Breaking News

ਅਮਰੀਕਾ: ਭਿਆਨਕ ਹਾਦਸੇ ‘ਚ ਹੁਸ਼‍ਿਆਰਪੁਰ ਦੇ 2 ਨੌਜਵਾਨਾਂ ਦੀ ਮੌਤ

2 Punjab youths die in US – ਅਮਰੀਕਾ: ਭਿਆਨਕ ਹਾਦਸੇ ‘ਚ ਹੁਸ਼‍ਿਆਰਪੁਰ ਦੇ 2 ਨੌਜਵਾਨਾਂ ਦੀ ਮੌਤ

ਚੰਡੀਗੜ੍ਹ, 12 ਅਪ੍ਰੈਲ 2024 – ਅਮਰੀਕਾ ‘ਚ ਦੋ ਟਰੱਕਾਂ ਦੀ ਹੋਈ ਟੱਕਰ ਵਿੱਚ 2 ਜਿਗਰੀ ਯਾਰਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵੇਂ ਨੌਜਵਾਨ ਇੱਕੋ ਪਿੰਡ ਦੇ ਨੌਜਵਾਨ ਸਨ। ਦੋਵਾਂ ਨੇ ਬਚਪਨ ਤੋਂ ਜਵਾਨੀ ਇਕੱਠੀਆਂ ਬਿਤਾਈ ਅਤੇ ਮੌਤ ਵੀ ਦੋਹਾਂ ਨੂੰ ਇਕੱਠਿਆਂ ਹੀ ਆਈ। ਮ੍ਰਿਤਕਾਂ ਦੀ ਪਛਾਣ ਸੁਖਜਿੰਦਰ ਸਿੰਘ (25) ਤੇ ਸਿਮਰਨਜੀਤ ਸਿੰਘ (23) ਵਜੋਂ ਹੋਈ ਹੈ।

ਦੋਵੇਂ ਨੌਜਵਾਨ ਕਰੀਬ 2 ਸਾਲ ਪਹਿਲਾਂ ਅਮਰੀਕਾ ਗਏ ਸਨ ਅਤੇ ਦੋਵੇਂ ਦੋਸਤ ਇਕੱਠੇ ਟਰਾਲਾ ਚਲਾਉਣ ਦਾ ਕੰਮ ਕਰਦੇ ਸਨ। ਉਹ 7 ਮਾਰਚ ਨੂੰ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ। ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਨੂੰ ਜਾ ਰਹੇ ਸਨ।

ਇਸ ਦੌਰਾਨ ਜਦੋਂ ਇਹ ਦੋਵੇਂ ਨੌਜਵਾਨ ਹਾਈਵੇਅ ਨੰਬਰ 144 ‘ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਇਕ ਟਰਾਲੇ ਨਾਲ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਤਕਰੀਬਨ ਛੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਇਸ ਵਿੱਚੋਂ ਕੱਢਿਆ ਗਿਆ ਅਤੇ ਉਦੋਂ ਤੱਕ ਦੋਵਾਂ ਦੀ ਮੌਕੇ ਹੋ ਚੁੱਕੀ ਸੀ।

ਸੁਖਜਿੰਦਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸੁਖਜਿੰਦਰ ਸਿੰਘ ਦੇ ਪਿਤਾ ਵੀ ਖੇਤੀਬਾੜੀ ਕਰਦੇ ਹਨ। ਸਿਮਰਨਜੀਤ ਸਿੰਘ ਵੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਸਿਮਰਨਜੀਤ ਸਿੰਘ ਦੇ ਪਿਤਾ ਵੀ ਖੇਤੀਬਾੜੀ ਕਰਦੇ ਹਨ।