ਕਿੱਲ ਕਿਲ ਸਟੇਜਾਂ ਤੇ ਚੜ ਕੇ ਤੁਸੀਂ ਆਖਦੇ ਰਹੇ,
ਅਖੇ
ਅਸੀਂ ਹਿੰਦੂ ਧਰਮ ਨੂੰ ਬਚਾਉਣ ਲਈ ਸੀਸ ਕਟਾਉਣ ਵਾਲੇ ।
ਅਸੀਂ ਹਿੰਦੋਸਤਾਨ ਦੀ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ।
ਅਸੀਂ ਪਾਕਿਸਤਾਨ ਚੀਨ ਨਾਲ ਲੜਾਈਆਂ ਚ ਮਰ ਮਰ ਦੇਸ਼ ਬਚਾਉਣ ਵਾਲੇ ।
ਅਸੀਂ ਹਿੰਦੋਸਤਾਨ ਦੀ ਰੁਲਦੀ ਇੱਜਤ ਸਾਂਭਣ ਵਾਲੇ ।
ਅਸੀਂ ਅੰਨ ਦਾਤੇ।
ਅਸੀਂ ਆਹ ਤੇ ਅਸੀਂ ਔਹ ।
ਟਕੇ ਦੇ ਭਾਅ ਨਹੀਂ ਜਾਣਦੇ ਅਗਲੇ, ਨਾ ਜਾਨਣਾ ਈ ਆ।
ਸਭ ਪਾਵਰ ਦੀ ਖੇਡ ਆ ਉਹ ਤੁਹਾਥੋਂ ਹੈਨੀ।
ਪਾਵਰ ਬਣਾਉਣ ਦਾ ਇੱਕੋ ਤਰੀਕਾ ਕਿ ਕਣਕ ਐਤਕੀਂ ਵੇਚਣ ਨਾਂ।
ਸਮਝ ਲੈਣ ਰੱਬ ਦੀ ਮਾਰ ਪੈਗੀ । ਇੰਨਾ ਕਰਨ ਜੋਗੇ ਨਹੀਂ ਤਾਂ ਫੇਰ ਇਹ ਮੰਗਾਂ ਦੀ ਪੋਟਲੀ ਸੜਕ ਤੇ ਰੱਖ ਕੇ ਰਾਹ ਬੰਦ ਨਾ ਕਰਨ ਤੁਰ ਪਿਆ ਕਰਨ ਲੋਕਾਂ ਨੂੰ ਖੱਜਲ ਕਰਨ ਲਈ ।
ਜਾਂ ਤੇ ਕਰਤੂਤ ਬਣਾਉ । ਜੇ ਕਣਕ ਨੱਪ ਲੈਣ ਤੇ ਵੇਖਿਉ ਕਿਹੜੇ ਭਾਅ ਵਿਕਦੀ ਆ। ਐਵੇਂ ਤੀਜੇ ਦਿਨ ਪੁੱਤ ਮਰਵਾ ਕੇ ਘਰ ਮੁੜ ਆਉਣਾ।
ਅਫਰੀਕਾ ਦੇ ਜੰਗਲ ਚ ਹਜਾਰਾਂ ਖਾਹਖਾਣਿਆਂ ਦਾ ਵੱਗ ਸ਼ੇਰ ਦੀ ਆਮਦ ਨਾਲ ਨੱਠ ਪੈਂਦਾ । ਕਰਤੂਤ ਹੈਨੀ ਨਹੀਂ ਤੇ ਜਾਨਵਰ ਜਾਨਵਰ ਤੋਂ ਕਿੰਨਾ ਤਗੜਾ । ਏਕਾ ਹੋਵੇ ਤੇ ਸ਼ੇਰ ਸਿੰਙਾਂ ਤੇ ਬੁੜਕਦਾ ਦਿਖੇ ।
ਜੋ ਉਹ ਤੁਹਾਨੂੰ ਸਮਝਦੇ ਆ ਉਹ ਬਣਜੋ। ਨਕਲੀ ਪਛਾਣਾਂ ਢਾਹ ਕੇ ਅਸਲ ਮੂਲ ਤੇ ਆ ਖਲੋਵੋ । ਰੀਂ ਰੀਂ ਕੀਤਿਆ ਕਿਹੜਾ ਅਗਲੇ ਦਾ ਮਨ ਬਦਲਣਾ ।
ਹਰੇਕ ਵਾਰ ਦਿੱਲੀ ਜਾਣਾ ਜਰੂਰੀ ਨਹੀਂ ਆ। ਆਪਣੇ ਬਾਡਰ ਬੰਦ ਕੀਤੇ ਜਾ ਸਕਦੇ ਆ । ਦਿੱਲੀ ਵਾਲੇ ਆਪ ਆ ਕੇ ਸਮਝੌਤਾ ਕਰਦੇ ਫਿਰਨਗੇ।
Sandip Singh Teja
ਬਾਹਰਲੇ ਕਹਿਣ ਕਿ ਅਸੀਂ ਦੋ ਸਾਲ ਠੇਕਾ ਨੀ ਲੈਣਾ ਤੇ ਪੰਜਾਬ ਵਾਲੇ ਦੋ ਸਾਲ ਫਸਲ ਸਿਰਫ ਆਪਣੇ ਆਲੇ-ਦੁਆਲੇ ਨੂੰ ਰਜਾਉਣ ਜੋਗੀ ਬੀਜਣ, ਇਹੀ ਹੱਲ ਹੈ। ਵਰਨਾ ਨਾ ਉਨ੍ਹਾਂ ‘ਤੇ ਤੁਹਾਡੇ ਅਹਿਸਾਨਾਂ ਦਾ ਅਸਰ ਹੈ ਤੇ ਨਾ ਰੋਸਿਆਂ ਜਾਂ ਕੁਰਬਾਨੀਆਂ ਦਾ।
