Breaking News

ਡਿਬਰੂਗੜ੍ਹ ਤੋਂ ਆਈ ਤਾਜ਼ਾ ਆਡੀਓ ਫ਼ਿਕਰਮੰਦੀ ਵਾਲੀ

Bhai Amritpal Singh and his fellow detainees in Assam’s Dibrugarh jail are currently in a precarious state. They are pointing out that the food provided to them may be contaminated with poisonous substances by the authorities. They have been held in confinement at the Dibrugarh facility since March of last year under the harsh provisions of the National Security Act despite the complete absence of any concrete evidence justifying their detainment. Their sole transgression is because of their vocal advocacy for Sikh rights within the context of a supposedly democratic nation.

ਭਾਈ ਕੁਲਵੰਤ ਸਿੰਘ ਰਾਊਂਕੇ ਨਜ਼ਰਬੰਦ ਕੇਂਦਰੀ ਜੇਲ ਦਿਬੜੂਗੜ੍ਹ ਦੀ ਜੇਲ ਪ੍ਰਸ਼ਾਸਨ ਦੁਆਰਾ “ਫੋਰਸ ਫੀਡ” ਦੌਰਾਨ ਜੀਬ ਕੱਟ ਹੋ ਗਈ। ਭੁੱਖ ਹੜਤਾਲ ਚੌਥੇ ਦਿਨ ਹੋਣ ਕਾਰਨ ਉਹਨਾਂ ਦੀ ਹਾਲਤ ਨਾਜ਼ਕ ਬਣੀ ਹੋਈ ਹੈ। “ਫੋਰਸ ਫੀਡ” ਦੌਰਾਨ ਚਮਚਾ ਵਰਤਿਆ ਗਿਆ ਜਾਂ ਕੋਈ ਨੀਡਲ ਇਹ ਹੋਰ ਜਾਣਕਾਰੀ ਆਈ ਤੇ ਪਤਾ ਲੱਗੇਗਾ। ਪਰ ਸਿੰਘ ਕੁਝ ਵੀ ਨਾ ਖਾਣ ਉੱਤੇ ਅੜੇ ਹੋਏ ਹਨ।
ਸਾਰੇ ਸਿੰਘਾਂ ਦਾ ਪ੍ਰਣ ਹੈ ਕਿ ਉਹ ਪੰਜਾਬ ਆ ਕੇ ਹੀ ਪ੍ਰਸ਼ਾਦਾ ਛਕਣਗੇ। ਭਾਈ ਅਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਉੱਠਣ ਦਾ ਸੱਦਾ ਦਿੱਤਾ ਹੈ। ਮੰਗਲਵਾਰ ਸਵੇਰੇ ਭਾਈ ਅਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਡੀ.ਸੀ ਅਮ੍ਰਿਤਸਰ ਨੂੰ ਮਿਲਣ ਜਾ ਰਹੇ ਹਨ। ਉਸ ਤੋਂ ਬਾਅਦ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ। ਨੌਜਵਾਨ ਤਿਆਰ ਰਹਿਣ।
– ਸਤਵੰਤ ਸਿੰਘ

ਡਿਬਰੂਗੜ੍ਹ ਤੋਂ ਆਈ ਤਾਜ਼ਾ ਆਡੀਓ ਫ਼ਿਕਰਮੰਦੀ ਵਾਲੀ ਹੈ।
ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਿੱਖ ਕਾਰਕੁਨਾਂ ਦੇ ਕਿਸੇ ਨੁਕਸਾਨ ਦਾ ਫਾਇਦਾ ਭਾਜਪਾ ਨੂੰ ਤਾਂ ਬਾਕੀ ਮੁਲਕ ‘ਚ ਹੋ ਸਕਦਾ ਹੈ ਪਰ ਪੰਜਾਬ ਵਿਚ “ਆਪ” ਲਈ ਨੁਕਸਾਨ ਹੀ ਨੁਕਸਾਨ ਹੈ। ਜੇ ਇਸ ਬਾਰੇ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੇ ਜਹਾਨੋਂ ਜਾਣ ਦਾ “ਆਪ” ‘ਤੇ ਹੋਇਆ ਰਾਜਸੀ ਅਸਰ ਵੇਖ ਲੈਣ।
ਸੱਤਾਧਾਰੀ ਧਿਰ ਇਹ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਮ੍ਰਿਤਪਾਲ ਸਿੰਘ ਨਾਲ ਵਿਚਾਰਕ ਵਖਰੇਵੇਂ ਹੋਣੇ ਕੋਈ ਵੱਡੀ ਗੱਲ ਨਹੀਂ ਪਰ ਜੇ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਨਾਲ ਅਸਹਿਮਤ ਲੋਕ ਵੀ ਤੁਹਾਡੇ ਖਿਲਾਫ ਭੁਗਤਣਗੇ। ਕਰੈਕ ਡਾਊਨ ਵੇਲੇ ਇਹ ਗੱਲ ਸਾਬਤ ਹੋ ਚੁੱਕੀ ਹੈ।
ਪੰਜਾਬ ਸਰਕਾਰ ਨੂੰ ਤੁਰੰਤ ਪਹਿਲਕਦਮੀ ਕਰਕੇ ਹੱਲ ਕੱਢਣਾ ਚਾਹੀਦਾ ਹੈ।
#Unpopular_Opinions

