਂ ਵੀ ਮਾੜੇ ਹਾਲ ’ਚ ਰੱਖਣ ਦੇ ਇਲਜ਼ਾਮ
ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਹੋਈ ਸਜ਼ਾ, ਭਾਰਤ ਤੋਂ ਲਿਆਂਦੇ ਨੌਕਰਾਂ ’ਤੇ ਤਸ਼ੱਦਦ ਕਰਨ ਅਤੇ ਘੱਟ ਤਨਖਾਹ ਤੇ ਕੰਮ ਕਰਵਾਉਣ ਦੇ ਲੱਗੇ ਸਨ ਇਲਜ਼ਾਮ
ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਭਾਰਤ ਤੋਂ ਲਿਆਂਦੇ ਆਪਣੇ ਚਾਰ ਨੌਕਰਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪ੍ਰਕਾਸ਼ ਅਤੇ ਕਮਲ ਹਿੰਦੂਜਾ ਉਨ੍ਹਾਂ ਦੇ ਬੇਟਾ ਅਜੇ ਅਤੇ ਨੂੰਹ ਨਮਰਤਾ ਨੂੰ ਇੱਕ ਸਵਿਸ ਅਦਾਲਤ ਨੇ ਸ਼ੋਸ਼ਣ ਅਤੇ ਗੈਰ-ਕਾਨੂੰਨੀ ਤੌਰ ਉੱਤੇ ਰੁਜ਼ਗਾਰ ਵਿੱਚ ਰੱਖਣ ਦੇ ਦੋਸ਼ੀ ਕਰਾਰ ਦਿੰਦਿਆਂ ਚਾਰ ਤੋਂ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਉਨ੍ਹਾਂ ਨੂੰ ਮਨੁੱਖੀ ਤਸਕਰੀ ਦੇ ਜ਼ਿਆਦਾ ਗੰਭੀਰ ਅਪਰਾਧਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਪਰਿਵਾਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਫੈਸਲੇ ਖਿਲਾਫ਼ ਅਪੀਲ ਕਰਨਗੇ। ਹਿੰਦੂਜਾ ਪਰਿਵਾਰ ਦੇ ਮੈਂਬਰ ਪ੍ਰਕਾਸ਼ ਅਤੇ ਕਮਲ ਹਿੰਦੂਜਾ ਸਮੇਤ ਉਨ੍ਹਾਂ ਦੇ ਪੁੱਤਰ ਅਜੇ ਅਤੇ ਨੂੰਹ ਨਮਰਤਾ ਉੱਤੇ ਇਲਜ਼ਾਮ ਹਨ ਕਿ ਉਹ ਭਾਰਤ ਤੋਂ ਕੁਝ ਲੋਕਾਂ ਨੂੰ ਜਿਨੇਵਾ ਵਿੱਚ ਆਪਣੇ ਮੈਨਸ਼ਨ ਵਿੱਚ ਕੰਮ ਕਰ ਲਈ ਲਿਆਏ ਸਨ ਪਰ ਉਨਾਂ ਨੂੰ ਘੱਟ ਤਨਖਾਹ ਸਿਰਫ 8 ਡਾਲਰ ਰੋਜਾਨਾ ਦੇ ਮਿਲਦੇ ਸਨ, 18 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਛੁੱਟੀ ਨਹੀਂ ਦਿੱਤੀ ਜਾਂਦੀ ਸੀ।
ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਭਾਰਤ ਤੋਂ ਲਿਆਂਦੇ ਆਪਣੇ ਚਾਰ ਨੌਕਰਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪ੍ਰਕਾਸ਼ ਅਤੇ ਕਮਲ ਹਿੰਦੂਜਾ ਉਨ੍ਹਾਂ ਦੇ ਬੇਟਾ ਅਜੇ ਅਤੇ ਨੂੰਹ ਨਮਰਮਾ ਨੂੰ ਇੱਕ ਸਵਿਸ ਅਦਾਲਤ ਨੇ ਸ਼ੋਸ਼ਣ ਅਤੇ ਗੈਰ-ਕਾਨੂੰਨੀ ਤੌਰ ਉੱਤੇ ਰੁਜ਼ਾਗਰ ਵਿੱਚ ਰੱਖਣ ਦੇ ਦੋਸ਼ੀ ਕਰਾਰ ਦਿੰਦਿਆਂ ਚਾਰ ਤੋਂ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਹਾਲਾਂਕਿ ਉਨ੍ਹਾਂ ਨੂੰ ਮਨੁੱਖੀ ਤਸਕਰੀ ਦੇ ਜ਼ਿਆਦਾ ਗੰਭੀਰ ਅਪਰਾਧਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਫੈਸਲੇ ਖਿਲਾਫ਼ ਅਪੀਲ ਕਰਨਗੇ।
ਕੀ ਹੈ ਪੂਰਾ ਮਾਮਲਾ
ਹਿੰਦੂਜਾ ਪਰਿਵਾਰ ਦੇ ਮੈਂਬਰ ਪ੍ਰਕਾਸ਼ ਅਤੇ ਕਮਲ ਹਿੰਦੂਜਾ ਸਮੇਤ ਉਨ੍ਹਾਂ ਦੇ ਪੁੱਤਰ ਅਜੇ ਅਤੇ ਨੂੰਹ ਨਮਰਤਾ ਉੱਤੇ ਇਲਜ਼ਾਮ ਹਨ ਕਿ ਉਹ ਭਾਰਤ ਤੋਂ ਕੁਝ ਲੋਕਾਂ ਨੂੰ ਜਿਨੇਵਾ ਵਿੱਚ ਆਪਣੇ ਮੈਨਸ਼ਨ ਵਿੱਚ ਕੰਮ ਕਰ ਲਈ ਲਿਆਏ ਸਨ।
ਲੇਕਿਨ ਜਿਵੇਂ ਕਿ ਪੀੜਤਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਤੋਂ 18-18 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਦਿਨ ਦੇ ਸਿਰਫ ਅੱਠ ਡਾਲਰ ਦੇ ਹਿਸਾਬ ਨਾਲ ਹੀ ਪੈਸੇ ਦਿੱਤੇ ਜਾਂਦੇ ਸਨ। ਇਹ ਸਵਿਸ ਕਾਨੂੰਨ ਤਹਿਤ ਘੱਟੋ-ਘੱਟ ਉਜਰਤ ਦੇ 10 ਫੀਸਦੀ ਤੋਂ ਵੀ ਘੱਟ ਹੈ।