ਤਾਜ਼ਾ ਹਾਲਾਤ ਵਿੱਚ ਦਿੱਲੀ ਜਾਣਾ ਕੋਈ ਜ਼ਰੂਰੀ ਨਹੀਂ, ਸ਼ੰਭੂ-ਖਨੌਰੀ ਸਰਹੱਦਾਂ ‘ਤੇ ਲੰਮੇ ਸਮੇਂ ਦਾ ਮੋਰਚਾ ਸਮੇਂ ਦੀ ਮੰਗ ਹੈ। ਸਮੇਂ ਮੁਤਾਬਕ ਨੀਤੀ ਬਦਲਣੀ ਚਾਹੀਦੀ ਹੈ। ਇਹ ਲੀਕ ਭਾਰਤੀਆਂ ਨੇ ਖੁਦ ਵਾਹੀ ਹੈ, ਤਹਾਨੂੰ ਟੱਪ ਕੇ ਆਪਣੇ ਸੋਨੇ ਵਰਗੇ ਪੁੱਤ ਮਰਵਾਉਣ ਦੀ ਲੋੜ ਨਹੀਂ। ਸਾਡੇ ਮੁੰਡਿਆਂ ਦੀਆਂ ਜਾਨਾਂ ਅਤੇ ਆਪਣੀ ਊਰਜਾ/ਤਾਕਤ ਬਚਾ ਕੇ ਰੱਖੋ, ਇਹਦੀ ਅੱਗੇ ਬਥੇਰੀ ਲੋੜ ਪੈਣੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਉੱਤੇ ਹੋਣ ਵਾਲੇ ਜਬਰ ਬਾਰੇ ਸਾਰੇ ਖ਼ਦਸ਼ੇ ਸਹੀ ਸਾਬਤ ਹੋਏ ਨੇ ਤੇ ਹਾਲੇ ਇਹ ਹੋਰ ਹੋਵੇਗਾ।
ਮੋਦੀ ਵੱਲੋਂ ਤਿੰਨ ਕਨੂੰਨ ਵਾਪਸ ਲੈਣ ਤੋਂ ਬਾਅਦ ਕਚੀਚੀਆਂ ਵੱਟ ਰਹੇ ਹਿੰਦੂਤਵੀਆਂ ਦੀਆਂ ਵਾਛਾਂ ਖਿੜ ਗਈਆਂ ਨੇ, ਜਿਸ ਦਾ ਉਹ ਸੋਸ਼ਲ ਮੀਡੀਏ ‘ਤੇ ਸ਼ਰੇਆਮ ਮੁਜ਼ਾਹਰਾ ਵੀ ਕਰ ਰਹੇ ਨੇ।
ਭਾਜਪਾ ਨੇ ਕਿਸਾਨ ਅੰਦੋਲਨ ਤੇ ਪੁਲਿਸ ਦੀ ਇਸ ਹਿੰਸਾ ਨੂੰ ਧਰੁਵੀਕਰਨ ਲਈ ਹੋਰ ਤੇਜ਼ੀ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ, ਸਿੱਖ ਕਿਸਾਨਾਂ ਪ੍ਰਤੀ ਨਫਰਤ ਨੂੰ ਹੋਰ ਅਗਾਂਹ ਲਿਜਾਇਆ ਜਾ ਰਿਹਾ ਹੈ।
ਬੜੀ ਵਾਰੀ ਬੇਨਤੀ ਕੀਤੀ ਹੈ ਕਿ ਜਜ਼ਬੇ ਤੇ ਜੋਸ਼ ਦੇ ਨਾਲ ਨੀਤੀ ਜਾਂ ਰਣਨੀਤੀ ਵੀ ਚਾਹੀਦੀ ਹੁੰਦੀ ਹੈ। ਜੇ ਹੁਣ ਵੀ ਨਾ ਸਿੱਖੇ ਤਾਂ ਅੱਗੇ ਬਥੇਰਾ ਖੂਨ ਅਜਾਈਂ ਗਿਆ ਹੈ, ਜ਼ਿਆਦਾ ਸੰਭਾਵਨਾ ਇਹੀ ਹੈ ਕਿ ਹੁਣ ਵਾਲਾ ਵੀ ਜਾਵੇਗਾ।
ਜੋਸ਼ੀਲੇ ਪੰਜਾਬ ਪ੍ਰਸਤ ਨੌਜੁਆਨਾਂ ਨੂੰ ਬਚਾਉਣ ਦੀ ਲੋੜ ਹੈ ਨਾ ਕਿ ਉਨ੍ਹਾਂ ਦੇ ਹੀ ਦਬਾਅ ਹੇਠ ਆ ਕੇ ਅੱਗ ‘ਚ ਝੋਕਣ ਦੀ। ਹਿੰਦੂਤਵੀ ਸਿਆਸਤ ਦੀ ਇਸ ਭੱਠੀ ਨੂੰ ਤੁਹਾਡੇ ਨੌਜੁਆਨਾਂ ਦੀਆਂ ਹੱਡੀਆਂ ਦਾ ਬਾਲਣ ਬਹੁਤ ਵਾਰਾ ਖਾਂਦਾ ਹੈ।
ਜੇ ਕਿਸਾਨ ਆਗੂਆਂ ਨੂੰ ਹਾਲੇ ਵੀ ਨੀਤੀ ਸਮਝ ਨਹੀਂ ਆ ਰਹੀ ਤਾਂ ਚਾਰ ਸਿਆਣੇ ਬੰਦਿਆਂ ਨਾਲ ਗੱਲ ਕਰ ਲੈਣ। ਉਹ ਜੋਸ਼ੀਲੇ ਨੌਜੁਆਨਾਂ ਦੀਆਂ ਗਾਲ੍ਹਾਂ ਤੇ ਮਿਹਣਿਆਂ ਤੋਂ ਵੀ ਡਰਦੇ ਨੇ। ਇਹ ਗਾਲ੍ਹਾਂ ਜਾਂ ਮਿਹਣੇ ਜਵਾਨਾਂ ਦੀਆਂ ਜਾਨਾਂ ਨਾਲੋਂ ਜ਼ਿਆਦਾ ਮਹਿੰਗੇ ਨਹੀਂ।
ਚੰਡੀਗੜ ਵਸਦੇ ਕੌਮਾਂਤਰੀ ਪ੍ਰਸਿੱਧੀ ਦੇ ਦੌੜਾਕ ਦੇ ਘਰ ਚੋਰ ਵੜ ਗਿਆ। ਵਕਤ ਸਿਰ ਪਤਾ ਲੱਗਣ ‘ਤੇ ਘਰ ਵਾਲਿਆਂ ਰੌਲਾ ਪਾਤਾ, ਚੋਰ ਘਬਰਾ ਕੇ ਭੱਜ ਨਿਕਲਿਆ ਪਰ ਦੌੜਾਕ ਫੜਨ ਲਈ ਪਿਛੇ ਦੌੜਿਆ। ਚੋਰ ਤੇਜ ਹੁੰਦਾ ਗਿਆ। ਦੌੜਾਕ ਚੋਰੀ ਦਾ ਮੁੱਦਾ ਭੁਲਾ ਕੇ ਕਹੀ ਜਾਵੇ : ਮੇਰੇ ਤੋੰ ਅੱਗੇ ਲੰਘਣ ਦੀ ਤੇਰੀ ਇਹ ਹਿੰਮਤ ?
