Breaking News

ਇੱਕ ਪਾਸੇ ਭਾਜਪਾ ਵਾਲੇ ਗਾਂਧੀ ਦੀ ਮੂਰਤੀ ਅੱਗੇ ਮੱਥਾ ਟੇਕਣ ਵਾਲੇ ਨਰਿੰਦਰ ਮੋਦੀ ਦੇ ਇਸ਼ਤਿਹਾਰ ਜਾਰੀ…

Prime Minister Narendra Modi on Tuesday said a country which does not cherish its heritage has a bleak future.Modi launched the Rs 1,200 crore Gandhi Ashram Memorial masterplan at Sabarmati in Gujarat’s Ahmedabad city and inaugurated the redeveloped Kochrab ashram at a function on the anniversary of the famous Dandi Yatra, or salt march, taken out by Mahatma Gandhi on March 12, 1930.

ਇੱਕ ਪਾਸੇ ਭਾਜਪਾ ਵਾਲੇ ਗਾਂਧੀ ਦੀ ਮੂਰਤੀ ਅੱਗੇ ਮੱਥਾ ਟੇਕਣ ਵਾਲੇ ਨਰਿੰਦਰ ਮੋਦੀ ਦੇ ਇਸ਼ਤਿਹਾਰ ਜਾਰੀ ਤੇ ਦੂਜੇ ਪਾਸੇ ਨੱਥੂ ਰਾਮ ਗੌਡਸੇ ਨੂੰ ਹੀਰੋ ਵਾਂਗ ਪੂਜਦੇ

RSS ਤੇ ਭਾਜਪਾ ‘ਚ ਦੁਬਿਧਾ ਨੂੰ ਸੰਭਾਲਣ ਜਾਂ ਦੋ-ਮੂੰਹੇਪਣ ਨੂੰ ਸ਼ਰੇਆਮ ਵਿਖਾਉਣ ਤੇ ਕਾਇਮ ਰੱਖਣ ਦੀ ਬਹੁਤ ਜ਼ਿਆਦਾ ਸਮਰੱਥਾ ਹੈ।

ਅੱਜ ਗੁਜਰਾਤ ਭਾਜਪਾ ਨੇ ਗਾਂਧੀ ਦੀ ਆਸ਼ਰਮ ਵੰਦਨਾ ਦੌਰਾਨ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਮੱਥਾ ਟੇਕਣ ਵਾਲੇ ਨਰਿੰਦਰ ਮੋਦੀ ਦੇ ਇਸ਼ਤਿਹਾਰ ਜਾਰੀ ਕੀਤੇ ਹਨ।

ਦੂਜੇ ਪਾਸੇ ਇਹ ਸਾਰੇ ਨੱਥੂ ਰਾਮ ਗੌਡਸੇ ਨੂੰ ਹੀਰੋ ਵਾਂਗ ਪੂਜਦੇ ਹਨ।

ਹਾਲੇ ਕੁਝ ਦਿਨ ਪਹਿਲਾਂ ਹੀ ਕਲਕੱਤਾ ਹਾਈਕੋਰਟ ਦਾ ਜੱਜ ਰਿਹਾ ਅਭੀਜੀਤ ਗੰਗੋਪਾਧਿਆ, ਜਿਹੜਾ ਅਸਤੀਫਾ ਦੇਣ ਤੋਂ ਇੱਕ ਇਕਦਮ ਬਾਅਦ ਭਾਜਪਾ ਸ਼ਾਮਿਲ ਹੋ ਗਿਆ, ਨੂੰ ਜਦੋਂ ਗਾਂਧੀ ਜਾਂ ਗੋਡਸੇ ਵਿੱਚੋਂ ਇੱਕ ਨੂੰ ਚੁਣਨ ਨੂੰ ਕਿਹਾ ਗਿਆ ਤਾਂ ਉਸਨੇ ਕਿਹਾ ਕਿ ਉਸ ਨੂੰ ਸੋਚਣਾ ਪਵੇਗਾ। ਪਹਿਲਾਂ ਪ੍ਰਗਿਆ ਠਾਕੁਰ ਅਤੇ ਹੋਰ ਵੀ ਕਈ ਹਿੰਦੂਤਵੀ ਆਗੂ ਗੋਡਸੇ ਦਾ ਗੁਣਗਾਨ ਕਰ ਚੁੱਕੇ ਨੇ।

ਨਰਿੰਦਰ ਮੋਦੀ ਲਕਸ਼ਮਣ ਰਾਓ ਇਨਾਮਦਾਰ ਦੇ ਕਾਫੀ ਨੇੜੇ ਰਹੇ ਅਤੇ ਉਨ੍ਹਾਂ ਦੀ ਸੇਵਾ ਕਰਦੇ ਰਹੇ। ਇਨਾਮਦਾਰ ਵਕੀਲ ਸਾਹਿਬ ਵਜੋਂ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਅੰਬਾਲਾ ਵਿੱਚ ਚੱਲੇ ਗਾਂਧੀ ਹੱਤਿਆ ਦੇ ਮੁਕੱਦਮੇ ਦੌਰਾਨ ਗੋਡਸੇ ਦਾ ਬਚਾਅ ਕੀਤਾ ਅਤੇ ਉਹ ਪ੍ਰਮੁੱਖ RSS ਵਿਚਾਰਧਾਰਕ ਸੀ।
#Unpopular_Opinions
#Unpopular_Ideas
#Unpopular_Facts