Sidhu Moose Wala – ਸਿੱਧੂ ਮੂਸੇਵਾਲਾ ਦੇ ਘਰ ਮਾਰਚ ਮਹੀਨੇ ‘ਚ ਖਿੜਨਗੀਆਂ ਖ਼ੁਸ਼ੀਆਂ
Late Punjabi singer Sidhu Moosewala’s mother Charan Kaur is pregnant and is expecting to give birth to a child in March.
ਮਾਨਸਾ, 26 ਫਰਵਰੀ- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Singh Sidhu) ਦੇ ਘਰ ਮਾਰਚ ਮਹੀਨੇ ‘ਚ ਖ਼ੁਸ਼ੀਆਂ ਖਿੜਨ ਜਾ ਰਹੀਆਂ ਹਨ ਕਿਉਂਕਿ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ (Mata Charan Kaur) ਬੱਚੇ ਨੂੰ ਜਨਮ ਦੇਣਗੇ |
ਇਹੀ ਕਾਰਨ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਘੱਟ ਵੱਧ ਹੀ ਬਾਹਰ ਨਿਕਲਦੇ ਹਨ ਅਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਪ੍ਰਸੰਸਕਾਂ ਨੂੰ ਵੀ ਨਹੀਂ ਮਿਲ ਰਹੇ |
ਦੱਸ ਦੇਈਏ ਕਿ ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ |
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਹੱਤਿਆ ਤੋਂ ਬਾਅਦ ਪਰਿਵਾਰ ਦੇ ਵਾਰਿਸ ਨੂੰ ਲੈ ਕੇ ਮੂਸੇਵਾਲਾ ਦੇ ਪ੍ਰਸੰਸਕਾਂ ‘ਚ ਨਿਰਾਸ਼ਤਾ ਪਾਈ ਜਾ ਰਹੀ ਸੀ | ਪਰਿਵਾਰ ਨੂੰ ਚਾਹੁਣ ਵਾਲੇ ਇਹੋ ਦੁਆਵਾਂ ਕਰਦੇ ਆ ਰਹੇ ਸਨ ਕਿ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਜਨਮ ਲਵੇ | It is learnt that for this she has adopted In Vitro Fertilization (IVF) technique. This was confirmed by Moosewala’s uncle Chamkaur Singh.
ਅਜੀਤ ਅਖਬਾਰ ਮੁਤਾਬਕ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵਿਹੜੇ ਨਵਾਂ ਜੀਅ ਆ ਰਿਹਾ ਹੈ | According to sources, she is under the observation of the medical team and till now only positive response is being seen.
Sidhu Moosewala had contested the elections from Mansa in 2022 on Congress ticket. During this time, his mother Charan Kaur had filled the affidavit as a covering candidate. Then Charan Kaur had stated her age as 56 years.
According to this, his age now is around 58 years and Balkaur Singh’s age is around 60 years.
ਸਿੱਧੂ ਮੂਸੇਵਾਲਾ ਦੀ ਮਾਂ ਨੇ ਸ਼ੁਭਕਰਨ, ਦੀਪ ਸਿੱਧੂ ਸਣੇ ਹੋਰਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਉਹ ਦਿਨ ਦੂਰ ਨਹੀਂ ਜਦੋਂ ਇਹ ਸੇਕ ਤੁਹਾਡੇ ਘਰਾਂ ਤੱਕ ਪਹੁੰਚ ਜਾਵੇਗਾ’
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ‘ਤੇ ਮਾਰੇ ਗਏ ਸ਼ੁਭਕਰਨ ਸਿੰਘ, ਦੀਪ ਸਿੱਧੂ, ਸਿੱਧੂ ਮੂਸੇਵਾਲਾ ਅਤੇ ਪੁਲਿਸ ਅਫਸਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ ।
ਸਿੱਧੂ ਮੂਸੇਵਾਲਾ (Sidhu Moose wala) ਦੀ ਮਾਤਾ ਚਰਨ ਕੌਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ‘ਤੇ ਮਾਰੇ ਗਏ ਸ਼ੁਭਕਰਨ ਸਿੰਘ, ਦੀਪ ਸਿੱਧੂ, (Deep sidhu) ਸਿੱਧੂ ਮੂਸੇਵਾਲਾ ਅਤੇ ਪੁਲਿਸ ਅਫਸਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਲਿਖਿਆ ਗਿਆ ਹੈ ‘ਜੇਕਰ ਹਾਲੇ ਵੀ ਇਸ ਸੇਕ ਨੂੰ ਮਹਿਸੂਸ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਜਿਹੀ ਅੱਗ ਤੁਹਾਡੇ ਘਰ ਤੱਕ ਪਹੁੰਚ ਜਾਵੇਗੀ’। ਦੱਸ ਦਈਏ ਕਿ ਸ਼ੁਭਕਰਨ ਸਿੰਘ ਬਠਿੰਡਾ ਦੇ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਇਸ ਨੌਜਵਾਨ ਕਿਸਾਨ ਦੀ ਮੌਤ ‘ਤੇ ਦੁੱਖ ਜਤਾਇਆ ਹੈ।