ਕਾਰਪੋਰੇਟ ਜੰਤਰ ਮੰਤਰ ‘ਤੇ ਨਹੀਂ ਬਹਿੰਦਾ ਫਿਰ ਵੀ ਕਰਜ਼ੇ ਮਾਫ
ਕਿਸਾਨ ਆਪਣਾ ਦਰਦ ਸੁਣਾਵੇ ਤਾਂ ਉਹ ਵੀ ਸੁਣਨ ਨੂੰ ਤੁਸੀਂ ਤਿਆਰ ਨਹੀਂ
ਭਾਜਪਾ ਤੇ ਸੰਘੀ ਕਿਸਾਨ ਅੰਦੋਲਨ ਖ਼ਿਲਾਫ਼ ਫਿਰਕੂ ਨਫਰਤ ਦਾ ਬਿਰਤਾਂਤ ਖੜ੍ਹਾ ਕਰ ਰਹੇ ਨੇ। ਇੱਧਰ ਪੰਜਾਬ ਵਿਚੋਂ ਇਸ ਵੇਲੇ ਕਿਸਾਨਾਂ ਦੇ ਹੱਕ ਵਿਚ ਸਭ ਤੋਂ ਪ੍ਰਭਾਵਸ਼ਾਲੀ ਅਵਾਜ਼ ਕਿਸਾਨੀ ਆਰਥਿਕਤਾ ਦੇ ਮਾਹਰ ਦਵਿੰਦਰ ਸ਼ਰਮਾ ਬਣੇ ਹੋਏ ਨੇ। ਉਨ੍ਹਾਂ ਦੀਆਂ ਲਿਖਤਾਂ ਤੇ ਇੰਟਰਵਿਊਜ਼ ਨੇ ਸੰਘੀ ਤੇ ਸਰਕਾਰੀ ਮਾਹਰਾਂ ਅੱਗੇ ਵੱਡੀ ਚੁਣੌਤੀ ਖੜ੍ਹੀ ਕੀਤੀ ਹੋਈ ਹੈ।
ਮੁਲਕ ਚੋਂ ਹੋਰ ਵੀ ਕਈ ਸੱਜਣ ਸੰਘੀ-ਸਰਕਾਰੀ ਬਿਰਤਾਂਤ ਨੂੰ ਚੰਗਾ ਚੈਲੇਂਜ ਦੇ ਰਹੇ ਨੇ।
ਤਾਨਾਸ਼ਾਹ ਮੋਦੀ
ਭਾਰਤ ਵਿੱਚ ਮੀਡੀਆ, ਸੋਸ਼ਲ ਮੀਡੀਆ, ਸਿਨੇਮਾ, ਓਟੀਟੀ ਅਤੇ ਪੱਤਰਕਾਰੀ ਨੂੰ ਸਰਕਾਰੀ ਕੁੱਜੇ ‘ਚ ਬੰਦ ਕਰਕੇ ਲੋਕਾਂ ਤੱਕ ਸਹੀ ਜਾਣਕਾਰੀ ਨਾ ਪਹੁੰਚਣ ਦੇਣ ਲਈ ਸਰਕਾਰ ਕਿਸ ਤਰੀਕੇ ਤਿੰਨ ਕਾਲੇ ਕਨੂੰਨ ਬਣਾ ਰਹੀ ਹੈ, ਇਸ ਵੀਡੀਓ ਵਿੱਚ ਸਮਝਾਇਆ ਗਿਆ ਹੈ। ਲੋਕ ਸਰਕਾਰ ਵਿਰੁੱਧ ਸੋਚਣਾ ਵੀ ਬੰਦ ਕਰ ਦੇਣਗੇ।
ਤੁਹਾਡਾ ਬੰਦਾ ਹਰਿਆਣਾ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ, ਜਿਵੇਂ ਕੋਈ ਦੁਸ਼ਮਣੀ ਕੱਢ ਰਹੇ ਸਨ। ਦੋਸ਼ ਤਾਂ ਇਹ ਵੀ ਲਾਇਆ ਜਾ ਰਿਹਾ ਕਿ ਬੋਰੀ ‘ਚ ਪਾ ਕੇ ਲੈ ਕੇ ਗਏ।
