Breaking News

ਜਥੇਦਾਰ ਹਰਪ੍ਰੀਤ ਸਿੰਘ ਨੂੰ ਘੇਰ ਕੇ ਸਵਾਲ ਕਰਨ ਦਾ ਮਾਮਲਾ – ਪਰਵਿੰਦਰ ਸਿੰਘ ਝੋਟੇ ਨੇ ਮੰਗੀ ਮੁਆਫੀ

#ਅਹਿਸਾਸ
ਕੱਲ੍ਹ ਦਮਦਮਾ ਸਾਹਿਬ ਵਾਲੇ ਘਟਨਾਕ੍ਰਮ ਤੇ ਝੋਟੇ ਵਲੋ ਖੈਰ ਕੱਲ੍ਹ ਹੀ ਅਪਣੇ ਪੇਜ਼ ਤੋਂ ਮੁਆਫ਼ੀ ਮੰਗ ਲਈ ਗਈ ਸੀ ਤੇ ਹੁਣ ਇਸ ਵੀਡੀਓ ਰਾਹੀਂ ਵੀ ਇਕ ਨਿਮਾਣੇ ਸਿੱਖ ਵਜੋਂ ਖਿਮਾਂ ਜਾਚਨਾ ਕੀਤੀ ਗਈ ਹੈ, ਪੰਥ ਵੱਡਾ ਤੇ ਮੁਆਫ਼ ਵੀ ਜ਼ਰੂਰ ਕਰੇਗਾ ਤੇ ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ Parvinder Singh Jhota ਨੂੰ ਅੱਗੇ ਲਈ ਸੁਮੱਤ ਬਖਸ਼ਣ..!!

ਕੱਲ੍ਹ ਵਾਲੇ ਘਟਨਾਕ੍ਰਮ ਦਾ ਵੀਡੀਓ ਅੱਗ ਵਾਂਗ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਮਜਬੂਰਨ ਸਾਨੂੰ ਵੀ ਉਥੇ ਮੌਜੂਦ ਹੋਣ ਕਰਕੇ ਨਾਂ ਚਾਹੰਦੇ ਹੋਏ ਵੀ ਉਸ ਘਟਨਾ ਦਾ ਸੱਚ ਜਨਤਕ ਕਰਨਾ ਪਿਆ ਤੇ ਇਹੋ ਸੋਚ ਕੇ ਕੀਤਾ ਸੀ ਕਿ ਸੰਗਤਾਂ ਇਸ ਵੀਡੀਓ ਨੂੰ ਲੈ ਕੇ ਗੁੰਮਰਾਹ ਨਾ ਹੋਣ ਪਰ ਫੁੱਲ ਸਾਨੂੰ ਵੀ ਬਹੁਤ ਪਏ, ਚਲੋ ਖੈਰ.!

ਪਰ ਇਸ ਸਾਰੇ ਦੇ ਚਲਦੇ ਹੋਇਆ ਉਹੀਓ ਜਿਸਦਾ ਕਿ ਖਦਸ਼ਾ ਸੀ, ਇਕ ਬਦਨਾਮ ਬਿਰਤਾਂਤ ਜੋ ਕਿ ਪਿਛਲੇ ਸਮੇਂ ਤੋਂ ਸਾਡੀਆਂ ਸੰਸਥਾਵਾਂ, ਆਗੂਆਂ, ਗੁਰਦੁਆਰਾ ਪ੍ਰਬੰਧ ਬਾਬਤ ਚਲਾ ਕੇ ਸਾਨੂੰ ਹੀ ਆਪਾ ਵਿਰੋਧੀ ਬਣਾਉਣ ਦੀ ਜੋ ਅੱਗ ਮਚਾਈ ਜਾ ਰਹੀ ਹੈ, ਉਸ ਅੱਗ ਲਈ ਇਸ ਘਟਨਾ ਨੇ ਤੇਲ ਦਾ ਕੰਮ ਕੀਤਾ, ਚਿਰਾਂ ਤੋਂ ਹਰਪ੍ਰੀਤ ਸਿੰਘ ਖਿਲਾਫ਼ ਬੋਲਣ ਦਾ ਜਿਨ੍ਹਾਂ ਨੂੰ ਕੋਈ ਮੌਕਾ ਨਹੀਂ ਸੀ ਮਿਲ ਰਿਹਾ, ਉਹ ਮੌਕਾ ਝੋਟੇ ਦੀ ਇਸ ਹਰਕਤ ਨਾਲ ਉਹਨਾਂ ਨੂੰ ਮਿਲ ਗਿਆ..!!

