Breaking News

ਨੈਰੇਟਿਵ ਨੈਰੇਟਿਵ ਨੈਰੇਟਿਵ

ਨੈਰੇਟਿਵ ਨੈਰੇਟਿਵ ਨੈਰੇਟਿਵ

ਬਸ ਇਸੇ ਦੇ ਸਿਰ ‘ਤੇ ਮੋਦੀ ਸਰਕਾਰ ਚੱਲ ਰਹੀ ਹੈ। ਸਰਕਾਰ ਅੰਦਰ ਸਲਾਹ ਹੋਈ ਕਿ ਸੀਏਏ ਦੇ ਮੁੱਦੇ ‘ਤੇ ਪੋਜੀਟਿਵ ਨੈਰੇਟਿਵ ਕਿਵੇਂ ਚਲਾਇਆ ਜਾਵੇ। ਨਲਾਇਕ ਅਧਿਕਾਰੀਆਂ ਨੇ ਪੀਆਈਬੀ ਦੇ ਪ੍ਰੈਸ ਨੋਟ ‘ਤੇ ਇਹੀ ਸਿਰਲੇਖ ਲਿਖ ਕੇ ਆਪਣੀ ਵੈਬਸਾਈਟ ‘ਤੇ ਪਾ ਦਿੱਤਾ।

ਅਸਲ ਵਿੱਚ ਕੇਂਦਰ ਸਰਕਾਰ ਇੰਨੀ ਹੀ ਨਲਾਇਕ ਹੈ। ਹਿੰਦੂਤਵ ਤੇ ਕਾਰਪੋਰੇਟ ਦੇ ਗਠਜੋੜ ਵਾਲੀ ਇਸ ਸਰਕਾਰ ਨੇ ਮੀਡੀਏ ਦੇ ਵੱਡੇ ਹਿੱਸੇ ਨੂੰ ਕਾਬੂ ਕੀਤਾ ਹੋਇਆ ਹੈ, ਇਸ ਲਈ ਇਨ੍ਹਾਂ ਦਾ ਝੂਠਾ ਬਿਰਤਾਂਤ ਚਲੀ ਜਾਂਦਾ ਹੈ।
#Unpopular_Opinions
#Unpopular_Ideas

“ਆਪ” ਪੰਜਾਬ ਚ ਲੋਕ ਸਭਾ ਚੋਣ ਇਕੱਲੇ ਭਗਵੰਤ ਮਾਨ ਦੇ ਨਾਂ ‘ਤੇ ਲੜ ਰਹੀ ਹੈ ਤੇ ਇਸ ਦੇ ਕਾਰਣ ਤੇ ਮਾਇਨੇ ਡੂੰਘੇ ਜਾਪਦੇ ਨੇ। ਨਾਅਰਾ ਵੀ ਅਜੀਬ ਜਿਹਾ ਹੈ, ਜੋ ਬੜਾ ਔਖਾ ਹੋ ਕੇ ਘੜਿਆ ਲਗਦਾ ਹੈ ।
ਇਹ ਅਜੀਬ ਗੱਲ ਹੈ ਕਿ ਸੂਬਿਆਂ ਵਿੱਚ ਕੇਜਰੀਵਾਲ ਦੇ ਨਾਂ ‘ਤੇ ਵਿਧਾਨ ਸਭਾ ਚੋਣਾਂ ਲੜਨ ਵਾਲੀ “ਆਪ” ਲੋਕ ਸਭਾ ਚੋਣਾਂ ਮੁੱਖ ਮੰਤਰੀ ਦੇ ਨਾਂ ‘ਤੇ ਲੜ ਰਹੀ ਹੈ ਜਦ ਕਿ ਕੇਜਰੀਵਾਲ ਦੇ ਹੋਰਡਿੰਗ ਪੰਜਾਬ ਵਿੱਚ ਸਰਕਾਰੀ ਖਰਚੇ ‘ਤੇ ਭਗਵੰਤ ਮਾਨ ਦੇ ਬਰਾਬਰ ਲੱਗੇ ਸਨ। ਇਹ ਕਾਫੀ ਹੈਰਾਨੀਜਨਕ ਹੈ ਕਿ ਆਪ ਕੇਜਰੀਵਾਲ ਤੇ ਮਾਨ ਦੋਹਾਂ ਦਾ ਨਾਂ ਵਰਤਣ ਦੀ ਬਜਾਏ ਸਿਰਫ ਮੁੱਖ ਮੰਤਰੀ ਦੇ ਨਾਂ ‘ਤੇ ਚੋਣ ਲੜ ਰਹੀ ਹੈ।
ਕੇਜਰੀਵਾਲ ਅਤੇ ਉਸਦੇ ਕਰਿੰਦੇ ਇਹੋ ਜਿਹੇ ਮਾਮਲਿਆਂ ਵਿੱਚ ਕਾਫੀ ਸੋਚ ਸਮਝ ਕੇ ਫੈਸਲੇ ਲੈਂਦੇ ਨੇ ਤੇ ਇਸ ਫੈਸਲੇ ਦੇ ਮਾਇਨੇ ਕਾਫੀ ਡੂੰਘੇ ਨੇ।
ਇਸ ਦੇ ਸੰਭਾਵੀ ਕਾਰਨ ਇਹ ਹੋ ਸਕਦੇ ਨੇ ਕਿ “ਆਪ” ਵੱਲੋਂ ਕਰਵਾਏ ਜਾਂਦੇ ਸਰਵੇ ਕਿਤੇ ਇਹ ਵਿਖਾਲ ਰਹੇ ਨੇ ਕਿ ਦਿੱਲੀ ਦੀ ਪੰਜਾਬ ਵਿੱਚ ਸਿੱਧੀ ਦਖਲਅੰਦਾਜ਼ੀ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਤੇ ਕੇਜਰੀਵਾਲ ਦਾ ਬਰਾਂਡ ਪੰਜਾਬ ਵਿੱਚ ਧੁੰਦਲਾ ਹੋਇਆ ਹੈ।
ਦੂਜਾ ਸੰਭਾਵੀ ਕਾਰਨ ਹੋ ਸਕਦਾ ਹੈ ਕਿ ਹਮੇਸ਼ਾ ਅੰਦਰੂਨੀ ਸਰਵੇਖਣਾਂ ‘ਤੇ ਬਹੁਤ ਧਿਆਨ ਦੇਣ ਵਾਲੀ ਆਪ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਸ਼ਾਇਦ ਵਿਧਾਨ ਸਭਾ ਚੋਣਾਂ ਵਰਗੀ ਗੱਲ ਨਾ ਬਣੇ। ਜੇ ਆਪ ਦੀਆਂ ਸੀਟਾਂ ਮੁਕਾਬਲਤਨ ਘਟਦੀਆਂ ਨੇ ਤਾਂ ਉਸ ਦੀ ਸਾਰੀ ਜਿੰਮੇਵਾਰੀ ਭਗਵੰਤ ਮਾਨ ‘ਤੇ ਸੁੱਟੀ ਜਾ ਸਕਦੀ ਹੈ। ਵੈਸੇ ਵੀ “ਆਪ” ਵਾਲੇ ਪਾਸਿਓਂ ਪੰਜਾਬ ਵਿੱਚ ਇਕੱਲਿਆਂ ਚੋਣ ਲੜਨ ਦੀ ਜਿਆਦਾ ਸਲਾਹ ਭਗਵੰਤ ਮਾਨ ਦੀ ਸੀ, ਨਾ ਕਿ ਦਿੱਲੀ ਵਾਲਿਆਂ ਦੀ।
ਕਾਰਨ ਜੋ ਵੀ ਹੋਵੇ, ਇਹ ਕਾਫੀ ਵੱਡੀ ਤੇ ਦਿਲਚਸਪ ਤਬਦੀਲੀ ਹੈ।
#Unpopular_Opinions
#Unpopular_Ideas
#Unpopular_Facts

