Breaking News

ਕੀ ਬਾਦਲ ਦਲ ਦਾ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਇਸਤੋਂ ਹੋਰ ਘਟੀਆ ਦਲੀਲ ਨਹੀਂ ਸੀ ਦੇ ਸਕਦਾ?

ਕੀ ਬਾਦਲ ਦਲ ਦਾ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਇਸਤੋਂ ਹੋਰ ਘਟੀਆ ਦਲੀਲ ਨਹੀਂ ਸੀ ਦੇ ਸਕਦਾ?

ਉਸ ਦੀ ਇਸ ਦਲੀਲ ਨੇ ਸਿੱਧ ਕਰ ਦਿੱਤਾ ਹੈ ਕਿ ਅਸਲ ਵਿੱਚ ਉਸ ਦੀ ਸੋਚ ਅਤੇ ਬੋਲੀ ਦਾ ਵੀ ਪੂਰੀ ਤਰ੍ਹਾਂ ਸੰਘੀਕਰਨ ਹੋ ਚੁੱਕਾ ਹੈ। ਇਹ ਅਕਾਲੀ ਦਲ ਦੇ ਆਗੂ ਹੋਣ ਨਾਲੋਂ ਭਾਜਪਾ ਦੇ ਵਫਾਦਾਰ ਵਾਲੀ ਬੋਲੀ ਜ਼ਿਆਦਾ ਹੈ।

ਇੱਕ ਦੂਜੇ ਦੇ ਵਿਰੋਧ ਵਿੱਚ ਰਹੀਆਂ ਪਾਰਟੀਆਂ ਦਾ ਸਿਆਸੀ ਗਠਜੋੜ ਹੋਣਾ ਕੋਈ ਅਲੋਕਾਰੀ ਗੱਲ ਨਹੀਂ, ਇਹ ਪਹਿਲਾਂ ਵੀ ਹੁੰਦੇ ਆਏ ਤੇ ਅੱਗਿਓਂ ਵੀ ਹੋਣਗੇ ਪਰ ਚੰਦੂਮਾਜਰੇ ਦੀ ਦਲੀਲ ਸਿਰਫ ਸਿਆਸੀ ਗੱਠਜੋੜ ਵਾਲੀ ਨਹੀਂ, ਇਹ ਬਿਲਕੁਲ ਉਹੀ ਭਾਸ਼ਾ ਬੋਲ ਰਿਹਾ ਹੈ, ਜਿਹੜੀ ਅਜੋਕੀ ਹਿੰਦੂਤਵੀ ਰਾਜਨੀਤੀ ਦੀ ਹੈ।

ਭਾਜਪਾ ਦੀਆਂ ਵਿਰੋਧੀ ਤੇ ਇੰਡੀਆ ਗਠਜੋੜ ਦੀਆਂ ਪਾਰਟੀਆਂ ਨੂੰ ਦੇਸ਼ ਵਿਰੋਧੀ ਕਹਿਣਾ ਬਿਲਕੁਲ ਉਹੀ ਭਾਸ਼ਾ ਹੈ, ਜਿਸ ਨੂੰ ਵਰਤ ਕੇ ਅਸਲ ਵਿੱਚ ਆਰਐਸਐਸ-ਭਾਜਪਾ ਘੱਟ ਗਿਣਤੀਆਂ ਨੂੰ ਖੂੰਜੇ ਲਾ ਰਹੀਆਂ ਨੇ ਤੇ ਮੁਲਕ ਨੂੰ ਇੱਕ ਦੇਸ਼, ਇੱਕ ਸੱਭਿਆਚਾਰ ਅਤੇ ਇੱਕ ਪਾਰਟੀ ਵਾਲੇ ਪਾਸੇ ਲਿਜਾ ਰਹੀਆਂ ਨੇ।

ਇਹੀ ਭਾਸ਼ਾ ਹਾਲੇ ਚਾਰ ਦਿਨ ਪਹਿਲਾਂ ਆਰਐਸਐਸ ਨੇ ਕਿਸਾਨ ਅੰਦੋਲਨ ਪ੍ਰਤੀ ਵਰਤ ਕੇ ਸਿੱਖ ਕਿਸਾਨਾਂ ਪ੍ਰਤੀ ਆਪਣੀ ਨਫਰਤ ਜ਼ਾਹਰ ਕੀਤੀ ਹੈ