ਜੀਹਦੇ ਸਿਰ ਤੇ ਇਹ ਦਸਤਾਰਾਂ ਬੰਨ ਕੇ ਕੌਮ ਨੇ ਜ਼ਿੰਮੇਵਾਰੀ ਪਾਈ ਸੀ ਉਹ ਆਪਣੀ ਜ਼ਿੰਮੇਵਾਰੀ ਅੱਜ ਵੀ ਨਿਭਾ ਰਿਹਾ। ਉਸ ਦੀ ਜੇਲ’ਚੋੰ ਵੀ ਉਹੀ ਬੜਕ ਹੈ ਜਿਹੜੀ ਬਾਹਰ ਸੀ। ਉਸ ਨੇ ਪੰਜਾਬ ਦੀ ਬੁੱਚੜ ਸਰਕਾਰ ਨੂੰ ਲਲਕਾਰਿਆ ਹੈ ਕਿ ਮਰਦਾਂ ਵਾਲੇ ਕੰਮ ਕਰੋ। ਜੇ ਜ਼ੁਰਤ ਹੈ ਤਾਂ ਚੌਂਕ’ਚ ਖੜਾ ਕੇ ਫਾਹਾ ਲਾਉ, ਚਾਹੇ ਗੋਲੀ ਮਾਰੋ। ਅਸੀਂ ਮਰਨ ਤੋਂ ਨਾ ਪਹਿਲਾਂ ਡਰਦੇ ਸੀ ਤੇ ਹੁਣ ਡਰਦੇ ਹਾਂ। ਪਰ ਇਹ ਬੁਜ਼ਦਿਲਾਂ ਵਾਲੇ ਕੰਮ ਬੰਦ ਕਰੋ। ਕਦੇ ਗੁਸਲਖਾਨੇ’ਚ ਕੈਮਰਾ ਲਗਾ ਦਿੱਤਾ ਤੇ ਕਦੇ ਕਿਤੇ। ਕਦੇ ਖਾਣੇ’ਚ ਤਬਾਕੂ ਰਲਾ ਦਿੱਤਾ ਤੇ ਕਦੇ ਕੁਝ। ਕਦੇ ਝੂਠੀਆਂ ਗੱਲਾਂ ਤੇ ਐਨ.ਐਸ.ਏ ਵਧਾਉਣ ਲਈ ਗਰਾਊਂਡ ਤਿਆਰ ਕਰਦੇ ਹੋ। ਪਹਿਲਾਂ ਪੰਜਾਬ ਦੇ ਪੁੱਤਾਂ ਨੂੰ ਦੇਸ-ਨਿਕਾਲਾ ਦਿੰਦੇ ਹੋ ਤੇ ਬਾਅਦ’ਚ ਮੁੱਕਰਦੇ ਹੋ। ਤੁਹਾਡੇ’ਚ ਤਾਂ ਐਨੀ ਵੀ ਹਿੰਮਤ ਨਹੀਂ ਕਹਿ ਸਕੋ ਕਿ ਅਸੀਂ ਸਿੱਖਾਂ ਨਾਲ ਵੈਰ ਕਮਾਉਣਾ ਚੁਣਿਆ ਹੈ। ਤੁਸੀੰ ਪਿੱਠ ਤੇ ਵਾਰ ਕਰਨ ਵਾਲੇ ਮੀਸਣੇ ਹੋ। ਪਰ ਚੇਤੇ ਰੱਖਿਓ ਦਿਨ ਕਦੇ ਇੱਕੋ ਜਿਹੇ ਨਹੀਂ ਰਹਿੰਦੇ। ਇਹ ਰਾਜ ਤੁਹਾਨੂੰ ਪੰਥ ਨੇ ਦਿੱਤਾ ਹੈ ਤੇ ਪੰਥ ਵਾਪਸ ਲੈਣਾ ਵੀ ਜਾਣਦਾ ਹੈ। ਆਪਣੇ ਭਵਿੱਖ ਵਾਰੇ ਸੋਚੋ ਕਿ ਜਿਹੜਾ ਵੈਰ ਤੁਸੀੰ ਪੰਥ ਨਾਲ ਪਾ ਰਹੇ ਹੋ ਉਹ ਨਿਭਾ ਲਵੋਗੇ ? ਹਰ ਵੈਰੀ ਨੂੰ ਪੰਥ ਮੁਆਫ਼ ਨਹੀਂ ਕਰਦਾ। ਪੰਥ ਤੁਹਾਡੇ ਨਾਲ ਲੱਖ ਪੱਤ ਰਾਏ ਆਲੀ ਕਰੂ। ਪੰਥ ਦਾ ਵੈਰ ਮਾੜਾ। ਇਹ ਰਾਹ ਨਾ ਚੁਣੋ। ਡਰੋ ਗੁਰੂ ਕੇ ਪੰਤ ਤੋਂ।
– ਸਤਵੰਤ ਸਿੰਘ