ਸਾਡਾ ਮਕਸਦ ਝੋਟੇ ਨੂੰ ਕੋਈ ਨੀਵੇਂ ਵਿਖਾਉਣਾ ਨਹੀਂ ਸੀ ਬੱਸ ਸਵਾਲ ਪੁੱਛਣ ਨੂੰ ਲੈ ਕੇ ਜੋ ਇਕ ਲਹਿਜ਼ਾ, ਤਮੀਜ਼ ਤੇ ਤਹਿਜ਼ੀਬ ਦੇ ਨਾਲ-ਨਾਲ ਰੁਤਬੇ ਦੀ ਮਾਣ ਮਰਿਆਦਾ ਦਾ ਜੋ ਇਕ ਸੁਮੇਲ ਹੋਣਾ ਚਾਹੀਦਾ, ਉਸ ਦੀ ਬਹਾਲੀ ਨੂੰ ਲੈ ਕੇ ਸੀ, ਜੇਕਰ ਅਸੀਂ ਝੋਟੇ ਨੂੰ ਜ਼ਲੀਲ ਕਰਨਾ ਹੁੰਦਾ ਤਾਂ ਉਥੋਂ ਅਸੀਂ ਵੀ ਲਾਈਵ ਹੋ ਸਕਦੇ ਸੀ, ਬਹੁਤ ਕੁਝ ਸੀ ਲਿਖਣ ਨੂੰ ਸਾਡੇ ਕੋਲ, ਪੋਸਟ ਤੇ ਪੋਸਟ ਪਾ ਕੇ ਲਿਖ ਵੀ ਸਕਦੇ ਸੀ ਪਰ ਸਾਡੀ ਬਿਰਤੀ ਐਵੇਂ ਦੀ ਨਹੀਂ, ਸੁਚੇਤ ਕਰਨਾ ਸਾਡਾ ਫਰਜ਼ ਸੀ ਤੇ ਉਹੀਓ ਫ਼ਰਜ਼ ਅਦਾ ਕਰਨ ਦੀ ਕੋਸ਼ਿਸ ਅਸਾਂ ਕੀਤੀ…!!

ਚਲੋ ਝੋਟਾ ਤਾਂ ਅਹਿਸਾਸ ਕਰ ਗਿਆ ਗ਼ਲਤੀ ਦਾ ਪਰ ਉਹ ਕਦੋਂ ਕਰਨਗੇ ਜੋ ਕੱਲ੍ਹ ਦੇ ਲਗਾਤਾਰ ਜੱਥੇਦਾਰ ਖਿਲਾਫ਼ ਝੋਟੇ ਦੀ ਆੜ੍ਹ ਵਿਚ ਜ਼ਹਿਰ ਸੁੱਟ ਰਹੇ ਨੇ, ਸਿੱਖ ਸੰਸਥਾਵਾਂ ਨੂੰ ਭੰਡ ਰਹੇ ਨੇ, ਗਾਲਾਂ ਕੱਢ ਰਹੇ ਨੇ, ਛਿੱਟੇਮਾਰ ਪਤਾ ਹੋਰ ਕੀ ਕੀ ਸਰਟੀਫਿਕੇਟ ਵੰਡ ਰਹੇ ਨੇ …??