ਉਨ੍ਹਾਂ ਦੇ ਪਾਸਪੋਰਟ ਪਰਿਵਾਰ ਨੇ ਆਪਣੇ ਕਬਜ਼ੇ ਵਿੱਚ ਕਰ ਲਏ ਸਨ ਅਤੇ ਉਨ੍ਹਾਂ ਉੱਪਰ ਘਰੋਂ ਨਿਕਲਣ ਅਤੇ ਕਿਤੇ ਬਾਹਰ ਆਉਣ ਜਾਣ ਦੀਆਂ ਪਾਬੰਦੀਆਂ ਸਨ।
ਮੁਕੱਦਮੇ ਦੌਰਾਨ ਸਰਕਾਰੀ ਪੱਖ ਨੇ ਕਿਹਾ ਕਿ ਇਹ ਪਰਿਵਾਰ ਆਪਣੇ ਘਰ ਦੇ ਨੌਕਰਾਂ ਨਾਲੋਂ ਜ਼ਿਆਦਾ ਖ਼ਰਚਾ ਆਪਣੇ ਕੁੱਤਿਆਂ ਉੱਤੇ ਕਰਦਾ ਸੀ।
ਬਚਾਅ ਪੱਖ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਵਾਧੂ ਸਹੂਲਤਾਂ ਮਿਲਦੀਆਂ ਸਨ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਵੀ ਨਹੀਂ ਰੱਖਿਆ ਗਿਆ ਸੀ।
47 ਬਿਲੀਅਨ ਡਾਲਰ ਦੇ ਕਾਰੋਬਾਰੀ ਸਾਮਰਾਜ ਵਾਲੇ ਪਰਿਵਾਰ ਦੇ ਵਕੀਲ ਨੇ ਇੱਕ ਵਿਵਾਦਿਤ ਦਲੀਲ ਦਿੱਤੀ ਹੈ। ਜਿਵੇਂ ਕਿ ਥੋੜ੍ਹੀ ਤਨਖ਼ਾਹ ਤੋਂ ਇਲਾਵਾ ਉਨ੍ਹਾਂ ਨੂੰ ਰਿਹਾਇਸ਼ ਅਤੇ ਖਾਣਾ ਵੀ ਦਿੱਤਾ ਗਿਆ ਸੀ।
ਭਾਰਤ ਤੋਂ ਨਿਕਲ ਕੇ ਦੁਨੀਆਂ ਭਰ ਵਿੱਚ ਛਾਇਆ ਹਿੰਦੂਜਾ ਪਰਿਵਾਰ
ਹਿੰਦੂਜਾ ਪਰਿਵਾਰ ਦੀਆਂ ਜੜ੍ਹਾਂ ਭਾਰਤ ਵਿੱਚ ਹਨ ਅਤੇ ਇਸੇ ਨਾਮ ਤੋਂ ਇੱਕ ਕਾਰੋਬਾਰੀ ਘਰਾਣਾ ਵੀ ਚਲਦਾ ਹੈ, ਜੋ ਕਈ ਕੰਪਨੀਆਂ ਦਾ ਇੱਕ ਸਮੂਹ ਹੈ।
ਇਸ ਵਿੱਚ ਉਸਾਰੀ, ਕੱਪੜੇ, ਆਟੋਮੋਬਾਈਲ, ਆਇਲ, ਬੈਂਕਿੰਗ ਅਤੇ ਵਿੱਤ ਵਰਗੇ ਖੇਤਰ ਵੀ ਸ਼ਾਮਲ ਹਨ।
ਹਿੰਦੂਜਾ ਗਰੁੱਪ ਦੇ ਮੋਢੀ ਪਰਮਾਨੰਦ ਦੀਪ ਚੰਦ ਹਿੰਦੂਜਾ ਅਣਵੰਡੇ ਭਾਰਤ ਵਿੱਚ ਸਿੰਧ ਦੇ ਮਸ਼ਹੂਰ ਸ਼ਿਕਾਰਪੁਰ ਵਿੱਚ ਪੈਦਾ ਹੋਏ ਸਨ।
1914 ਵਿੱਚ ਉਹ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਜਿਸ ਨੂੰ ਉਦੋਂ ਬੰਬੇ ਕਿਹਾ ਜਾਂਦਾ ਸੀ ਆ ਗਏ।
ਹਿੰਦੂਜਾ ਗਰੁੱਪ ਦੀ ਵੈਬਸਾਈਟ ਮੁਤਾਬਕ ਉੱਥੇ ਉਨ੍ਹਾਂ ਨੇ ਜਲਦੀ ਹੀ ਕਾਰੋਬਾਰ ਦੀਆਂ ਬਰੀਕੀਆਂ ਸਿੱਖ ਲਈਆਂ।
ਸਿੰਧ ਵਿੱਚ ਸ਼ੁਰੂ ਹੋਇਆ ਕਾਰੋਬਾਰ ਦਾ ਸਫ਼ਰ 1919 ਵਿੱਚ ਈਰਾਨ ਵਿੱਚ ਇੱਕ ਦਫ਼ਤਰ ਖੁੱਲ੍ਹਣ ਨਾਲ ਕੌਮਾਂਤਰੀ ਖੇਤਰ ਵਿੱਚ ਦਾਖਲ ਹੋ ਗਿਆ।
ਗਰੁੱਪ ਦਾ ਮੁੱਖ ਦਫ਼ਤਰ 1979 ਤੱਕ ਈਰਾਨ ਵਿੱਚ ਰਿਹਾ ਅਤੇ ਫਿਰ ਯੂਰਪ ਚਲਿਆ ਗਿਆ।
ਸ਼ੁਰੂ ਵਿੱਚ ਮਰਚੈਂਟ ਬੈਂਕਿੰਗ ਅਤੇ ਟਰੇਡਿੰਗ ਹਿੰਦੂਜਾ ਗਰੁੱਪ ਦੇ ਦੋ ਮੁੱਖ ਕੰਮ ਸਨ।
ਗਰੁੱਪ ਦੇ ਮੋਢੀ ਪਰਮਾਨੰਦ ਦੀਪਚੰਦ ਹਿੰਦੂਜਾ ਦੇ ਤਿੰਨੋਂ ਪੁੱਤਰ – ਸ਼੍ਰੀਚੰਦ, ਗੋਪੀਚੰਦ, ਅਤੇ ਪ੍ਰਕਾਸ਼ ਨੇ ਕੰਮਕਾਜ ਸੰਭਾਲਿਆ ਅਤੇ ਕੰਪਨੀ ਨੂੰ ਦੇਸ-ਵਿਦੇਸ਼ ਵਿੱਚ ਫੈਲਾਇਆ।
ਸਾਲ 2023 ਵਿੱਚ ਸ਼੍ਰੀਚੰਦ ਹਿੰਦੂਜਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਰਾ ਗੋਪੀਚੰਦ ਨੇ ਉਨ੍ਹਾਂ ਦੀ ਥਾਂ ਲਈ ਅਤੇ ਸਮੂਹ ਦੇ ਮੁਖੀ ਵਜੋਂ ਕੰਮਕਾਜ ਸੰਭਾਲਿਆ। ਸਵਿਟਜ਼ਰਲੈਂਡ ਵਿੱਚ ਮਨੁੱਖੀ ਤਸਕਰੀ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਪ੍ਰਕਾਸ਼ ਨੂੰ ਮੋਨੈਕੋ ਵਿੱਚ ਸਥਾਪਿਤ ਕਾਰੋਬਾਰ ਮਿਲਿਆ।
ਯੂਕੇ ਵਿੱਚ ਹਿੰਦੂਜਾ ਪਰਿਵਾਰ ਨੇ ਕਈ ਕੀਮਤੀ ਜਾਇਦਾਦਾਂ ਖ਼ਰੀਦੀਆਂ ਹਨ।
