Breaking News

ਜਲਿਆਂਵਾਲੇ ਬਾਗ਼ ਦੇ ਕਾਂਡ ਤੋਂ ਪਹਿਲਾਂ ਦੇ ਹਾਲਾਤ – ਖਿਲਾਫਤ, ਕਸ਼ਮੀਰੀ ਮੁਸਲਿਮ ਜੁਲਾਹੇ ਪ੍ਰਵਾਸੀ ਤੇ ਆਰੀਆ ਸਮਾਜੀ

ਜਲਿਆਂਵਾਲੇ ਬਾਗ਼ ਦੇ ਕਾਂਡ ਤੋਂ ਪਹਿਲਾਂ ਦੇ ਹਾਲਾਤ – ਖਿਲਾਫਤ, ਕਸ਼ਮੀਰੀ ਮੁਸਲਿਮ ਜੁਲਾਹੇ ਪ੍ਰਵਾਸੀ ਤੇ ਆਰੀਆ ਸਮਾਜੀ

ਸੱਜੇ ਪੱਖੀ ਆਰੀਆ ਸਮਾਜੀ ਵਿਚਾਰਧਾਰਕ ਜੋ ਕਸ਼ਮੀਰੀਆਂ ਨੂੰ ਅੱਜ ਬਦਨਾਮ ਕਰਨ ਦਾ ਮੌਕਾ ਨਹੀਂ ਗੁਆਉਂਦੇ, 1919 ਵਿਚ ਤੁਰਕੀ ਦੀ ਖ਼ਲੀਫ਼ਾ (Turkish Caliphate which had Mecca Medina located in it ) ਤੋੜਨ ਦੇ ਵਿਰੁੱਧ ਕਸ਼ਮੀਰੀ ਵਿਰੋਧ ਪ੍ਰਦਰਸ਼ਨਾਂ ‘ਤੇ ਚਾਦਰ ਪਾ ਰਹੇ ਸਨ। ਕਸ਼ਮੀਰੀ ਮੁਸਲਮਾਨ ਜੁਲਾਹਿਆਂ ਦਾ ਅੰਮ੍ਰਿਤਸਰ ਵੱਲ ਨੂੰ ਪਰਵਾਸ ਡੋਗਰਾ ਰਾਜਿਆਂ ਦੇ ਪ੍ਰਬੰਧ ਅਧੀਨ ਕਸ਼ਮੀਰ ਵਿਚੋਂ ਅਕਾਲ ਕਾਰਨ ਹੋਇਆ ਸੀ ਤੇ ਬਾਅਦ ਵਿਚ ਅਮ੍ਰਿਤਸਰ ਵਿਚ ਉਨ੍ਹਾਂ ਦਾ ਪ੍ਰਭਾਵ ਬਣ ਗਿਆ। ਨਵਾਜ਼ ਸ਼ਰੀਫ ਦਾ ਪਰਿਵਾਰ ਵੀ ਇਨ੍ਹਾਂ ਵਿਚੋਂ ਹੀ ਸੀ।

ਆਰੀਆ ਸਮਾਜੀਆਂ ਦੇ ਉਕਸਾਏ ਕਸ਼ਮੀਰੀ ਮੁਸਲਿਮ ਜੁਲਾਹਾ ਪ੍ਰਵਾਸੀਆਂ ਨੇ 10 ਅਪ੍ਰੈਲ 1919 ਨੇ ਅੰਮ੍ਰਿਤਸਰ ਵਿੱਚ ਬੈਂਕਾਂ ਨੂੰ ਸਾੜ ਦਿੱਤਾ, ਟੈਲੀਗ੍ਰਾਫ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਰੇਲਵੇ ਸਟੇਸ਼ਨਾਂ ਅਤੇ ਸਲੀਪਰਾਂ ਨੂੰ ਅੰਮ੍ਰਿਤਸਰ ਪਲੇਟਫਾਰਮ ਤੱਕ ਸਾੜ ਦਿੱਤਾ। ਬੈਂਕਾਂ ਦੇ ਦੋ ਅੰਗਰੇਜ਼ ਮੁਲਾਜ਼ਮ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਸਾੜ ਦਿੱਤਾ। ਹੋਰ ਹਿੰਸਕ ਘਟਨਾਵਾਂ ਵੀ ਹੋਈਆਂ।

ਵਿਸਾਖੀ 1919 ਦੇ ਦਿਨ ਦੇ ਕਤਲੇਆਮ ਤੋਂ ਬਾਅਦ ਹੰਸ ਰਾਜ, ਜੋ ਜਲਿਆਂਵਾਲਾ ਬਾਗ ਵਿਖੇ ਇਕੱਠ ਕਰਣ ਦਾ ਮੁੱਖ ਜ਼ਿੰਮੇਵਾਰ ਸੀ, ਇਰਾਕ ਵਿੱਚ ਬ੍ਰਿਟਿਸ਼ ਫੌਜ ਦਾ ਠੇਕੇਦਾਰ ਬਣ ਗਿਆ ਤੇ ਅੰਮ੍ਰਿਤਸਰ ਤੋਂ ਅਲੋਪ ਹੀ ਹੋ ਗਿਆ। ਦੂਜਾ ਮੁੱਖ ਲੀਡਰ ਡਾ: ਸਤਿਆ ਪਾਲ ਇੱਕ ਡਾਕਟਰ ਦੇ ਤੌਰ ‘ਤੇ ਬ੍ਰਿਟਿਸ਼ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ।