ਇਹੋ ਕੁਝ ਅਸੀਂ ਕਦੇ ਦੀਪ ਖਿਲਾਫ਼ ਕੀਤਾ ਸੀ ਪਰ ਸਾਰਿਆਂ ਹੱਥੋਂ ਜ਼ਲੀਲ ਹੋਣ ਤੋਂ ਬਾਅਦ ਉਹ ਕਿਸੇ ਨਾਲ ਗੱਲ ਕਰਨ ਲੱਗੇ ਅਪਣੀ ਤਹਿਜ਼ੀਬ ਤੇ ਸੁਹਿਰਦ ਲਹਿਜ਼ਾ ਨਹੀਂ ਸੀ ਭੁੱਲਿਆ ਕਦੇ, ਨਹੀਂ ਜਿੱਡਾ ਉਹਦਾ ਕੱਦ ਬਣ ਚੁੱਕਾ ਸੀ ਉਹ ਤੇ ਰੋਜ਼ ਦੋ ਚਾਰ ਨਾਲ ਕਲੇਸ਼ ਖੜ੍ਹਾ ਕਰੀ ਰੱਖਦਾ ਪਰ ਨਹੀਂ, ਇਹੋ ਹੀ ਉਹਦੇ ਗੁਣ ਨੇ ਜਿਨ੍ਹਾਂ ਕਰਕੇ ਅਸੀਂ ਉਹਦੇ ਲਈ ਖ਼ੂਨ ਦੇ ਹੰਝੂ ਰੋਨੇ ਆ ਪਰ ਅਸੀਂ ਦੀਪ ਦੀ ਆਮਦ ਤੋਂ ਪਹਿਲਾਂ ਵੀ ਉਹੋ ਜਿਹੇ ਹੀ ਸੀ ਤੇ ਉਹਦੇ ਜਾਣ ਪਿੱਛੋਂ ਵੀ ਉਹੋ ਜਿਹੇ ਦੇ ਉਹੋ ਜਿਹੇ, ਉਂਝ ਅਸੀਂ ਉਹਦੇ ਬਰਸੀ ਸਮਾਗਮਾਂ ਤੇ ਸੰਗਤਾਂ ਨੂੰ ਮੁਖਾਤਿਬ ਹੁੰਦੇ ਆ, ਇਕੱਠੇ ਹੁੰਦੇ ਹਾਂ ਫ਼ਿਰ ਸਿੱਖਿਆ ਤੇ ਕੱਖ ਵੀ ਨਹੀਂ ਅਹੀਂ….??


ਸਾਡੀ ਕੌਮ ਨੂੰ ਸੱਚ ਸੁਣਨਾ ਤੇ ਮਹਿਸੂਸ ਕਰਨਾ ਵੀ ਵਿਸਰ ਗਿਆ ਸ਼ਾਇਦ, ਇਹ ਤ੍ਰਾਸਦੀ ਸਾਡੀ ਜਿਸ ਤੇ ਮੋਹਰ ਕੱਲ੍ਹ ਵਾਲੀ ਘਟਨਾ ਨੇ ਲਾਈ ਨਹੀਂ ਮੇਰੇ ਨਾਲ ਜੁੜੇ ਬਹੁਤੇ ਵੀਰ ਮੇਰਾ ਪੱਖ ਪੜ੍ਹਨ ਤੋਂ ਬਾਅਦ ਵੀ ਹੁਣ ਤੱਕ ਗਿਆਨੀ ਜੀ ਖਿਲਾਫ਼ ਪੋਸਟਾਂ ਪਾ ਰਹੇ ਨੇ ਤੇ 18ਵੀਂ ਸਦੀ ਦੇ ਸਿੱਖ ਦਾ ਹਵਾਲਾ ਦੇ ਕੇ ਹਰਪ੍ਰੀਤ ਸਿੰਘ ਦਾ ਸਿਰ ਲਾਹ ਦੇਣ ਦੀਆਂ ਸਲਾਹਾਂ ਦੇ ਰਹੇ ਨੇ ਮਤਲਬ ਕੁਝ ਵੀ ਜੋ ਮੂੰਹ ਆਇਆ ਲਿਖ ਕੇ ਅਪਣੀ ਅਕਲ ਦਾ ਜਨਾਜ਼ਾ ਤੇ ਕੌਮ ਦਾ ਜਲੂਸ ਕੱਢ ਰਹੇ ਨੇ..!!

