Breaking News

ਸਰੀ ਤੋਂ ਲਾਪਤਾ ਹੋਏ 25 ਸਾਲਾ ਨੌਜਵਾਨ ਪ੍ਰਭਜੋਤ ਸਿੰਘ ਢਿੱਲੋਂ ਦੀ ਲਾਸ਼ ਮਿਲੀ

ਦੁਖਦਾਈ ਖਬਰ
ਸਰੀ ਤੋਂ ਲਾਪਤਾ ਹੋਏ 25 ਸਾਲਾ ਨੌਜਵਾਨ ਪ੍ਰਭਜੋਤ ਸਿੰਘ ਢਿੱਲੋਂ ਦੀ ਲਾਸ਼ ਮਿਲੀ ਹੈ। 23 ਮਾਰਚ, 2024 ਨੂੰ ਆਖਰੀ ਵਾਰ ਉਸਨੂੰ ਸਰੀ ਵਿੱਚ ਦੇਖਿਆ ਗਿਆ ਸੀ। ਪੁਲਿਸ ਅਨੁਸਾਰ ਅਪਰਾਧ ਦੀ ਉਸਦੀ ਮੌਤ ਵਿੱਚ ਕੋਈ ਭੂਮਿਕਾ ਨਹੀਂ ਜਾਪਦੀ।

ਨੌਜਵਾਨ ਦਾ ਪਿਛਲਾ ਪਿੰਡ ਮੰਡੀ (ਨਜ਼ਦੀਕ ਅੱਪਰਾ) ਸੀ ਅਤੇ ਇਹ ਨੌਜਵਾਨ ਆਪਣੇ ਭਰਾ ਅਤੇ ਮਾਂ ਨਾਲ ਪਰਵਾਸ ਕਰਕੇ ਕੁਝ ਸਾਲ ਪਹਿਲਾਂ ਕੈਨੇਡਾ ਆਇਆ ਸੀ। ਮਾਨਸਿਕ ਤਣਾਅ ਤੋਂ ਪੀੜਤ ਇਹ ਨੌਜਵਾਨ ਹਾਲੇ ਵਿਆਹਿਆ ਨਹੀਂ ਸੀ।

ਪ੍ਰਭਜੋਤ ਸਿੰਘ ਢਿੱਲੋਂ ਦੇ ਦੋਸਤਾਂ ਅਤੇ ਪਰਿਵਾਰ ਨਾਲ ਅਫਸੋਸ ਜ਼ਾਹਰ ਕਰਦਾ ਹਾਂ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