ਕੀ ਕਾਰਨ ਹੈ ਕਿ ਜਲਿਆਂਵਾਲੇ ਬਾਗ ਨਾਲ ਸਬੰਧਤ ਬਿਰਤਾਂਤ ‘ਚ ਇਨ੍ਹਾਂ ਦੇ ਪਹਿਲਾਂ ਤੇ ਬਾਅਦ ਵਾਲੇ ਰੋਲ ਵਿਚਲੇ ਫਰਕ ਬਾਰੇ ਜ਼ਿਕਰ ਹੀ ਨਹੀਂ ਕੀਤਾ ਜਾਂਦਾ ?
#Unpopular_Opinions
#Unpopular_Ideas
#Unpopular_Facts

ਜਲ੍ਹਿਆਂ ਵਾਲੇ ਬਾਗ ਦਾ ਮੁੱਖ ਦੋਸ਼ੀ ਡਾਇਰ ਨਾਲੋਂ ਵੀ ਜਿਆਦਾ ਵੱਡਾ ਲਾਲਾ ਹੰਸ ਰਾਜ ਆਰੀਆ ਸਮਾਜੀ ਸੀ ਜਿਹੜਾ ਜਲ੍ਹਿਆਂ ਵਾਲੇ ਬਾਗ ਦਾ ਇਕੱਠ ਕਰਦਾ ਅਤੇ ਦੂਸਰੇ ਪਾਸੇ ਫੌਜ ਨੂੰ ਆਪ ਸੱਦ ਕੇ ਬਾਗ ਵਿਚ ਲੈ ਆਉਂਦਾ , ਪਰ ਦੂਸਰੇ ਪਾਸੇ ਜਲ੍ਹਿਆਂ ਵਾਲ਼ੇ ਬਾਗ ਦਾ ਦੋਸ਼ੀ ਜਨਰਲ ਡਾਇਰ ਦੇ ਨਾਲ ਸੁੰਦਰ ਸਿੰਘ ਮਜੀਠੀਆ ਨੂੰ ਕਹਿ ਕੇ ਭੰਡਿਆ ਜਾਂਦਾ ਹੈ , ਪੰਜਾਬੀ ਅੰਬੇਦਕਰੀ ਗੁਰਨਾਮ ਸਿੰਘ ਮੁਕਤਸਰ ਨੇ ਇਸ ਪੂਰੇ ਮਸਲੇ ਨੂੰ ਜਾਤ ਦਾ ਮਸਲਾ ਬਣਾਉਣ ਦਾ ਪ੍ਰਸੰਗ ਕਿਸੇ ਨਾ ਕਿਸੇ ਸੂਖਮ ਏਜੰਡੇ ਅਧੀਨ ਹੀ ਸਿਰਜਿਆ ਹੋਵੇਗਾ , ਪਰ ਕੀ ਕਾਰਨ ਹੈ ਕੇ ਪੰਜਾਬੀਆਂ ਨੂੰ ਲਾਲਾ ਹੰਸਰਾਜ ਦੇ ਇਸ ਕਾਂਡ ਵਿਚ ਰੋਲ ਨੂੰ ਹਮੇਸ਼ਾ ਲੁਕੋ ਕੇ ਹੀ ਰੱਖਿਆ ਗਿਆ , ਪੰਜਾਬ ਦੇ ਕਾਮਰੇਡ ਵੀ ਇਸ ਮਸਲੇ ਤੇ ਚੁੱਪ ਹੀ ਰਹੇ ਜਿਵੇਂ ਕੇ ਉਹ ਆਰੀਆ ਸਮਾਜੀਆ ਕੋਲੋਂ ਇਸ ਮਸਲੇ ਤੇ ਹਿਦਾਇਤਾਂ ਲੈ ਰਹੇ ਹੋਣ? – Gangveer Singh Rathour