ਮੈਂ ਕੱਲ੍ਹ ਵੀ ਕਿਹਾ ਤੇ ਹੁਣ ਵੀ ਕਹਿ ਰਿਹਾ ਕਿ ਜੋ ਵੀ ਵੀਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਜਾਂ ਵਿਚਾਰ ਚਰਚਾ ਕਰਨਾ ਚਾਹੁੰਦੇ ਨੇ ਉਹ ਦਮਦਮਾ ਸਾਹਿਬ ਆਉਣ ਅਸੀਂ ਸਹਿਯੋਗ ਕਰਾਂਗੇ ਪਰ ਇਉਂ ਦੂਰ ਬੈਠਿਆਂ ਦੋ ਤਲਖ਼ ਭਰੇ ਅੱਖਰ ਇੱਥੇ ਲਿਖ ਦੇਣ ਨਾਲ ਕੌਮ ਦੀ ਤਕਦੀਰ ਨਹੀਂ ਬਦਲਣ ਵਾਲੀ, ਉਹਦੇ ਲਈ ਸਿਰ ਜੋੜ ਕੇ ਬੈਠਣਾ ਪੈਣਾ, ਬਹਿਸ ਛੱਡ ਕੇ ਸੰਵਾਦ, ਗੋਸ਼ਟੀ ਦੇ ਚੱਜ ਸਿੱਖਣੇ ਪੈਣੇ, ਜ਼ੀਰਾਂਦ ਰੱਖਣੀ ਤੇ ਜ਼ਰਨਾ ਸਿੱਖਣਾ ਪਊ ਫ਼ਿਰ ਕਿਤੇ ਜਾ ਕੇ ਸਾਡੇ ਡੁੱਬੇ ਸੂਰਜ ਦਾ ਚੜ੍ਹਾਅ ਹੋਵੇਗਾ….!!

ਕੱਲ੍ਹ ਪਰਮਪਾਲ ਵੀਰ ਜੀ ਦੇ ਆਖਣ ਮੁਤਾਬਿਕ ਸਾਨੂੰ ਕੁਝ ਜਾਗਦੇ ਜ਼ਮੀਰ ਕੌਮੀ ਆਗੂ ਅਤੇ ਨੀਤੀਘਾੜੇ ਵੀ ਚਾਹੀਦੇ ਤੇ ਉਹਨਾਂ ਨੀਤੀਆਂ ਨੂੰ ਜ਼ਮੀਨ ਤੇ ਲਾਗੂ ਕਰਵਾਉਣ ਵਾਲੇ ਝੋਟੇ ਵੀ ਚਾਹੀਦੇ ਨੇ, ਸੋ ਦੋਵਾਂ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਆ….!!

ਇਸ ਮੁਆਫ਼ੀ ਨਾਲ ਇਸ ਮੁੱਦੇ ਨੂੰ ਇੱਥੇ ਹੀ ਵਿਰਾਮ ਦਿਉ ਖ਼ਾਸ ਕਰ ਉਹ ਜੋ ਹਾਲੇ ਵੀ ਲਗਾਤਾਰ ਬੇਹੂਦਾ ਝੱਗ ਸੁੱਟ ਰਹੇ ਨੇ..!!
ਦੁੱਖ ਹੁੰਦਾ ਇਹ ਸਭ ਦੇਖ ਕੇ ਕਿ ਰੋਜ਼ ਅਰਦਾਸ ਵਿਚ ਗੁਰੂ ਪਾਸੋਂ ਬਿਬੇਕਦਾਨ ਮੰਗਣ ਵਾਲੀ ਕੌਮ ਅੱਜ ਬੌਧਿਕ ਕੰਗਾਲੀ ਦੇ ਸਿਖ਼ਰ ਸਿਰਜ ਰਹੀ ਆ ਖ਼ਾਸ ਕਰ ਨੌਜਵਾਨੀ, ਕਿੱਧਰ ਨੂੰ ਤੁਰ ਪਏ ਅਸੀਂ..??
ਸੋਚੋ, ਵਿਚਾਰੋ ਤੇ ਚਿੰਤਨ ਕਰੋ…!!

ਗੁਰਪਰੀਤ ਸਿੰਘ ਵਰਨ

#ਜਥੇਦਾਰ ਹਰਪ੍ਰੀਤ ਸਿੰਘ ਨੂੰ #ਘੇਰ ਕੇ ਸਵਾਲ ਕਰਨ ਦਾ ਮਾਮਲਾ #ਪਰਵਿੰਦਰ_ਸਿੰਘ_ਝੋਟੇ ਨੇ ਮੰਗੀ #ਮੁਆਫੀ
#AmritpalSingh #bhaiAmritpalSingh #parwindersinghjhota #GianiHarpreetSingh #jathedar #warispunjabde #PunjabNews