Breaking News

Oil Rich Guyana ਨੇ ਅਮਰੀਕਾ ਨੂੰ ਗੁਆਨਾ ਵਿੱਚ ਏਅਰ ਫੋਰਸ ਬੇਸ ਸਥਾਪਤ ਕਰਨ ਲਈ ਸੱਦਾ ਦਿੱਤਾ

Guyana president Irfaan Ali scolds BBC’s Stephen Sackur for climate change ‘lecture’

ਗੁਆਨਾ (Guyana) 2.15 ਲੱਖ ਵਰਗ ਕਿਲੋਮੀਟਰ ‘ਤੇ 8 ਲੱਖ ਲੋਕਾਂ ਦਾ ਇੱਕ ਛੋਟਾ ਜਿਹਾ ਦੇਸ਼ ਹੈ, ਜਿਸ ਵਿੱਚ ਪੂਰਬੀ ਭਾਰਤ ਤੋਂ 40%, ਅਫਰੀਕੀ ਮੂਲ ਦੇ 30% ਅਤੇ ਮੂਲ ਨਿਵਾਸੀ 10% ਦੇ ਕਰੀਬ ਹਨ।

ਇੱਥੇ 2015 ਤੋਂ ਉੱਚ ਗੁਣਵੱਤਾ ਵਾਲੇ ਤੇਲ ਦੀ ਖੋਜ ਕੀਤੀ ਗਈ ਹੈ. ਜੋ ਬਾਕੀ ਦੁਨੀਆ ਵਿੱਚ ਉਪਲਬਧ ਨਹੀਂ ਹੈ। ਨਤੀਜੇ ਵਜੋਂ ਇਸਦੀ ਆਰਥਿਕਤਾ ਉੱਪਰ ਜਾ ਰਹੀ ਹੈ ਅਤੇ ਗੁਆਨਾ 2030 ਤੱਕ ਪ੍ਰਤੀ ਵਿਅਕਤੀ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਬਣਨ ਵਾਲਾ ਹੈ।

ਇਸ ਅਮੀਰੀ ਨੇ ਸਮੱਸਿਆਵਾਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ ਕਿਉਂਕਿ ਗੁਆਂਢੀ ਦੇਸ਼ ਵੈਨੇਜ਼ੁਏਲਾ ਨੇ ਐਸੇਕੀਬੋ ਦੇ ਖੇਤਰ ਅਤੇ ਇਸਦੇ ਆਲੇ-ਦੁਆਲੇ ਦੇ ਪਾਣੀਆਂ ਉੱਤੇ ਦਾਅਵਾ ਕੀਤਾ ਹੈ, ਜਿੱਥੇ ਤੇਲ ਅਤੇ ਗੈਸ ਖੋਜਿਆ ਗਿਆ ਹੈ। ਲਗਭਗ 11 ਬਿਲੀਅਨ ਬੈਰਲ ਤੇਲ ਦੇ ਬਰਾਬਰ ਦੀ ਖੋਜ ਕੀਤੀ ਗਈ ਹੈ, ਜੋ ਗੁਆਨਾ ਨੂੰ ਤੇਲ ਸਰੋਤਾਂ ਵਾਲੇ ਚੋਟੀ ਦੇ 15 ਦੇਸ਼ਾਂ ਵਿੱਚ ਰੱਖਦਾ ਹੈ।

ਆਪਣੇ ਤੇਲ ਸਰੋਤਾਂ ਅਤੇ ਮਾਲੀਏ ਦੀ ਰੱਖਿਆ ਲਈ, ਗੁਆਨਾ ਨੇ ਅਮਰੀਕਾ ਨੂੰ ਗੁਆਨਾ ਵਿੱਚ ਏਅਰ ਫੋਰਸ ਬੇਸ ਸਥਾਪਤ ਕਰਨ ਲਈ ਸੱਦਾ ਦਿੱਤਾ ਹੈ ਤਾਂ ਜੋ ਬਹੁਤ ਵੱਡੇ ਗੁਆਂਢੀ ਇਸ ਵੱਲ ਮਾੜੇ ਇਰਾਦਿਆਂ ਨਾਲ ਨਾ ਵੇਖਣ।


#Unpopular_Opinions
#Unpopular_Ideas
#Unpopular_Facts