ਸਤੰਬਰ 2023 ਵਿੱਚ ਹਿੰਦੂਜਾ ਗਰੁੱਪ ਨੇ ਲੰਡਨ ਦੇ ਵਾਈਟਹਾਲ ਵਿੱਚ ਸਥਿਤ ਓਲਡ ਵਾਰ ਆਫ਼ਿਸ ਜੋ ਪਹਿਲਾਂ ਬ੍ਰਿਟੇਨ ਦਾ ਰੱਖਿਆ ਮੰਤਰਾਲੇ ਵੀ ਸੀ, ਇਸੇ ਵਿੱਚ ਰੈਫਲਸ ਨਾਮ ਦਾ ਹੋਟਲ ਬਣਾਇਆ ਸੀ। ਇਸ ਹੋਟਲ ਦੀ ਖਾਸੀਅਤ ਇਹ ਹੈ ਕਿ ਇਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟਰੀਟ ਤੋਂ ਕੁਝ ਹੀ ਮੀਟਰ ਦੂਰ ਹੈ।
ਇਹੀ ਗਰੁੱਪ ਕਾਲਟਨ ਹਾਊਸ ਦੀ ਛੱਤ ਦੇ ਵੀ ਇੱਕ ਹਿੱਸੇ ਦਾ ਮਾਲਕ ਹੈ। ਇਸ ਇਮਾਰਤ ਵਿੱਚ ਕਈ ਦਫ਼ਤਰ, ਘਰ ਅਤੇ ਈਵੈਂਟ ਰੂਮ ਹਨ। ਇਸ ਤੋਂ ਇਲਾਵਾ ਇਹ ਬਕਿੰਘਮ ਪੈਲੇਸ ਦੇ ਵੀ ਕਾਫੀ ਨੇੜੇ ਹੈ।
ਹਿੰਦੂਜਾ ਗਰੁੱਪ ਦਾ ਦਾਅਵਾ ਹੈ ਕਿ ਦੁਨੀਆਂ ਭਰ ਵਿੱਚ ਦੋ ਲੱਖ ਲੋਕ ਉਨ੍ਹਾਂ ਦੀਆਂ ਕੰਪਨੀਆਂ ਵਿੱਚ ਕੰਮ ਕਰਦੇ ਹਨ।
ਸਾਲ 2020 ਵਿੱਚ ਯੂਕੇ ਦੀ ਇੱਕ ਅਦਾਲਤ ਵਿੱਚ ਦਾਇਰ ਇੱਕ ਹਲਫ਼ਨਾਮੇ ਮੁਤਾਬਕ ਹਿੰਦੂਜਾ ਭਰਾਵਾਂ ਦੇ ਰਿਸ਼ਤੇ ਚੰਗੇ ਨਹੀਂ ਸਨ।
ਦਸਤਾਵੇਜ਼ ਦੱਸਦੇ ਹਨ ਕਿ ਭਾਈਆਂ ਵਿੱਚੋਂ ਵੱਡੇ ਸ਼੍ਰੀਚੰਦ ਨੇ ਆਪਣੇ ਛੋਟੇ ਭਰਾ ਦੇ ਖਿਲਾਫ਼ ਸਵਿਟਜ਼ਰਲੈਂਡ ਵਿੱਚ ਸਥਿਤ ਇੱਕ ਬੈਂਕ ਦੇ ਮਾਲਕਾਨਾ ਹੱਕ ਹਾਸਲ ਕਰਨ ਲਈ ਮੁਕੱਦਮਾ ਕੀਤਾ ਸੀ।
ਕਰਮਚਾਰੀਆਂ ਨਾਲੋਂ ਜ਼ਿਆਦਾ ਕੁੱਤਿਆਂ ਉੱਤੇ ਖ਼ਰਚਾ
ਸਵਿਟਜ਼ਰਲੈਂਡ ਪ੍ਰਸ਼ਾਸਨ ਦੀ ਨਜ਼ਰ ਇਸ ਪਰਿਵਾਰ ਉੱਤੇ ਪਿਛਲੇ ਛੇ ਸਾਲਾਂ ਤੋਂ ਹੈ। ਜਦੋਂ ਤੋਂ ਪ੍ਰਸ਼ਾਸਨ ਨੇ ਜਿਨੇਵਾ ਵਿੱਚ ਆਪਣੇ ਘਰੇਲੂ ਕਰਮਚਾਰੀਆਂ ਨੂੰ ਰੱਖਣ ਬਾਰੇ ਇਸ ਪਰਿਵਾਰ ਖਿਲਾਫ਼ ਜਾਂਚ ਸ਼ੁਰੂ ਕੀਤੀ ਸੀ।
ਪਿਛਲੇ ਹਫ਼ਤੇ ਹੀ ਇਸ ਪਰਿਵਾਰ ਨੂੰ ਪੀੜਤ ਨਾਲ ਇੱਕ ਆਰਥਿਕ ਸਮਝੌਤਾ ਕਰਨ ਤੋਂ ਬਾਅਦ, ਸ਼ੋਸ਼ਣ ਨਾਲ ਜੁੜੇ ਇੱਕ ਮਾਮਲੇ ਵਿੱਚ ਅਦਾਲਤ ਤੋਂ ਰਾਹਤ ਮਿਲੀ ਹੈ।
ਹਾਲਾਂਕਿ ਅਜੇ ਵੀ ਪਰਿਵਾਰ ਉੱਤੇ ਮਨੁੱਖੀ ਤਸਕਰੀ ਦੇ ਇਲਜ਼ਾਮ ਹਨ। ਇਸ ਮਾਮਲੇ ਵਿੱਚ ਸਵਿਸ ਵਕੀਲ ਦੀ ਮੰਗ ਹੈ ਕਿ ਮੁਲਜ਼ਮ ਪ੍ਰਕਾਸ਼ ਅਤੇ ਕਮਲ ਹਿੰਦੂਜਾ ਨੂ੍ੰ ਸਾਢੇ ਪੰਜ ਸਾਲ ਅਤੇ ਉਨ੍ਹਾਂ ਦੇ ਪੁੱਤਰ-ਨੂੰਹ ਨੂੰ ਚਾਰ-ਚਾਰ ਸਾਲ ਦੀ ਕੈਦ ਹੋਣੀ ਚਾਹੀਦੀ ਹੈ।
ਸੋਮਵਾਰ ਨੂੰ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਸ਼ੁਰੂ ਹੋਣ ਅਤੇ ਜਾਂਚ ਕਰਨ ਵਾਲਿਆਂ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਬ੍ਰਿਟੇਨ ਅਤੇ ਭਾਰਤੀ ਮੀਡੀਆ ਦਾ ਧਿਆਨ ਇਸ ਪਾਸੇ ਵੱਲ ਗਿਆ ਹੈ।
ਬਲੂਮਬਰਗ ਮੁਤਾਬਕ ਸਰਕਾਰੀ ਵਕੀਲ ਨੇ ਯਵੋਸ ਬੇਰਤੋਸਾ ਨੇ ਅਦਾਲਤ ਵਿੱਚ ਕਿਹਾ, “ਉਨ੍ਹਾਂ ਨੇ ਆਪਣੇ ਇੱਕ ਕੁੱਤੇ ਉੱਤੇ ਇੱਕ ਨੌਕਰ ਨਾਲੋਂ ਜ਼ਿਆਦਾ ਖ਼ਰਚ ਕੀਤਾ।”
ਅਧਿਕਾਰੀ ਨੇ ਦੱਸਿਆ ਕਿ ਇੱਕ ਆਇਆ ਨੇ ਦਿਨ ਵਿੱਚ 18 ਘੰਟੇ ਕੰਮ ਕੀਤਾ ਸੀ ਅਤੇ ਉਸ ਨੂੰ ਸਿਰਫ਼ 7.84 ਡਾਲਰ ਮਿਲੇ ਸਨ, ਜਦਕਿ ਦਸਤਾਵੇਜ਼ ਦਿਖਾਉਂਦੇ ਹਨ ਕਿ ਪਰਿਵਾਰ ਦੇ ਇੱਕ ਕੁੱਤੇ ਦੀ ਸਾਂਭ-ਸੰਭਾਲ ਉੱਤੇ ਹੀ 10 ਹਜ਼ਾਰ ਡਾਲਰ ਖਰਚ ਕੀਤੇ ਹੈ।
ਅਧਿਕਾਰੀ ਨੇ ਦੱਸਿਆ ਕਿ ਕਈ ਨੌਕਰਾਂ ਨੂੰ ਪੂਰਾ ਹਫ਼ਤਾ ਕੰਮ ਕਰਨਾ ਪੈਂਦਾ ਸੀ ਅਤੇ ਤਨਖ਼ਾਹ ਵੀ ਭਾਰਤੀ ਰੁਪਏ ਵਿੱਚ ਮਿਲਦੀ ਸੀ ਨਾ ਕਿ ਸਵਿਸ ਫਰੈਂਕ ਵਿੱਚ।
ਬੀਬੀਸੀ ਜਿਨੇਵਾ ਦੇ ਇਮੋਜੇਨ ਫੋਕਸ ਦੀ ਰਿਪੋਰਟ ਮੁਤਾਬਕ, ਹਿੰਦੂਜਾ ਪਰਿਵਾਰ ਦੇ ਵਕੀਲਾਂ ਨੇ ਘੱਟ ਤਨਖ਼ਾਹ ਦੇ ਇਲਜ਼ਾਮਾਂ ਤੋਂ ਇਨਕਾਰ ਨਹੀਂ ਕੀਤਾ ਹੈ, ਲੇਕਿਨ ਇਹ ਕਿਹਾ ਹੈ ਕਿ ਕੀਤੀ ਗਈ ਗੱਲ ਵਿੱਚ ਰਹਿਣਾ ਅਤੇ ਖਾਣਾ ਵੀ ਸ਼ਾਮਲ ਸੀ।
