ਮਲੇਰਕੋਟਲਾ ਪੁਲਿਸ ਨੇ ਨਾਬਾਲਗ ਦੇ ਬਲਾਤਕਾਰ-ਕਤਲ ਮਾਮਲੇ ਨੂੰ ਸੁਲਝਾਇਆ
ਮਲੇਰਕੋਟਲਾ ਪੁਲਿਸ ਨੇ ਨਾਬਾਲਗ ਦੇ ਬਲਾਤਕਾਰ-ਕਤਲ ਮਾਮਲੇ ਨੂੰ ਸੁਲਝਾਇਆ
ਠੋਸ ਜਾਂਚ ਦੇ ਆਧਾਰ ‘ਤੇ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਕੁਝ ਘੰਟਿਆਂ ਅੰਦਰ ਹੀ ਕੀਤਾ ਗਿਆ ਕਾਬੂ
ਮਾਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸੋਮਵਾਰ ਨੂੰ ਰਿਕਾਰਡ ਸਮੇਂ ਵਿੱਚ ਇੱਕ 3.5 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੀ ਭਿਆਨਕ ਵਾਰਦਾਤ ਨੂੰ ਸੁਲਝਾਇਆ ਅਤੇ ਅਪਰਾਧ ਦੇ ਸਾਹਮਣੇ ਆਉਣ ਦੇ ਕੁਝ ਘੰਟਿਆਂ ਵਿੱਚ ਹੀ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਯੂਪੀ ਦੇ ਹਰਦੋਈ ਜ਼ਿਲੇ ਦਾ ਰਹਿਣ ਵਾਲਾ ਭਾਨੂ (32) ਵਜੋਂ ਹੋਈ ਹੈ, ਜੋ ਰੋਹੀੜਾ ਖੇਤਰ ਵਿੱਚ ਏਪੀਐਸ ਇੰਟਰਨੈਸ਼ਨਲ ਫੈਕਟਰੀ ਵਿੱਚ ਨੌਕਰੀ ਕਰਦਾ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਦੁਖੀ ਪਰਿਵਾਰ ਵੱਲੋਂ ਉਨ੍ਹਾਂ ਦੀ ਨਾਬਾਲਿਗ ਧੀ ਦੇ ਰੋਹੀੜਾ ਇਲਾਕੇ ਦੀ ਇੱਕ ਫੈਕਟਰੀ ਦੇ ਰਿਹਾਇਸ਼ੀ ਕੁਆਰਟਰ ਤੋਂ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ‘ਤੇ ਤੁਰੰਤ ਸਾਰੇ ਸਾਧਨ ਜੁਟਾਏ ਗਏ ਅਤੇ ਬੱਚੀ ਦਾ ਪਤਾ ਲਗਾਉਣ ਲਈ ਪੁਲਿਸ ਟੀਮਾ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲਿਸ ਟੀਮਾਂ ਦੀ ਅਗਵਾਈ ਐਸ.ਆਈ ਸੁਰਿੰਦਰ ਸਿੰਘ, ਐਸ.ਐਚ.ਓ ਸਦਰ ਅਹਿਮਦਗੜ੍ਹ ਪੁਲਿਸ ਸਟੇਸ਼ਨ ਅਤੇ ਐਸ.ਐਚ.ਓ ਸਿਟੀ ਸੁਖਪਾਲ ਕੌਰ ਦੋਵਾਂ ਨੇ ਡੀ.ਐਸ.ਪੀ ਅਹਿਮਦਗੜ੍ਹ, ਅੰਮ੍ਰਿਤਪਾਲ ਸਿੰਘ ਦੀ ਦੇਖ-ਰੇਖ ਵਿੱਚ ਕੀਤੀ ਅਤੇ ਤੁਰੰਤ ਇੱਕ ਵਿਆਪਕ ਸਰਚ ਅਭਿਆਨ ਚਲਾਇਆ ਅਤੇ ਸ਼ਾਮ ਨੂੰ ਫੈਕਟਰੀ ਦੇ ਬਾਹਰ ਪਲਾਸਟਿਕ ਦੇ ਥੈਲੇ ਵਿੱਚ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਕੀਤੀ ਗਈ।
ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਕੁਸ਼ਲ ਪੁੱਛਗਿੱਛ ਦੇ ਨਾਲ-ਨਾਲ ਜੁਰਮ ਸੀਨ ਤੋਂ ਇਕੱਠੇ ਕੀਤੇ ਤਕਨੀਕੀ ਅਤੇ ਫੋਰੈਂਸਿਕ ਸਬੂਤਾਂ ਦੇ ਅਧਾਰ ‘ਤੇ, ਦੋਸ਼ੀ ਦਾ ਪਤਾ ਲਗਾਇਆ ਜੋ ਉਸੇ ਫੈਕਟਰੀ ਵਿੱਚ ਕੰਮ ਕਰਦੇ ਇੱਕ ਪ੍ਰਵਾਸੀ ਮਜ਼ਦੂਰ ਸੀ ਅਤੇ ਉਸਨੂੰ ਤੁਰੰਤ ਕਾਬੂ ਕੀਤਾ ਗਿਆ। ਪੁਲਿਸ ਟੀਮ ਨੇ ਬਾਰੀਕੀ ਅਤੇ ਪੇਸ਼ੇਵਰ ਤਫ਼ਤੀਸ਼ ਥਿਊਰੀ ਰਾਹੀਂ ਘੰਟਿਆਂ ਵਿੱਚ ਹੀ ਮੁਲਜ਼ਮਾਂ ਤੋਂ ਇਕਬਾਲੀਆ ਬਿਆਨ ਕੱਢ ਲਿਆ। ਅਸੀਂ ਇਹ ਯਕੀਨੀ ਬਣਾਇਆ ਕਿ ਦੁਖੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦੋਸ਼ੀ ਨੂੰ ਜਲਦੀ ਫੜਿਆ ਜਾਵੇ,
ਮੁਲਜ਼ਮ ਭਾਨੂ ਦੇ ਖ਼ਿਲਾਫ਼ ਅਹਿਮਦਗੜ੍ਹ ਥਾਣੇ ਵਿੱਚ ਆਈਪੀਸੀ ਦੀ ਧਾਰਾ 302, 376ਏ, 376ਏਬੀ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਐਸਐਸਪੀ ਖੱਖ ਨੇ ਭਰੋਸਾ ਦਿੱਤਾ ਕਿ ਉਸ ਦਾ ਰਿਮਾਂਡ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਐਸਐਸਪੀ ਖੱਖ ਨੇ ਕਿਹਾ ਕਿ ਤੇਜ ਰਫ਼ਤਾਰ ਨਾਲ ਕੇਸ ਨੂੰ ਸੁਲਝਾਉਣ ਤੋਂ ਇਲਾਵਾ, ਮਾਲੇਰਕੋਟਲਾ ਪੁਲਿਸ ਦੀ ਜਵਾਬੀ ਕਾਰਵਾਈ ਨੇ ਕਿਸੇ ਵੀ ਸੰਭਾਵੀ ਅਮਨ-ਕਾਨੂੰਨ ਦੀ ਸਥਿਤੀ ਨੂੰ ਭੜਕਣ ਤੋਂ ਰੋਕਣ ਵਿੱਚ ਵੀ ਕਾਮਯਾਬੀ ਹਾਸਲ ਕੀਤੀ ਹੈ ਜਦੋਂ ਇਸ ਘਿਨਾਉਣੇ ਅਪਰਾਧ ਬਾਰੇ ਪਤਾ ਲੱਗਣ ‘ਤੇ ਕਾਰਖਾਨੇ ਦੇ ਅਹਾਤੇ ਵਿੱਚ ਰੋਸ ਕਾਰਨ ਲਈ ਮਜ਼ਦੂਰ ਇਕੱਠੇ ਹੋ ਗਏ ਸਨ। ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ। ਐਸਐਸਪੀ ਖੱਖ ਨੇ ਅਹਿਮਦਗੜ੍ਹ ਪੁਲੀਸ ਟੀਮ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕੇਸ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਦੋਸ਼ੀ ਨੂੰ ਹਰ ਕੀਮਤ ’ਤੇ ਸਜ਼ਾ ਦਿਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ।