ਹੁਣ ਜਦੋਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਜ਼ਲੀਲ ਕਰਨ ਵਾਲੀ ਕੋਸ਼ਿਸ਼ ਪੁੱਠੀ ਪੈ ਗਈ ਤਾਂ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਨੋਟਿਸ ਕੱਢ ਦਿੱਤਾ ਹੈ ਤੇ ਕਿਹਾ ਹੈ ਕਿ ਉਸਨੇ ਇਹ ਮਸਲਾ ਆਪਣੇ ਮੰਤਰੀ ਅਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਏ ਬਗੈਰ ਅੱਗੇ ਕਿਵੇਂ ਤੋਰ ਦਿੱਤਾ।
ਪ੍ਰਿੰਸੀਪਲ ਸਕੱਤਰ ਨੂੰ ਆਖਿਆ ਗਿਆ ਹੈ ਕਿ ਉਹ ਦੋ ਹਫਤੇ ਦੇ ਅੰਦਰ ਅੰਦਰ ਇਸ ਦਾ ਜਵਾਬ ਦੇਵੇ ਕਿ ਉਸ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਇਹ ਉਹੋ ਜਿਹੀ ਕਾਰਵਾਈ ਹੈ ਜਿਵੇਂ ਪੰਚਾਇਤਾਂ ਭੰਗ ਕਰਨ ਦੀ ਜਿੰਮੇਵਾਰੀ ਮਹਿਕਮੇ ਦੇ ਦੋ ਸਿਖਰਲੇ ਅਫਸਰਾਂ ‘ਤੇ ਪਾ ਦਿੱਤੀ ਸੀ ਤੇ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਪੰਜਾਬ ਸਰਕਾਰ ਦੇ ਸਾਰੇ ਮਹਿਕਮਿਆਂ ਵਿੱਚ ਦਿੱਲੀ ਦੇ ਕਰਿੰਦੇ ਬੈਠੇ ਨੇ ਤੇ ਉਹੀ ਸਾਰੇ ਫੈਸਲੇ ਕਰਦੇ ਨੇ, ਭਗਵੰਤ ਮਾਨ ਸਰਕਾਰ ਹੁਣ ਯੂਟਰਨ ਮਾਰ ਕੇ ਇਹ ਗੱਲ ਇੱਕ ਵਾਰ ਫਿਰ ਸਿੱਧ ਕਰ ਰਹੀ ਹੈ।
#Unpopular_Opinions
#Unpopular_Ideas
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ 17 ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਸਬੰਧੀ ਰਿਪੋਰਟ ਮੰਗੀ ਹੈ।
ਉਧਰ, ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਦਸਤਾਵੇਜ਼ ਮੰਗਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਸਿਹਤ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸਿਹਤ ਸਕੱਤਰ ਅਜੌਏ ਸ਼ਰਮਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।
ਨੋਟਿਸ ਵਿਚ ਆਖਿਆ ਗਿਆ ਹੈ ਕਿ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦੇ ਬਿਨਾਂ ਜਾਣਕਾਰੀ ਕਿਓਂ ਮੰਗੀ ਗਈ।
ਕੇਂਦਰ ਸਰਕਾਰ ਦੀ ਚਿੱਠੀ ਬਾਰੇ ਮੁੱਖ ਮੰਤਰੀ ਜਾਂ ਸਬੰਧਤ ਮੰਤਰੀ ਨੂੰ ਜਾਣਕਾਰੀ ਕਿਓਂ ਨਹੀਂ ਦਿੱਤੀ ਗਈ।