ਭਾਈ ਬਸੰਤ ਸਿੰਘ ਦੌਲਤਪੁਰਾ ਨਜ਼ਰਬੰਦ ਕੇਂਦਰੀ ਜੇਲ ਦਿਬੜੂਗੜ੍ਹ ਨੇ ਅੰਨ ਦੇ ਨਾਲ-ਨਾਲ “ਪਾਣੀ” ਦਾ ਵੀ ਤਿਆਗ ਕਰ ਦਿੱਤਾ। ਉਹਨਾਂ ਦੀ ਹਾਲਤ ਨਾਜ਼ਕ ਬਣੀ ਹੋਣੀ ਹੈ।ਸਿੰਘਾਂ ਦਾ ਫੈਸਲਾ ਹੈ ਹੁਣ ਆਸਾਮ ਦਾ ਅੰਨ ਨਹੀਂ ਖਾਣਾ, ਪੰਜਾਬ ਆ ਕੇ ਹੀ ਖਾਵਾਂਗੇ।
ਪੰਥ ਨੂੰ ਬੇਨਤੀ ਹੈ ਸਾਡੇ ਦਸ ਸਿੰਘ ਪਿਛਲੇ ਲਗਭਗ ਇੱਕ ਸਾਲ ਤੋੰ ਮਸ਼ੱਕਤ ਦੀ ਜੇਲ ਕੱਟ ਰਹੇ ਹਨ। ਜੇਲ ਪ੍ਰਸ਼ਾਸਨ ਲਗਾਤਾਰ ਤੰਗ ਪ੍ਰੇਧਾਨ ਕਰ ਰਿਹਾ ਹੈ। ਹੁਣ ਵੇਲਾ ਹੈ ਆਪਣੇ ਭਰਾਵਾਂ ਨਾਲ ਖੜਨ ਦਾ। ਸਿੰਘਾਂ ਨੂੰ ਪੰਜਾਬ ਲਿਆਉਣ ਦੇ ਸੰਘਰਸ਼ ਲਈ ਤਿਆਰੀ ਖਿੱਚੋ।
– ਸਤਵੰਤ ਸਿੰਘ

