Breaking News

ਕਾਹਨੂੰਵਾਨ ਦੀ ਧਰਤੀ ਜਿੱਥੇ ਸ਼ਹੀਦਾਂ ਦਾ ਲਹੂ ਡੁੱਲਿਆ ਨੂੰ ਕੂੜਾ ਡੰਪ ਬਣਾ ਦਿੱਤਾ ਜਾਵੇ ਤਾਂ ਇਸ ਤੋਂ ਵੱਡੀ ਨਮੋਸ਼ੀ ਕੀ?

ਤੁਹਾਡੀ ਇਤਿਹਾਸਕ ਧਰਤੀ ਹੋਵੇ ਅਤੇ ਜਿਸਦੀ ਮਿੱਟੀ ਵਿੱਚ ਸ਼ਹੀਦਾਂ ਦਾ ਲਹੂ ਡੁੱਲਿਆ ਹੋਵੇ ਅਤੇ ਉਸਨੂੰ ਕੂੜਾ ਡੰਪ ਬਣਾ ਦਿੱਤਾ ਜਾਵੇ ਤਾਂ ਇਹ ਸਭ ਤੋਂ ਪਹਿਲਾਂ ਤੁਹਾਡੇ ਲਈ ਨਮੋਸ਼ੀ ਵਾਲੀ ਗੱਲ ਹੈ! 12 ਹਜ਼ਾਰ ਸ਼ਹੀਦਾਂ ਦੇ ਲਹੂ ਨਾਲ ਸਿੰਜੀ ਗਈ ਕਾਹਨੂੰਵਾਨ ਛੰਭ ਦੇ ਕੂੜਾ ਡੰਪ ਨੂੰ ਹਟਾਉਣ ਲਈ ਜੇਕਰ ਤੁਹਾਨੂੰ ਮਿੰਨਤਾਂ ਹੀਂ ਕਰਨੀਆਂ ਪੈਣ ਤਾਂ ਇਹ ਸਾਡੇ ਸਾਰਿਆਂ ਦੇ ਸਿਰ ਉੱਤੇ ਸਾਂਝੀ #ਲਾ#ਹ#ਨ#ਤ ਹੈ !
ਵਿਰਾਸਤ ਖੁਰਦੀ ਜਾ ਰਹੀ।

ਪੰਜਾਬ ਦੀ ਇਤਿਹਾਸਕ ਕਾਹਨੂੰਵਾਨ ਛੰਭ ਗੁਰਦਾਸਪੁਰ ਸ਼ਹਿਰ ਦਾ ਕੂੜਾ ਸਾਂਭਣ ਨੂੰ ਰਹਿ ਗਈ ਹੈ, ਅੱਜ ਤੋਂ ਇੱਕ ਦਹਾਕੇ ਬਾਅਦ ਜਦੋਂ ਲੋਕ ਛੋਟੇ ਘੱਲੂਘਾਰੇ ਦੀ ਛੰਭ ਦੀ ਨਿਸ਼ਾਨੀ ਲੱਭਿਆ ਕਰਨਗੇ ਤਾਂ ਕੂੜੇ ਦਾ ਡੰਪ ਦਿਸੇਗਾ, ਕਿਉੰਕਿ ਸ਼ਹਿਰਾਂ ਨੇ ਪਿੰਡਾਂ ਨੂੰ ਆਪਣਾ ਡੰਪ ਗਰਾਊਂਡ ਬਣਾ ਰੱਖਿਆ ਹੈ, ਸ਼ਹਿਰਾਂ ਦਾ ਸੀਵਰ , ਗੰਦ ਮੂਤ ਅਤੇ ਕੂੜਾ ਸਾਂਭਣ ਲਈ ਸਿਰਫ ਪਿੰਡ ਹੀ ਬਚੇ ਹਨ, ਦਰਿਆਵਾਂ ਵਿਚ ਫੈਕਟਰੀਆਂ ਅਤੇ ਸੀਵਰੇਜਾਂ ਦਾ ਗੰਦਾ ਪਾਣੀ ਸੁੱਟਣਾ ਵੀ ਅੱਜ ਦੀ ਅਰਬਨ ਆਬਾਦੀ ਆਪਣਾ ਹੱਕ ਸਮਝਦੀ ਹੈ, ਪੰਜਾਬ ਦੇ ਪਿੰਡਾਂ ਨੂੰ ਆਪਣੀ ਹੋਂਦ ਬਚਾਉਣ ਦੀ ਲੋੜ ਹੈ ਨਹੀਂ ਤਾਂ ਚੰਡੀਗੜ੍ਹ ਦੇ ਪਿੰਡਾਂ ਵਾਂਗ ਸਲੱਮ ਬਣ ਕੇ ਰਹਿ ਜਾਣਗੇ !

ਦੂਸਰੇ ਪਾਸੇ ਸਿੱਖ ਅੱਜ ਤੱਕ ਇਹ ਨਹੀਂ ਸਮਝ ਸਕੇ ਕੇ ਰਾਜ ਦੇ ਮਾਲਕ ਬਣਨ ਤੋਂ ਪਹਿਲਾਂ ਕਿਸ ਤਰ੍ਹਾਂ ਇਹਨਾਂ ਛੰਭਾ ਨੇ ਸਿੱਖਾਂ ਨੂੰ ਆਸਰਾ ਦਿੱਤਾ ਅਤੇ ਇਹ ਛੰਭ ਵਿਚ ਸਿਰਫ ਪਾਣੀ ਨਹੀਂ ਸਿੰਮਿਆ ਹੋਇਆ ਸਗੋਂ ਇਸ ਛੰਭ ਦੀ ਮਿੱਟੀ ਪਾਣੀ ਵਿਚ 12 ਹਜ਼ਾਰ ਤੋਂ ਵੱਧ ਸ਼ਹੀਦਾਂ ਦਾ ਲਹੂ ਰਚਿਆ ਹੋਇਆ ਹੈ !
Gangveer Singh Rathour

ਕਾਹਨੂੰਵਾਨ ਦੀ ਧਰਤੀ ਜਿੱਥੇ ਸ਼ਹੀਦਾਂ ਦਾ ਲਹੂ ਡੁੱਲਿਆ ਨੂੰ ਕੂੜਾ ਡੰਪ ਬਣਾ ਦਿੱਤਾ ਜਾਵੇ ਤਾਂ ਇਸ ਤੋਂ ਵੱਡੀ ਨਮੋਸ਼ੀ ਕੀ?