ਅੱਜ ਦਿੱਲੀ ਜਾਣਾ ਹੀ ਅੰਤਮ ਉਦੇਸ਼ ਅਤੇ ਸੂਰਮਗਤੀ ਦਾ ਚਿੰਨ ਬਣ ਗਿਆ ਹੈ !!!
-ਸੀਨੀਅਰ ਪੱਤਰਕਾਰ ਸਰਦਾਰ ਸੁਖਦੇਵ ਸਿੰਘ ਦੀ ਲਿਖਤ
ਜੇਕਰ ਸਿੱਖ ਕਿਸੇ ਬੇਅਦਬੀ ਦੀ ਨੀਅਤ ਨਾਲ ਗੁਰੂ ਘਰ ਆਏ ਦੁਸ਼ਟ ਨੂੰ ਸੋਧ ਦੇਣ ਤਾਂ ਪੰਜਾਬ ਦਾ ਸਾਰਾ ਸੈਕੂਲਰ, ਲਿਬਰਲ, ਰਾਸ਼ਟਰਵਾਦੀ ਲਾਣਾ ਐਵੇਂ ਕੀਰਨੇ ਪਾਉਣ ਬਹਿ ਜਾਂਦਾ ਜਿਵੇਂ ਇਹਨਾਂ ਦੀ ਸ਼ਰੇ ਬਾਜ਼ਾਰ ਇੱਜ਼ਤ ਲੁੱਟੀ ਗਈ ਹੋਵੇ। ਪਰ ਜਦ ਹੁਣ ਸਟੇਟ ਨੇ ਸਿਰ’ਚ ਗੋਲੀ ਮਾਰ ਕੇ ਮੁੰਡਾ ਮਾਰ ਦਿੱਤਾ ਤਾਂ ਰਾਣੇ ਰਣਬੀਰ, ਜਸਵੰਤ ਜਫ਼ਰ, ਸਮੇਲ ਸਿੱਧੂ, ਸ਼ਮਸ਼ੇਰ ਸੰਧੂ ਵਰਗਿਆਂ ਦਾ ਗਿਆਨ ਮੁੱਕ ਜਾਂਦਾ। ਕਿਸੇ ਪਾਤਰ ਸ਼ਾਤਰ ਗੁਰਭਜਨ ਗਿੱਲ ਵਰਗੇ ਸਰਕਾਰੀ ਕਵੀ ਨੂੰ ਕੋਈ ਕਵਿਤਾ ਨਹੀਂ ਫੁਰਦੀ। ਕਿਸੇ ਸਵਰਾਜਵੀਰ ਜਾਂ ਸਵਰਨ ਟਹਿਣੇ ਵਰਗਿਆਂ ਤੋਂ ਸਟੇਟ ਦਾ ਅੱਤਵਾਦੀ ਚੇਹਰਾ ਦੁਨੀਆਂ ਮੂਹਰੇ ਨਹੀੰ ਰੱਖ ਹੁੰਦਾ। ਜਦੋੰ ਭਗਵੰਤ ਮਾਨ ਦੀ ਪੁਲਿਸ ਨੇ ਬਰਨਾਲੇ’ਚ ਕਾਲਾ ਧਨੌਲਾ ਨਾਮ ਦੇ ਨੌਜਵਾਨ ਨੂੰ ਗੋਲੀਆਂ ਵਾਰ ਕੇ ਝੂਠੇ ਮੁਕਾਬਲੇ’ਚ ਮਾਰ ਦਿੱਤਾ। ਤਾਂ ਕਿਸੇ ਬੁੱਧੀਜੀਵੀ ਸਹਿਤਕਾਰ ਪੱਤਰਕਾਰ ਨੇ ਭਗਵੰਤ ਮਾਨ ਦਾ ਇਹ ਬੁੱਚੜ ਚੇਹਰਾ ਲੋਕਾਂ ਅੱਗੇ ਨੰਗਾ ਨਹੀਂ ਕੀਤਾ। ਉਲਟਾ ਇਹ ਬੁੱਚੜ ਸਟੇਟ ਦੇ ਪਾਪਾਂ ਨੂੰ ਅੱਖਾਂ ਮੀਚ ਕੇ ਨਜ਼ਰਅੰਦਾਜ਼ ਕਰਦੇ ਹਨ। ਤੇ ਸਟੇਟਲੈੱਸ ਦੀ ਵਾਰੀ ਜਿਨ੍ਹਾਂ ਕੋਲ ਕੋਈ ਅਦਾਲਤ ਨਹੀਂ, ਕੋਈ ਪੁਲਿਸ ਨਹੀਂ, ਕੋਈ ਪ੍ਰਸ਼ਾਸਨ ਨਹੀਂ, ਕੋਈ ਰਾਜ ਨਹੀਂ, ਫਿਰ ਜਦੋੰ ਸਿੱਖ ਆਪਣੇ ਤਰੀਕੇ ਇੰਨਸਾਫ਼ ਕਰਦੇ ਹਨ ਤਾਂ ਇਹ ਆਪਣਾ ਰੰਡੀ ਰੋਣਾ ਸ਼ੁਰੂ ਕਰ ਦਿੰਦੇ। ਆਪਣੀਆਂ ਜੁਬਾਨਾਂ ਸਟੇਟ ਖਿਲਾਫ਼ ਖੋਲਣ ਸਮੇਂ ਇਹਨਾਂ ਨੂੰ ਮਿਰਗੀ ਪੈਂਦੀ ਹੈ। ਸਾਡੇ ਦਰ ਤੇ ਚੜ ਕੇ ਆਏ ਦੁਸ਼ਟਾਂ ਵਿੱਚੋਂ ਇਹਨਾਂ ਨੂੰ ਇਨਸਾਨੀਅਤ ਦਿਖਣ ਲੱਗ ਜਾਂਦੀ।
– ਸਤਵੰਤ ਸਿੰਘ
ਬਿਨ੍ਹਾਂ ਗੱਲੋੰ ਹਰ ਇੱਕ ਦੇ ਮੂੰਹ’ਚ ਲੰਗਰ ਦੇਣ ਨਾ ਜਾਇਓ ਕਰੋ। ਜਿਨ੍ਹਾਂ ਨੇ ਸਾਡਾ ਦੋ ਭੈਣਾਂ ਦਾ ਇੱਕਲੌਤਾ ਭਰਾ ਸਿਰ’ਚ ਗੋਲੀ ਮਾਰ ਕੇ ਮਾਰ ਦਿੱਤਾ, ਟਰੈਕਟਰ ਭੰਨ ਦਿੱਤੇ, ਮੁੰਡਿਆਂ ਦੀਆਂ ਲੱਤਾਂ ਬਾਹਾਂ ਤੋੜੀਆਂ ਤੇ ਗਾਲਾਂ ਕੱਢੀਆਂ। ਉਹਨਾਂ ਪੁਲਿਸ ਵਾਲਿਆਂ ਨੂੰ ਲੰਗਰ ਪੁੱਛਣ ਜਾਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ ? ਇਹ ਕੋਈ ਸਿੱਖੀ ਸਿਧਾਂਤ ਨਹੀਂ ਕਿ ਦੁਸਮਣ ਦੇ ਬਿਨ੍ਹਾਂ ਗੱਲੋਂ ਪੈਰਾਂ’ਚ ਡਿੱਗੀ ਜਾਉ। ਦੇਗ਼ ਤੇ ਤੇਗ਼ ਖਾਲਸੇ ਲਈ ਦੋਵੇਂ ਬਰਾਬਰ ਹਨ। ਜੇਕਰ ਉਹ ਮੂਹਰੇ ਹਮਲਾਵਰ ਬਣੇ ਖੜੇ ਹਨ ਤਾਂ ਤੁਹਾਡਾ ਫਰਜ਼ ਤਿਆਰ-ਬਰ-ਤਿਆਰ ਹੋਣ ਦਾ ਹੈ ਉਹਨਾਂ ਨੂੰ ਚਾਹ-ਪਾਣੀ ਪੁੱਛਣ ਦਾ ਨਹੀਂ। ਪਰ ਹਾਂ ਜੇਕਰ ਤੁਸੀਂ ਜੰਗ’ਚ ਕੋਈ ਵੱਢ-ਟੁੱਕ ਦਿੱਤਾ ਤੇ ਉਹ ਪਾਣੀ ਲਈ ਤੜਫਦਾ ਹੈ ਤਾਂ ਭਾਈ ਘਨੱਈਆ ਵਾਂਗ ਤੜਫਦੇ ਦੇ ਮੂੰਹ ਪਾਣੀ ਲਾ ਦਵੋ। ਪਰ ਲੜਾਈ ਤੋਂ ਪਹਿਲਾਂ ਹੀ ਨਾ ਬਾਲਟੀਆਂ ਚੁੱਕੀ ਫਿਰੋ।
– ਸਤਵੰਤ ਸਿੰਘ
ਸਟੇਟ ਦੀ ਗੋਲੀ ਨਾਲ ਸਾਡਾ ਬੰਦਾ ਮਰਿਆ ਹੋਵੇ, ਪਰ ਅਫਸੋਸ ਸਾਨੂੰ ਸਾਰੇ ਪੰਜਾਬ ਵਿੱਚੋਂ ਕੋਈ ਦੀਪ ਸਿੱਧੂ ਜਾਂ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਆਗੂ ਨਹੀਂ ਲੱਭ ਰਿਹਾ ਜੋ ਜੁਰਅੱਤ ਨਾਲ ਸਰਕਾਰੀ ਅੱਤਵਾਦ ਨੂੰ ਨੰਗਾ ਕਰ ਸਕੇ। ਲੋਕਾਂ ਦੇ ਪੁੱਤ ਦੀਪ ਸਿੱਧੂ ਜਾਂ ਭਾਈ ਅੰਮ੍ਰਿਤਪਾਲ ਸਿੰਘ ਮਗਰ ਲੱਗ ਕੇ ਨਹੀਂ ਮਰਦੇ ਬਲਕਿ ਜਿਉਣਾ ਸਿੱਖਦੇ ਹਨ, ਇਸੇ ਕਰਕੇ ਉਹ ਸਟੇਟ ਵਲੋਂ ਕਤਲ ਕੀਤੇ ਜਾਂਦੇ ਹਨ ਜਾਂ ਕਾਲੇਪਾਣੀ ਭੇਜੇ ਜਾਂਦੇ ਹਨ। ਭਗਵੰਤ ਮਾਨ ਸ਼ਰੇਆਮ ਸਾਡੇ ਮੁੰਡੇ ਗੈਂਗਸਟਰ ਆਖ ਕੇ ਮਾਰ ਰਿਹਾ ਹੈ, ਪਰ ਉਗਰਾਹਾਂ ਤੇ ਰਾਜਿੰਦਰ ਕਾਮਰੇਡ ਵਰਗੇ ਭਗਵੰਤ ਮਾਨ ਦੀ ਸਰਕਾਰ ਵੱਲ ਮੂੰਹ ਵੀ ਨਹੀਂ ਕਰਦੇ। ਜਦੋਂ ਦਿੱਲੀ ਕਿਸਾਨ ਸੰਘਰਸ਼ ਨਵਨੀਤ ਸਿੰਘ ਸਟੇਟ ਦੀ ਗੋਲੀ ਨਾਲ ਮਾਰਿਆ ਗਿਆ ਸੀ, ਜੇ ਉਸ ਸਮੇਂ ਆਪਣਿਆਂ ਵਿਰੁੱਧ ਬੋਲਣ ਦੀ ਬਜਾਏ ਸਟੇਟ ਨੂੰ ਘੇਰਿਆ ਹੁੰਦਾ ਤਾਂ ਅੱਜ ਸਟੇਟ ਵਿਰੁੱਧ ਬਿਰਤਾਂਤ ਖੜਾ ਕਰਨ ਵਾਲੇ ਹਜਾਰਾਂ ਦੀਪ ਸਿੱਧੂ ਤੁਹਾਡੀ ਤਾਕਤ ਬਣਦੇ। ਜੇ ਤੁਹਾਡਾ ਦਬਾਅ ਭਗਵੰਤ ਮਾਨ ਦੇ ਲਾਣੇ ‘ਤੇ ਵੀ ਨਹੀਂ ਬਣ ਸਕਦਾ, ਫੇਰ ਸੋਚਣਾ ਚਾਹੀਦਾ ਹੈ ਸਟੇਟ ਤੋਂ ਪਹਿਲਾਂ ਘਰ ਵਿੱਚ ਤਕੜੇ ਹੋਈਏ। ਅੱਜ ਸਮਾਂ ਹੈ ਸਟੇਟ ਦੇ ਜੁਲਮ ਵਿਰੁੱਧ ਆਪਣਾ ਬਿਰਤਾਂਤ ਤਕੜਾ ਕਰਨ ਲਈ ਕਤਲ ਕੀਤਾ ਨੌਜਵਾਨ, ਗੈਂਗਸਟਰ ਆਖ ਕੇ ਮਾਰਿਆ ਕਾਲਾ ਧਨੌਲਾ ਅਤੇ ਡਿਬਰੂਗੜ ਵਾਲੇ ਸਿੰਘਾ ਨੂੰ ਖੇਤੀ ਮਸਲੇ ਦੀ ਤਾਕਤ ਬਣਾਈਏ। ਜੇ ਇਹਨਾਂ ਸਭ ਮਸਲਿਆਂ ਨੂੰ ਅਲੱਗ ਅਲੱਗ ਦੇਖੋਗੇ ਤਾਂ ਪੰਜਾਬ ਦੀ ਨੌਜਵਾਨੀ ਨੂੰ ਸਟੇਟ ਦੀ ਗੋਲੀ ਨਾਲ ਮਾਰਨ ਲਈ ਉਹ ਸਭ ਜਿੰਮੇਵਾਰ ਹੋਣਗੇ ਜੋ ਸਟੇਟ ਅਤੇ ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਮੰਨਣ ਤੋਂ ਭਗੌੜੇ ਹਨ..