ਭਾਈ ਅਮ੍ਰਿਤਪਾਲ ਸਿੰਘ ਨੇ ਸੁਨੇਹਾ ਲਗਾਇਆ ਹੈ ਕਿ ਦਿਬੜੂਗੜ੍ਹ ਜੇਲ’ਚ ਬੰਦ ਸਾਰੇ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ਤੇ ਹਨ। ਹੁਣ ਜਾਂ ਤਾਂ ਸਰਕਾਰ ਉਹਨਾਂ ਨੂੰ ਪੰਜਾਬ ਲੈ ਕੇ ਆਵੇ ਤੇ ਜਾਂ ਇੱਕ-ਇੱਕ ਕਰਕੇ ਉਹਨਾਂ ਦੀਆਂ ਲਾਸ਼ਾਂ ਪੰਜਾਬ ਆਉਣਗੀਆਂ। ਪਰ ਉਹ ਉੱਥੇ ਕੋਈ ਅਨ ਨਹੀਂ ਛਕਣਗੇ।
ਇਸ ਸਮੇਂ ਬਸੰਤ ਸਿੰਘ ਦੌਲਤਪੁਰਾ ਤੇ ਚਾਚਾ ਹਰਜੀਤ ਸਿੰਘ ਦੀ ਸਿਹਤ ਨਾਜ਼ਕ ਹੋ ਚੁੱਕੀ ਹੈ। ਭਾਈ ਅਮ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪਿਛਲੇ ਇੱਕ ਸਾਲ ਤੋੰ ਉਹਨਾਂ ਨੂੰ ਜੇਲ’ਚ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਦੇ ਕਮਰਿਆਂ ਤੇ ਬਾਥਰੂਮਾਂ’ਚ ਕੈਮਰੇ ਲਗਾਏ ਜਿਸ ਦਾ ਉਹਨਾਂ ਨੂੰ ਪਤਾ ਲੱਗ ਗਿਆ। ਪਰ ਜੇਲ ਪ੍ਰਸ਼ਾਸਨ ਨੇ ਬਾਹਰ ਖ਼ਬਰ ਦਿੱਤੀ ਕਿ ਉਹਨਾਂ ਕੋਲੋਂ ਫੌਨ ਫੜੇ ਗਏ ਹਨ। ਉਹਨਾਂ ਨੂੰ ਸ਼ੱਕ ਹੈ ਕਿ ਜੇਲ’ਚ ਉਹਨਾਂ ਨੂੰ ਖਾਣੇ ‘ਚ ਕੁਝ ਪਾ ਕੇ ਖ਼ਤਮ ਕੀਤਾ ਜਾ ਸਕਦਾ ਹੈ। ਭਾਈ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਪੰਥ ਦੇ ਮਾਰਗ ਚੱਲ ਕੇ ਮਰਨ ਤੋੰ ਨਹੀਂ ਡਰਦੇ। ਜੇਕਰ ਸਰਕਾਰ ਨੇ ਮਾਰਨਾ ਹੀ ਹੈ ਤਾਂ ਸਾਨੂੰ ਚੌਂਕ’ਚ ਖੜਾ ਕੇ ਫਾਹੇ ਤੰਗ ਦੇਵੇ।
ਸਾਡੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਸਿੰਘਾਂ ਲਈ ਸੰਘਰਸ਼ ਕਰਨ ਵਾਸਤੇ ਤਿਆਰ ਹੋ ਜਾਵੋ। ਅਸੀੰ ਆਪਣੇ ਭਰਾਵਾਂ ਨੂੰ ਪੰਜਾਬ ਲੈ ਕੇ ਆਉਣਾ ਹੈ।ਜੇਕਰ ਸਾਡੇ ਭਰਾ ਪੰਜਾਬ ਨਹੀੰ ਆਉਣਗੇ ਤਾਂ ਇਹ ਦੇਸ ਨਿਕਾਲਾ ਦੇਣ ਵਾਲੇ ਆਗੂ ਵੀ ਪੰਜਾਬ ਦੇ ਪਿੰਡਾਂ’ਚ ਵੜਨ ਨਹੀੰ ਦੇਣੇ ਤੇ ਪੰਜਾਬ ਦੀਆਂ ਸੜਕਾਂ ਤੇ ਚੜਨ ਨਹੀੰ ਦੇਣੇ। ਤਿਆਰੀ ਰੱਖੋ ਸਿੰਘਾਂ ਲਈ ਸੰਘਰਸ਼ ਸ਼ੁਰੂ ਹੋ ਜਾਣ ਰਿਹਾ।
– ਸਤਵੰਤ ਸਿੰਘ