Breaking News

ਮੂਸੇਵਾਲਾ ਵਾਂਗ ਘੇਰ ਕੇ ਭੁੰਨਿਆ ਹਰਿਆਣਾ ਦਾ ਸਾਬਕਾ MLA, ਆ ਰਿਹੈ ਲਾਰੈਂਸ ਦਾ ਨਾਮ !

Nafe Singh Rathi Murder Case: ‘ਸਿੱਧੂ ਮੂਸੇਵਾਲਾ ਸਟਾਈਲ’ ‘ਚ ਹੀ ਨਫੇ ਸਿੰਘ ਰਾਠੀ ਦਾ ਵੀ ਕਤਲ, CCTV ਫੁਟੇਜ ਆਈ ਸਾਹਮਣੇ

Nafe Singh Rathi Murder Case: ਇੰਡੀਅਨ ਨੈਸ਼ਨਲ ਲੋਕ ਦਲ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਦੀ ਹਰਿਆਣਾ ਦੇ ਬਹਾਦਰਗੜ੍ਹ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਸਨਸਨੀਖੇਜ਼ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।ਸੀਸੀਟੀਵੀ ਵਿੱਚ ਦੇਖਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰ ਕਾਰ ਵਿੱਚ ਬੈਠ ਕੇ ਕਾਫੀ ਦੇਰ ਤੱਕ ਨਫੇ ਸਿੰਘ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ। ਸਾਹਮਣੇ ਆਈ ਸੀਸੀਟੀਵੀ ਫੁਟੇਜ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਦੀ ਹੈ। ਚਾਰੇ ਸ਼ੂਟਰ ਵੀਡੀਓ ਵਿੱਚ ਦਿਖਾਈ ਦੇ ਰਹੀ ਇੱਕ ਹੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਸ਼ੱਕੀ ਕਾਰ ਦੇਖੀ ਹੈ।

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਹਰਿਆਣਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਫ਼ੇ ਸਿੰਘ ਰਾਠੀ ਅਤੇ ਉਨ੍ਹਾਂ ਦੇ ਇਕ ਵਰਕਰ ਦੀ ਇਕ ਕਾਰ ‘ਚ ਆਏ 4-5 ਹਮਲਾਵਰਾਂ ਨੇ ਐਤਵਾਰ ਸ਼ਾਮ ਇੱਥੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਂਚ ਦਰਮਿਆਨ ਇਕ ਤੱਥ ਸਾਹਮਣੇ ਆਇਆ ਹੈ ਕਿ ਕਤਲ ਕਰਨ ਦੀ ਘਟਨਾ ਨੂੰ ਪੰਜਾਬੀ ਗਾਇਕ ਸਿੰਧੂ ਸਿੰਘ ਮੂਸੇਵਾਲਾ ਦੇ ਮਰਡਰ ਵਾਂਗ ਅੰਜਾਮ ਦਿੱਤਾ ਗਿਆ ਹੈ। ਦੋਵਾਂ ਕਤਲਕਾਂਡ ਨੂੰ ਇਕੋ ਢੰਗ ਨਾਲ ਅੰਜਾਮ ਦਿੱਤਾ ਗਿਆ ਹੈ।

ਇਸ ਕਤਲ ਨੂੰ ਅੰਜਾਮ ਦੇਣ ਲਈ ਵੀ ਪਹਿਲਾਂ ਰੇਕੀ ਕੀਤੀ ਗਈ ਸੀ ਵਿਚ ਮੂਸੇਵਾਲਾ ਵਾਂਗ ਸੜਕ ‘ਤੇ ਘੇਰ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਦੋਵਾਂ ਘਟਨਾ ਵਿਚ ਹਮਲਾਵਰਾਂ ਨੇ ਆਪਣੇ ਟਾਰਗੈਂਟ ਨੂੰ ਸੰਭਲਨ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਟਾਰਨੈੱਟ ਨੂੰ ਭੁੰਨ ਦਿੱਤਾ ਗਿਆ ਹੈ। ਮੂਸੇਵਾਲਾ ਦੀ ਵੀ ਕਤਲ ਤੋਂ ਪਹਿਲਾਂ ਸੁਰੱਖਿਆ ਘੱਟ ਸੀ ਅਤੇ ਰਾਠੀ ਕੋਲ ਵੀ ਸੁਰੱਖਿਆ ਕਰਮਚਾਰੀ ਨਹੀਂ ਸਨ।
.
ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਕਤਲ ਗੈਂਗਸਟਰ ਲਾਰੈਂਸ ਦੇ ਗੁਰਗਿਆਂ ਵਲੋਂ ਕੀਤਾ ਗਿਆ ਸੀ। ਕੁਝ ਮੀਡੀਆ ਰਿਪੋਰਟਸ ਮੁਤਾਬਿਕ ਹੁਣ ਨਫ਼ੇ ਸਿੰਘ ਰਾਠੀ ਦੇ ਕਤਲ ਲਈ ਵੀ ਲਾਰੈਂਸ ਗੈਂਗ ਦਾ ਨਾਂ ਸਾਹਮਣੇ ਆ ਰਿਹਾ ਹੈ। ਹਾਲਾਂਕਿ ਇਨੈਲੋ ਵਿਧਾਇਕ ਅਭੈ ਚੌਟਾਲਾ ਦਾ ਕਹਿਣਾ ਹੈ ਕਿ ਲਾਰੈਂਸ ਗੈਂਗ ਦਾ ਨਾਂ ਲੈ ਕੇ ਜ਼ਿੰਮੇਦਾਰ ਲੋਕ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨਫ਼ੇ ਸਿੰਘ ਰਾਠੀ ਨੇ ਕੁਝ ਦਿਨ ਪਹਿਲਾਂ ਹੀ ਹਰਿਆਣੇ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਡੀਜੀਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਨਫ਼ੇ ਸਿੰਘ ਰਾਠੀ ਦੇ ਕਤਲ ਮਾਮਲੇ ਦੀ ਜਾਂਚ ਲਈ ਹਰਿਆਣੇ ਦੀਆਂ 5 ਟੀਮਾਂ ਲਗਾਈਆਂ ਗਈਆਂ ਹਨ। ਸ਼ੁਰੂਆਤੀ ਜਾਂਚ ਦਰਮਿਆਨ ਨਫ਼ੇ ਸਿੰਘ ਰਾਠੀ ‘ਤੇ 40-50 ਤੋਂ ਜ਼ਿਆਦਾ ਹਾਊਂਡ ਫ਼ਾਇਰ ਕਰਨ ਦੀ ਗੱਲ ਸਾਹਮਣੇ ਆਈ ਹੈ।

29 ਮਈ 2022 ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਵੀ ਇਸੇ ਢੰਗ ਨਾਲ ਕੀਤਾ ਗਿਆ ਸੀ। ਇਸ ਵਿਚ ਮੂਸੇਵਾਲਾ ‘ਤੇ 30 ਚਾਉਂਡ ਫਾਇਰ ਕੀਤੇ ਗਏ ਸਨ ਜਿਸ ਵਿਚੋਂ ਮੂਸੇਵਾਲਾ ਨੂੰ 19 ਗੋਲੀਆਂ ਲੱਗੀਆਂ ਸਨ। ਦੋਵਾਂ ਕਤਲਕਾਡਾਂ ‘ਚ ਹਮਲਾਵਰਾਂ ਨੇ ਮਾਡਰਨ ਹਥਿਆਰਾਂ ਦਾ ਇਸਤੇਮਾਲ ਕੀਤਾ ਹੈ।