Breaking News

ਬਰਗਾੜੀ ਕੇਸ ਦਾ ਮੁੱਖ ਗਵਾਹ ਵਿਦੇਸ਼ ਭੱਜਿਆ

ਇੱਕ ਪਾਸੇ ਬੇਅਦਬੀ ਦੇ ਕੇਸਾਂ ਵਿੱਚ ਫਸੇ ਡੇਰਾ ਸਿਰਸਾ ਦੇ ਸ਼ਰਧਾਲੂ ਸੁਰੱਖਿਆ ਦਾ ਬਹਾਨਾ ਲਾ ਕੇ ਆਪਣੇ ਕੇਸ ਪੰਜਾਬ ਤੋਂ ਬਾਹਰ ਲਿਜਾਣ ਲਈ ਜੋਰ ਲਾ ਰਹੇ ਹਨ ਤੇ ਪੰਜਾਬ ਸਰਕਾਰ ਘਟੀਆ ਵਕਾਲਤ ਰਾਹੀਂ ਉਨ੍ਹਾਂ ਦੀ ਮਦਦ ਕਰ ਰਹੀ ਹੈ, ਦੂਜੇ ਪਾਸੇ ਇਸ ਮਾਮਲੇ ਦੇ ਮੁੱਖ ਗਵਾਹ ਨੂੰ ਸਰਕਾਰ ਨੇ ਕੋਈ ਸੁਰੱਖਿਆ ਨਹੀਂ ਦਿੱਤੀ, ਜਿਸ ਕਾਰਨ ਉਹ ਡਰਦਾ ਵਿਦੇਸ਼ ਚਲਾ ਗਿਆ।

ਬਹਿਬਲ ਕਲਾਂ ਫਾਇਰਿੰਗ ਕੇਸ ਵਿਚ ਪੁਲਿਸ ਦੀ ਮੱਦਦ ਕਰਨ ਲਈ ਜਾਅਲੀ ਸਬੂਤ ਘੜਨ ਦੇ ਕੇਸ ਵਿਚ ਨਾਮਜ਼ਦ ਸੋਹੇਲ ਸਿੰਘ ਬਰਾੜ ਦੀ ਪਤਨੀ ਰਿਮਝਿਮ ਮਹਾਜਨ ਨੂੰ ਭਗਵੰਤ ਮਾਨ ਸਰਕਾਰ ਨੇ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ।

ਸੁਹੇਲ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਉਸਤੇ ਦੋਸ਼ ਸੀ ਕਿ ਉਸਨੇ ਬਹਿਬਲ ਫਾਇਰਿੰਗ ਵਿਚ ਮੁੱਖ ਦੋਸ਼ੀ ਐੱਸ ਐੱਸ ਪੀ ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ ‘ਤੇ ਬਾਅਦ ਵਿੱਚ ਗੋਲੀਆਂ ਦੇ ਨਿਸ਼ਾਨ ਲਾਉਣ ਵਿਚ ਮੱਦਦ ਕੀਤੀ ਤੇ ਇਹ ਸਾਰਾ ਕੁਝ ਉਸਦੇ ਘਰ ਕੀਤਾ ਗਿਆ। ਇਸ ਸਾਰੇ ਕੁਝ ਦਾ ਮਕਸਦ ਸੀ ਕਿ ਪੁਲਿਸ ਇਹ ਕਹਿ ਸਕੇ ਕਿ ਉਸਨੇ ਸਵੈ-ਰੱਖਿਆ ਵਿਚ ਗੋਲੀ ਚਲਾਈ।

ਪਿਛਲੇ ਦੋ ਸਾਲ ਤੋਂ ਭਗਵੰਤ ਮਾਨ ਸਰਕਾਰ “ਮੁੱਖ ਸਾਜਿਸ਼ਕਰਤਾ” ਗੁਰਮੀਤ ਰਾਮ ਰਹੀਮ ਖਿਲਾਫ ਕੇਸ ਚਲਾਉਣ ਦੀ ਆਗਿਆ ਵੀ ਨਹੀਂ ਦੇ ਰਹੀ।

ਭਗਵੰਤ ਮਾਨ ਸਰਕਾਰ ਦੇ ਇਰਾਦੇ ਕੀ ਹਨ, ਸਾਫ ਸਮਝ ਆ ਰਿਹਾ ਹੈ।

#Unpopular_Opinions
#Unpopular_Ideas