ਫਰਵਰੀ 2019 ਵਿੱਚ ਪਾਕਿਸਤਾਨ ਉੱਪਰ ਹਵਾਈ ਕਾਰਵਾਈ ਕਰਦੇ ਹੋਏ ਭਾਰਤੀ ਪਾਇਲਟ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਪਾਕਿਸਤਾਨ ਵਿੱਚ ਭਾਰਤ ਦੇ ਫੜੇ ਗਏ ਪਾਇਲਟ ਅਭਿਨੰਦਨ ਨੂੰ ਪਹਿਲਾਂ ਪਾਕਿਸਤਾਨ ਆਰਮੀ ਦੁਆਰਾ ਓਥੋਂ ਦੇ ਲੋਕਲ ਲੋਕਾਂ ਤੋਂ ਬਚਾਇਆ ਗਿਆ ਤੇ ਫ਼ਿਰ ਉਸ ਨੂੰ ਆਪਣੇ ਹਿਰਾਸਤ ਵਿੱਚ ਲਿਆ ਗਿਆ ਤੇ ਉਸ ਦੀ ਵਰਦੀ ਉਤਰਵਾ ਕੇ ਉਸ ਨੂੰ ਕੱਪੜੇ ਦਿੱਤੇ ਗਏ।
ਅਭਿਨੰਦਨ ਨੂੰ ਚਾਹ ਪਿਲਾਈ ਗਈ ਤੇ ਅਭਿਨੰਦਨ ਦੇ ਮੁਤਾਬਿਕ ਓਸ ਨਾਲ਼ ਕਿੱਸੇ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ ਤੇ ਬਾਅਦ ਵਿੱਚ ਉਸ ਨੂੰ ਵਾਪਿਸ ਭਾਰਤ ਨੂੰ ਮੋੜ ਦਿੱਤਾ ਗਿਆ ਤੇ ਉਸ ਦੇ ਸਰੀਰ ਉਪਰ ਕਿਸੇ ਤਰਾ ਦਾ ਕੋਈ ਜ਼ਖ਼ਮ ਨਹੀਂ ਸੀ। ਹੱਸਦਾ ਹੋਇਆ ਅਭਿਨੰਦਨ ਭਾਰਤੀ ਹਕੂਮਤ ਦੇ ਹਵਾਲੇ ਕਰ ਦਿੱਤਾ ਗਿਆ।
ਆਪਣੇ ਖੁੱਦ ਦੇ ਦੇਸ਼ ਵਿੱਚ ਆਪਣੇ ਹੱਕ ਲਈ ਲੜ ਰਹੇ ਕਿਸਾਨਾਂ ਉਪਰ ਜਾਨਵਰਾਂ ਤਰ੍ਹਾਂ ਵਾਰ ਕੀਤਾ ਗਿਆ ਤੇ ਭਾਰਤੀ ਆਰਮੀ ਵਾਲ਼ੇ ਭਾਰਤੀ ਕਿਸਾਨ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਹੱਦ ਤੋਂ ਚੁੱਕ ਕੇ ਲੈ ਗਏ।
ਗੁਰੂ ਦੇ ਲੜ ਲੱਗੇ ਸਿੰਘ ਦਾ ਪਹਿਲਾਂ ਸਿਰੀ ਸਾਹਿਬ ਨੂੰ ਤੋੜਿਆ ਗਿਆ ਤੇ ਉਸ ਦੇ ਧਰਮ ਦਾ ਅਪਮਾਨ ਕਿੱਤਾ ਗਿਆ ਤੇ ਫ਼ਿਰ ਉਸ ਦੀਆ ਲੱਤਾ, ਬਾਹਾਂ, ਮੂੰਹ, ਨੱਕ ਦੀਆ ਹੱਡੀਆਂ ਨੂੰ ਤੋੜਿਆ ਗਿਆ ਤੇ ਪੰਜਾਬ ਨੂੰ ਵਾਪਿਸ ਕਰਨ ਤੋ ਮਨ੍ਹਾ ਕਰ ਦਿੱਤਾ ਗਿਆ ਤੇ ਉੱਲਟਾ ਹਰਿਆਣਾ ਵਿੱਚ ਉਸ ਉਪਰ 307 ਦਾ ਇਰਾਦਾ ਕਤਲ ਦਾ ਪਰਚਾ ਪਾਂ ਦਿੱਤਾ ਗਿਆ।
ਹੁਣ ਇਹ ਕਿਸਾਨ ਆਪਣੀ ਜਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਤੇ ਬੜੀ ਜਦੋਂ ਜਿਹਦ ਤੋ ਬਾਦ ਪੰਜਾਬ ਨੂੰ ਵਪਿਸ ਕੀਤਾ ਗਿਆ।
ਦੋਵੇਂ ਹਾਲਾਤ ਇਕੋ ਹੈ। ਦੋਵੇਂ ਹਾਲਾਤਾਂ ਵਿੱਚ ਦੁਸ਼ਮਣ ਵਲੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ।
ਭਾਰਤ ਤੇ ਪਾਕਿਸਤਾਨ :- ਅਭਿਨੰਦਨ
ਪੰਜਾਬ ਤੇ ਹਰਿਆਣਾ:- ਪ੍ਰਿਤਪਾਲ ਸਿੰਘ
ਹੁਣ ਤੁਸੀਂ ਇਹ ਦੱਸੋ ਕੀ ਕੱਟੜ ਦੁਸ਼ਮਣ ਕੌਣ ਹੋਇਆ❓️
ਤੁਹਾਡਾ ਆਪਣਾ ਕੌਣ ਹੋਇਆ❓️
ਅਭਿਨੰਦਨ ਨੂੰ ਚਾਹ , ਪ੍ਰਸ਼ਾਦਾ ਖ਼ਵਾ ਕੇ ਵਾਪਿਸ ਕੀਤਾ ਗਿਆ ਤੇ
ਪ੍ਰਿਤਪਾਲ ਸਿੰਘ ਦੇ ਸਰੀਰ ਦਾ ਕੱਲਾ ਕੱਲਾ ਅੰਗ ਤੋੜ ਕੇ ਵਾਪਿਸ ਕੀਤਾ ਗਿਆ।
ਮੂਲ ਲੇਖਕ :- ਸੁਨੀਲ ਮਹਿਤਾ
ਫਿਰੋਜ਼ਪੁਰ :-+91 70092 24793
#KisanProtest #KisanAndolan #kisanmajdooriktazindabad #kisanchallenge #kisanunion #kisansupportchallenge #kisanektazindabaad #trwndingreels #dailypost #awazpunjab #FarmerProtest2024 #FarmersProtest @highlight