India Will Enter Pak To Kill Terrorists Who Flee There: Rajnath Singh
ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇ ਦਹਿਸ਼ਤਗਰਦਾਂ ਵੱਲੋਂ ਭਾਰਤ ਵਿਚ ਸ਼ਾਂਤੀ ਭੰਗ ਕੀਤੀ ਜਾਵੇਗੀ ਜਾਂ ਦਹਿਸ਼ਤੀ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਭਾਰਤ ਉਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ, ਭਾਵੇਂ ਕਿ ਉਹ ਪਾਕਿਸਤਾਨ ਵਿਚ ਹੀ ਕਿਉਂ ਨਾ ਭੱਜ ਜਾਣ। ਉਹ ਭਾਰਤੀ ਏਜੰਸੀਆਂ ਵੱਲੋਂ ਭਾਰਤ ਨੂੰ ਲੋੜੀਂਦੇ ਦਹਿਸ਼ਤਗਰਦਾਂ ਨੂੰ ਪਾਕਿਸਤਾਨ ਵਿਚ ਖ਼ੁਫ਼ੀਆ ਢੰਗ ਨਾਲ ਮਾਰ ਮੁਕਾਏ ਜਾਣ ਦਾ ਦਾਅਵਾ ਕਰਦੀ ਬਰਤਾਨਵੀ ਅਖ਼ਬਾਰ ‘ਦਾ ਗਾਰਡੀਅਨ’ ਦੀ ਰਿਪੋਰਟ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਕੋਈ ਟੈਰੋਰਿਸਟ ਹਮਾਰੇ ਪੜੌਸੀ ਦੇਸ਼ ਸੇ ਯਦੀ ਹਮਾਰੇ ਭਾਰਤ ਕੋ ਡਿਸਟਰਬ ਕਰਨੇ ਕੀ ਕੋਸ਼ਿਸ਼ ਕਰੇਗਾ, ਯਹਾਂ ਪਰ ਯਦੀ ਆਤੰਕਵਾਦੀ ਹਰਕਤੇਂ ਕਰੇਗਾ, ਤੋ ਹਮ ਉਸ ਕਾ ਮੂੰਹ ਤੋੜ ਜਵਾਬ ਦੇਂਗੇ।’’
ਗ਼ੌਰਤਲਬ ਹੈ ਕਿ ਆਲਮੀ ਪੱਧਰ ਦੇ ਉੱਘੇ ਅਖ਼ਬਾਰ ‘ਦਿ ਗਾਰਡੀਅਨ’ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ’ਚ ਲੋੜੀਂਦੇ ਅਤਿਵਾਦੀਆਂ ਦੀਆਂ ਹੱਤਿਆਵਾਂ ’ਚ ਭਾਰਤ ਸਰਕਾਰ ਦਾ ਹੱਥ ਸੀ। ਅਖ਼ਬਾਰ ਨੇ ਆਪਣੀ ਰਿਪੋਰਟ ’ਚ ਭਾਰਤ ਅਤੇ ਪਾਕਿਸਤਾਨ ਦੇ ਕੁਝ ਖ਼ੁਫ਼ੀਆ ਅਧਿਕਾਰੀਆਂ ਦੇ ਹਵਾਲੇ ਵੀ ਦਿੱਤੇ ਹਨ। ਲੰਡਨ ਆਧਾਰਿਤ ਰੋਜ਼ਾਨਾ ਅਖ਼ਬਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕੁਝ ਅਜਿਹੇ ਦਸਤਾਵੇਜ਼ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਵਿਦੇਸ਼ ’ਚ ਕੁਝ ਖਾਸ ਵਿਅਕਤੀਆਂ ਨੂੰ ਖ਼ਤਮ ਕਰਨ ਲਈ ਭਾਰਤ ਦੀ ਖ਼ੁਫ਼ੀਆ ਏਜੰਸੀ ਨੇ ਕਿਵੇਂ ਆਪਣੇ ਅਪਰੇਸ਼ਨਾਂ ਨੂੰ ਅੰਜਾਮ ਦਿੱਤਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਨੇ 2019 ਮਗਰੋਂ ਕੌਮੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਇਹ ਅਪਰੇਸ਼ਨ ਕੀਤੇ।