– ਗੁਰਮੁੱਖ ਸਿੰਘ
ਜਿਹੜਾ ਤਸ਼ੱਦਦ ਅੱਜ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਹੋਇਆ। ਇਹ ਤਸ਼ੱਦਦ ਕਰਵਾਉਣ’ਚ ਅਹਿਮ ਰੋਲ “ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਮਰੇਡ ਯੂਨੀਅਨਾਂ ਜਿਹੜੀਆਂ’ਚ ਇਸ ਮੋਰਚੇ’ਚ ਸ਼ਾਮਲ ਨਹੀਂ ਹੋਈਆਂ “ਉਹਨਾਂ ਦਾ ਹੈ।
ਇਹ ਜੱਗ ਜ਼ਾਹਰ ਹੈ ਕਿ ਕਿਵੇਂ ਭਗਵੰਤ ਮਾਨ ਨੇ ਹਰਿਆਣਾ ਪੁਲਿਸ ਨੂੰ ਪੰਜਾਬ’ਚ ਆ ਕੇ ਮੁੰਡਾ ਮਾਰਨ, ਟਰੈਕਟਰ ਭੰਨਣ ਅਤੇ ਡਰੋਨ ਨਾਲ ਗੋਲੇ ਸੁੱਟਣ ਦੀ ਖੁੱਲ ਦਿੱਤੀ। ਸਰਹੱਦੀ ਇਲਾਕੇ’ਚ ਇੰਟਰਨੈੱਟ ਬੰਦ ਕਰਵਾਇਆ। ਪੰਜਾਬ ਪੁਲਿਸ ਨੂੰ ਆਪਣੇ ਹੀ ਮੁੰਡਿਆਂ ਨੂੰ ਨਿੱਹਥੇ ਕਰਨ ਲਈ ਵਰਤਿਆ ਤੇ ਬਾਅਦ’ਚ ਸਾਰਿਆਂ ਨੂੰ ਮੂਰਖ ਬਣਾਉਣ ਲਈ ਅਫਸੋਸ ਕਰਨ ਲੱਗ ਗਿਆ। ਜਦਕਿ ਇਹ ਖੁਦ ਹੀ ਹਰਿਆਣਾ ਅਤੇ ਕੇਂਦਰ ਸਰਕਾਰ ਦੇ ਬਰਾਬਰ ਦਾ ਦੋਸ਼ੀ ਹੈ।
ਦੂਜੇ ਦੋਸ਼ੀ ਹਨ ਕਾਮਰੇਡ ਯੂਨੀਅਨਾਂ ਵਾਲੇ ਜਿਹੜੇ ਇਸ ਮੋਰਚੇ’ਚ ਸ਼ਾਮਲ ਨਹੀਂ ਹਨ। ਜਿਵੇਂ ਕਿ ਉਗਰਾਹਾਂ, ਰਜਿੰਦਰ ਦੀਪ ਸਿੰਘਵਾਲਾ ਤੇ ਰੁਲਦੂ ਵਗੈਰਾ। ਜਿਨ੍ਹਾਂ ਨੇ ਪਿਛਲੇ ਦਿਨਾਂ’ਚ ਬਿਆਨ ਦੇ-ਦੇ ਕੇ ਇਹ ਮਾਹੌਲ ਬਣਾਇਆ ਕਿ ਇਸ ਮੋਰਚੇ’ਚ ਕੁਝ ਕੁ ਲੋਕ ਸ਼ਾਮਲ ਹਨ। ਵੱਡੀਆਂ ਯੂਨੀਅਨਾਂ ਦਾ ਇਹ ਪ੍ਰੋਗਰਾਮ ਨਹੀੰ ਹੈ। ਇਹਨਾਂ ਦੀ ਇਹ ਬਿਆਨਬਾਜ਼ੀ ਸਰਕਾਰ ਨੂੰ ਖੁੱਲ ਦੇਣਾ ਹੀ ਸੀ ਕਿ ਇਹਨਾਂ ਕਿਸਾਨਾਂ ਨੂੰ ਸਰਕਾਰ ਜ਼ਬਰ ਨਾਲ ਕੁਚਲ ਦੇਵੇ।
ਭਾਵੇਂ ਨੌਜਵਾਨ ਯੂਨੀਅਨਾਂ ਛੱਡ ਕੇ ਆਪ ਮੁਹਾਰੇ ਪਹੁੰਚੇ ਹੋਏ ਹਨ। ਪਰ ਇਹਨਾਂ ਕਾਮਰੇਡਾਂ ਨੇ ਸਾਡੇ ਮੁੰਡਿਆਂ ਦਾ ਨੁਕਸਾਨ ਕਰਵਾਉਣ ਦੀ ਕੋਈ ਕਸਰ ਨਹੀਂ ਛੱਡੀ। ਇਹ ਚਾਹੁੰਦੇ ਸਨ ਕਿ ਸਰਕਾਰ ਇਹਨਾਂ ਨੇ ਐਕਸ਼ਨ ਕਰੇ। ਫਿਰ ਇਹ ਡੱਲੇਵਾਲ ਤੇ ਪੰਧੇਰ ਨੂੰ ਭੰਡਣ। ਹੁਣ ਅੱਜ ਦੇਖਿਓ ਇਹ ਭੰਡਣਗੇ ਵੀ ਤੇ ਅਸਿੱਧੇ ਤਰੀਕੇ’ਚ ਪਹਿਲਾਂ ਵੀ ਭੰਡਿਆ। ਇਹਨਾਂ ਕਮੀਨੇ ਲੋਕਾਂ ਨੇ ਆਪਣੀ ਰਾਜਨੀਤੀ’ਚ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰਨ ਲਈ ਸਰਕਾਰ ਨੂੰ ਪੂਰੀ ਸ਼ੈਅ ਦਿੱਤੀ ਹੈ। ਇਹਨਾਂ ਦੋਵੇਂ ਦੋਸ਼ੀਆਂ ਦੀ ਪੰਜਾਬ ਦੇ ਲੋਕ ਪਹਿਚਾਣ ਕਰਨ ਤੇ ਇਹਨਾਂ ਵੱਲੋਂ ਸਿਰਜਿਆ ਜਾਣ ਵਾਲਾ ਝੂਠਾ ਬਿਰਤਾਂਤ ਰੱਦ ਕਰਨ ਅਤੇ ਇਹਨਾਂ ਨੂੰ ਸ਼ੀਸ਼ਾ ਦਿਖਾਉਣ।
– ਸਤਵੰਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ
ਭਾਈ ਅੰਮ੍ਰਿਤਪਾਲ ਸਿੰਘ ਅਤੇ ਦਿਬਰੂਗੜ੍ਹ ਨਜਰਬੰਦ ਬਾਕੀ ਦੇ ਸਿੰਘਾ ਨੂੰ ਪ੍ਰਸ਼ਾਦਾ ਛਕਿਆਂ ਅੱਜ ਤਕਰੀਬਨ ਹਫਤਾ ਹੋ ਚੱਲਿਆ। ਨਜਰਬੰਦ ਸਿੰਘਾ ਵਿੱਚੋਂ ਕੁਝ ਦੀ ਹਾਲਤ ਦਿਨੋ ਦਿਨ ਖਰਾਬ ਹੋ ਰਹੀ ਹੈ। ਪਰ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕ ਰਹੀ।
ਭਾਈ ਅੰਮ੍ਰਿਤਪਾਲ ਸਿੰਘ ਦੀ ਧਰਮ ਦੇ ਸਿਧਾਂਤ ਹੇਠ ਨਸ਼ਿਆਂ ਖਿਲਾਫ ਵਿੱਢੀ ਲਹਿਰ ਨੂੰ ਬੰਦ ਕਰਕੇ ਓਹਨਾਂ ਨੂੰ ਬਾਕੀ ਸਿੰਘਾ ਸਮੇਤ ਜੇਲ੍ਹਾਂ ਵਿੱਚ ਡੱਕ ਸਰਕਾਰ ਏ ਨਾ ਸਮਝੇ ਕਿ ਅਸੀਂ ਆਪਣੇ ਮਾੜੇ ਇਰਾਦਿਆਂ ਵਿੱਚ ਕਾਮਯਾਬ ਹੋ ਗਏ ਹਾਂ। ਪੰਜਾਬ ਦਾ ਇੱਕ ਦੀਪ ਬੁਝਿਆ ਸੀ ਤੇ ਕਈ ਹੋਰ ਦੀਪ ਜਗੇ ਸਨ। ਤੁਸੀਂ ਇੱਕ ਅੰਮ੍ਰਿਤਪਾਲ ਸਿੰਘ ਦੀ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਬੰਨ੍ਹ ਲਾਓਗੇ ਤੇ ਕੁੱਲ ਪੰਜਾਬ ਦੇ ਪੁੱਤ ਤਿਆਰ ਬਰ ਤਿਆਰ ਹੋ ਤੁਹਾਡੀਆਂ ਬਰੂਹਾਂ ਤੇ ਦਸਤਕ ਦੇਣਗੇ।
ਸਰਕਾਰ ਏ ਨਾ ਸਮਝੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਅਵਾਜ ਦੱਬ ਕੇ ਪੰਜਾਬ ‘ਚ ਅਖੌਤੀ ਸ਼ਾਤੀ ਕਾਇਮ ਕੀਤੀ ਜਾ ਸਕਦੀ ਏ। ਜੇ ਸਰਕਾਰ ਅੱਜ ਵੀ ਪੰਜਾਬ ‘ਚ ਅਮਨ ਕਾਨੂੰਨ ਚਾਹੁੰਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਦੇ ਬੰਦੀ ਸਿੰਘਾ ਨੂੰ ਰਿਹਾ ਕਰੇ। ਤਾਂ ਜੋ ਨਸ਼ਿਆਂ ‘ਚ ਗਲਤਾਣ ਨੌਜਵਾਨੀ ਨੂੰ ਧਰਮ ਦੀ ਸਿੱਖਿਆ ਦੇ ਬਚਾਇਆ ਜਾ ਸਕੇ, ਅਤੇ ਪੰਜਾਬ ਵਿੱਚ ਮੁੜ ਤੋਂ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।
ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਗੱਲ ਲਈ ਅਗਾਹ ਕਰ ਦੇਣਾ ਚਾਹੁੰਦੇ ਹਾਂ ਕਿ ਜੇਕਰ ਕਿਸੇ ਇੱਕ ਵੀ ਸਿੰਘ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਨਤੀਜੇ ਚੰਗੇ ਨਹੀ ਹੋਣਗੇ। ਜੇਕਰ ਤੁਸੀ ਹਲੇ ਵੀ ਕਿਤੇ ਲੋਕਤੰਤਰੀ ਕਾਨੂੰਨ ‘ਚ ਯਕੀਨ ਕਰਦੇ ਓ ਤੇ ਪੰਜਾਬ ਦੇ ਇਹਨਾਂ ਪੁੱਤਾਂ ਨਾਲ ਇਨਸਾਫ ਕਰੋ। ਪਰ ਏ ਨਾ ਸਮਝਿਓ ਕਿ ਇਹਨਾਂ ਨਾ ਇਨਸਾਫੀਆਂ ਦਾ ਹਿਸਾਬ ਕਦੇ ਨਹੀ ਹੋਣਾ।
