ਅਣਮਨੁੱਖੀ ਕਾਰਾ
ਵਲਟੋਹਾ ਦੇ ਇੱਕ ਕੁੜੀ ਮੁੰਡੇ ਵੱਲੋਂ ਪ੍ਰੇਮ ਵਿਆਹ ਕਰਵਾ ਲੈਣ ਤੋਂ ਔਖ਼ੇ ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਮਾਂ ਨੂੰ ਨੰਗਿਆਂ ਕਰਕੇ ਪਿੰਡ ਵਿੱਚ ਘੁਮਾਇਆ ਅਤੇ ਉਸਦੀ ਵੀਡੀਉ ਬਣਾ ਕੇ ਵਾਇਰਲ ਕਰ ਦਿੱਤੀ।
ਘਟਨਾ 31 ਮਾਰਚ ਦੀ ਹੈ ਪਰ ਪੁਲਿਸ ਨੇ ਤਿੰਨ ਤਾਰੀਖ਼ ਨੂੰ ਹੀ ਮੁਕੱਦਮਾ ਦਰਜ ਕੀਤਾ ਅਤੇ ਐੱਸ.ਐੱਸ.ਪੀ. ਅਸ਼ਵਨੀ ਕਪੂਰ ਨੇ ਮੰਨਿਆਂ ਹੈ ਕਿ ਪੁਲਿਸ ਅਜੇ ਤਾਂਈਂ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਔਰਤ ਨਾਲ ਵਧੀਕੀ ਕੀਤੇ ਜਾਣ ਸਮੇਂ ਪਿੰਡ ਦੇ ਲੋਕ ਤਮਾਸ਼ਬੀਨ ਬਣ ਕੇ ਵੇਖ਼ਦੇ ਰਹੇ ਅਤੇ ਅੰਤ ਇਸ ਔਰਤ ਨੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਵੜ ਕੇ ਆਪਣਾ ਬਚਾਅ ਕੀਤਾ ਜਿੱਥੇ ਦੁਕਾਨਦਾਰ ਨੇ ਹਮਲਾਵਰਾਂ ਨੂੰ ਵਰਜਿਆ।
ਪਤਾ ਲੱਗਾ ਹੈ ਕਿ ਦੋਵੇਂ ਪਰਿਵਾਰ ਇੱਕ ਹੀ ਧਰਮ-ਜਾਤ ਨਾਲ ਸੰਬੰਧਤ ਹਨ ਅਤੇ ਦੋਵੇਂ ਹੀ ਪਰਿਵਾਰ ਭੱਠਿਆਂ ’ਤੇ ਇੱਟਾਂ ਪੱਥਣ ਦਾ ਕੰਮ ਕਰਦੇ ਹਨ।
ਤਰਨਤਾਰਨ ਵਿੱਚ ਮਹਿਲਾ ਨੂੰ ਬਿਨਾਂ ਕੱਪੜੇ ਦੇ ਘੁਮਾਉਣ ਦਾ ਮਾਮਲਾ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ
ਤਰਨਤਾਰਨ 5 ਅਪ੍ਰੈਲ 2024: ਤਰਨਤਾਰਨ ਵਿੱਚ ਮਹਿਲਾ ਨੂੰ ਬਿਨਾਂ ਕੱਪੜੇ ਦੇ ਘੁਮਾਉਣ ਦੇ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਰਿਪੋਰਟ ਦੀ ਮੰਗ ਕੀਤੀ ਹੈ।
ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ’ਚ ਮਨੁੱਖਾ ‘ਚ ਗਵਾਂਢ ਵਿਚ ਰਹਿੰਦੀ ਕੁੜੀ ਨੂੰ ਭਜਾ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ 55 ਸਾਲਾਂ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ’ਤੇ ਸਰੇ ਰਾਹ ਨਿਵਸਤਰ ਕਰ ਦਿੱਤਾ। ਗੱਲ ਇਥੇ ਹੀ ਨਹੀਂ ਰੁਕੀ ਬਲਕਿ ਉਕਤ ਲੋਕਾਂ ਨੇ ਸਰੀਰ ਢੱਕਣ ਦਾ ਯਤਨ ਕਰਦੀ ਮਹਿਲਾ ਕੋਲੋਂ ਕੱਪੜੇ ਖੋਹ ਕੇ ਜਿਥੇ ਗਲੀਆਂ ’ਚ ਭਜਾ ਭਜਾ ਉਸਦੀ ਵੀਡੀਓ ਬਣਾਈ। ਉਥੇ ਹੀ ਉਕਤ ਵੀਡੀਓ ਨੂੰ ਵਾਇਰਲ ਵੀ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਮਹਿਲਾ ਕੈਮਰੇ ਤੋਂ ਬਚਣ ਲਈ ਲੋਕਾਂ ਦੀਆਂ ਦੁਕਾਨਾਂ ਵਿਚ ਵੀ ਲੁਕਣ ਦਾ ਯਤਨ ਕਰਦੀ ਰਹੀ।
ਤਰਨ ਤਾਰਨ ਵਿੱਚ ਇਨਸਾਨੀਅਤ ਸ਼ਰਮਸਾਰ: ਪ੍ਰੇਮ ਵਿਆਹ ਤੋਂ ਔਖ਼ੇ ਕੁੜੀ ਵਾਲਿਆਂ ਨੇ ਮੁੰਡੇ ਦੀ ਮਾਂ ਨੂੰ ਨੰਗੇ ਕਰ ਕੇ ਘੁਮਾਇਆ, ਵੀਡੀਉ ਵਾਇਰਲ
ਤਰਨ ਤਾਰਨ, 5 ਅਪ੍ਰੈਲ, 2024 – ਤਰਨ ਤਾਰਨ ਵਿੱਚ ਇਨਸਾਨੀਅਤ ਸ਼ਰਮਸਾਰ ਹੋਈ ਹੈ। ਵਲਟੋਹਾ ਦੇ ਇੱਕ ਕੁੜੀ ਮੁੰਡੇ ਵੱਲੋਂ ਪ੍ਰੇਮ ਵਿਆਹ ਕਰਵਾ ਲੈਣ ਤੋਂ ਔਖ਼ੇ ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਮਾਂ ਨੂੰ ਨੰਗਿਆਂ ਕਰਕੇ ਪਿੰਡ ਵਿੱਚ ਘੁਮਾਇਆ ਅਤੇ ਉਸਦੀ ਵੀਡੀਉ ਬਣਾ ਕੇ ਵਾਇਰਲ ਕਰ ਦਿੱਤੀ।
ਘਟਨਾ 31 ਮਾਰਚ ਦੀ ਹੈ ਪਰ ਪੁਲਿਸ ਨੇ ਤਿੰਨ ਤਾਰੀਖ਼ ਨੂੰ ਹੀ ਮੁਕੱਦਮਾ ਦਰਜ ਕੀਤਾ ਅਤੇ ਐੱਸ.ਐੱਸ.ਪੀ. ਅਸ਼ਵਨੀ ਕਪੂਰ ਨੇ ਮੰਨਿਆਂ ਹੈ ਕਿ ਪੁਲਿਸ ਅਜੇ ਤਾਂਈਂ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਔਰਤ ਨਾਲ ਵਧੀਕੀ ਕੀਤੇ ਜਾਣ ਸਮੇਂ ਪਿੰਡ ਦੇ ਲੋਕ ਤਮਾਸ਼ਬੀਨ ਬਣ ਕੇ ਵੇਖ਼ਦੇ ਰਹੇ ਅਤੇ ਅੰਤ ਇਸ ਔਰਤ ਨੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਵੜ ਕੇ ਆਪਣਾ ਬਚਾਅ ਕੀਤਾ ਜਿੱਥੇ ਦੁਕਾਨਦਾਰ ਨੇ ਹਮਲਾਵਰਾਂ ਨੂੂੰ ਵਰਜਿਆ।
