Prince Harry returns to UK after King Charles’s cancer diagnosis
ਲੰਡਨ: ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੂੰ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ। ਬਕਿੰਘਮ ਪੈਲੇਸ ਨੇ ਅੱਜ ਦੱਸਿਆ ਕਿ ਉਨ੍ਹਾਂ ਦਾ ਨਿਯਮਤ ਇਲਾਜ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਚਾਰਲਸ ਦਾ ਪ੍ਰੋਸਟੇਟ ਵਧਣ ਲਈ ਇਲਾਜ ਕੀਤਾ ਗਿਆ ਸੀ। ਇਸੇ ਦੌਰਾਨ ਡਾਕਟਰਾਂ ਨੂੰ ਕੈਂਸਰ ਬਾਰੇ ਪਤਾ ਲੱਗਿਆ। ਕੈਂਸਰ ਦੀ ਪੁਸ਼ਟੀ ਹੋਣ ਮਗਰੋਂ ਫਿਲਹਾਲ ਡਾਕਟਰੀ ਸਲਾਹ ਉਤੇ ਚਾਰਲਸ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਤੋਂ ਪਾਸੇ ਹੋ ਰਹੇ ਹਨ।
ਉਨ੍ਹਾਂ ਨੂੰ ਹੋਏ ਕੈਂਸਰ ਦੀ ਕਿਸਮ ਬਾਰੇ ਹਾਲੇ ਨਹੀਂ ਦੱਸਿਆ ਗਿਆ ਹੈ। ਬਕਿੰਘਮ ਪੈਲੇਸ ਮੁਤਾਬਕ ਉਹ ਮੁਲਕ ਦੇ ਮੁਖੀ ਵਜੋਂ ਜ਼ਰੂਰੀ ਕਾਗਜ਼ੀ ਕਾਰਵਾਈਆਂ ਤੇ ਪ੍ਰਾਈਵੇਟ ਮੀਟਿੰਗਾਂ ਕਰਦੇ ਰਹਿਣਗੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਮਹਾਰਾਜਾ ਚਾਰਲਸ ਦੇ ਜਲਦੀ ਤੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਾਰਾਜਾ ਚਾਰਲਸ ਦੇ ਜਲਦੀ ਤੰਦਰੁਸਤ ਹੋਣ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ ਤੇ ਕਾਮਨਜ਼ ਦੇ ਸਪੀਕਰ ਨੇ ਵੀ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹਨ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਮਹਾਰਾਜੇ ਨਾਲ ਗੱਲ ਕਰਨਗੇ। ਵੇਰਵਿਆਂ ਮੁਤਾਬਕ ਚਾਰਲਸ ਨੇ ਆਪਣੇ ਪੁੱਤਰਾਂ ਵਿਲੀਅਮ ਤੇ ਹੈਰੀ ਨੂੰ ਬਿਮਾਰੀ ਬਾਰੇ ਜਾਣੂ ਕਰਵਾ ਦਿੱਤਾ ਹੈ। ਸ਼ਹਿਜ਼ਾਦਾ ਹੈਰੀ ਆਉਣ ਵਾਲੇ ਦਿਨਾਂ ਵਿਚ ਬਰਤਾਨੀਆ ਆ ਕੇ ਪਿਤਾ ਨੂੰ ਮਿਲ ਸਕਦੇ ਹਨ। ਵਰਤਮਾਨ ਵਿਚ ਉਹ ਅਮਰੀਕਾ ’ਚ ਹਨ। ਜ਼ਿਕਰਯੋਗ ਹੈ ਕਿ ਚਾਰਲਸ ਸਤੰਬਰ 2022 ਵਿਚ ਆਪਣੀ ਮਾਂ ਮਹਾਰਾਣੀ ਐਲਿਜ਼ਾਬੈੱਥ ਦੇ ਦੇਹਾਂਤ ਮਗਰੋਂ ਮਹਾਰਾਜਾ ਬਣੇ ਸਨ।
King Charles cancer: William returns to royal duties as Harry stays at London hotel
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਚਾਰਲਸ III ਨੂੰ ਕੈਂਸਰ ਹੋਣ ਦਾ ਪਤਾ ਲੱਗਾ ਹੈ। ਲੰਡਨ ‘ਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਸਰਕਾਰੀ ਰਿਹਾਇਸ਼ ਬਕਿੰਘਮ ਪੈਲੇਸ ਨੇ ਬੀਤੇ ਦਿਨ ਬਿਆਨ ‘ਚ ਕਿਹਾ ਕਿ ਗਦੂਦਾਂ ਦੀ ਹਾਲ ਹੀ ‘ਚ ਕੀਤੀ ਗਈ ਜਾਂਚ ਦੌਰਾਨ ਚਾਰਲਸ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ। ਇਹ ਨਹੀਂ ਦੱਸਿਆ ਕਿ 75 ਸਾਲਾ ਚਾਰਲਸ ਕਿਸ ਕਿਸਮ ਦੇ ਕੈਂਸਰ ਤੋਂ ਪੀੜਤ ਹਨ ਪਰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਉਹ ਪੂਰੀ ਤਰ੍ਹਾਂ ਹੌਸਲੇ ’ਚ ਹਨ।