Breaking News

ਮਨੁੱਖ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ: ਸਾਈਮਨ ਸਟੀਲ

UN climate chief warns humanity has 2 years ‘to save the world’

The head of the United Nations’ climate agency says humanity only has two years left “to save the world,” and is calling for dramatic changes to curb heat-trapping emissions and financial decisions that prioritize the climate.

In comments Wednesday, U.N. Climate Change Executive Secretary Simon Stiell said that while he knows the warning may sound melodramatic, action is essential.

ਆਕਸਫੋਰਡ, 10 ਅਪਰੈਲ – ਸੰਯੁਕਤ ਰਾਸ਼ਟਰ ਜਲਵਾਯੂ ਏਜੰਸੀ ਦੇ ਮੁਖੀ ਨੇ ਅੱਜ ਕਿਹਾ ਕਿ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦੇ ਰਾਹ ਵਿੱਚ ਵੱਡੀ ਪੱਧਰ ’ਤੇ ਅੜਿੱਕਾ ਡਾਹ ਕੇ ਮਨੁੱਖਤਾ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ ਹਨ ਅਤੇ ਇਸ ਵੱਡੀ ਤਬਦੀਲੀ ਲਈ ਫੰਡ ਇਕੱਠਾ ਕਰਨ ਸਬੰਧੀ ਕਾਰਵਾਈ ਕਰਨ ਵਾਸਤੇ ਵੀ ਬਹੁਤ ਘੱਟ ਸਮਾਂ ਹੈ।

ਦੁਨੀਆ ਦੀਆਂ ਸਰਕਾਰਾਂ ਕੋਲ ਜ਼ਹਿਰੀਲੀਆਂ ਗੈਸਾਂ ਦਾ ਪ੍ਰਦੂਸ਼ਣ ਰੋਕਣ ਲਈ ਨਵੀਆਂ ਤੇ ਮਜ਼ਬੂਤ ਯੋਜਨਾਵਾਂ ਬਣਾਉਣ ਵਾਸਤੇ 2025 ਤੱਕ ਦੀ ਮੋਹਲਤ ਹੈ। ਵਿਸ਼ਵ ਦੀ ਤਕਰੀਬਨ ਅੱਧੀ ਆਬਾਦੀ ਇਸ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਵੋਟਾਂ ਪਾਉਣ ਜਾ ਰਹੀ ਹੈ ਅਤੇ ਇਸੇ ਮਹੀਨੇ ਦੇ ਅਖ਼ੀਰ ਵਿੱਚ ਵਾਸ਼ਿੰਗਟਨ ਵਿੱਚ ਅਹਿਮ ਆਲਮੀ ਵਿੱਤੀ ਮੀਟਿੰਗਾਂ ਹੋਣ ਜਾ ਰਹੀਆਂ ਹਨ।

ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਚਿਤਾਵਨੀ ਡਰਾਮੇਬਾਜ਼ੀ ਲੱਗ ਸਕਦੀ ਹੈ ਪਰ ਉਨ੍ਹਾਂ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਕਦਮ ਉਠਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਨਵੀਂ ਪੀੜ੍ਹੀ ਦੀਆਂ ਕੌਮੀ ਜਲਵਾਯੂ ਯੋਜਨਾਵਾਂ ਰਾਹੀਂ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਰੋਕਣ ਦਾ ਮੌਕਾ ਹੈ।’’

ਉਹ ਲੰਡਨ ਵਿੱਚ ਚੈਟਮ ਹਾਊਸ ਵਿੱਚ ਭਾਸ਼ਣ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜਲਵਾਯੂ ਬਦਲਾਅ ਸਬੰਧੀ ਉਪਰਾਲੇ ਕਰਨਾ ਸਿਰਫ਼ ਤਾਕਤਵਰ ਲੋਕਾਂ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ, ‘‘ਅਸਲ ਵਿੱਚ ਕਿਨ੍ਹਾਂ ਕੋਲ ਇਹ ਦੁਨੀਆ ਬਚਾਉਣ ਲਈ ਦੋ ਸਾਲ ਦਾ ਸਮਾਂ ਹੈ?

ਜਵਾਬ ਹੈ ਇਸ ਗ੍ਰਹਿ ਦੇ ਹਰੇਕ ਵਿਅਕਤੀ ਕੋਲ।’’ ਸਟੀਲ ਨੇ ਕਿਹਾ, ‘‘ਸਮਾਜ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਚਾਹੁੰਦੇ ਹਨ ਕਿ ਜਲਵਾਯੂ ਨੂੰ ਬਚਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ ਕਿਉਂਕਿ ਉਹ ਮਹਿਸੂਸ ਕਰ ਰਹੇ ਹਨ ਕਿ ਜਲਵਾਯੂ ਸੰਕਟ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਘਰ ਦੇ ਬਜਟ ਨੂੰ ਪ੍ਰਭਾਵਿਤ ਕਰ ਰਿਹਾ ਹੈ।’’

ਉਨ੍ਹਾਂ ਕਿਹਾ, ‘‘ਫ਼ਸਲਾਂ ਤਬਾਹ ਹੋ ਰਹੀਆਂ ਹਨ, ਸੋਕਾ ਵਧ ਰਿਹਾ ਹੈ, ਇਸ ਵਾਸਤੇ ਜ਼ਹਿਰੀਲੀਆਂ ਗੈਸਾਂ ਦਾ ਨਿਕਾਸ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ।’’

ਅਮਰੀਕਾ ਸਰਕਾਰ ਦੇ ਪਿਛਲੇ ਸਾਲ ਹਵਾ ’ਚ ਕਾਰਬਨ ਡਾਇਆਕਸਾਈਡ ਤੇ ਮੀਥੇਨ ਗੈਸਾਂ ਦਾ ਪੱਧਰ ਸਭ ਤੋਂ ਵੱਧ ਸੀ। ਹਾਲਾਂਕਿ, ਵਿਗਿਆਨੀਆਂ ਦਾ ਅਨੁਮਾਨ ਸੀ ਕਿ ਵਿਸ਼ਵ ’ਚ ਕਾਰਬਨ ਡਾਇਆਕਸਾਈਡ ਦੇ ਨਿਕਾਸ ਵਿੱਚ 1.1 ਫੀਸਦ ਦਾ ਵਾਧਾ ਹੋਇਆ ਹੈ। ਆਲਮੀ ਤਾਪਮਾਨ ਨਿਗਰਾਨੀ ਸਮੂਹਾਂ ਨੇ ਕਿਹਾ ਕਿ ਲੰਘਿਆ ਵਰ੍ਹਾ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਦਰਜ ਕੀਤਾ ਗਿਆ ਸੀ।

United States government data reveals that carbon dioxide and methane levels in the atmosphere reached unprecedented peaks last year in addition to being the hottest year on record. Concurrently, global carbon dioxide emissions surged by 1.1%.