ਚੋਣਾਂ ਦੇ ਦੌਰਾਨ ਕੇਜਰੀਵਾਲ ਦੀ ਗ੍ਰਿਫਤਾਰੀ ਹੈ ਭਾਜਪਾ ਦਾ ਧੱਕਾ ਪਰ ਪੰਜਾਬ ਵਿੱਚ ਪੁਲਿਸ ਸਟੇਟ ਦੇ ਸ਼ਿਕੰਜੇ ਨੂੰ ਹੋਰ ਕੱਸਣ ਵਾਲਿਆਂ ਨਾਲ ਸਾਡੀ ਕੋਈ ਹਮਦਰਦੀ ਨਹੀਂ।
ਇਹੋ ਕੁਝ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ ਵਿਜੀਲੈਂਸ ਬਿਊਰੋ ਰਾਹੀਂ ਕਰ ਰਹੀ ਹੈ। ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਨੂੰ ਵਿਜੀਲੈਂਸ ਰਾਹੀਂ ਡਰਾ ਕੇ “ਆਪ” ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਗਿਆ। ਉਸ ਬਾਰੇ ਹੁਣ ਗੱਲਾਂ ਬਾਹਰ ਆ ਹੀ ਰਹੀਆਂ ਹਨ।
ਜਿੰਨੇ ਕੁ ਸਬੂਤ ਜਾਂ ਕਾਰਨ ਕੇਜਰੀਵਾਲ ਖਿਲਾਫ ਈਡੀ ਕੋਲ ਹਨ ਉਸ ਮੁਕਾਬਲੇ ਸੁਖਪਾਲ ਸਿੰਘ ਖਹਿਰਾ ਖਿਲਾਫ ਕੁਝ ਵੀ ਨਹੀਂ ਸੀ।
ਜਿਵੇਂ ਪੰਜਾਬ ਵਿੱਚ ਐਨਐਸਏ ਦੀ ਵਰਤੋਂ ਕੀਤੀ ਗਈ ਤੇ ਸੋਸ਼ਲ ਮੀਡੀਏ ‘ਤੇ ਕੁਝ ਲਿਖਣ ਵਾਲਿਆਂ ਨੂੰ ਵੀ ਜਿਸ ਤਰੀਕੇ ਥਾਣਿਆਂ ਵਿੱਚ ਸੱਦ ਕੇ ਡਰਾਇਆ ਜਾ ਰਿਹਾ ਹੈ ਜਾਂ ਜ਼ਲੀਲ ਕੀਤਾ ਜਾ ਰਿਹਾ ਹੈ, ਉਹ ਭਾਜਪਾ ਦੇ ਇਸ ਮਾਡਲ ਤੋਂ ਕਿਸੇ ਵੀ ਤਰ੍ਹਾਂ ਵੱਖ ਨਹੀਂ’, ਸਗੋਂ ਵੱਧ ਖ਼ਤਰਨਾਕ ਹੈ।
ਇਹ ਵੀ ਧਿਆਨ ਯੋਗ ਹੈ ਕਿ ਜਿਹੋ ਜਿਹੀ ਐਕਸਾਈਜ਼ ਨੀਤੀ ਖਿਲਾਫ ਦਿੱਲੀ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ, ਪੰਜਾਬ ਵਿੱਚ ਉਸ ਬਾਰੇ ਕੇਂਦਰੀ ਏਜੰਸੀਆਂ ਨੇ ਚੁੱਪ ਧਾਰ ਲਈ।
ਪੰਜਾਬ ਨਾਲ ਰਾਜਨੀਤਿਕ ਠੱਗੀ ਮਾਰਨ ਤੇ ਇਸ ਦੇ ਸਾਧਨਾਂ ਨੂੰ ਇੱਕ ਬਸਤੀ ਵਾਂਗ ਲੁੱਟਣ ਵਾਲਿਆਂ ਨਾਲ ਕੋਈ ਹਮਦਰਦੀ ਨਹੀਂ।
#Unpopular_Opinions
ਜਿਵੇਂ ਪੰਜਾਬ ਵਿੱਚ ਕੇਜਰੀਵਾਲ ਤੇ ਭਗਵੰਤ ਦੀ ਜੋੜੀ ਨੇ ਸਿੱਖਾਂ ਤੇ ਪੰਜਾਬ ਦੀ ਗੱਲ ਕਰਨ ਵਾਲੇ ਕਾਰਕੁੰਨ ਤੇ ਸਿਆਸੀ ਆਗੂ ਟੰਗੇ, ਮੀਡੀਆ ਵਾਲੇ ਤੱਕ ਨਾ ਬਖਸ਼ੇ, ਉਹੀ ਕੁਝ ਦਿੱਲੀ ‘ਚ ਮੋਦੀ ਨੇ ਕੇਜਰੀਵਾਲ ਨਾਲ ਕਰ ਦਿੱਤਾ ਹੈ।
ਚਲਾਕ ਭੇੜੀਏ ਨੂੰ ਬੱਚੇ ਖਾਣਾ ਨਾਗ ਡੰਗ ਗਿਆ।
ਕੇਜਰੀਵਾਲ ਗ੍ਰਿਫਤਾਰ ਕਰ ਲਿਆ ਗਿਆ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫਤਾਰ, ਅੱਧੀ ਰਾਤ ਨੂੰ ਘਰੋਂ ਲੈ ਗਈ ED ਦੀ ਟੀਮ ਘਰ ਬਾਹਰ ਜ਼ਬਰਦਸਤ ਹੰਗਾਮਾ
#ArvindKejriwal #DelhiCM