ਐਬਸਫੋਰਡ ਵਿਖੇ ਸ਼ੁੱਕਰਵਾਰ ਰਾਤ ਮਾਰੀ ਗਈ ਔਰਤ ਦੀ ਪਛਾਣ 41 ਸਾਲਾ ਬਲਵਿੰਦਰ ਕੌਰ ਵਜੋਂ ਹੋਈ ਹੈ। ਇਸ ਕਤਲ ਦੇ ਮਾਮਲੇ ‘ਚ ਉਸਦੇ 50 ਸਾਲਾ ਪਤੀ ਜਗਪ੍ਰੀਤ ਸਿੰਘ ‘ਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲਾ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਔਰਤ ਦੇ ਸਰੀਰ ‘ਤੇ ਡੂੰਘੇ ਜ਼ਖ਼ਮ ਸਨ। ਮੌਕੇ ‘ਤੇ ਪੁੱਜੇ ਸਹਾਇਤਾ ਦੇਣ ਵਾਲਿਆਂ ਮੁਤਾਬਕ ਉਦੋਂ ਸਾਹ ਚਲਦਾ ਸੀ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।
ਸੱਤ ਦਿਨ ਪਹਿਲਾਂ ਕੈਨੇਡਾ ਪੁੱਜੇ ਪਤੀ ‘ਤੇ ਲੱਗੇ ਪਤਨੀ ਮਾਰਨ ਦੇ ਦੋਸ਼
-ਕਤਲ ਤੋਂ ਬਾਅਦ ਵੀਡੀਓ ਕਾਲ ਕਰਕੇ ਲਾਸ਼ ਆਪਣੀ ਮਾਂ ਨੂੰ ਵਿਖਾਈ
ਲੰਘੇ ਸ਼ੁੱਕਰਵਾਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਫੋਰਡ ਚ ਕਤਲ ਕੀਤੀ ਗਈ ਔਰਤ ਦੀ ਪਛਾਣ ਬਲਵਿੰਦਰ ਕੌਰ (41) ਵਜੋਂ ਹੋਈ ਹੈ ਤੇ ਇਸ ਕਤਲ ਦੇ ਦੋਸ਼ ਹੇਠ ਉਸਦੇ ਪਤੀ ਜਗਪ੍ਰੀਤ ਸਿੰਘ (50) ਤੇ ਸੈਕਿੰਡ ਡਿਗਰੀ ਕਤਲ ਦੇ ਚਾਰਜ ਲਗਾਏ ਗਏ ਹਨ ਅਤੇ ਗ੍ਰਿਫਤਾਰੀ ਹੋਈ ਹੈ, ਯਾਦ ਰੱਖਣ ਦੀ ਲੋੜ ਹੈ ਕਿ ਹਾਲੇ ਕੁੱਝ ਦਿਨ ਪਹਿਲਾ ਹੀ ਬਰੈਂਪਟਨ ਚ ਕਤਲ ਕੀਤੀ ਗਈ ਦਲਬੀਰ ਰੰਧਾਵਾ ਦੇ ਮਾਮਲੇ ਵਿੱਚ ੳਸਦੇ ਪਤੀ ਜਰਨੈਲ ਰੰਧਾਵਾ ਨੂੰ ਉਮਰ ਕੈਦ ਸੁਣਾਈ ਗਈ ਸੀ
ਲੁਧਿਆਣਾ ਤੋਂ ਕੈਨੇਡਾ ਪੁੱਜਣ ਲਈ ਤੜਫਦੇ ਰਹੇ ਜਗਪ੍ਰੀਤ (51) ਨੇ ਐਬਸਫ੍ਰਡ (ਬੀ.ਸੀ.) ਪਹੁੰਚਣ ਤੋਂ ਇਕ ਹਫਤੇ ਵਿੱਚ ਹੀ ਕਰ ਦਿੱਤਾ ਆਪਣੀ ਪਤਨੀ ਬਲਵਿੰਦਰ (41) ਦਾ ਕਤਲ। ਬਲਵਿੰਦਰ ਆਪਣੀ ਸਟੂਡੈਂਟ ਬੇਟੀ ਹਰਨੂਰਪ੍ਰੀਤ ਕੋਲ਼ ਪੁੱਜੀ ਸੀ ਤੇ ਮ੍ਰਿਤਕਾ ਨੇ ਕਾਤਲ ਦੇ ਵੀਜੇ ਤੇ ਟਿਕਟ ਦਾ ਹੱਥੀਂ ਇੰਤਜਾਮ ਕੀਤਾ ਸੀ।
ਮੌਤ ਨੂੰ ਸੱਦਾ ਦੇਣ ਵਾਲ਼ੀ ਗੱਲ ਹੀ ਬਣੀ ਜਾਪਦੀ ਹੈ।
ਵੈਸੇ ਬੀਤੇ ਹਫਤੇ ਅਜਿਹਾ ਕਾਂਡ ਪਹਿਲੀ ਵਾਰ ਨਹੀਂ ਵਾਪਰਿਆ ਹੈ। ਕੈਨੇਡਾ ਵਿੱਚ ਅੱਥਰੇ (ਪੰਜਾਬੀ) ਪਤੀਆਂ ਵਲੋਂ ਪਤਨੀਆਂ ਕਤਲ ਕਰਨ ਦਾ ਸਿਲਸਿਲਾ ਦਹਾਕਿਆਂ ਤੋਂ ਚੱਲ ਰਿਹਾ ਹੈ।
ਬਹੁਤ ਸਾਰੀਆਂ ਘਟਨਾਵਾਂ ਵਿੱਚ ਮ੍ਰਿਤਕ ਪਤਨੀ ਨੇ ਇਮੀਗ੍ਰੇਸ਼ਨ ਅਫਸਰਾਂ, ਜੱਜਾਂ ਅਤੇ ਐੱਮਪੀਆਂ ਤੱਕ ਨਾਲ਼ ਆਢੇ ਲਾ ਕੇ ਆਪਣੇ ਕਾਤਲ ਨੂੰ ਆਪ ਕੈਨੇਡਾ ਤੱਕ ਪੁੱਜਦਾ ਕੀਤਾ ਹੁੰਦਾ।
ਪਹਿਲੀਆਂ `ਚ ਅੱਥਰੇ ਸੱਜਣ ਜੀ ਪੱਕੇ/ਸਿਟੀਜ਼ਨ ਹੋ ਕੇ ਪੱਕੇ ਹੋਣ ਦਾ ਸਾਧਨ ਬਣੇ ਸਪਾਊਸ ਦੇ ਪੇਸ਼ ਪਿਆ ਕਰਦੇ/ਕਰਦੀਆਂ ਸਨ ਪਰ ਹੁਣ ਬਦਲੇ ਹੋਏ ਯੁੱਗ ਵਿੱਚ ਕੱਚੇ/ਕੱਚੀਆਂ ਨੂੰ ਵੀ ਭੱਲ ਪਚਣੀ ਔਖੀ ਪਈ ਹੈ। ਬਾਕੀ ਤੁਸੀਂ ਆਪ ਸਿਆਣੇ ਹੋ ਜੀ। (ਸਤਪਾਲ ਸਿੰਘ ਜੌਹਲ)