Hong Kong’s food regulator red flags cancer-causing ingredients in certain MDH spices
🔸ਸਿੰਗਾਪੁਰ ਨੇ ਭਾਰਤੀ ਮਸਾਲਾ ਕੰਪਨੀ ਐਵਰੈਸਟ ਦੇ ਫਿਸ਼ ਕਰੀ ਮਸਾਲੇ ਵਿਚ ਕੀਟਨਾਸ਼ਕ ਏਥਲੀਨ ਆਕਸਾਈਡ ਦੀ ਤੈਅਸ਼ੁਦਾ ਮਾਣਕਾਂ ਤੋਂ ਵੱਧ ਮਾਤਰਾ ਮਿਲਣ ਤੇ ਇਸ ਨੂੰ ਬਾਜ਼ਾਰਾਂ ਤੋਂ ਵਾਪਸ ਲੈਣ ਅਤੇ ਬੈਨ ਕਰਨ ਦੇ ਆਦੇਸ਼ ਦਿੱਤੇ ਨੇ ।
🔹ਇਸਦੇ ਨਾਲ ਹੀ ਹਾਂਗਕਾਂਗ ਸਰਕਾਰ ਨੇ ਵੀ MDH ਦੇ ਕੁੱਝ ਮਸਾਲੇ ਇਸੇ ਲੜੀ ਵਿਚ ਵਾਪਸ ਮੰਗਵਾਏ ਨੇ ਬਜ਼ਾਰ ਤੋਂ । ਇਸੇ ਕੀਟਨਾਸ਼ਕ ਦੀ ਵਰਤੋਂ ਕਾਰਨ ।
▪️ਦੱਸਣਯੋਗ ਹੈ ਕਿ ਏਥਲੀਨ ਆਕਸਾਈਡ ਕੀਟਨਾਸ਼ਕਾਂ ਬਣਾਉਣ ਵਿਚ ਪ੍ਰਯੋਗ ਹੁੰਦਾ ਹੈ ਅਤੇ ਕਈ ਖਾਧ ਪਦਾਰਥਾਂ ਵਿਚ ਇਸਦੀ ਵਰਤੋ ਓਹਨਾਂ ਨੂੰ ਜਲਦੀ ਖਰਾਬ ਹੋਣ ਤੋਂ ਰੋਕਣ ਲਈ ਕੀਤੀ ਜਾਂਦੀ ਹੈ ।
ਭਾਰਤ ਦੇ ਦੋ ਪ੍ਰਮੁੱਖ ਮਸਾਲਾ ਬ੍ਰਾਂਡਾਂ MDH ਅਤੇ ਐਵਰੈਸਟ ਦੇ ਕੁਝ ਉਤਪਾਦਾਂ ‘ਤੇ ਸਵਾਲ ਉਠਾਏ ਗਏ ਹਨ। ਦਰਅਸਲ, ਹਾਂਗਕਾਂਗ ਅਤੇ ਸਿੰਗਾਪੁਰ ਵਿੱਚ ਫੂਡ ਰੈਗੂਲੇਟਰਾਂ ਨੇ MDH ਦੇ 3 ਮਸਾਲੇ ਬ੍ਰਾਂਡ ਅਤੇ ਇੱਕ ਐਵਰੈਸਟ ‘ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਦੇ ਨਾਲ ਹੀ ਗਾਹਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਫੂਡ ਰੈਗੂਲੇਟਰਾਂ ਅਨੁਸਾਰ ਇਨ੍ਹਾਂ ਉਤਪਾਦਾਂ ਵਿੱਚ ਐਥੀਲੀਨ ਆਕਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਈਥੀਲੀਨ ਆਕਸਾਈਡ ਨੂੰ “ਗਰੁੱਪ 1 ਕਾਰਸਿਨੋਜਨ” ਵਜੋਂ ਸ਼੍ਰੇਣੀਬੱਧ ਕੀਤਾ ਹੈ।