ਐੱਸ.ਐੱਸ.ਪੀ.ਤਰਨਤਾਰਨ ਨੇ ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਇਸ ਮਾਮਲੇ ਵਿੱਚ ਕਈ ਅਹਿਮ ਗੱਲਾਂ ਦੱਸੀਆਂ ਪਰ ਦਿਲਚਸਪ ਗੱਲ ਇਹ ਰਹੀ ਕਿ ਉਹਨਾਂ ਵੱਲੋਂ ਇਹ ਦਾਅਵਾ ਕਰ ਦਿੱਤਾ ਗਿਆ ਕਿ ਪੀੜਤ ਲੜਕੀ ਦੀ ਮਾਂ ਹੈ ਜਦਕਿ ਪੀੜਤ ਔਰਤ ਲੜਕੇ ਦੀ ਮਾਂ ਹੈ ਨਾ ਕਿ ਲੜਕੀ ਦੀ।
ਪਤਾ ਲੱਗਾ ਹੈ ਕਿ ਮਹੀਨਾ ਪਹਿਲਾਂ ਕਰਵਾਈ ਗਈ ਕੋਰਟ ਮੈਰਿਜ ਮਗਰੋਂ 31 ਮਾਰਚ ਨੂੰ ਦੋਵੇਂ ਪਰਿਵਾਰਾਂ ਵਿੱਚ ਬਹਿਸ ਹੋ ਗਈ ਤਾਂ ਲੜਕੀ ਵਾਲਿਆਂ ਵੱਲੋਂ ਲੜਕੇ ਦੀ ਮਾਂ ਦੇ ਕਪੜੇ ਪਾੜ ਕੇ ਉਸਨੂੰ ਪਿੰਡ ਵਿੱਚ ਘੁਮਾਇਆ ਗਿਆ। ਹਾਲਾਂਕਿ ਵੀਡੀਉ ਵਾਇਰਲ ਹੋ ਗਿਆ ਅਤੇ ਪੁਲਿਸ ਦੀ ਜਾਣਕਾਰੀ ਵਿੱਚ ਵੀ ਆ ਗਿਆ ਪਰ ਪੁਲਿਸ ਨੇ 3 ਮਾਰਚ ਨੂੰ ਹੀ ਕੇਸ ਦਰਜ ਕੀਤਾ।
ਐੱਸ.ਐੱਸ.ਪੀ.ਨੇ ਦਾਅਵਾ ਕੀਤਾ ਕਿ ਪੀੜਤ ਔਰਤ 31 ਮਾਰਚ ਨੂੰ ਨਹੀਂ ਸਗੋਂ 1 ਅਪ੍ਰੈਲ ਨੂੰ ਥਾਣੇ ਆਈ ਅਤੇ ਉਸਨੇ ਵੀਡੀਉ ਵੀ ਵਿਖਾਇਆ ਪਰ ਬਿਆਨ ਨਹੀਂ ਦਰਜ ਕਰਵਾਏ ਇਸ ਲਈ ਕੇਸ ਦਰਜ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਥਾਣਾ ਮੁਖ਼ੀ ਸੁਨੀਤਾ ਰਾਣੀ ਨੇ ਪੀੜਤ ਦੇ 3 ਅਪ੍ਰੈਲ ਨੂੰ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਪਰ ਅੱਜ 5 ਤਾਰੀਖ਼ ਲੰਘ ਜਾਣ ਦੇ ਬਾਵਜੂਦ ਦੋਸ਼ੀ ਕੁੜੀ ਦੀ ਮਾਂ ਪਲਵਿੰਦਰ ਕੌਰ, ਕੁੜੀ ਦੇ ਦੋ ਭਰਾਵਾਂ ਸ਼ਰਨਜੀਤ ਅਤੇ ਗੁਰਸ਼ਰਨ ਅਤੇ ਦੋ ਹੋਰ ਅਣਪਛਾਤਿਆਂ ਵਿੱਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਐੱਸ.