Breaking News

ਬੂਟਾਂ ਦੇ ਪੈਸੇ ਨਾ ਦੇਣ ਵਾਲੇ ਨੂੰ ਜਵਾਬ

ਕਿੰਤੂ ਪ੍ਰੰਤੂ ਧਿਰ ਦਹਾਕਿਆਂ ਤੋਂ ਨਹੀਂ ਸਦੀਆਂ ਤੋਂ ਇੰਝ ਹੀ ਕਰਦੀ ਆਈ..ਅੱਗੋਂ ਵੀ ਇੰਝ ਹੀ ਕਰਦੀ ਰਹੇਗੀ..ਲੋੜ ਹੈ ਇਸ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਦੀ ਵਰਤਮਾਨ ਵਿਧੀ ਵਿਧਾਨ ਮੁਤਾਬਿਕ ਪੜਚੋਲ ਕਰਨ ਦੀ..!

ਔਰੰਗਜੇਬ ਵੱਲੋਂ ਕੈਦ ਕੀਤੇ ਨੌਵੇਂ ਪਾਤਸ਼ਾਹ ਨੂੰ ਇੱਕ ਪੇਸ਼ਕਸ਼ ਹੋਈ..ਜਾ ਕਰਾਮਾਤ ਵਿਖਾਓ..ਜਾ ਦੀਨ ਬਦਲ ਲਵੋ ਤੇ ਜਾਂ ਫੇਰ ਮਰਨ ਲਈ ਤਿਆਰ ਰਹੋ..ਫੇਰ ਜੋ ਕੁਝ ਪ੍ਰਵਾਨ ਕੀਤਾ ਸਭ ਜਾਣਦੇ..!

ਤੀਰ ਵਾਲੇ ਬਾਬੇ ਨੂੰ ਚੱਲਦੀ ਕਥਾ ਵਿਚ ਸਵਾਲ ਕੀਤਾ ਕੋਈ ਭਲਾ ਮਸਤ ਹਾਥੀ ਨੂੰ ਨਾਗਣੀ ਨਾਲ ਕਿੱਦਾਂ ਮਾਰ ਸਕਦਾ?
ਅੱਗੋਂ ਆਖਿਆ ਭਾਈ ਤੂੰ ਹੁਣ ਤੀਕਰ ਸਿਰਫ ਮਸਤ ਹਾਥੀ ਹੀ ਵੇਖੇ ਬਚਿੱਤਰ ਸਿੰਘ ਨਹੀਂ..!

ਬੋਤਾ ਸਿੰਘ ਗਰਜਾ ਸਿੰਘ ਪਿੱਠਾਂ ਜੋੜ ਕੇ ਏਡੀ ਵੱਡੀ ਫੌਜ ਨਾਲ ਕਿੱਦਾਂ ਲੜ ਸਕਦੇ..ਲੜ ਸਕਦੇ ਨੇ ਕਿਓਂ ਨਹੀਂ..ਅਜੇ ਤੀਹ ਪੈਂਤੀ ਸਾਲ ਪੁਰਾਣੇ ਬਿਰਤਾਂਤ ਹੀ ਨੇ..ਸਾਮਣੇ ਵਾਪਰੇ..ਛੱਤੀ ਛੱਤੀ ਘੰਟੇ ਬੁਲਟ ਪ੍ਰੂਫ਼ ਟਰੈਕਟਰਾਂ ਸਾਮਣੇ ਕੱਲੇ ਕੱਲੇ ਡਟੇ ਰਹੇ!

ਭਾਈ ਤਾਰੂ ਸਿੰਘ..ਜਿਉਂਦੇ ਜੀ ਖੋਪੜ ਕਿੱਦਾਂ ਲਹਾ ਲਏ..ਬੰਦੇ ਦੀ ਬੱਸ ਹੋ ਜਾਂਦੀ..?
ਜੋ ਪੁੱਛੇ ਉਸਨੂੰ ਅਜੋਕੇ ਬਿਰਤਾਂਤ ਵਿਚ ਲੈ ਆਓ..ਭਾਈ ਅਨੋਖ ਸਿੰਘ ਭਾਈ ਗੁਰਦੇਵ ਸਿੰਘ ਦੇਬੂ..ਜਿਉਂਦੇ ਜੀ ਅੰਗ ਅੰਗ ਤੁੜਵਾਏ..ਉੱਬਲਦੇ ਪਾਣੀਆਂ ਵਿਚ ਉਬਾਲੇ ਗਏ..!