ਪਿਛਲੇ ਦਹਾਕਿਆਂ ਵਿੱਚ ਪੰਜਾਬ ਤੇ ਸਿੱਖਾਂ ਨਾਲ ਜਿੰਨਾ ਵੀ ਧੱਕਾ ਤੇ ਤਸ਼ੱਦਦ ਹੋਇਆ, ਗੱਲ ਨਸਲਕੁਸ਼ੀ ਤੱਕ ਗਈ, ਉਹ ਸਾਰਾ ਕੁਝ ਉਨ੍ਹਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ਕੀਤਾ ਗਿਆ। ਇਹੋ ਜਿਹੀ ਫਿਕਰੇਬਾਜ਼ੀ ਹੀ ਵਰਤੀ ਗਈ ਸੀ ਤੇ ਹਿੰਦੂਤਵੀ ਅੱਜ ਵੀ ਵਰਤ ਰਹੇ ਨੇ।

ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸਿੱਖਾਂ ਨੂੰ ਵਾਸਤੇ ਪਾ ਰਿਹਾ ਹੈ ਕਿ ਪੰਜਾਬੋਂ ਬਾਹਰ ਗੁਰਦੁਆਰਾ ਪ੍ਰਬੰਧ ‘ਤੇ ਭਾਜਪਾ ਪਹਿਲਾਂ ਹੀ ਕਾਬਜ਼ ਹੋ ਚੁੱਕੀ ਹੈ, ਦੂਜੇ ਪਾਸੇ ਚੰਦੂਮਾਜਰਾ ਬੋਲੀ ਹੀ ਸਾਰੀ ਉਹ ਬੋਲ ਰਿਹਾ ਹੈ, ਜਿਹਨੂੰ ਵਰਤ ਕੇ ਭਾਜਪਾ ਵਾਲੇ ਇਹ ਸਾਰਾ ਕੁਝ ਕਰ ਰਹੇ ਨੇ।

ਗਠਜੋੜ ਲਈ ਇੰਨੀ ਕਾਹਲੀ ਵਾਲੇ ਬਿਆਨ ਦੇ ਕੇ ਉਹ ਬਾਦਲ ਦਲ ਦੀ ਹੀ ਸਿਆਸੀ ਸੌਦੇਬਾਜ਼ੀ ਦੀ ਸਮਰੱਥਾ ਨੂੰ ਘਟਾ ਰਿਹਾ ਹੈ। ਇਹੋ ਜਿਹੇ ਬੰਦੇ ਆਪਣੀ ਇੱਕ ਸੀਟ ਲਈ ਕੌਮ ਅਤੇ ਸੂਬੇ ਦਾ ਕਿੰਨਾ ਵੀ ਨੁਕਸਾਨ ਕਰਾ ਸਕਦੇ ਨੇ।

ਕੇਂਦਰੀ ਤੰਤਰ ਦੀ ਸਿੱਖਾਂ ਅਤੇ ਪੰਜਾਬ ਪ੍ਰਤੀ ਫਿਰਕੂ ਮਾਨਸਿਕਤਾ ਅਤੇ ਬੇਈਮਾਨੀ ਆਪਣੀ ਥਾਂ ਪਰ ਸਿੱਖਾਂ ਦੀ ਲੀਡਰਸ਼ਿਪ ਇਹੋ ਜਿਹੀ ਸੋਚ ਅਤੇ ਸਿਆਸੀ ਕਿਰਦਾਰ ਵਾਲੇ ਬੰਦਿਆਂ ਕੋਲ ਹੋਣ ਕਰਕੇ ਨੁਕਸਾਨ ਵੱਧ ਹੋਇਆ।

ਇਹੋ ਜਿਹਾ ਬੰਦਾ ਲੋਕ ਸਭਾ ਵਿਚ ਭੇਜਣ ਖੁਣੋਂ ਕੀ ਥੁੜਿਆ ਪਿਆ ਹੈ?

#Unpopular_Opinions
#Unpopular_Ideas
#Unpopular_Facts