ਬਜਾਇ ਇਸ ਨੂੰ ਵੱਡਾ ਮੁੱਦਾ ਬਣਾਉਣ ਦੇ, ਕੋਈ ਕੇਸ ਵਗੈਰਾ ਦਰਜ ਕਰਨ ਦੇ, ਇਹ ਅਹਿਸਾਨ ਜਤਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਯਤਨਾਂ ਨਾਲ ਪ੍ਰੀਤਪਾਲ ਸਿੰਘ ਚੰਡੀਗੜ੍ਹ PGI ਆ ਗਿਆ। ਇਸ ਕੰਮ ‘ਚ ਵੀ ਦੱਬ ਕੇ ਇਸ਼ਿਤਹਾਰਬਾਜੀ ਕੀਤੀ ਜਾ ਰਹੀ ਅਤੇ ਇੱਕ ਮੰਤਰੀ ਕੋਲੋਂ ਵੀ ਇਸ ਗੱਲ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਾਇਆ ਜਾ ਰਿਹਾ ਹੈ।
ਪੁਲਿਸ ਨੇ ਲੋਕਾਂ ‘ਤੇ ਜਦੋਂ ਤਾਕਤ ਦੀ ਵਰਤੋਂ ਵੀ ਕਰਨੀ ਹੁੰਦੀ ਹੈ ਤਾਂ ਨੁਕਸਾਨ ਘੱਟ ਤੋਂ ਘੱਟ ਕਰਨਾ ਹੁੰਦਾ ਹੈ ਪਰ ਹਰਿਆਣਾ ਪੁਲਿਸ ਨੇ ਵੱਧ ਤੋਂ ਵੱਧ ਕੀਤਾ ਹੈ।
#Unpopular_Opinions
Post by @punjabspectrumliveView on Threads
ਸ਼ੁਭਕਰਮਨ ਦੇ ਕਾਤਲਾਂ ਖਿਲਾਫ ਕਰਵਾਈ ਕਰਨ ਦੇ ਭਗਵੰਤ ਮਾਨ ਦੇ ਆਪਣੇ ਪਹਿਲੇ ਐਲਾਨ ਨੂੰ 72 ਘੰਟੇ ਹੋ ਚੁੱਕੇ ਨੇ ਤੇ ਦੂਜੇ ਨੂੰ 36 ਘੰਟੇ। ਜਾਪਦਾ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਹਸਤੀ ਸਿਰਫ ਭਾਨੇ ਸਿੱਧੂ ਵਰਗਿਆਂ ‘ਤੇ ਪਰਚੇ ਕਰਾਉਣ ਜੋਗੀ ਰਹਿ ਗਈ ਹੈ।
ਕੈਪਟਨ ਅਮਰਿੰਦਰ ਸਿੰਘ, ਜਿਸਨੂੰ ਗਾਲ਼ਾਂ ਕੱਢ ਕੇ ਇਹ ਰਾਜ ਵਿਚ ਆਏ ਨੇ ਤੇ ਭਾਵੇਂ ਉਹ ਵੀ ਕੇਂਦਰ ਨਾਲ ਰਲ ਕੇ ਚਲਦਾ ਸੀ, ਦੇ ਰਾਜ ਵਿਚ ਨਾ ਸਿਰਫ ਆਈ ਜੀ ਪਰਮਰਾਜ ਉਮਰਾਨੰਗਲ ਤੇ ਐੱਸ ਐੱਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰ ਕੀਤੇ ਗਏ ਸਨ, ਕੇਂਦਰੀ ਤੰਤਰ ਦੇ ਖਾਸ ਸੁਮੇਧ ਸੈਣੀ ਨੂੰ ਵੀ ਇਕ ਵਾਰ ਵਿਜੀਲੈਂਸ ਨੇ ਸਲਾਖਾਂ ਪਿੱਛੇ ਕਰ ਦਿੱਤਾ ਸੀ। ਉਸਨੂੰ ਹਾਈਕੋਰਟ ਨੇ ਬਾਹਰ ਕਢਾਇਆ ਸੀ ਤੇ ਕੇਂਦਰੀ ਤੰਤਰ ਨੇ ਵੀ ਉਸਨੂੰ ਬਚਾਇਆ।