ਇਸ ਤੇ ਵੀ ਕਿੰਤੂ ਪ੍ਰੰਤੂ..ਭਲਾ ਦੱਸ ਲੱਖ ਦਾ ਘੇਰਾ ਤੇ ਅੰਦਰ ਸਿਰਫ ਚਾਲੀ ਸਿੰਘ..ਇਹ ਕਿੱਦਾਂ ਹੋ ਸਕਦਾ..ਕੋਈ ਮੌਕੇ ਦਾ ਗਵਾਹ ਜਿਹਨੇ ਸਾਰੇ ਗਿਣੇ ਹੋਣ..?

ਓਹਨਾ ਨੂੰ ਵੀ ਵਰਤਮਾਨ ਦੇ ਸੰਧਰਬ ਵਿਚ ਲੈ ਆਓ..ਲੱਖਾਂ ਦਾ ਘੇਰਾ ਤਾਂ ਜੂਨ ਚੁਰਾਸੀ ਨੂੰ ਵੀ ਪਿਆ ਸੀ..ਪਿੰਡ ਪਿੰਡ ਸ਼ਹਿਰ ਸ਼ਹਿਰ ਪੂਰੀ ਦੀ ਪੂਰੀ ਬਟਾਲੀਅਨ..ਕਾਮਰੇਡਾਂ ਦੀ ਇੱਕ ਧਿਰ ਜਾਣ ਬੁਝ ਕੇ ਉਲਝਾਉਂਦੀ ਏ..ਸਬੂਤ ਦਿਓ..!

ਅੰਗਰੇਜੀ ਵਿਚ ਇੱਕ ਵਿਧੀ ਵਿਧਾਨ ਹੈ..”ਬਲੈਂਕਟ ਡੀਨਾਇਲ” ਮਤਲਬ ਜਿਸ ਥਿਉਰੀ ਇਤਿਹਾਸ ਜਾਂ ਲੇਖਕ ਨਾਲ ਰਾਸ ਨਹੀਂ ਰਲਦੀ ਉਸਨੂੰ ਸਿਰੇ ਤੋਂ ਹੀ ਨਕਾਰ ਦਿਓ..ਅਗਲਾ ਪ੍ਰੂਫ਼ ਸਬੂਤ ਦਿੰਦਾ ਹੀ ਕਮਲਾ ਹੋ ਜਾਵੇ!

ਨਾਜੀ ਕਿਤਾਬੀ ਗਿਆਨ ਨਾਲੋਂ ਦਾਦੀਆਂ ਨਾਨੀਆਂ ਰਾਹੀਂ ਅਗਲੀ ਪੀੜੀ ਤੀਕਰ ਪਹੁੰਚਾਏ ਮੌਖਿਕ ਗਿਆਨ ਤੇ ਜਿਆਦਾ ਟੇਕ ਰੱਖਦੇ..ਉਹ ਆਖਦੇ ਕਿਤਾਬੀ ਗਿਆਨ ਵਿਚ ਖੋਟ ਰਲਾਈ ਜਾ ਸਕਦੀ ਪਰ ਇਸ ਵਿਧੀ ਵਿਚ ਨਹੀਂ..!

ਤਾਰਿਆਂ ਦੇ ਲੋ ਹੇਠ ਛੱਤ ਤੇ ਪਿਆਂ ਪਿਤਾ ਜੀ ਨੂੰ ਪੁੱਛ ਲਿਆ..ਤੰਬੂ ਅੰਦਰ ਬੱਕਰੇ ਝਟਕਾਏ ਸਨ ਕੇ ਸਿੰਘ..ਝਿੜਕ ਮਾਰੀ..ਦੋਬਾਰਾ ਨਹੀਂ ਪੁੱਛਣਾ..ਜਿਹੜੀ ਗੱਲ ਦੱਸਣੀ ਦਸਮ ਪਿਤਾ ਨੇ ਵਾਜਿਬ ਨਹੀਂ ਸਮਝੀ..ਉਹ ਤੂੰ ਕਿਦਾਂ ਪੁੱਛ ਸਕਦਾ..?