ਭਗਵੰਤ ਮਾਨ ਕਦੇ ਆਪ ਵੱਲੋਂ ਰਾਜ ਸਭਾ ਚ ਭੇਜੇ “ਆਮ ਘਰਾਂ” ਦੇ ਮੁੰਡਿਆਂ ਦੀ ਗੱਲ ਕਿਉਂ ਨਹੀਂ ਕਰਦਾ?
ਵਿਧਾਨ ਸਭਾ ‘ਚ ਉਹ ਜਦੋ ਘਿਰਦਾ ਹੈ ਤਾਂ ਇਹ ਦਾਅਵਾ ਕਰਦਾ ਹੈ ਕਿ ਵਿਰੋਧੀ ਪਾਰਟੀਆਂ ਨੂੰ ਅਸਲ ਸਾੜਾ ਇਹ ਹੈ ਕਿ ਆਮ ਘਰਾਂ ਦੇ ਮੁੰਡੇ ਕਿਉਂ ਆ ਗਏ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਇਨ੍ਹਾਂ ਨੇ ਲਾਭ ਸਿੰਘ ਉੱਗੀਕੇ ਦੀ ਗਰੀਬੀ ਬਹੁਤ ਵੇਚੀ। ਹਾਲੇ ਟੈਲੀਵਿਜ਼ਨ ਚੈਨਲਾਂ ਤੇ ਉਹਦੀ ਗਰੀਬੀ ਦੀਆਂ ਕਹਾਣੀਆਂ ਚੱਲ ਹੀ ਰਹੀਆਂ ਸਨ ਕਿ ਇਧਰੋਂ ਕੇਜਰੀਵਾਲ ਐਂਡ ਕੰਪਨੀ ਨੇ ਰਾਜ ਸਭਾ ਦੀਆਂ ਟਿਕਟਾਂ ਵੇਚ ਦਿੱਤੀਆਂ।
ਕੀ ਭਗਵੰਤ ਮਾਨ ਕਦੇ ਰਾਜ ਸਭਾ ‘ਚ ਭੇਜੇ ਧਨਾਢਾਂ ਦੀ ਗੱਲ ਕਰੇਗਾ?
#Unpopular_Opinions
#Unpopular_Ideas
#Unpopular_Facts