ਓਸ ਸ਼ਾਮ ਜਲਿਆਵਾਲਾ ਬਾਗ ਕਤਲੇਆਮ ਤੋਂ ਬਾਅਦ ਜਨਰਲ ਡਾਇਰ ਸਿੱਧਾ ਅੰਮ੍ਰਿਤਸਰ ਸਾਹਿਬ ਦੇ ‘ਰਾਮ ਬਾਗ’ ਗਿਆ ਜਿੱਥੇ ਜਨਰਲ ਦੀ ਰਿਹਾਇਸ਼ ਸੀ,,, ਕੀਤੇ ਪਾਪਾਂ ਕਰਕੇ ਜਨਰਲ ਨੂੰ ਡਰ ਨਾਲ ਕੰਬਣੀ ਛਿੜੀ ਹੋਈ ਸੀ,,, ਕਾਂਬਾ ਏਨਾ ਜ਼ਿਆਦਾ ਸੀ ਕਿ ਜਨਰਲ ਆਪਣੇ ਮੂੰਹ ‘ਚ ਪਾਈ ਸਿਗਰਟ ਨੂੰ ਆਪਣੇ ਹੀ ਹੱਥ ‘ਚ ਫੜੇ ਲਾਈਟਰ ਨਾਲ ਸੁਲ਼ਘਾ ਨਾ ਸਕਿਆ,,, ਤੇ ਮੁੱਖ-ਮੰਤਰੀ ਸਾਬ੍ਹ ਨੂੰ ਲਗਦਾ ਕਿ ਆਪਣੇ ਪ੍ਰਛਾਵੇਂ ਤੋਂ ਭੈਅ ਖਾਣ ਵਾਲੇ ਇਹਨਾਂ ਹਲਾਤਾਂ ‘ਚ ‘ਓਹ ਕਿਸੇ ਭੂਰੀ ਚਮੜੀ ਵਾਲੇ ਮਨੁੱਖ ਦੇ ਘਰ’ ਡਿਨਰ ਤੇ ਚਲਿਆ ਗਿਆ?

ਸ਼ਹਿਰ ‘ਚ ਮਾਰਸ਼ਲ ਲਾਅ ਸੀ ਸਾਰਾ ਕੁਛ ਜਨਰਲ ਦੇ ਆਪਣੇ ਹੱਥ ਵੱਸ ਸੀ,, ਸਿਵਲ ਪ੍ਰਸ਼ਾਸ਼ਨ ਬੇਮਾਅਨਾ ਸੀ,,, ਅੱਠ ਵਜੇ ਤੋਂ ਬਾਅਦ ਕਰਫਿਊ ਦੇ ਹੁਕਮ ਸਨ,,, ਰਾਮ ਬਾਗ ਬੈਠੇ-ਬੈਠੇ ਨੂੰ ਫੁਰਨਾ ਫੁਰਿਆ ਤਾਂ ਰਾਤ ਸਾਢੇ ਦਸ ਵਜੇ ਫੇਰ ਡਿਪਟੀ ਕਮਿਸ਼ਨਰ ਇਰਵਿੰਗ ਤੇ ਨਾਲ ਵਫ਼ਾਦਾਰ ਸਿਪਾਹੀਆਂ ਦਾ ਵੱਗ ਲੈਕੇ ਜਲਿਆਵਾਲਾ ਬਾਗ ਵੱਲ ਨਿਕਲ ਤੁਰਿਆ ਤਾਂ ਜੋ ਹੁਕਮਾਂ ਦੀ ਤਾਮੀਲ ਪਰਖ ਸਕੇ,,,

ਮਝੈਲਾਂ ਦੀ ਬਗਾਵਤ ਡਰੋਂ ਦੂਜੇ ਦਿਨ ੧੪ ਅਪ੍ਰੈਲ ਨੂੰ ਸਵੇਰੇ ਸਰਦਾਰ ਅਰੂੜ ਸਿੰਘ ਨੂੰ ਸੰਮਨ ਕੱਢ ਦਿੱਤੇ ਕਿ ਆਕੇ ਮਿਲੋ ਤੇ ਓਹ ਪੇਸ਼ ਹੋਣ ਵੇਲੇ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਨਾਲ ਲੈ ਗਏ,,,

ਬਾਕੀ ਜੇ ਚਿੱਤ ਮੰਨਦਾ ਤਾਂ ਮੇਰੇ ਨਾਲ ਕਰਲੋ ਗੱਲ ਇਸ ਮੁੱਦੇ ਤੇ,,, ਰਾਜਨੀਤੀ ਵੀ ਨੀਂ ਛਡਾਉੰਦੇ,,, ਜੰਮ ਜੰਮ ਕਰੋ ਰਾਜਨੀਤੀ,,, ਬੱਸ ਪੰਥ-ਪੰਜਾਬ ਦੇ ਪੁੱਤ ਛੱਡ ਦਿਓ,,, ਸਾਡੀਆਂ ਮਾਵਾਂ ਛੱਡ ਦਿਓ,,, ਪੁੱਠੇ ਕੰਮ ਕਰਨੇ ਛੱਡ ਦਿਓ,,, ਦਿੱਲੀ ਦਾ ਦੱਲਪੁਣਾ ਛੱਡ ਦਿਓ,,, ਜੇ ਇਹ ਕੁਛ ਨਹੀਂ ਛੱਡ ਸਕਦੇ ਫੇਰ ਜ਼ੁਬਾਨ ਤੇ ਰਿਹੋ ਤੇ ਰਾਜਨੀਤੀ ਛੱਡ ਦਿਓ,,,

ਦਸਮ ਪਾਤਸ਼ਾਹ ਸਭ ਥਾਂਈਂ ਹੋਇ ਸਹਾਇ
#Documentary_Jallianwala_the_inside_story
-ਸੁਖਦੀਪ ਸਿੰਘ ਬਰਨਾਲਾ