Madhya Pradesh ਮੱਧ ਪ੍ਰਦੇਸ਼ ’ਚ 5 ਬੰਦਿਆਂ ਨੇ ਔਰਤ ਨੂੰ ਸ਼ਰੇਆਮ ਡੰਡੇ ਨਾਲ ਕੁੱਟਿਆ, ਵੀਡੀਓ ਵਾਇਰਲ
ਧਾਰ (ਮੱਧ ਪ੍ਰਦੇਸ਼), 22 ਜੂਨ
ਮੱਧ ਪ੍ਰਦੇਸ਼ ਦੇ ਕਬਾਇਲੀ ਇਲਾਕੇ ਧਾਰ ਜ਼ਿਲ੍ਹੇ ਵਿੱਚ ਔਰਤ ਦੀ ਸ਼ਰੇਆਮ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਚਾਰ ਵਿਅਕਤੀਆਂ ਨੇ ਔਰਤ ਨੂੰ ਫੜਿਆ ਹੋਇਆ ਹੈ, ਜਦਕਿ ਇਕ ਵਿਅਕਤੀ ਉਸ ਨੂੰ ਡੰਡੇ ਨਾਲ ਕੁੱਟ ਰਿਹਾ ਹੈ।
Woman Beaten With A Stick In Madhya Pradesh, Bystanders Shoot Video
The video, widely shared on various social media platforms, captures the horrifying scene where several men can be seen mercilessly beating the woman with a stick.
ਵੀਡੀਓ ‘ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਉੱਥੇ ਮੌਜੂਦ ਲੋਕ ਤਮਾਸ਼ਾ ਦੇਖ ਰਹੇ ਹਨ। ਇਹ ਘਟਨਾ 20 ਜੂਨ ਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਔਰਤ ਕਥਿਤ ਤੌਰ ‘ਤੇ ਇਕ ਵਿਅਕਤੀ ਨਾਲ ਭੱਜ ਗਈ। ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਕਾਂਗਰਸ ਨੇ ਰਾਜ ਦੀ ਭਾਜਪਾ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਇਥੇ ਔਰਤਾਂ ਸੁਰੱਖਿਅਤ ਨਹੀਂ ਹਨ।