ਵਕੀਲ ਏਐੱਲ ਹਯਾਤ ਨੇ ਕਿਹਾ, “ਤੁਸੀਂ ਤਨਖ਼ਾਹ ਘੱਟ ਨਹੀਂ ਕਰ ਸਕਦੇ ਹੋ।”
ਜ਼ਿਆਦਾ ਦੇਰ ਤੱਕ ਕੰਮ ਕਰਵਾਉਣ ਦੇ ਇਲਜ਼ਾਮਾਂ ਨੂੰ ਵੀ ਗਲਤ ਦੱਸਿਆ ਗਿਆ, ਇਸ ਬਾਰੇ ਇੱਕ ਵਕੀਲ ਨੇ ਕਿਹਾ ਕਿ ਬੱਚਿਆਂ ਨਾਲ ਫਿਲਮ ਦੇਖਣ ਜਾਣ ਨੂੰ ਕੰਮ ਨਹੀਂ ਕਿਹਾ ਜਾ ਸਕਦਾ।
ਹਿੰਦੂਜਾ ਦੇ ਵਕੀਲਾਂ ਨੇ ਕਿਹਾ ਕਿ ਕਥਿਤ ਪੀੜਤ ਲਗਾਤਾਰ ਕਈ ਮੌਕਿਆਂ ਉੱਤੇ ਹਿੰਦੂਜਾ ਪਰਿਵਾਰ ਦੇ ਨਾਲ ਕੰਮ ਕਰ ਚੁੱਕੇ ਹਨ। ਇਹ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਸਾਰੇ ਕੰਮ ਦੇ ਮਾਹੌਲ ਤੋਂ ਸੰਤੁਸ਼ਟ ਸਨ।
ਪਰਿਵਾਰ ਦਾ ਬਚਾਅ ਕਰਨ ਵਾਲੇ ਵਕੀਲਾਂ ਨੇ ਕਈ ਮੌਕਿਆਂ ਉੱਤੇ ਅਜਿਹੇ ਲੋਕਾਂ ਨੂੰ ਵੀ ਗਵਾਹੀ ਲਈ ਬੁਲਾਇਆ ਜੋ ਪਹਿਲਾਂ ਪਰਿਵਾਰ ਲਈ ਕੰਮ ਕਰ ਚੁੱਕੇ ਸਨ।
ਇਨ੍ਹਾਂ ਲੋਕਾਂ ਨੇ ਅਦਾਲਤ ਵਿੱਚ ਹਿੰਦੂਜਾ ਪਰਿਵਾਰ ਨੂੰ ਚੰਗੇ ਵਿਹਾਰ ਵਾਲਾ ਦੱਸਿਆ ਅਤੇ ਇਹ ਵੀ ਕਿਹਾ ਕਿ ਉਹ ਆਪਣੇ ਨੌਕਰਾਂ ਨੂੰ ਸਨਮਾਨ ਨਾਲ ਰੱਖਦੇ ਸਨ।
ਹਿੰਦੂਜਾ ਪਰਿਵਾਰ ਦੇ ਵਕੀਲ ਨੇ ਸਰਕਾਰੀ ਵਕੀਲ ਉੱਤੇ ਬਦਨਾਮ ਕਰਨ ਦੇ ਇਲਜ਼ਾਮ ਲਾਏ।
ਬਚਾਅ ਪੱਖ ਦੇ ਇੱਕ ਵਕੀਲ ਨੇ ਕਿਹਾ, “ਦੂਜੇ ਕਿਸੇ ਪਰਿਵਾਰ ਨਾਲ ਅਜਿਹਾ ਨਹੀਂ ਹੋਇਆ।”
ਹਾਲਾਂਕਿ, ਮੁਲਜ਼ਮਾਂ ਲਈ ਚਿੰਤਾ ਦਾ ਮੁੱਖ ਕਾਰਨ ਹਿੰਦੂਜਾ ਘਰੇਲੂ ਕਰਮਚਾਰੀਆਂ ਦੇ ਪਾਸਪੋਰਟ ਰੱਖਣ ਅਤੇ ਉਨ੍ਹਾਂ ਦੇ ਕਿਤੇ ਆਉਣ-ਜਾਣ ਉੱਤੇ ਪਾਬੰਦੀ ਹੈ।
