ਬੰਗਲੌਰ ਪੁਲੀਸ ਨੇ ਹਾਕੀ ਖਿਡਾਰੀ ਵਰੁਣ ਕੁਮਾਰ ਖ਼ਿਲਾਫ਼ ਜਾਂਚ ਸ਼ੁਰੂ ਕੀਤੀ, ਕਿਸੇ ਵੇਲੇ ਕੀਤੀ ਜਾ ਸਕਦੀ ਹੈ ਪੁੱਛ-ਪੜਤਾਲ
Indian national team hockey player Varun Kumar, 28, has been booked by the city police for rape and cheating under the Protection of Children from Sexual Offences (POCSO) Act, 2012, for allegedly sexually assaulting a 17-year-old minor girl in 2019.
ਬੰਗਲੌਰ, 7 ਫਰਵਰੀ -ਭਾਰਤੀ ਟੀਮ ਦੇ ਹਾਕੀ ਖਿਡਾਰੀ ਵਰੁਣ ਕੁਮਾਰ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਬੰਗਲੌਰ ਪੁਲੀਸ ਨੇ ਕਿਹਾ ਕਿ ਉਹ ਚੱਲ ਰਹੀ ਜਾਂਚ ਤਹਿਤ ਮੁਲਜ਼ਮ ਅਤੇ ਪੀੜਤਾ ਵਿਚਕਾਰ ਕਾਲ ਡਿਟੇਲ ਰਿਕਾਰਡ, ਸੰਦੇਸ਼ਾਂ ਅਤੇ ਵੌਇਸ ਨੋਟਸ ਦੇ ਆਦਾਨ-ਪ੍ਰਦਾਨ ਦੇ ਜ਼ਰੀਏ ਸਬੂਤ ਇਕੱਠੇ ਕਰ ਰਹੀ ਹੈ।
ਪੁਲੀਸ ਜਲਦੀ ਹੀ 28 ਸਾਲਾ ਖਿਡਾਰੀ ਨੂੰ ਜਾਂਚ ਵਿੱਚ ਸ਼ਾਮਲ ਕਰਨ ਲਈ ਪਹੁੰਚ ਕਰੇਗੀ। ਉਸ ਦੇ ਸਥਾਨ ‘ਤੇ ਕੋਈ ਪੁਲੀਸ ਟੀਮ ਨਹੀਂ ਭੇਜੀ, ਜਿੱਥੇ ਉਹ ਇਸ ਸਮੇਂ ਸਿਖਲਾਈ ਲੈ ਰਿਹਾ ਹੈ। ਜੇ ਉਹ ਆਉਂਦਾ ਹੈ ਤਾਂ ਠੀਕ ਹੈ, ਨਹੀਂ ਤਾਂ ਪੁਲੀਸ ਨੂੰ ਆਪਣੀ ਟੀਮ ਉੱਥੇ ਭੇਜਣੀ ਪਵੇਗੀ।