ਕੁਝ ਚੀਜਾਂ ਤਰਕ ਲੋਜਿਕ ਕਿੰਤੂ ਪ੍ਰੰਤੂ ਇੰਝ ਉਂਝ ਦੇ ਦਾਇਰੇ ਤੋਂ ਪਰੇ ਰੱਖਣੀਆਂ ਪੈਣੀਆਂ..ਵਰਨਾ ਉਹ ਦਿਨ ਦੂਰ ਨਹੀਂ ਜਦੋਂ ਅਗਲੀ ਪੀੜੀ ਨੇ ਸਬੂਤ ਮੰਗਿਆ ਕਰਨੇ..ਪਰੂਵ ਕਰੋ ਕੇ ਦਰਬਾਰ ਸਾਬ ਤੇ ਕੋਈ ਲੜਾਈ ਲੜੀ ਵੀ ਗਈ ਸੀ ਕੇ ਨਹੀਂ..ਸਬੂਤ ਤੇ ਅਗਲਿਆਂ ਪਹਿਲੋਂ ਹੀ ਨਹੀਂ ਰਹਿਣ ਦਿੱਤੇ..ਬਾਕੀ ਦਾ ਕੰਮ ਸਰਕਾਰੀ ਛਤਰ ਛਾਇਆ ਹੇਠ ਸ਼ੁਰੂ ਹੋ ਗਈਆਂ ਐਨੀਮੇਸ਼ਨ ਫ਼ਿਲਮਾਂ ਨੇ ਕਰ ਦਿਆ ਕਰਨਾ!

