NIA announces ₹10 lakh reward each on gangster Goldy Brar, his aide
NIA ਨੇ ਗੋਲਡੀ ਬਰਾੜ ਤੇ ਉਸ ਦੇ ਸਾਥੀ ਦੀ ਗ੍ਰਿਫਤਾਰੀ ’ਤੇ ਰੱਖਿਆ 10-10 ਲੱਖ ਰੁਪਏ ਦਾ ਇਨਾਮ
”ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਜਬਰੀ ਵਸੂਲੀ ਲਈ ਇਕ ਕਾਰੋਬਾਰੀ ਦੇ ਘਰ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਲੋੜੀਂਦੇ ਸਨ”
Goldy Brar : ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁਧਵਾਰ ਨੂੰ ਚੰਡੀਗੜ੍ਹ ’ਚ ‘ਜਬਰੀ ਵਸੂਲੀ ਅਤੇ ਗੋਲੀਬਾਰੀ’ ਦੇ ਮਾਮਲੇ ’ਚ ਲੋੜੀਂਦੇ ਕੈਨੇਡਾ ਰਹਿ ਰਹੇ ਅਤਿਵਾਦੀ ਗੋਲਡੀ ਬਰਾੜ ਅਤੇ ਉਸ ਦੇ ਇਕ ਹੋਰ ਸਾਥੀ ਦੀ ਗ੍ਰਿਫਤਾਰੀ ’ਚ ਮਦਦ ਕਰਨ ਵਾਲੀ ਜਾਣਕਾਰੀ ਸਾਂਝੀ ਕਰਨ ਵਾਲਿਆਂ ਨੂੰ 10-10 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਜਾਂਚ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਜਬਰੀ ਵਸੂਲੀ ਲਈ ਇਕ ਕਾਰੋਬਾਰੀ ਦੇ ਘਰ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਲੋੜੀਂਦੇ ਸਨ।
ਬਿਆਨ ’ਚ ਕਿਹਾ ਗਿਆ ਹੈ ਕਿ ਸਤਵਿੰਦਰ ਸਿੰਘ ਉਰਫ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਹੁਕਮ ਨਗਰ, ਸ੍ਰੀ ਮੁਕਤਸਰ ਸਾਹਿਬ ਸ਼ਹਿਰ, ਪੰਜਾਬ ਅਤੇ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਉਰਫ ਗੋਲਡੀ ਰਾਜਪੁਰਾ ਪੁੱਤਰ ਸੁਖਜਿੰਦਰ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ, ਰਾਜਪੁਰਾ, ਪੰਜਾਬ ਵਿਰੁਧ ਭਾਰਤੀ ਦੰਡਾਵਲੀ, ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਐਨ.ਆਈ.ਏ. ਨੇ ਬੁਧਵਾਰ ਨੂੰ ਚੰਡੀਗੜ੍ਹ ਵਿਚ ਇਕ ਕਾਰੋਬਾਰੀ ਦੇ ਘਰ ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ਵਿਚ ਲੋੜੀਂਦੇ ਅਤਿਵਾਦੀ ਗੋਲਡੀ ਬਰਾੜ ਦੀ ਭਾਲ ਵਿਚ ਅਪਣਾ ਨੈੱਟਵਰਕ ਸਰਗਰਮ ਕੀਤਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ’ਤੇ ਨਕਦ ਇਨਾਮ ਦਾ ਐਲਾਨ ਕੀਤਾ। ”
ਏਜੰਸੀ ਨੇ ਦੋਹਾਂ ਵਿਅਕਤੀਆਂ ਵਿਚੋਂ ਕਿਸੇ ਦੀ ਗ੍ਰਿਫਤਾਰੀ ਲਈ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਵੀ ਕਿਹਾ ਕਿ ‘ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।’ ਇਸ ਸਬੰਧੀ ਜਾਣਕਾਰੀ ਐਨ.ਆਈ.ਏ. ਹੈੱਡਕੁਆਰਟਰ ਦੇ ਟੈਲੀਫੋਨ ਨੰਬਰ ’ਤੇ ਜਾਂ ਈ-ਮੇਲ, ਵਟਸਐਪ ਜਾਂ ਟੈਲੀਗ੍ਰਾਮ ਐਪ ਰਾਹੀਂ ਦਿਤੀ ਜਾ ਸਕਦੀ ਹੈ।
“The NIA on Wednesday spread its dragnet further in search of designated terrorist Goldy Brar and one other gangster wanted in a case of extortion and firing at the house of a businessman in Chandigarh with the declaration of a cash reward for their arrest,” NIA said in a statement.
“The agency has announced a cash reward of Rs. 10 lakh each for any information leading to the apprehension/arrest of either of the two men. The agency further stated that the identity of the informant will be kept a secret,” it said.