Breaking News

The Guardian ਦਾ ਭਾਰਤ ਤੇ ਗੰਭੀਰ ਦੋਸ਼ – ਰਾਜਨਾਥ ਸਿੰਘ ਤੋਂ ਬਾਅਦ PM ਮੋਦੀ ਨੇ ਵੀ ਮੰਨਿਆ ਕਿ…

The Guardian ਦਾ ਭਾਰਤ ਤੇ ਗੰਭੀਰ ਦੋਸ਼ – RAW ਨੇ ਵਿਦੇਸ਼ਾਂ ਵਿਚ 20 ਬੰਦੇ ਮਾਰੇ

Defence minister’s comments after Guardian report are first time India has acknowledged any assassinations on foreign soil

ਅਫਗਾਨੀ ਸਿੱਖਾਂ ਦੇ ਕਾਤਲ ਬੇਨਕਾਬ !

ਭਾਜਪਾ ਦੇ ਵੱਡੇ ਆਗੂ ਅਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਇੰਟਰਵਿਊ ਵਿੱਚ ਮੰਨ ਲਿਆ ਕਿ ਪਾਕਿਸਤਾਨ ਵਿੱਚ ਭਾਰਤ ਨੇ ਆਪਣੇ ਦੁਸ਼ਮਣ ਖਤਮ ਕਰਵਾਏ ਹਨ।

“ਦਾ ਗਾਰਡੀਅਨ” ਦੀ ਰਿਪੋਰਟ ਮੁਤਾਬਕ ਇਸ ਕੰਮ ਲਈ ਭਾਰਤੀ ਖੁਫੀਆ ਏਜੰਟਾਂ ਨੇ ਯੂਏਈ ਵਿੱਚ ਨੈੱਟਵਰਕ ਬਣਾ ਕੇ, ਖੁਦ ਨੂੰ “ਇਸਲਾਮਿਕ ਸਟੇਟ” ਦਰਸਾ ਕੇ ਪਾਕਿਸਤਾਨ ‘ਚੋਂ ਨੌਜਵਾਨ ਭਰਤੀ ਕੀਤੇ ਸਨ
ਕਿ ਕਾਫ਼ਰ ਮਾਰਨੇ ਹਨ, ਜੋ ਭਾਰਤ ਨਾਲ ਰਲ਼ੇ ਹਨ ਅਤੇ ਇਸਲਾਮ ਵਿਰੋਧੀ ਹਨ। ਜੇ ਤੁਸੀਂ ਇਹ ਕੰਮ ਕਰ ਕੇ ਸਿੱਧ ਕਰ ਦਿੱਤਾ ਤਾਂ ਤੁਹਾਨੂੰ “ਇਸਲਾਮਿਕ ਸਟੇਟ” ਜਥੇਬੰਦੀ ਵਿੱਚ ਰਲਾ ਲਵਾਂਗੇ।

ਇਸ ਸਕੀਮ ਤਹਿਤ ਭਾਈ ਹਰਮੀਤ ਸਿੰਘ ਪੀਐਚਡੀ, ਭਾਈ ਪਰਮਜੀਤ ਸਿੰਘ ਪੰਜਵੜ ਸਮੇਤ ਵੀਹ ਦੇ ਕਰੀਬ ਕਸ਼ਮੀਰੀ ਖਾੜਕੂ ਮਰਵਾਏ ਗਏ।

ਕੀ 25 ਮਾਰਚ 2020 ਨੂੰ ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ‘ਤੇ “ਇਸਲਾਮਿਕ ਸਟੇਟ” ਵੱਲੋਂ ਕੀਤਾ ਹਮਲਾ ਵੀ ਇਸੇ ਭਾਰਤੀ ਨੈੱਟਵਰਕ ਦੀ ਕਰਤੂਤ ਸੀ, ਜਿਸ ਵਿੱਚ ਪੱਚੀ ਸਿੱਖ ਮਾਰੇ ਗਏ ਸਨ? ਯਾਦ ਰਹੇ ਕਿ ਤਾਲਿਬਾਨ ਨੇ ਇਸ ਕਤਲੇਆਮ ਦੀ ਨਿਖੇਧੀ ਕੀਤੀ ਸੀ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਕਿਸਾਨ ਮੋਰਚੇ ਤੋਂ ਬਾਅਦ ਇਹ ਗੱਲ ਸਿੱਖਾਂ ਦੇ ਮਨਾਂ ਵਿੱਚ ਆਮ ਸੀ ਕਿ ਹਾਰਿਆ ਹੋਇਆ ਮੋਦੀ ਸਿੱਖਾਂ ਤੋਂ ਬਦਲਾ ਜ਼ਰੂਰ ਲਵੇਗਾ। ਯੂਕੇ ਦੇ ਸੰਸਾਰ ਪ੍ਰਸਿੱਧ ਅਖਬਾਰ “ਦਾ ਗਾਰਡੀਅਨ” ਨੇ ਰਾਅ ਏਜੰਟਾਂ ਨਾਲ ਗੱਲ ਕਰਕੇ ਹੁਣ ਇਸ ਤੌਖਲੇ ‘ਤੇ ਮੋਹਰ ਲਾ ਦਿੱਤੀ ਹੈ ਕਿ ਮੋਰਚੇ ‘ਚ ਭਾਰੂ ਸਿੱਖਾਂ ਅਤੇ ਉਪਰੋਂ ਬਾਹਰਲੇ ਸਿੱਖਾਂ ਦੀ ਮੋਰਚੇ ਨੂੰ ਮਦਦ ਮੋਦੀ ਸਰਕਾਰ ਦੀ ਤੜਫ ਵਧਾ ਦਿੱਤੀ ਸੀ।

ਫਿਰ ਇਸਦਾ ਹੱਲ ਜੋ ਕੀਤਾ ਗਿਆ, ਉਹ ਕੜੀ ਨਾਲ ਕੜੀ “ਦਾ ਗਾਰਡੀਅਨ” ਨੇ ਜੋੜ ਦਿੱਤੀ ਹੈ। ਦੀਪ ਸਿੱਧੂ ਦੇ ਕਤਲ ਤੋਂ ਪਾਕਿਸਤਾਨ ਵਿੱਚ ਬੈਠੇ ਖਾੜਕੂ ਆਗੂਆ ਦੇ ਕਤਲ, ਕੈਨੇਡਾ ‘ਚ ਸਿੱਖ ਆਗੂ ਦਾ ਕਤਲ ਤੇ ਅਮਰੀਕਾ ‘ਚ ਸਿੱਖ ਆਗੂ ਦੇ ਕਤਲ ਦੀ ਕੋਸ਼ਿਸ਼…..!