ਹਰਪ੍ਰੀਤ ਸਿੰਘ ਜਵੰਦਾ

ਇੱਕ ਗੈਰ ਧਰਮ ਦਾ ਬੰਦਾ ਰਾਤ ਨੂੰ ਦਾਰੂ ਡੱਫ ਕੇ ਸਿੱਖੀ ਨੂੰ ਡੀਫਾਈਨ ਕਰਦਾ ,,ਢੱਡਰੀ ਨੂੰ ਜ਼ਿਆਦਾ ਸੁਣਨ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕੀ ਬਕਵਾਸ ਕਰਦਾ। ਫੇਰ ਜਦੋਂ ਤਰਸੇਮੇਂ ਵਾਂਗੂੰ ਬੇਗਾਨੇ ਚਾਰੇ ਲੱਤਾਂ ਉਤਾਂਹ ਕਰ ਦਿੰਦੇ ਆ ਫੇਰ ਇਹ ਅਬਲਾ ਨਾਰੀ ਵਾਂਗੂੰ ਹਾਏ ਦੁਹਾਈ ਪਾਉਂਦੇ ਆ । ਵੈਸੇ ਇਹਦੀ ਇਸ ਕਰਤੂਤ ਦਾ ਨੋਟਿਸ ਅਕਾਲ ਤਖ਼ਤ ਸਾਹਿਬ ਤੋਂ ਲੈਣਾਂ ਚਾਹੀਦਾ ਪਰ ਫੇਰ ਵੀ ਗੁਰੂ ਦੇ ਸਿੱਖ ਹੋਣ ਦੇ ਨਾਲ Matt Sheron Wala ਤੇਰਾ ਮੂੰਹ ਕਾਲਾ ਜ਼ਰੂਰ ਕਰਾਂਗੇ ਜਿੱਥੇ ਵੀ ਮਿਲਿਆ ,, ਤੈਨੁੰ ਦੱਸਾਂਗੇ ਕਿ ਚਮਤਕਾਰਾਂ ਵਿੱਚ ਅਤੇ ਕਲਾ ਵਰਤਣ ਵਿੱਚ ਬਹੁਤ ਵੱਡਾ ਅੰਤਰ ਹੁੰਦੈ। ਥੋਡੇ ਧਰਮ ਦੇ ਬੰਦਿਆਂ ਨੂੰ ਪੂਰੇ ਭਾਰਤ ਵਿੱਚ ਜਲੀਲ ਕੀਤਾ ਗਿਆ,, ਨਮਾਜ਼ ਪੜ੍ਹਨ ਤੇ ਠੁੱਡੇ ਤੱਕ ਮਾਰੇ ਗਏ,, ਤੂੰ ਦੱਸ ਕੋਡੇ ਹੋਣ ਤੋਂ ਬਿਨਾਂ ਕੀਤਾ ਕੀ ਆ ਆਪਣੇ ਧਰਮ ਲਈ,, ਵੈਸੇ ਤਾਂ ਜ਼ੋ ਤੂੰ ਨਿਆਣੇ ਮਰਵਾਉਣ ਵਾਲੀ ਬਕਵਾਸ ਕੀਤੀ ਆ ਇਸ ਤੋਂ ਵੱਡਾ ਦੁਸਟਪੁਣਾ ਨਹੀ ਹੋ ਸਕਦਾ ,,ਫੇਰ ਵੀ ਜੇ ਤੈਨੂੰ ਲੱਗਦਾ ਨਿਆਣੇ ਐਦਾਂ ਹੀ ਮਰਵਾ ਦਿੱਤੇ ਜਾਂਦੇ ਆ ਤਾਂ ਜ਼ੋ ਥੋਡੇ ਤੇ ਜੋ ਜ਼ੁਲਮ ਹੋ ਰਿਹਾ ਤੂੰ ਮਰਵਾ ਆਪਣਾ ਨਿਆਣਾ,,ਨਾਲੇ ਓਹ ਤਾਂ 15 ਕੁ ਦਾ ਹੋਵੇਗਾ,,ਓਹ ਤਾਂ ਜਿਆਦਾ ਦਲੇਰ ਹੋਵੇਗਾ ,,ਨਾਲੇ ਤੇਰਾ ਪਤਾ ਲੱਗਜੂ ਤੂੰ ਕਿੰਨਾ ਕੁ ਦਲੇਰ ਆ । ਗੁਰੂ ਸਾਹਿਬ ਜੇ ਚਾਹੁੰਦੇ ਤਾਂ ਧਰਤੀ ਨੂੰ ਮੁੱਠੀ ਵਿੱਚ ਨਿਚੋੜ ਦਿੰਦੇ ਪਰ ਓਹਨਾਂ ਕਲਾ ਵਰਤਾਈ ,, ਗੁਰੂ ਤੇਗ ਬਹਾਦਰ ਸਾਹਿਬ ਦੇ ਕੱਟੇ ਹੋਏ ਸੀਸ ਤੋਂ ਬਾਅਦ ,,ਖਾਲਸਾ ਪੰਥ ਸਾਜ ਕੇ ਸਾਹਿਬਜਾਦਿਆਂ ਦੀ ਸ਼ਹਾਦਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜੇ ਦੇ ਵਰਤਾਰੇ ਦਾ ਕਲਾਕਾਰ ਖੁਦ ਗੁਰੂ ਗੋਬਿੰਦ ਪਾਤਸ਼ਾਹ ਆਪ ਆ। ਓਹ ਕਲਾ ਅੱਜ ਵੀ ਵਰਤ ਰਹੀ ਆ । ਤੇ ਇੱਕ ਗੱਲ ਯਾਦ ਰੱਖੀਂ ਜਿੱਡੀ ਬਕਵਾਸ ਤੂੰ ਮਾਰੀ ਆ ਇਹ ਕਲਾ ਤੇਰੇ ਤੇ ਵੀ ਵਰਤਣੀ ਆ। ਆਹ ਜਿਹੜੇ ਸਿੱਖਾਂ ਦੇ ਘਰੇ ਜੰਮੇ ਇਹਦੇ ਨਾਲ ਮਸ਼ਕਰੀਆਂ ਕਰਦੇ ਆ ਤੁਸੀਂ ਚਵਲੋ ਡੁੱਬਕੇ ਮਰਜੋ ,, ਥੋਡੇ ਵਿੱਚ ਅਣਖ ਹੁੰਦੀ ਤੁਸੀਂ ਸਵੇਰ ਹੁੰਦਿਆਂ ਇਹਦੇ ਗਲਮੇ ਚ ਹੱਥ ਪਾ ਕੇ ਘਸੀਟ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਕਰਦੇ,,, ਪਰ ਇਹ ਗੱਲਾਂ ਵੀ ਅਣਖ ਨਾਲ ਹੀ ਹੁੰਦੀਆਂ। ਕਿਰਪਾ ਕਰਕੇ ਪੋਸਟ ਜਥੇਦਾਰ ਸਾਹਿਬ ਤੱਕ ਜਰੂਰ ਪਹੁੰਚਾਂਓ ਤਾਕੀ ਕੋਈ ਕੁੱਤਾ ਬਿੱਲਾ ਦੁਬਾਰਾ ਬਕਵਾਸ ਨਾ ਕਰੇ
ਅਨੰਦਪੁਰ ਤੋਂ ਖੈਹਬਰ.