ਦਲੀਪ ਮੰਡਲ ਤੋਂ ਕਮੰਡਲ ਤੇ ਗੁਰਿੰਦਰ ਰੰਘਰੇਟਾ ਤੋਂ ਸੰਘ-ਦਾ ਬੇਟਾ- ਦਲਿਤਾਂ ਨੂੰ ਹਿੰਦੂਤਵੀ ਰਾਜਨੀਤੀ ਦੇ ਸੈਨਿਕ ਬਣਾਉਣ ਵਾਲੇ ਸਲੀਪਰ ਸੈੱਲ
ਜਿਹੋ ਜਿਹਾ ਰੋਲ 1980-90ਵਿਆਂ ‘ਚ ਪੰਜਾਬ ਵਿੱਚ ਖੱਬੇ ਪੱਖੀ ਆਗੂਆਂ ਦੇ ਇੱਕ ਹਿੱਸੇ ਨੇ ਨਿਭਾਇਆ ਤੇ ਸੈਕੂਲਰਿਜ਼ਮ ਦਾ ਦਾਅਵਾ ਕਰਦਿਆਂ-ਕਰਦਿਆਂ ਅਸਲ ਵਿਚ ਕਾਂਗਰਸ ਦੀ ਪੰਜਾਬ ਵਿੱਚ ਫਿਰਕੂ-ਹਿੰਦੂਤਵੀ ਰਾਜਨੀਤੀ ਨੂੰ ਮੋਢਾ ਦਿੱਤਾ, ਉਹੋ ਜਿਹਾ ਰੋਲ ਇਸ ਵਕਤ ਦਲੀਪ ਮੰਡਲ ਵਰਗੇ ਕਈ ਪ੍ਰਭਾਵਸ਼ਾਲੀ ਅੰਬੇਦਕਰੀ ਕਹਾਉਣ ਵਾਲੇ ਮੁਲਕ ਵਿੱਚ ਨਿਭਾਅ ਰਹੇ ਨੇ।
ਅੰਬੇਦਕਰੀਆ ਕਹਾਉਣ ਵਾਲੇ ਇਹ ਬੰਦੇ ਇਸ ਤਰ੍ਹਾਂ ਖੇਡ ਰਹੇ ਨੇ ਕਿ ਅਖੀਰ ਵਿੱਚ ਨੁਕਸਾਨ ਭਾਜਪਾ ਵਿਰੋਧੀਆਂ ਦਾ ਕਰ ਰਹੇ ਨੇ ਤੇ ਭਾਜਪਾ ਦੀ ਕਮੰਡਲ ਵਾਲੀ ਰਾਜਨੀਤੀ ਦਾ ਫਾਇਦਾ।
ਜਦਕਿ ਇਹ ਸਪਸ਼ਟ ਹੈ ਕਿ ਹਿੰਦੂਤਵ ਤੇ ਕਾਰਪੋਰੇਟ ਦਾ ਗਠਜੋੜ ਮੁਲਕ ਨੂੰ ਇੱਕ ਪਾਰਟੀ, ਇੱਕ ਸੱਭਿਆਚਾਰ ਵਾਲੇ ਪਾਸੇ ਲਿਜਾ ਰਿਹਾ ਹੈ, ਮੀਡੀਏ ਦਾ ਬਹੁਤ ਹਿੱਸਾ ਕਾਬੂ ਕੀਤਾ ਜਾ ਚੁੱਕਾ ਹੈ, ਬੋਲਣ ਵਾਲਿਆਂ ਦੀ ਸੰਘੀ ਘੁੱਟੀ ਜਾ ਰਹੀ ਹੈ ਜਾਂ ਇਸਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਸੋਸ਼ਲ ਮੀਡੀਏ ਖਾਤੇ ਬਲਾਕ ਕਰਾਏ ਜਾ ਰਹੇ ਨੇ ਪਰ ਮੰਡਲ ਵਰਗੇ ਇਹ ਪ੍ਰਚਾਰ ਕਰ ਰਹੇ ਨੇ ਕੋਈ ਖਤਰਾ ਨਹੀਂ। ਮੰਡਲ ਤਾਂ ਕਈ ਵਾਰ ਸ਼ਰੇਆਮ ਅਡਾਨੀ ਦੇ ਹੱਕ ‘ਚ ਭੁਗਤਦਾ ਹੈ। ਜਦੋਂ ਸੁਪ੍ਰੀਮ ਕੋਰਟ ਨੇ ਲਾਲਾ ਰਾਮਦੇਵ ਨੂੰ ਖਿੱਚਿਆ ਤਾਂ ਇਹ ਟੇਢੇ ਢੰਗ ਨਾਲ ਉਸਦੇ ਹੱਕ ‘ਚ ਭੁਗਤ ਰਿਹਾ ਸੀ।
