Bajrang Punia suspended by NADA once again for anti-doping rule violation ਪਹਿਲਵਾਨ ਬਜਰੰਗ ਪੂਨੀਆ ਨੂੰ NADA ਨੇ ਕੀਤਾ ਸਸਪੈਂਡ
ਕਿਹਾ ‘ਪਿਸ਼ਾਬ ਦਾ ਸੈਂਪਲ ਦੇਣ ਤੋਂ ਕੀਤਾ ਸੀ ਮਨਾ’
ਨਾਡਾ ਨੂੰ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁੜ ਮੁਅੱਤਲ, ਨੋਟਿਸ ਜਾਰੀ
ਭਾਰਤੀ ਪਹਿਲਵਾਨ ’ਤੇ ਕੌਮੀ ਡੋਪਿੰਗ ਰੋਕੂ ਏਜੰਸੀ ਨੇ ਲਾਈ ਪਾਬੰਦੀ
ਨਵੀਂ ਦਿੱਲੀ, 23 ਜੂਨ
ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੂੰ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਦੇ ਦੋਸ਼ ਹੇਠ ਨੋਟਿਸ ਜਾਰੀ ਕੀਤਾ ਗਿਆ ਹੈ।
ਉਸ ਨੂੰ ਨਾਡਾ ਵੱਲੋਂ ਮੁੜ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੂਨੀਆ ਨੇ ਇਸ ਸਾਲ 10 ਮਾਰਚ ਨੂੰ ਸੋਨੀਪਤ ਵਿੱਚ ਚੋਣ ਟਰਾਇਲਾਂ ਦੌਰਾਨ ਨਾਡਾ ਨੂੰ ਆਪਣੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ।
ਨਾਡਾ ਨੇ ਉਸ ਨੂੰ 11 ਜੁਲਾਈ ਤੱਕ ਮੁਅੱਤਲੀ ਦਾ ਜਵਾਬ ਦੇਣ ਲਈ ਕਿਹਾ ਹੈ। ਦੂਜੇ ਪਾਸੇ ਪੂਨੀਆ ਨੇ ਸਪਸ਼ਟ ਕੀਤਾ ਸੀ ਕਿ ਉਸ ਨੇ ਕਦੇ ਵੀ ਆਪਣਾ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ।
ਉਸ ਨੇ ਸਿਰਫ ਨਾਡਾ ਦੇ ਅਧਿਕਾਰੀਆਂ ਨੂੰ ਮਿਆਦ ਪੁੱਗ ਚੁੱਕੀ ਕਿੱਟ ਬਾਰੇ ਜਵਾਬ ਦੇਣ ਲਈ ਅਪੀਲ ਕੀਤੀ ਸੀ।
#WrestlerBajrangPunia #Suspend #NADA