Breaking News

ਨਵਜੋਤ ਸਿੱਧੂ ਵੱਲੋਂ ‘ਭਾਜਪਾ’ ’ਚ ਜਾਣ ਦੀਆਂ ਖਬਰਾਂ ਦਾ ਖੰਡਨ

ਕਿਸਾਨਾਂ ਦੀ ਇਨਕਮ ਨੂੰ ਡਬਲ ਕਰ ਦਿੱਤਾ ਜਾਵੇਗਾ, ਇਸ ਤੋਂ ਵੱਡਾ ਕੋਈ ਹੋਰ ਝੂਠ ਹੈ? – ਨਵਜੋਤ ਸਿੰਘ ਸਿੱਧੂ
Farmers income will be doubled, Is there any bigger lie than this in the world says
Navjot Singh Sidhu while addressing a press conference in Patiala. #farmerprotests2024

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਸਾਨਾਂ ਦੇ ਸੰਘਰਸ਼ ਦਾ ਪੂਰਨ ਸੰਘਰਸ਼ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀ ਦੱਬ ਕੇ ਆਲੋਚਨਾ ਕੀਤੀ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਜਪਾ ਵਿਚ ਜਾਣ ਦੀਆਂ ਸਾਰੀਆਂ ਚਰਚਾਵਾਂ ਨੂੰ ਮਹਿਜ਼ ਭਰਾਂਤੀਆਂ ਕਹਿ ਕੇ ਕਾਂਗਰਸ ਛੱਡਣ ਦੀਆਂ ਸਾਰੀਆਂ ਅਟਕਲਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਚਰਚਾਵਾਂ ਕਰਨ ਵਾਲੇ ਲੋਕਾਂ ਨੇ ਮੈਨੂੰ ਖੱਬੇ ਪੱਖੀਆਂ ਤੋਂ ਇਲਾਵਾ ਸਾਰੀਆਂ ਪਾਰਟੀਆਂ ਵਿਚ ਸ਼ਾਮਲ ਕਰਨ ਦੀਆਂ ਚਰਚਾਵਾਂ ਚਲਾਈਆਂ ਪਰ ਉਹ ਜਿੱਥੇ ਖੜ੍ਹੇ ਹਾਂ ਉੱਥੇ ਹੀ ਖੜ੍ਹਾ ਰਹਾਂਗਾ।

ਉਸ ਨੇ ਕਦੇ ਕਿਸੇ ਪਾਰਟੀ ਨਾਲ ਕਦੇ ਵੀ ਗ਼ੱਦਾਰੀ ਨਹੀਂ ਕੀਤੀ ਤੇ ਨਾ ਹੀ ਕਰੇਗਾ। ਉਨ੍ਹਾਂ ਇਸ ਵੇਲੇ ਕਿਸਾਨ ਸੰਘਰਸ਼ ਵਿੱਚ ਲਗਦੇ ਖ਼ਾਲਿਸਤਾਨ ਦੇ ਨਾਅਰਿਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਅਨੁਸਾਰ ਚੱਲਣ ਵਾਲਾ ਸਿੱਖ ਰਾਜ ਇਕ ਦਿਨ ਜ਼ਰੂਰ ਆਕੇ ਰਹੇਗਾ।

ਸਾਡੇ ਪੰਜਾਬ ਦੇ ਇਨ੍ਹਾਂ ਨੇ 9 ਟੁਕੜੇ ਕਰ ਦਿੱਤੇ ਪਰ ਅੱਜ ਵੀ ਇਹ ਪੰਜਾਬ ਨੂੰ ਟਿਕਣ ਨਹੀਂ ਦੇ ਰਹੇ। ਅਜ਼ਾਦੀ ਵਿਚ ਕੁਰਬਾਨੀਆਂ ਪੰਜਾਬੀਆਂ ਦੀਆਂ ਸਭ ਤੋਂ ਜ਼ਿਆਦਾ, ਅਨਾਜ ਭੰਡਾਰ ਵਿਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਦਾ ਤੇ ਅੱਜ ਇਹ ਕਿਸਾਨਾਂ ਤੇ ਹੀ ਜ਼ੁਲਮ ਕਰਨ ਲੱਗੇ ਹਨ। ਸਿੱਧੂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਝੂਠ ਕਿਹਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਚੋਲਾ ਦੱਸਦਿਆਂ ਉਨ੍ਹਾਂ ਕੇਂਦਰੀ ਮੰਤਰੀਆਂ ਨਾਲ ਮਿਲੀਭੁਗਤ ਦੇ ਦੋਸ਼ ਵੀ ਲਾਏ।

ਸਿੱਧੂ ਨੇ ਕਿਹਾ ਕਿ ਅੱਜ ਕਿਸਾਨ ਆਪਣੇ ਜ਼ੁਲਮ ਨੂੰ ਸੜਕਾਂ ‘ਤੇ ਲੈ ਆਏ ਹਨ। ਇਸ ਵੇਲੇ ਸਿੱਧੂ ਨੇ ਅਡਾਨੀ ਤੇ ਵੀ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਐਫਸੀਆਈ ਨੂੰ ਦੀਵਾਲੀਆ ਕਰਨ ਤੋਂ ਬਾਅਦ ਕੇਂਦਰ ਨੇ ਸਟੋਰੇਜ ਅਡਾਨੀ ਕਾਰਪੋਰੇਟ ਨੂੰ ਦੇ ਦਿੱਤੀ ਹੈ।