ਭਾਜਪਾ ਨੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਅਤੇ ਇਸ ਨੂੰ ਦਲਿਤਾਂ ਨਾਲ ਦੁਫੇੜ ਪਾਉਣ ਲਈ ਵਰਤਣ ਦੇ ਯਤਨ
ਭਾਜਪਾ ਅਤੇ ਇਸਦੇ ਸੰਘੀ ਸੰਦਾਂ ਨੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਅਤੇ ਇਸ ਨੂੰ ਦਲਿਤਾਂ ਨਾਲ ਦੁਫੇੜ ਪਾਉਣ ਲਈ ਵਰਤਣ ਦੇ ਯਤਨ ਤੇਜ਼ ਕਰ ਦਿੱਤੇ ਹਨ।
ਇਸ ਖ਼ਬਰ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਵਿਜੈ ਸਾਂਪਲਾ ਨੇ ਕਿਹਾ ਹੈ ਕਿ ਇਸ ਅੰਦੋਲਨ ਕਾਰਨ ਉਨ੍ਹਾਂ ਸ਼ਰਧਾਲੂਆਂ ਨੂੰ ਬਹੁਤ ਤੰਗੀ-ਪਰੇਸ਼ਾਨੀ ਹੋ ਰਹੀ ਹੈ, ਜਿਨ੍ਹਾਂ ਨੇ ਵਾਰਾਣਸੀ (ਭਗਤ ਰਵਿਦਾਸ ਜੀ ਦਾ ਪੁਰਬ ਮਨਾਉਣ) ਜਾਣਾ ਹੈ। ਕਾਰਾਂ-ਗੱਡੀਆਂ ‘ਚ ਜਾਣ ਵਾਲੇ ਸ਼ਰਧਾਲੂਆਂ ਨੂੰ ਲੰਮੇ ਰਸਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਭਗਤ ਰਵਿਦਾਸ ਜੀ ਦੇ ਪੁਰਬ ‘ਤੇ ਉਨ੍ਹਾਂ ਦੇ ਯੂ ਪੀ ਵਿਚਲੇ ਜਨਮ ਅਸਥਾਨ ਜਾਣ ਵਾਲੀ ਸੰਗਤ ਨੂੰ ਜੇ ਕੋਈ ਤੰਗੀ ਹੋ ਰਹੀ ਹੈ, ਉਹ ਇਸ ਕਾਰਨ ਹੈ ਕਿ ਪੰਜਾਬ ਤੋਂ ਬਾਹਰ ਜਾਣ ਦਾ ਸਿੱਧਾ ਰਸਤਾ ਹਰਿਆਣੇ ਦੀ ਭਾਜਪਾ ਨੇ ਰੋਕਿਆ ਹੋਇਆ ਹੈ ਪਰ ਭਾਜਪਾ ਆਗੂ ਵਿਜੇ ਸਾਂਪਲਾ ਇਸ ਲਈ ਦੋਸ਼ ਕਿਸਾਨਾਂ ਨੂੰ ਦੇ ਰਿਹਾ ਹੈ ਜਦਕਿ ਉਹ ਤਾਂ ਖੁਦ ਰਸਤਾ ਖੁਲਵਾਉਣ ਲਈ ਸੰਘਰਸ਼ ਕਰ ਰਹੇ ਨੇ।
ਕਿਸਾਨ ਅੰਦਲੋਨ ਨੂੰ ਬਦਨਾਮ ਕਰਨ ਲਈ ਪਹਿਲਾਂ ਹੀ ਅੰਬੇਦਕਰੀਆਂ ਦੇ ਭੇਸ ਵਿਚ ਵਿਚਰਨ ਵਾਲੇ ਹਿੰਦੂਤਵ ਤੇ ਕਾਰਪੋਰੇਟ ਦੇ ਕਈ ਹੱਥਠੋਕੇ ਸਰਗਰਮ ਨੇ ਤੇ ਹੁਣ ਇਹ ਹੋਰ ਸਰਗਰਮ ਕੀਤੇ ਜਾ ਰਹੇ ਹਨ।
ਇਹ ਸਾਰਾ ਕੁਝ ਸਿਰਫ ਇਸ ਅੰਦੋਲਨ ਨੂੰ ਨੁਕਸਾਨ ਕਰਨ ਲਈ ਨਹੀਂ ਸਗੋਂ ਇਹ ਦੁਫੇੜ ਖੜੀ ਕਰਕੇ ਬਾਅਦ ਵਿਚ ਪੰਜਾਬ ਦੇ ਦਲਿਤਾਂ ਨੂੰ ਭਾਜਪਾ ਦੀ ਝੋਲੀ ਪਾਉਣਾ ਹੈ ਤੇ ਪੰਜਾਬ ‘ਚ ਉਨ੍ਹਾਂ ਨੂੰ ਹਿੰਦੂਤਵੀ ਰਾਜਨੀਤੀ ਦੇ ਗਲਬੇ ਲਈ ਵਰਤਣਾ ਹੈ।
ਪਿਛਲੇ ਕਿਸਾਨ ਅੰਦਲੋਨ ਵੇਲੇ ਸਿੰਘੂ ਬਾਰਡਰ ‘ਤੇ ਭਗਤ ਰਵਿਦਾਸ ਜੀ ਦਾ ਪੁਰਬ ਵੀ ਮਨਾਇਆ ਗਿਆ ਸੀ।
#Unpopular_Opinions
#Unpopular_Ideas
#Unpopular_Facts