‘ਦਿ ਗਾਰਡੀਅਨ’ ਮੁਤਾਬਕ ਤਾਜ਼ਾ ਦਾਅਵੇ ਪਾਕਿਸਤਾਨ ’ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ 2020 ਤੋਂ ਲੈ ਕੇ ਹੁਣ ਤੱਕ ਕਰੀਬ 20 ਹੱਤਿਆਵਾਂ ਨਾਲ ਸਬੰਧਤ ਹਨ। ‘ਗਾਰਡੀਅਨ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਭਾਰਤ ਪਹਿਲਾਂ ਅਣਅਧਿਕਾਰਤ ਤੌਰ ’ਤੇ ਮੌਤਾਂ ਨਾਲ ਜੁੜਿਆ ਹੋਇਆ ਸੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਖ਼ੁਫ਼ੀਆ ਮੁਲਾਜ਼ਮਾਂ ਨੇ ਪਾਕਿਸਤਾਨ ਵਿੱਚ ਕਥਿਤ ਅਪਰੇਸ਼ਨਾਂ ’ਤੇ ਚਰਚਾ ਕੀਤੀ ਹੈ। ਦਸਤਾਵੇਜ਼ਾਂ ਨੂੰ ਕਤਲਾਂ ਵਿੱਚ ਰਾਅ ਦੀ ਸਿੱਧੀ ਸ਼ਮੂਲੀਅਤ ਦੇ ਦੋਸ਼ ਵਜੋਂ ਦੇਖਿਆ ਜਾ ਰਿਹਾ ਹੈ।’’ ਪਿਛਲੇ ਸਾਲ ਜਦੋਂ ਮੁਹੰਮਦ ਰਿਆਜ਼ ਅਤੇ ਸ਼ਾਹਿਦ ਲਤੀਫ਼ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ ਤਾਂ ਇਸਲਾਮਾਬਾਦ ਨੇ ਇਨ੍ਹਾਂ ਪਿੱਛੇ ਭਾਰਤ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ।
ਅਫਗਾਨੀ ਸਿੱਖਾਂ ਦੇ ਕਾਤਲ ਬੇਨਕਾਬ !
ਭਾਜਪਾ ਦੇ ਵੱਡੇ ਆਗੂ ਅਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਇੰਟਰਵਿਊ ਵਿੱਚ ਮੰਨ ਲਿਆ ਕਿ ਪਾਕਿਸਤਾਨ ਵਿੱਚ ਭਾਰਤ ਨੇ ਆਪਣੇ ਦੁਸ਼ਮਣ ਖਤਮ ਕਰਵਾਏ ਹਨ।
“ਦਾ ਗਾਰਡੀਅਨ” ਦੀ ਰਿਪੋਰਟ ਮੁਤਾਬਕ ਇਸ ਕੰਮ ਲਈ ਭਾਰਤੀ ਖੁਫੀਆ ਏਜੰਟਾਂ ਨੇ ਯੂਏਈ ਵਿੱਚ ਨੈੱਟਵਰਕ ਬਣਾ ਕੇ, ਖੁਦ ਨੂੰ “ਇਸਲਾਮਿਕ ਸਟੇਟ” ਦਰਸਾ ਕੇ ਪਾਕਿਸਤਾਨ ‘ਚੋਂ ਨੌਜਵਾਨ ਭਰਤੀ ਕੀਤੇ ਸਨ ਕਿ ਕਾਫ਼ਰ ਮਾਰਨੇ ਹਨ, ਜੋ ਭਾਰਤ ਨਾਲ ਰਲ਼ੇ ਹਨ ਅਤੇ ਇਸਲਾਮ ਵਿਰੋਧੀ ਹਨ। ਜੇ ਤੁਸੀਂ ਇਹ ਕੰਮ ਕਰ ਕੇ ਸਿੱਧ ਕਰ ਦਿੱਤਾ ਤਾਂ ਤੁਹਾਨੂੰ “ਇਸਲਾਮਿਕ ਸਟੇਟ” ਜਥੇਬੰਦੀ ਵਿੱਚ ਰਲਾ ਲਵਾਂਗੇ।
