Breaking News

ਪ੍ਰਤੀ ਵਿਅਕਤੀ ਆਮਦਨ ਵਿੱਚ ਵੀ ਪੰਜਾਬ ਭਾਰਤ ਦਾ ਸਭ ਤੋਂ ਵਧੀਆ ਰਾਜ ਹੈ

ਐਕਸਨ-ਮੋਬਿਲ ਸ਼ਾਇਦ ਰਿਲਾਇੰਸ ਨਾਲੋਂ ਚਾਰ ਗੁਣਾ ਵੱਧ ਤੇਲ ਅਤੇ ਸਬੰਧਤ ਉਤਪਾਦ ਵੇਚਦਾ ਹੈ। ਐਕਸੋਨ ਕੋਲ ਕਈ ਆਫਸ਼ੋਰ ਰਿਗ ਵੀ ਹਨ ਅਤੇ ਉਹ ਆਪਣਾ ਤੇਲ ਕੱਢਦਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਦੁਨੀਆ ਵਿਚ ਪੂਰੀ ਧੱਕ ਹੈ ਅਤੇ ਬਾਕੀ ਦੁਨੀਆ ਨਾਲੋਂ ਸਸਤਾ ਤੇਲ ਮਿਲਦਾ ਹੈ।

ਅਮਰੀਕਾ ਦੀ ਅਰਥਵਿਵਸਥਾ 30 ਟ੍ਰਿਲੀਅਨ ਡਾਲਰ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਟੈਕਨੋਲੋਜੀ, ਸੂਚਨਾ ਟੈਕਨੋਲੋਜੀ ਵਿਚ ਦਬਦਬੇ ਦਾ ਅਰਥ ਹੈ ਕਿ ਟੈਕਨੋਲੋਜੀ ਸੈਕਟਰ ਵਿੱਚ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਦਾ ਮਾਰਕੀਟ ਪੂੰਜੀਕਰਣ ਬਹੁਤ ਜ਼ਿਆਦਾ ਮੁੱਲਵਾਨ (Excessive Market Capitalisation of Tech Companies) ਹੈ। ਇਹ ਪਿਛਲੇ ਸੌ ਸਾਲਾਂ ਤੋਂ ਵੱਧ ਸਮੇਂ ਵਿਚ ਵਿੱਚ ਨਵੀਨਤਾ (ਇਨੋਵੇਸ਼ਨ) ਅਤੇ ਤਕਨੀਕੀ ਤਰੱਕੀ ਵਿੱਚ ਅਮਰੀਕੀ ਲੀਡਰਸ਼ਿਪ ਦੇ ਅਧਾਰ ‘ਤੇ ਬਿਲਕੁਲ ਜਾਇਜ਼ ਠਹਿਰਾਇਆ ਜਾ ਸਕਦਾ ਹੈ।

ਵਿਸ਼ਵਗੁਰੂ ਦਾ ਕਿਸੇ ਵੀ ਉਦਯੋਗਿਕ ਖੇਤਰ ਵਿੱਚ ਕੋਈ ਤਕਨੀਕੀ ਦਬਦਬਾ ਨਹੀਂ ਹੈ। ਪਰ ਜੇਕਰ ਕੋਈ ਭਾਰਤ ਵਿੱਚ ਪਿਛਲੇ 25 ਸਾਲਾਂ ਵਿੱਚ 500 ਚੋਟੀ ਦੇ ਕਾਰਪੋਰੇਟਸ ਦੇ ਮਾਰਕੀਟ ਪੂੰਜੀਕਰਣ (Market Capitalisation ) ‘ਤੇ ਨਜ਼ਰ ਮਾਰਦਾ ਹੈ ਤਾਂ ਉਹਨਾਂ ਦੇ ਮੁੱਲਾਂਕਣ ਵਿੱਚ ਕਈ ਗੁਣਾ ਵਾਧਾ ਹੋਇਆ ਹੈ।

ਭਾਰਤੀ ਵਿਕਾਸ ਕਹਾਣੀ ਅਸਲ ਵਿੱਚ ਸਟਾਕ ਮਾਰਕੀਟ ਮੁਲਾਂਕਣ ਦੀ ਕਹਾਣੀ ਹੈ, ਜਿਸ ਵਿੱਚ ਐਲਆਈਸੀ ਅਤੇ ਨੈਸ਼ਨਲ ਬੈਂਕ ਸਟਾਕਾਂ ਵਿੱਚ ਬਹੁਤ ਜ਼ਿਆਦਾ ਵਧੀਆਂ ਹੋਇਆ ਕੀਮਤਾਂ ‘ਤੇ ਪੈਸਾ ਨਿਵੇਸ਼ ਕਰਦੇ ਹਨ ਅਤੇ ਬਾਅਦ ਵਿੱਚ ਕੰਪਨੀਆਂ ਦੇ ਮਾਲਕ ਓਵਰ ਇਨਵੌਇਸਿੰਗ (Over Invoicing ) ਨਾਲ ਦੁਬਈ, ਅਬੂ ਧਾਬੀ ਅਤੇ ਮਾਰੀਸ਼ਸ ਦੇ ਟੈਕਸ ਹੈਵਨ ਵਿੱਚ ਪੈਸੇ ਲੈ ਜਾਂਦੇ ਹਨ।

