Mukhtar Ansari dies: ਮੁਖਤਾਰ ਅੰਸਾਰੀ ਦੀ ਹੋਈ ਮੌਤ, ਬਾਂਦਾ ਮੈਡੀਕਲ ਕਾਲਜ ‘ਚ ਲਿਆ ਆਖਰੀ ਸਾਹ
ਉੱਤਰ ਪ੍ਰਦੇਸ਼ ਦੇ ਬਾਂਦਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਾਂਦਾ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਗੈਂਗਸਟਰ ਮੁਖਤਾਰ ਅੰਸਾਰੀ ਦਾ ਦਿਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਕ ਪੇਟ ਦੀ ਸਮੱਸਿਆ ਕਾਰਨ ਉਸ ਨੂੰ ਮੈਡੀਕਲ ਕਾਲਜ ਲਿਜਾਇਆ ਗਿਆ ਸੀ। ਡਾਕਟਰ ਨੇ ਮੁਖਤਾਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਮੈਡੀਕਲ ਕਾਲਜ ਵਿਚ ਡੀਐਮ ਅਤੇ ਐਸਪੀ ਵੀ ਮੌਕੇ ‘ਤੇ ਮੌਜੂਦ ਹਨ। ਉਥੇ ਹੀ ਬਾਂਦਾ ਸਣੇ ਯੂਪੀ ਦੇ ਕਈ ਜ਼ਿਲ੍ਹਿਆ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ ਮੁਖਤਾਰ ਅੰਸਾਰੀ ਯੂਪੀ ਦੇ ਬਾਂਦਾ ਜੇਲ੍ਹ ‘ਚ ਬੰਦ ਸੀ ਅਤੇ ਅਚਾਨਕ ਉਹ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਬਾਂਦਾ ਮੈਡੀਕਲ ਕਾਲਜ ਵਿਚ ਲਿਜਾਇਆ ਗਿਆ। ਮੁਖਤਾਰ ਅੰਸਾਰੀ ਦੀ ਹਾਲਤ ਅੱਜ ਮੰਗਲਵਾਰ ਤੋਂ ਵੀ ਜ਼ਿਆਦਾ ਖਰਾਬ ਹੋ ਗਈ ਸੀ।
ਸੂਤਰਾਂ ਮੁਤਾਬਕ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਸ ਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਸੀ, ਉਸ ਨੂੰ ਸਟੂਲ ਸਿਸਟਮ ਦੀ ਸਮੱਸਿਆ ਸੀ। ਉਸ ਨੂੰ 14 ਘੰਟੇ ਆਈਸੀਯੂ ਵਿੱਚ ਰੱਖ ਕੇ ਇਲਾਜ ਕੀਤਾ ਗਿਆ।
ਦੱਸ ਦੇਈਏ ਕਿ ਮੁਖਤਾਰ ਨੇ ਅਦਾਲਤ ‘ਚ ਅਰਜ਼ੀ ਦੇ ਕੇ ਦੋਸ਼ ਲਗਾਇਆ ਸੀ ਕਿ ਉਸ ਨੂੰ ਜੇਲ੍ਹ ‘ਚ ਜ਼ਹਿਰ ਦਿੱਤਾ ਜਾ ਰਿਹਾ ਹੈ। ਜੋ ਹੌਲੀ ਹੌਲੀ ਉਸ ਨੂੰ ਮਾਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ ਨੂੰ ਅਦਾਲਤ ਨੇ ਪਿਛਲੇ 17 ਮਹੀਨਿਆਂ ਵਿੱਚ ਸੱਤ ਮਾਮਲਿਆਂ ਵਿੱਚ ਸਜ਼ਾ ਸੁਣਾਈ ਸੀ। ਮੁਖਤਾਰ ਖ਼ਿਲਾਫ਼ 65 ਕੇਸਾਂ ਵਿੱਚੋਂ 20 ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ। ਵਾਰਾਣਸੀ ਦੀ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਉਸ ਨੂੰ ਜਾਅਲੀ ਅਸਲਾ ਲਾਇਸੈਂਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਇਸੇ ਅਦਾਲਤ ਨੇ ਕੋਲਾ ਕਾਰੋਬਾਰੀ ਨੰਦ ਕਿਸ਼ੋਰੀ ਰੁੰਗਟਾ ਦੇ ਭਰਾ ਮਹਾਦੇਵ ਰੁੰਗਟਾ ਨੂੰ ਵੀ ਧਮਕੀ ਦੇਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਉਹ ਚਾਰ ਗੈਂਗਸਟਰਾਂ ਦੇ ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।
Beyond his criminal and political endeavours, Ansari’s family background was notable. He was the grandson of Mukhtar Ahmed Ansari, a prominent figure in the Indian independence movement and an early President of the Indian National Congress. This lineage highlighted the stark contrast between his life and that of his illustrious forebear.