ਸਭ ਸਿੱਖ ਸੰਗਤਾਂ ਅਤੇ ਖਾਸਕਰ ਓਹਨਾਂ ਸਿੱਖ ਜਥੇਬੰਦੀਆਂ ਦੇ ਲੀਡਰਾਂ ਨੂੰ ਜੋ ਹੁਣ ਤੱਕ ਮੂੰਹ ਤੇ ਉੰਗਲ ਰੱਖ ਤਮਾਸ਼ਾ ਵੇਖ ਰਹੀਆਂ ਹਨ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਅਪੀਲ ਹੈ ਕਿ ਅੱਜ ਮਿਤੀ 22 ਫਰਵਰੀ 2022 ਨੂੰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ, ਤਾਂ ਜੋ ਸਿਰ ਜੋੜ ਅਗਲੇ ਪ੍ਰੋਗਰਾਮ ਦੀ ਸਲਾਹ ਕੀਤੀ ਜਾ ਸਕੇ।
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ,ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ। ਬਦਲੇ ਲਏ ਤੋਂ ਵੀ ਜਿਹੜੀ ਮੁੱਕਣੀ ਨਾ, ਏਡੀ ਲੰਮੀ ਏ ਸਾਡੀ ਕਤਾਰ ਲੋਕੋ।
In Video – Bhai Harpreet Singh (Brother of Bhai Amritpal Singh)
ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਕੱਲ ਕੌਮਾਂਤਰੀ ਮਾਂ ਬੋਲੀ ਦਿਹਾੜਾ ਸੀ। ਇਹ ਸਮਝਣਾ ਜ਼ਰੂਰੀ ਹੈ ਕਿ ਜਿਨ੍ਹਾਂ ਜ਼ਹਿਰ ਦੀ ਖੇਤੀ ਕਰਨ ਵਾਲੇ ਆਰੀਆ ਸਮਾਜੀਆਂ ਤੇ ਜਨ ਸੰਘੀਆਂ ਨੇ ਪੰਜਾਬੀਆਂ ਦੇ ਇਕ ਹਿੱਸੇ ਨੂੰ ਉਨ੍ਹਾਂ ਦੀ ਮਾਂ ਬੋਲੀ ਤੋਂ ਮੁੱਕਰਨ ਲਈ ਮੁਹਿੰਮ ਚਲਾਈ, ਉਨ੍ਹਾਂ ਦੀ ਵਿਚਾਰਧਾਰਕ ਔਲਾਦ ਹੀ ਅੱਜ ਵੀ ਪੰਜਾਬ ਅਤੇ ਕਿਸਾਨਾਂ ਦੇ ਹਰ ਜਾਇਜ਼ ਮੁੱਦੇ ‘ਤੇ ਖਿਲਾਫ ਭੁਗਤਦੀ ਹੈ ਤੇ ਜ਼ਹਿਰ ਉਗਲਦੀ ਹੈ।
ਇਸ ਵਿਰੋਧ ਦਾ ਕਾਰਨ ਕੋਈ ਚੰਗਾ ਤਰਕ ਜਾਂ ਦਲੀਲ ਨਹੀਂ ਹੁੰਦੀ, ਉਨ੍ਹਾਂ ਦੀ ਸੋਚ/ਵਿਚਾਰਧਾਰਾ ਦੇ ਬੀਅ ‘ਚ ਹੀ ਨਫਰਤ ਤੁਰੀ ਆਉਂਦੀ ਹੈ। ਪੰਜਾਬੀ ਬੋਲੀ ਦਾ ਵਿਰੋਧ ਵੀ ਕਿਸੇ ਚੰਗੇ ਤਰਕ ਜਾਂ ਤੱਥਾਂ ‘ਤੇ ਨਹੀਂ ਸੀ ਖੜ੍ਹਾ, ਸਿਰਫ ਨਫਰਤ ‘ਤੇ ਖੜ੍ਹਾ ਸੀ। ਇਹ ਨਫਰਤ ਅਸਲ ‘ਚ ਗੁਰੂਆਂ ਦੇ ਫਲਸਫੇ ਨਾਲ ਸੀ। ਪੰਜਾਬ ਦੀ ਹਰ ਵੱਡੀ ਤ੍ਰਾਸਦੀ ਦਾ ਮੁੱਢ ਇਸੇ ਨਫਰਤ ਦੀ ਖੇਤੀ ਕਰਨ ਵਾਲਿਆਂ ਨੇ ਬੰਨ੍ਹਿਆ।
ਹਰ ਸੱਜਣ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