ਨਿਊਜ਼ ਏਜੰਸੀ ਆਈਏਐਨਐਸ ਦੀ ਇੱਕ ਖਬਰ ਦੇ ਅਨੁਸਾਰ, ਹਾਂਗਕਾਂਗ ਦੇ ਫੂਡ ਰੈਗੂਲੇਟਰੀ ਅਥਾਰਟੀ ਸੈਂਟਰ ਫਾਰ ਫੂਡ ਸੇਫਟੀ (CFS) ਨੇ ਕਿਹਾ ਕਿ MDH ਦੇ ਤਿੰਨ ਮਸਾਲਾ ਉਤਪਾਦ – ਮਦਰਾਸ ਕਰੀ ਪਾਊਡਰ, ਸਾਂਬਰ ਮਸਾਲਾ ਅਤੇ ਕਰੀ ਪਾਊਡਰ ਮਿਕਸ ਮਸਾਲਾ ਪਾਊਡਰ, ਨਾਲ ਹੀ ਐਵਰੈਸਟ ਫਿਸ਼ ਕਰੀ ਮਸਾਲਾ ਵਿੱਚ ਕੀਟਨਾਸ਼ਕ, ethylene ਆਕਸਾਈਡ ਸ਼ਾਮਿਲ ਹੈ। ਹਾਲਾਂਕਿ, ਐਮਡੀਐਚ ਅਤੇ ਐਵਰੈਸਟ ਫੂਡਜ਼ ਦੋਵਾਂ ਨੇ ਫੂਡ ਰੈਗੂਲੇਟਰ ਦੇ ਦਾਅਵਿਆਂ ‘ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
Founded by the late Vadilal Bhai Shah over 57 years ago, the brand is India’s largest producer of pure and blended spices, operating in more than 80 countries globally.
This action follows a similar alert issued by the Centre for Food Safety (CFS) in Hong Kong, which found ethylene oxide in several spice products, including MDH and Everest brands.
CFS had stated on April 5 that samples of various pre-packaged spice mixes contained ethylene oxide, a Group-1 carcinogen.
ਕਿਸਾਨ ਅੰਦੋਲਨ ਤੋਂ ਹੁਣ ਤੱਕ
ਇਹ ਤਾਂ ਨਹੀਂ ਪਤਾ ਕਿ ਲੋਕ ਸਭਾ ਚੋਣਾਂ ਦਾ ਨਤੀਜਾ ਕਿੱਧਰ ਨੂੰ ਜਾਵੇਗਾ ਪਰ ਇੰਨਾ ਜ਼ਰੂਰ ਹੈ ਕਿ ਪਿਛਲੇ ਕੁਝ ਕੁ ਹਫਤਿਆਂ ਤੋਂ ਇਹ ਨਜ਼ਰ ਆ ਰਿਹਾ ਹੈ ਕਿ ਲੋਕ ਭਾਜਪਾ ਖਿਲਾਫ ਖੁੱਲ ਕੇ ਬੋਲਣ ਦੀ ਜੁਅਰਤ ਕਰ ਰਹੇ ਨੇ। ਭਾਜਪਾ ਦੇ ਲੱਛਣਾਂ ਤੋਂ ਜਾਪਦਾ ਹੈ ਕਿ ਇਨ੍ਹਾਂ ਦੇ ਅੰਦਰ ਕੁਝ ਕੁ ਫਿਕਰਮੰਦੀ ਵੀ ਹੈ।