ਭਾਜਪਾ ਦੇ ਕੁਝ ਉਮੀਦਵਾਰ ਤਾਂ ਸ਼ਰੇਆਮ ਕਹਿ ਰਹੇ ਨੇ ਕਿ 400 ਸੀਟਾਂ ਜਿੱਤ ਕੇ ਸੰਵਿਧਾਨ ਬਦਲਿਆ ਜਾਵੇਗਾ ਪਰ ਸੰਵਿਧਾਨ ਨੂੰ ਸਭ ਤੋਂ ਉੱਤਮ ਤੇ ਪਵਿੱਤਰ ਕਿਤਾਬ ਦੱਸਣ ਵਾਲੇ ਮੰਡਲ ਵਰਗੇ ਇਸ ਗੱਲ ਤੋਂ ਅੱਖਾਂ ਮੀਟ ਰਹੇ ਨੇ।
ਹਿੰਦੂਤਵ ਤੇ ਕਾਰਪੋਰੇਟ ਦੇ ਗੱਠਜੋੜ ਦਾ ਅਸਲ ਮਕਸਦ ਉਨ੍ਹਾਂ ਖਿਲਾਫ ਖੜੇ ਹੋਣ ਵਾਲੇ ਵਰਗਾਂ ਵਿੱਚ ਵੰਡ ਪਾਉਣੀ ਹੈ ਤੇ ਉਹ ਇਹੋ ਜਿਹੇ ਅੰਬੇਦਕਰੀਆਂ ਦੇ ਭੇਸ ਵਿੱਚ ਵਿਚਰਦੇ ਸੰਦ ਵਰਤ ਕੇ ਕਾਮਯਾਬ ਹੋ ਰਹੇ ਨੇ।
ਇਹੀ ਰੋਲ ਪੰਜਾਬ ਵਿਚ ਗੁਰਿੰਦਰ ਸੰਘ-ਦਾ-ਬੇਟਾ ਵਰਗੇ ਭਾਜਪਾ ਦੇ ਕਈ ਸਲੀਪਰ ਸੈੱਲ ਪੰਜਾਬ ਵਿਚ ਨਿਭਾਅ ਰਹੇ ਨੇ।
ਪੰਜਾਬ ਵਿੱਚ ਤਾਂ ਪਿਛਲੇ ਕਈ ਸਾਲਾਂ ਤੋਂ ਇਹੋ ਕੁਝ ਹੋ ਰਿਹਾ ਹੈ। ਅੰਬੇਦਕਰੀਆਂ ਦੇ ਭੇਸ ਵਿੱਚ ਵਿਚਰਦੇ ਸੰਘ ਦੇ ਕਈ ਸਲੀਪਰ ਸੈਲ ਸਿੱਖਾਂ ਤੇ ਖਾਸ ਕਰਕੇ ਜੱਟ ਸਿੱਖਾਂ ਖਿਲਾਫ ਨਫਰਤ ਫੈਲਾ ਰਹੇ ਨੇ ਤਾਂ ਕਿ ਦਲਿਤ ਬਨਾਮ ਸਿੱਖ ਮੁੱਦਾ ਬਣਾ ਕੇ ਦਲਿਤਾਂ ਨੂੰ ਹਿੰਦੂਤਵੀ ਰਾਜਨੀਤੀ ਦੇ ਸੈਨਿਕ ਬਣਾਇਆ ਜਾ ਸਕੇ।
ਬਹੁਤ ਸਾਰੇ ਦਲਿਤ ਅਤੇ ਪਛੜੇ ਵਰਗਾਂ ਦੇ ਕਈ ਕਾਰਕੁਨ ਮੰਡਲ ਵਰਗਿਆਂ ਨੂੰ ਨੰਗਾ ਵੀ ਕਰ ਰਹੇ ਨੇ ਪਰ ਬਹੁਤ ਸਾਰੇ ਲੋਕ ਇਨ੍ਹਾਂ ਦੇ ਪ੍ਰਚਾਰ ਦਾ ਸ਼ਿਕਾਰ ਵੀ ਹੋ ਰਹੇ ਨੇ। ਪੰਜਾਬ ਵਿਚ ਵੀ ਇਹੀ ਕੁਝ ਹੋ ਰਿਹਾ ਹੈ।
#Unpopular_Opinions
#Unpopular_Ideas