#Unpopular_Opinions
#Unpopular_Ideas
ਅੰਦਰੋਂ ਬੇਈਮਾਨੀ ਤੇ ਬੇਹੱਦ ਕਮਜ਼ੋਰੀ ਨਾਲ ਚੱਲ ਰਿਹਾ ਭਗਵੰਤ ਮਾਨ ਹੁਣ ਖੁਦ ਤਾਂ ਕੇਂਦਰੀ ਜਾਲ ਵਿਚ ਫਸ ਹੀ ਚੁੱਕਾ ਹੈ, ਉਸਨੇ ਪੰਜਾਬ ਨੂੰ ਵੀ ਹੋਰ ਕੇਂਦਰੀ ਸ਼ਿਕੰਜੇ ‘ਚ ਕੱਸਣ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਉਸਦਾ ਦਾਅਵਾ ਕਿ ਰਾਸ਼ਟਰਪਤੀ ਰਾਜ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਫਿਲਹਾਲ ਲੋਕਾਂ ਦੀ ਹਮਦਰਦੀ ਲੈਣ ਲਈ ਡਰਾਮਾ ਵੀ ਹੋ ਸਕਦਾ ਹੈ, ਡਰਾਮੇ ਕਰਨ ਦਾ ਉਹ ਮਾਹਰ ਹੈ, ਪਰ ਜੇ ਸਥਿਤੀ ਵਿਗੜਦੀ ਗਈ ਤਾਂ ਗੱਲ ਵਾਕਿਆ ਹੀ ਇੱਧਰ ਨੂੰ ਜਾ ਸਕਦੀ ਹੈ।
ਇਹ ਗੱਲ ਸਮਝ ਆ ਰਹੀ ਹੈ ਕਿ ਕੇਂਦਰ ਇਥੇ ਟਕਰਾਅ ਅਤੇ ਉਲਝਾਅ ਵਧਾਉਣਾ ਚਾਹੁੰਦਾ ਹੈ, ਜਿਸ ਨਾਲ ਰਾਸ਼ਟਰਪਤੀ ਰਾਜ ਲਈ ਰਾਹ ਖੁੱਲ੍ਹੇਗਾ। ਨਾ ਫਿਰ ਇਥੇ ਤਸ਼ੱਦਦ ਹੋਰ ਵਧੇਗਾ, ਭਾਜਪਾ ਲਈ ਵੀ ਰਾਹ ਪੱਧਰ ਕੀਤਾ ਜਾਵੇਗਾ।
ਹੁਣ ਜਿਥੇ ਗੱਲ ਆ ਪਹੁੰਚੀ ਹੈ, ਕਤਲ ਅਤੇ ਹੋਰ ਤਸ਼ੱਦਦ ਦੇ ਗੁੱਸੇ ਦੇ ਬਾਵਜੂਦ ਇਕ ਵਾਰ ਫਿਰ ਠੰਡੇ ਦਿਮਾਗ ਨਾਲ ਸੋਚਣ ਦੀ ਲੋੜ ਹੈ। ਪੰਜਾਬ ਅਤੇ ਸਿੱਖਾਂ ਨੂੰ ਕਿਸੇ ਵੀ ਸਿੱਧੇ ਟਕਰਾਅ ਤੋਂ ਬਚਣ ਦੀ ਲੋੜ ਹੈ, ਆਪਣਾ ਘਰ ਪੱਕਾ ਕਰੋ। ਇਹ ਗੱਲ ਪਹਿਲਾਂ ਵੀ ਕਈ ਵਾਰ ਕਹੀ ਹੈ।
ਤੁਹਾਡੇ ਅੱਗੇ ਚੈਂਲੇਂਜ ਇਹ ਹੈ ਕਿ ਤੁਹਾਡਾ ਮੁੱਖ ਮੰਤਰੀ ਬੇਈਮਾਨ ਤੇ ਨਾਕਾਬਲ ਹੈ ਤੇ ਦਿੱਲੀ ਦੇ ਛਲੇਡੇ ਜਾਅਲੀ ਮਸ਼ਹੂਰੀ ਕਰਨ ਤੇ ਪੰਜਾਬ ਦਾ ਪੈਸੇ ਉਜਾੜਨ ਜੋਗੇ ਹੀ ਨੇ।
ਸਮੂਹਕ ਸਿਆਣਪ ਹੀ ਪੰਜਾਬ ਦਾ ਬਚਾਅ ਕਰ ਸਕਦੀ ਹੈ। ਸਿਆਣੇ ਸੱਜਣਾਂ ਦੀ ਗੱਲ ਵੱਲ ਧਿਆਨ ਦਿਓ। ਸਿਰਫ ਜਜ਼ਬਾਤੀ ਨਾਅਰੇਬਾਜ਼ੀ ਨਾ ਪਹਿਲਾਂ ਕਿਤੇ ਲੈ ਕੇ ਗਈ ਤੇ ਨਾ ਹੁਣ ਲੈ ਕੇ ਜਾਵੇਗੀ। ਨੀਤੀ ਤੋਂ ਬਗੈਰ ਕੋਈ ਰਾਜਨੀਤੀ ਨਹੀਂ ਹੁੰਦੀ।
#Unpopular_Opinions
ਭਗਵੰਤ ਮਾਨ ਜੀ, ਤੁਹਾਡਾ ਇਹ ਵੱਡਾ ਅਹਿਸਾਨ ਪੰਜਾਬ ਲੰਬਾ ਵਕਤ ਯਾਦ ਰੱਖੇਗਾ।
ਕਿਰਪਾ ਕਰਕੇ ਇਹ ਧਿਆਨ ਵੀ ਰੱਖਿਆ ਜਾਵੇ ਕਿ ਹਰੇਕ ਪਖਾਨੇ ‘ਤੇ ਤੁਹਾਡੀ ਵੱਡੀ ਸਾਰੀ ਫੋਟੋ ਲੱਗੀ ਹੋਵੇ, ਜਿਵੇਂ ਇਸ ਪੋਸਟਰ ‘ਤੇ ਲਾਈ ਹੈ।
ਇਸ ਸੰਘਰਸ਼ ਤੇ ਤ੍ਰਾਸਦੀ ਦੌਰਾਨ ਇਹ ਇਸ਼ਤਿਹਾਰਬਾਜ਼ੀ “ਆਪਦਾ ਮੇਂ ਅਵਸਰ” ਵਰਗੀ ਹੈ।