ਭਾਜਪਾ ਦੇ ਜ਼ਬਰਦਸਤ ਪ੍ਰਭਾਵ ਵਾਲੇ ਸੂਬਿਆਂ ਗੁਜਰਾਤ, ਯੂਪੀ, ਰਾਜਸਥਾਨ ਵਿੱਚ ਰਾਜਪੂਤਾਂ ਨੇ ਵੱਡੇ ਅਤੇ ਛੋਟੇ-ਛੋਟੇ ਇਕੱਠ ਕਰਕੇ ਸ਼ਰੇਆਮ ਭਾਜਪਾ ਦੇ ਵਿਰੋਧ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਬਾਰੇ ਕਾਫੀ ਪ੍ਰਚਾਰ ਹੋ ਰਿਹਾ ਹੈ।
ਹਾਲਾਂਕਿ ਕੁਝ ਦਲੇਰ ਪੱਤਰਕਾਰ ਪਹਿਲਾਂ ਵੀ ਭਾਜਪਾ ਦੇ ਏਜੰਡੇ ਨੂੰ ਚੰਗਾ ਨੰਗਾ ਕਰ ਰਹੇ ਸਨ ਪਰ ਹੁਣ ਕਾਫੀ ਲੋਕ ਬੋਲ ਰਹੇ ਨੇ।
ਇਹ ਨਾ ਭੁੱਲੋ ਕਿ 2019 ਤੋਂ ਬਾਅਦ ਜਦੋਂ ਮੋਦੀ ਭਾਜਪਾ ਸੰਘ ਸਰਕਾਰ ਦੁਬਾਰਾ ਤਾਕਤ ਵਿੱਚ ਆਈ ਸੀ ਅਤੇ ਆਉਂਦਿਆਂ ਹੀ ਇਨ੍ਹਾਂ ਜੰਮੂ ਕਸ਼ਮੀਰ ਨੂੰ ਤੋੜਿਆ ਤੇ ਸਾਰੇ ਮੁਲਕ ਵਿੱਚ ਡਰ ਦਾ ਮਾਹੌਲ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਇਸਨੂੰ ਰੋਕਣ ਦਾ ਹੀਆ ਕੀਤਾ ਸੀ।
ਕੋਈ ਵਿਰੋਧੀ ਧਿਰ ਦਾ ਲੀਡਰ ਜਾਂ ਮੀਡੀਆ ਅੰਬਾਨੀ, ਅਦਾਨੀ ਦਾ ਨਾਂ ਖੁੱਲ ਕੇ ਨਹੀਂ ਸੀ ਲੈਂਦਾ। ਇਨ੍ਹਾਂ ਦੇ ਖਿਲਾਫ ਸਿੱਧਾ ਬੋਲਣ ਦਾ ਕੰਮ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੇ ਕੀਤਾ। ਉਸ ਤੋਂ ਬਾਅਦ ਹੀ ਬਾਕੀਆਂ ਨੇ ਇਨ੍ਹਾਂ ਦਾ ਨਾਂ ਲੈ ਕੇ ਸ਼ਰੇਆਮ ਹਮਲੇ ਕਰਨੇ ਸ਼ੁਰੂ ਕੀਤੇ।
ਜ਼ਮੀਨ ‘ਤੇ ਗੋਦੀ ਮੀਡੀਏ ਨੂੰ ਸ਼ੀਸ਼ਾ ਵਿਖਾਉਣ ਅਤੇ ਚੈਲੇੰਜ ਕਰਨ ਦਾ ਕੰਮ ਵੀ ਕਿਸਾਨ ਅੰਦੋਲਨ ਤੋਂ ਹੀ ਸ਼ੁਰੂ ਹੋਇਆ। ਉਸ ਤੋਂ ਬਾਅਦ ਹੀ ਲੋਕਾਂ ਨੇ ਇਹਨਾਂ ਨੂੰ ਥਾਂ-ਥਾ ਜ਼ਲੀਲ ਕਰਨਾ ਸ਼ੁਰੂ ਕੀਤਾ।
ਐਂਵੇਂ ਨਹੀਂ ਇਸ ਕਿਸਾਨ ਅੰਦੋਲਨ ਦੌਰਾਨ ਥੋਕ ਦੇ ਹਿਸਾਬ ਨਾਲ ਕਿਸਾਨ ਪੱਖੀ, ਸਿੱਖ ਕਾਰਕੁਨਾਂ ਅਤੇ ਮੋਰਚੇ ਬਾਰੇ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਦੇ ਟਵਿੱਟਰ ਹੈਂਡਲ ਤੇ ਹੋਰ ਸੋਸ਼ਲ ਮੀਡੀਆ ਖਾਤੇ ਬਲੋਕ ਕੀਤੇ ਗਏ।
#Unpopular_Opinions
#Unpopular_Ideas
#Unpopular_Facts