ਐੱਸ.ਪੀ.ਨੇ ਕਿਹਾ ਕਿ ਦੋਸ਼ੀਆਂ ਨੂੰ ਇੱਕ ਦੋ ਦਿਨਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਤਾ ਲੱਗਾ ਹੈ ਕਿ ਦੋਵੇਂ ਪਰਿਵਾਰ ਇੱਕ ਹੀ ਧਰਮ-ਜਾਤ ਨਾਲ ਸੰਬੰਧਤ ਹਨ ਅਤੇ ਦੋਵੇਂ ਹੀ ਪਰਿਵਾਰ ਭੱਠਿਆਂ ’ਤੇ ਇੱਟਾਂ ਪੱਥਣ ਦਾ ਕੰਮ ਕਰਦੇ ਹਨ।
ਇਸੇ ਦੌਰਾਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਕੌਰ ਲਾਲੀ ਗਿੱਲ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੁਲਿਸ ਨੂੰ ਮਾਮਲੇ ਵਿੱਚ ਕਾਰਵਾਈ ਦੇ ਆਦੇਸ਼ ਦਿੱਤੇ ਹਨ।
ਵਲਟੋਹੇ ਤੋਂ ਇੱਕ ਘਟਨਾ ਸਾਹਮਣੇ ਆਈ ਹੈ। ਮੁੰਡਾ ਗੁਆਂਢ ‘ਚੋਂ ਕੁੜੀ ਭਜਾ ਕੇ ਲੈ ਗਿਆ। ਕੁੜੀ ਆਲੇ ਮੁੰਡੇ ਦੇ ਘਰ ਆਏ ਅਤੇ ਉਸ ਦੀ ਮਾਂ ਦੇ ਕੱਪੜੇ ਪਾੜ ਦਿੱਤੇ। ਉਹ ਉਹਨਾਂ ਤੋਂ ਬਚਣ ਲਈ ਇੱਕ ਸਰਦਾਰ ਦੀ ਦੁਕਾਨ ਵਿੱਚ ਵੜ ਗਈ। ਇਹ ਇੱਕ ਮਾੜੀ ਘਟਨਾ ਹੈ ਨਹੀਂ ਹੋਣੀ ਚਾਹੀਦੀ ਸੀ।
ਪਰ ਮੁੰਡੇ ਨੂੰ ਵੀ ਗੁਆਂਢ ‘ਚੋਂ ਕੁੜੀ ਨਹੀੰ ਭਜਾਉਣੀ ਚਾਹੀਦੀ ਸੀ ।ਜਦੋਂ ਕੋਈ ਪਿੰਡ ਦੀ ਕੁੜੀ ਨੂੰ ਧੀ ਭੈਣ ਨਹੀਂ ਜਾਣਦਾ ਤਾਂ ਉਹ ਸਾਰੇ ਪਿੰਡ ਦੀਆਂ ਕੁੜੀਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੁੰਦਾ।
ਮੁੰਡਾ ਜਿਹੜੀ ਕੁੜੀ ਕੱਢ ਕੇ ਲੈ ਗਿਆ ਉਹ ਵੀ ਉਸ ਦੀ ਘਰਾਂ ‘ਚੋਂ ਭੈਣ ਸੀ। ਦੋਵੇਂ ਇੱਕੋ ਬਰਾਦਰੀ ਦੇ ਸਨ। ਇੱਕੋ ਮੁਹੱਲੇ ‘ਚ ਰਹਿੰਦੇ ਸਨ। ਐਹੋ ਜਿਹੇ ਬੰਦੇ ਹੀ ਹੁੰਦੇ ਹਨ ਜਿੰਨਾਂ ਬਾਰੇ ਅਸੀਂ ਖ਼ਬਰਾਂ ਪੜਦੇ ਹਾਂ ਕਿ ਪਿਉ ਨੇ ਧੀ ਨਾਲ ਜਾਂ ਭਰਾ ਨੇ ਭੈਣ ਨਾਲ ਮੂੰਹ ਕਾਲਾ ਕੀਤਾ। ਇਸ ਤਰ੍ਹਾਂ ਦਾ ਵਰਤਾਰਾ ਪੱਛਮ ਵਿੱਚ ਬਹੁਤ ਸੀ। ਉੱਥੇ ਪਿੰਡ ਦੀ ਧੀ ਭੈਣ ਨੂੰ ਧੀ ਭੈਣ ਨਹੀਂ ਜਾਣਿਆ ਜਾਂਦਾ। ਮਾਫ ਕਰਨਾ ਜਿਹੜੇ ਇੱਕੋ ਪਿੰਡ ਵਿੱਚ ਹੋਏ ਵਿਆਹ ਨੂੰ ਜਾਇਜ਼ ਠਹਿਰਾਉਂਦੇ ਨੇ ਉਹ ਅਸਲ ਵਿੱਚ ਸਮਾਜ ਨੂੰ ਗੰਦ ਵਾਲੇ ਪਾਸੇ ਲੈ ਕੇ ਜਾ ਰਹੇ ਨੇ। ਸਾਨੂੰ ਇਹ ਗੱਲ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ।
ਇਹ ਗੱਲ ਵੀ ਮਾੜੀ ਹੋਈ ਕਿ ਕੁੜੀ ਵਾਲੇ ਗੁੱਸੇ ‘ਚ ਮੁੰਡੇ ਦੀ ਮਾਂ ਨੂੰ ਪੈ ਗਏ । ਮੁੰਡੇ ਨਾਲ ਜੋ ਵੀ ਕਰਦੇ। ਮਾਂ ਪਿਓ ਨੂੰ ਸਮਾਜਿਕ ਤੌਰ ‘ਤੇ ਬੇਸ਼ਰਮੀ ਤਾਂ ਦਿੱਤੀ ਜਾ ਸਕਦੀ ਸੀ ਪਰ ਇਹ ਕੱਪੜੇ ਪਾੜਣ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਸੀ।
ਹਾਲੇ ਤਾਂ ਸ਼ੁਕਰ ਹੈ ਕਿ ਦੋਵੇਂ ਪਰਿਵਾਰ ਇੱਕ ਹੀ ਬਰਾਦਰੀ ਨਾਲ ਸਬੰਧ ਰੱਖਦੇ ਨੇ । ਜੇਕਰ ਇਹ ਅੰਤਰਜਾਤੀ ਵਿਆਹ ਹੁੰਦਾ ਤਾਂ ਕੁਝ ਧਿਰਾਂ ਨੇ ਇਸ ਨੂੰ ਦਲਿਤਾਂ ‘ਤੇ ਅੱਤਿਆਚਾਰ ਦਾ ਮਸਲਾ ਬਣਾ ਕੇ ਨਫਰਤ ਪੈਦਾ ਕਰਨੀ ਸੀ । ਜਿਸ ਨਫ਼ਰਤ ਨਾਲ ਸਿਆਸੀਆਂ ਨੇ ਆਵਦੀਆਂ ਵੋਟਾਂ ਦੀ ਗਿਣਤੀ ਵਧਾਉਣ ਵਾਸਤੇ ਵਰਤ ਲੈਣਾ ਸੀ। ਇਹ ਸਿਰਫ ਖ਼ਿਆਲੀ ਗੱਲ ਨਹੀਂ ਖ਼ਬਰਾਂ ਵਿੱਚ ਇਹ ਆਮ ਵੇਖਿਆ ਸੁਣਿਆ ਹੈ।
ਲੋੜ ਹੈ ਕਿ ਅਸੀਂ ਸਮਾਜਿਕ ਕਦਰਾਂ ਕੀਮਤਾਂ ‘ਤੇ ਪਹਿਰਾ ਦੇਈਏ। ਜੇ ਅਸੀਂ ਮਿਰਜਾ ਸਾਹਿਬਾ ਦੇ ਕਿੱਸੇ ਨੂੰ ਯਾਦ ਰੱਖਿਆ ਹੈ ਤਾਂ ਕੁੜੀ ਵਾਲਿਆਂ ਦੇ ਪਰਿਵਾਰ ਦਾ ਗੁੱਸਾ ਨਜ਼ਾਇਜ ਨਹੀੰ ਹੈ।ਇਹ ਘਟਨਾ ਸੁਣਦਿਆਂ ਅੰਦਰ ਪਰੇਸ਼ਾਨ ਤਾਂ ਕਰਦੀ ਹੈ। ਆਖ਼ਰ ਕੋਈ ਲਿਹਾਜ ਸੀਮਾ ਸੰਗ ਤਾਂ ਤੈਅ ਹੋਵੇ।
ਕੁਝ ਤਾਂ ਹੈ। ਇਸ ਟੁੱਟ ਭੱਜ ਨੂੰ ਸੁਹਿਰਦ ਢੰਗ ਨਾਲ ਮੁਖਾਤਿਬ ਤਾਂ ਹੋਣਾ ਚਾਹੀਦਾ ਹੈ।
~ ਹਰਪ੍ਰੀਤ ਸਿੰਘ ਕਾਹਲੋਂ