ਰਿਲਾਇੰਸ ਜੋ ਐਕਸੌਨ-ਮੋਬਿਲ ਨਾਲੋਂ ਚਾਰ ਗੁਣਾ ਘੱਟ ਤੇਲ ਅਤੇ ਤੇਲ ਉਤਪਾਦ ਵੇਚਦੀ ਹੈ ਅਤੇ ਦਸ ਗੁਣਾ ਘੱਟ ਕਮਾਈ ਕਰਦੀ ਹੈ, ਉਸ ਕੋਲ ਐਕਸੋਨ-ਮੋਬਿਲ ਦੇ ਲਗਭਗ ਬਰਾਬਰ ਮਾਰਕੀਟ ਪੂੰਜੀਕਰਣ ਹੈ। ਇਹ ਭਾਰਤ ਦੇ ਸਾਰੇ ਪ੍ਰਮੁੱਖ 500 ਕਾਰਪੋਰੇਟਾਂ ਲਈ ਵੀ ਸੱਚ ਹੈ।

ਇਸ ਲਈ ਇਹ ਸ਼ੱਕ ਵਿੱਚ ਪਾਉਂਦਾ ਹੈ ਕਿ ਕੀ “ਭਾਰਤ ਦਾ ਅਸਲ ਵਿੱਚ 4 ਟ੍ਰਿਲੀਅਨ ਦਾ ਬਾਜ਼ਾਰ ਪੂੰਜੀਕਰਣ ਹੈ ਅਤੇ ਜਲਦੀ ਹੀ 5 ਟ੍ਰਿਲੀਅਨ ਡਾਲਰ ਤੱਕ ਵਧ ਜਾਵੇਗਾ”?

ਕੋਈ ਹੈਰਾਨੀ ਦੀ ਗੱਲ ਨਹੀਂ ਕਿ ਭਾਰਤ ਭੁੱਖਮਰੀ ਸੂਚਕਾਂਕ ਅਤੇ ਮਨੁੱਖੀ ਵਿਕਾਸ ਸੂਚਕਾਂਕ ‘ਤੇ ਬਹੁਤ ਪਿੱਛੇ ਹੈ। ਜੇਕਰ ਭਾਰਤੀ ਅਰਥਵਿਵਸਥਾ ਸੱਚਮੁੱਚ ਵਧ ਰਹੀ ਹੁੰਦੀ ਤਾਂ ਆਮ ਲੋਕ ਇੰਨੀ ਗਰੀਬ ਨਾ ਹੁੰਦੇ।
ਪੰਜਾਬ ਵਿਸ਼ਵ ਪੱਧਰ ‘ਤੇ ਅਮੀਰ ਨਹੀਂ ਹੈ। ਪਰ ਜੇਕਰ ਇਹਨਾਂ 500 ਕਾਰਪੋਰੇਟਾਂ ਦੇ ਹੇਰਾਫੇਰੀ ਵਾਲੇ ਮਾਰਕੀਟ ਪੂੰਜੀਕਰਣ ਨੂੰ ਬਾਹਰ ਰੱਖਿਆ ਜਾਵੇ ਤਾ ਪ੍ਰਤੀ ਵਿਅਕਤੀ ਆਮਦਨ ਵਿੱਚ ਵੀ ਪੰਜਾਬ ਭਾਰਤ ਦਾ ਸਭ ਤੋਂ ਵਧੀਆ ਰਾਜ ਹੈ।
#Unpopular_Opinions
#Unpopular_Ideas
#Unpopular_Facts

ਰਿਲਾਇੰਸ ਸਿਰਫ ਇੱਕ ਪਾਰਟੀ ਜਾਂ ਧਿਰ ਕਰਕੇ ਨਹੀਂ ਤਗੜੀ ਹੋਈ , ਇਸ ਨੂੰ ਭਾਰਤ ਦੀਆਂ ਕੇਂਦਰੀ ਪਾਰਟੀਆਂ ਦੀ ਹਿਮਾਇਤ ਰਹਿੰਦੀ ਹੈ , kg ਬੇਸਿਨ ਗੈਸ ਦੇ ਮਸਲੇ ਵਿਚ ਵੀ ਉਸ ਵੇਲੇ ਦੀ ਸਰਕਾਰ ਇਸ ਤੇ ਮਿਹਰਬਾਨ ਸੀ , ਭਾਰਤ ਦੀਆਂ ਸਿਆਸੀ ਪਾਰਟੀਆਂ ਏਥੇ ਦੀ ਕਰੋਨੀ ਕੈਪੀਟਲ ਵਪਾਰਕ ਲਾਬੀ ਲਈ ਜਾਇਜ ਨਜਾਇਜ ਢੰਗ ਨਾਲ ਹਰੇਕ ਹੀਲਾ ਕਰਦੀ ਹੈ , ਰਿਲਾਇੰਸ ਜੇਕਰ ਅੱਜ ਵਿਸ਼ਵ ਗੁਰੂ ਨੂੰ ਫੰਡਿਗ ਕਰ ਰਹੀ ਹੈ ਤਾਂ ਸੱਤਾ ਬਦਲ ਜਾਣ ਤੇ ਕਾਬਜ ਹੋਣ ਵਾਲੀ ਧਿਰ ਨੂੰ ਵੀ ਉਸੇ ਤਰ੍ਹਾਂ ਹਿਮਾਇਤ ਕਰੇਗੀ, ਪਿਛਲੀ ਸਰਕਾਰ ਦਾ ਦੂਰ ਸੰਚਾਰ ਮੰਤਰੀ ਤੱਕ ਰਿਲਾਇੰਸ ਦੀ ਪਸੰਦ ਤੇ ਲਗਦਾ ਰਿਹਾ ਹੈ – Gangveer Singh Rathour