ਇਸ ਸਕੀਮ ਤਹਿਤ ਭਾਈ ਹਰਮੀਤ ਸਿੰਘ ਪੀਐਚਡੀ, ਭਾਈ ਪਰਮਜੀਤ ਸਿੰਘ ਪੰਜਵੜ ਸਮੇਤ ਵੀਹ ਦੇ ਕਰੀਬ ਕਸ਼ਮੀਰੀ ਖਾੜਕੂ ਮਰਵਾਏ ਗਏ।
ਕੀ 25 ਮਾਰਚ 2020 ਨੂੰ ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ‘ਤੇ “ਇਸਲਾਮਿਕ ਸਟੇਟ” ਵੱਲੋਂ ਕੀਤਾ ਹਮਲਾ ਵੀ ਇਸੇ ਭਾਰਤੀ ਨੈੱਟਵਰਕ ਦੀ ਕਰਤੂਤ ਸੀ, ਜਿਸ ਵਿੱਚ ਪੱਚੀ ਸਿੱਖ ਮਾਰੇ ਗਏ ਸਨ? ਯਾਦ ਰਹੇ ਕਿ ਤਾਲਿਬਾਨ ਨੇ ਇਸ ਕਤਲੇਆਮ ਦੀ ਨਿਖੇਧੀ ਕੀਤੀ ਸੀ।
* ਰਾਜਨਾਥ ਸਿੰਘ ਦਾ ਇਕਬਾਲੀਆ ਬਿਆਨ ਪਹਿਲੇ ਕੁਮੈਂਟ ਵਿੱਚ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਪਰਵਾਸੀ ਸਿੱਖਾਂ ਨੂੰ ਮਾਰਨ ਦੀਆਂ ਭਾਰਤੀ ਸਾਜਿਸ਼ਾਂ ਪਿਛਲਾ ਰਾਜ਼ ਖੁੱਲ੍ਹਿਆ
ਕਿਸਾਨ ਮੋਰਚੇ ‘ਚ ਬਾਹਰਲੇ ਸਿੱਖਾਂ ਦੀ ਹਮਾਇਤ ਤੋਂ ਸੀ ਬਹੁਤੀ ਤੰਗੀ
ਸਿੱਖਾਂ ਨੂੰ ਖਤਮ ਕਰਨ ਲਈ RAW ਨੇ IS
ਨਾਲ ਹੱਥ ਮਿਲਾਇਆ – The Guardian ਦੀ ਰਿਪੋਰਟ
The Guardian ਦੀ ਰਿਪੋਰਟ ਦਾ ਮਾਮਲਾ
ਸਿੱਖਾਂ ਨੂੰ ਖਤਮ ਕਰਨ ਲਈ RAW ਨੇ IS ਨਾਲ ਹੱਥ ਮਿਲਾਇਆ – The Guardian ਦੀ ਰਿਪੋਰਟ
ਕਿਸਾਨ ਮੋਰਚੇ ਤੋਂ ਬਾਅਦ ਇਹ ਗੱਲ ਸਿੱਖਾਂ ਦੇ ਮਨਾਂ ਵਿੱਚ ਆਮ ਸੀ ਕਿ ਹਾਰਿਆ ਹੋਇਆ ਮੋਦੀ ਸਿੱਖਾਂ ਤੋਂ ਬਦਲਾ ਜ਼ਰੂਰ ਲਵੇਗਾ। ਯੂਕੇ ਦੇ ਸੰਸਾਰ ਪ੍ਰਸਿੱਧ ਅਖਬਾਰ “ਦਾ ਗਾਰਡੀਅਨ” ਨੇ ਰਾਅ ਏਜੰਟਾਂ ਨਾਲ ਗੱਲ ਕਰਕੇ ਹੁਣ ਇਸ ਤੌਖਲੇ ‘ਤੇ ਮੋਹਰ ਲਾ ਦਿੱਤੀ ਹੈ ਕਿ ਮੋਰਚੇ ‘ਚ ਭਾਰੂ ਸਿੱਖਾਂ ਅਤੇ ਉਪਰੋਂ ਬਾਹਰਲੇ ਸਿੱਖਾਂ ਦੀ ਮੋਰਚੇ ਨੂੰ ਮਦਦ ਮੋਦੀ ਸਰਕਾਰ ਦੀ ਤੜਫ ਵਧਾ ਦਿੱਤੀ ਸੀ।
ਫਿਰ ਇਸਦਾ ਹੱਲ ਜੋ ਕੀਤਾ ਗਿਆ, ਉਹ ਕੜੀ ਨਾਲ ਕੜੀ “ਦਾ ਗਾਰਡੀਅਨ” ਨੇ ਜੋੜ ਦਿੱਤੀ ਹੈ। ਦੀਪ ਸਿੱਧੂ ਦੇ ਕਤਲ ਤੋਂ ਪਾਕਿਸਤਾਨ ਵਿੱਚ ਬੈਠੇ ਖਾੜਕੂ ਆਗੂਆ ਦੇ ਕਤਲ, ਕੈਨੇਡਾ ‘ਚ ਸਿੱਖ ਆਗੂ ਦਾ ਕਤਲ ਤੇ ਅਮਰੀਕਾ ‘ਚ ਸਿੱਖ ਆਗੂ ਦੇ ਕਤਲ ਦੀ ਕੋਸ਼ਿਸ਼…..!
ਦੇਖਿਓ ਜ਼ਰਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