ਇਸ ਦੀ ਵਜ੍ਹਾ ਇਹ ਹੈ ਕਿ ਇਸ ਨੂੰ ਸਵਿਸ ਕਾਨੂੰਨਾਂ ਦੇ ਤਹਿਤ ਤਸਕਰੀ ਮੰਨਿਆ ਜਾਂਦਾ ਹੈ।
ਅਤੇ ਇਸੇ ਕਾਰਨ, ਕੈਦ ਦੀ ਸਜ਼ਾ ਦੇ ਨਾਲ, ਸਰਕਾਰੀ ਵਕੀਲ ਬੇਰਤੋਸਾ ਨੇ ਦਸ ਲੱਖ ਡਾਲਰ ਪੈਨਲਟੀ ਅਤੇ ਸਟਾਫ਼ ਨੂੰ 40 ਲੱਖ ਡਾਲਰ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਜਿਨੇਵਾ ਦਾ ਇਹ ਪਹਿਲਾ ਮਾਮਲਾ ਨਹੀਂ
ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਅਤੇ ਕੌਮਾਂਤਰੀ ਸੰਗਠਨਾਂ ਦੇ ਕੇਂਦਰ ਜਿਨੇਵਾ ਵਿੱਚ ਦਰਜ ਹੋਣ ਵਾਲਾ ਇਹ ਪਹਿਲਾ ਮਾਮਲਾ ਨਹੀਂ ਹੈ।
ਸਾਲ 2008 ਵਿੱਚ ਲਿਬੀਆ ਦੇ ਸਾਬਕਾ ਤਾਨਾਸ਼ਾਹ ਮੁਆਮਰ ਗਦਾਫ਼ੀ ਦੇ ਬੇਟੇ ਹਾਨਬਿਲ ਗਦਾਫ਼ੀ ਦੇ ਬੇਟੇ ਨੂੰ ਅਲਪਾਈਨ ਸ਼ਹਿਰ ਦੀ ਪੁਲਿਸ ਨੇ ਪੰਜ ਸਿਤਾਰਾ ਹੋਟਲ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੀ ਪਤਨੀ ਉੱਤੇ ਨੌਕਰ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ।
ਇਹ ਕੇਸ ਬੰਦ ਹੋ ਗਿਆ ਸੀ, ਲੇਕਿਨ ਇਸ ਕਾਰਨ ਲਿਬੀਆ ਅਤੇ ਸਵਿਟਰਜ਼ਰਲੈਂਡ ਵਿੱਚ ਉਸ ਸਮੇਂ ਦਰਾਰ ਪੈਦਾ ਹੋ ਗਈ ਸੀ ਜਦੋਂ ਬਦਲੇ ਵਿੱਚ ਤ੍ਰਿਪੋਲੀ ਵਿੱਚ 2 ਸਵਿਸ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪਿਛਲੇ ਸਾਲ ਫਿਲਿਪੀਨ ਦੇ ਚਾਰ ਨਾਗਰਿਕ ਘਰੇਲੂ ਕਰਮਚਾਰੀਆਂ ਨੇ ਸੰਯੁਕਤ ਰਾਸ਼ਟਰ ਵਿੱਚ ਇੱਕ ਰਾਜਦੂਤ ਉੱਤੇ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਨੂੰ ਕਈ ਸਾਲਾਂ ਤੋਂ ਭੁਗਤਾਨ ਨਹੀਂ ਕੀਤਾ ਗਿਆ ਹੈ।