ਉਸਦੇ ਮੁਕਾਬਲੇ ਭਗਵੰਤ ਮਾਨ ਵਿਚ ਹਰਿਆਣਾ ਪੁਲਿਸ ਜਾਂ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਾਉਣ ਦੀ ਹਿੰਮਤ ਤੱਕ ਨਹੀਂ।
ਜੇ ਮੁੱਖ ਮੰਤਰੀ ਆਪ ਕੁਝ ਨਹੀਂ ਦੱਸ ਸਕਦਾ ਤਾਂ ਆਪਣੇ ਮੀਡੀਆ ਸਲਾਹਕਾਰ ਜਾਂ ਪੁਰਾਣੇ ਜਮਾਨੇ ਦੇ ਪੱਤਰਕਾਰ ਰਾਹੀਂ PRIME AAP TV ‘ਤੇ ਸਫਾਈ ਦੁਆ ਦੇਵੇ।
#Unpopular_Opinions
ਇਸ ਖਬਰ ਅਨੁਸਾਰ ਪੰਜਾਬ ਭਾਜਪਾ ਦੇ ਆਗੂ ਵੀ ਕੇਂਦਰ ਅਤੇ ਭਗਵੰਤ ਮਾਨ ਵਿਚਲੀ ਜੁਗਲਬੰਦੀ ਤੋਂ ਔਖੇ ਨੇ। ਇਸ ਅਨੁਸਾਰ ਪੰਜਾਬ ਦੇ ਆਬਕਾਰੀ ਸਕੈਂਡਲ ਵਿਚ ਪੰਜਾਬ ਸਰਕਾਰ ਲਈ ਛੱਡੇ ਲੰਬੇ ਰੱਸੇ ਦਾ ਭੇਦ ਵੀ ਸਮਝ ਆ ਰਿਹਾ ਹੈ।
Post by @punjabspectrumliveView on Threads
ਭਾਰਤ ਸਰਕਾਰ ਗੂਗਲ ਦੇ ਅਰਟੀਫ਼ੀਸ਼ੀਲ਼ ਇੰਟੇਲਿਜੇੰਸ ਦੇ ਟੂਲ ਜੈਮਿਨੀ ‘ਤੇ ਕਾਫੀ ਔਖੀ ਹੈ। ਕਿਸੇ ਨੇ ਮੋਦੀ ਦੇ ਫਾਸਿਸਟ ਹੋਣ ਬਾਰੇ ਸੁਆਲ ਪਾਇਆ ਤਾਂ ਟੂਲ ਨੇ ਇਸ ਬਾਰੇ ਕੁਝ ਵਿਆਖਿਆ ਕਰ ਦਿੱਤੀ। ਇਸਦੇ ਮੁਕਾਬਲੇ ਟ੍ਰੰਪ ਅਤੇ ਯੂਕਰੇਨ ਦੇ ਜ਼ੇਲੇਂਸਕੀ ਬਾਰੇ ਇਸ ਟੂਲ ਨੇ ਜੁਆਬ ਦਿੱਤਾ ਕਿ ਇਹ ਗੁੰਝਲਦਾਰ ਹੈ।
ਭਾਰਤ ਸਰਕਾਰ ਹੁਣ ਗੂਗਲ ਨੂੰ ਨੋਟਿਸ ਭੇਜ ਰਹੀ ਹੈ।
Post by @punjabspectrumliveView on Threads
ਇਸ ਖਬਰ ਅਨੁਸਾਰ ਪੰਜਾਬ ਭਾਜਪਾ ਦੇ ਆਗੂ ਵੀ ਕੇਂਦਰ ਅਤੇ ਭਗਵੰਤ ਮਾਨ ਵਿਚਲੀ ਜੁਗਲਬੰਦੀ ਤੋਂ ਔਖੇ ਨੇ। ਇਸ ਅਨੁਸਾਰ ਪੰਜਾਬ ਦੇ ਆਬਕਾਰੀ ਸਕੈਂਡਲ ਵਿਚ ਪੰਜਾਬ ਸਰਕਾਰ ਲਈ ਛੱਡੇ ਲੰਬੇ ਰੱਸੇ ਦਾ ਭੇਦ ਵੀ ਸਮਝ ਆ ਰਿਹਾ ਹੈ।
Post by @punjabspectrumliveView on Threads