ਚਮਕੀਲੇ ਦਾ ਕਤਲ ਮਾਰਚ 1988 ਵਿੱਚ ਹੋਇਆ। 1989 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਸ਼ੀ ਰਾਮ ਜੀ ਦੀ ਅਗਵਾਈ ਹੇਠ ਬਸਪਾ ਨੇ ਖਾੜਕੂ ਧਿਰਾਂ ਦੇ ਸਮਰਥਨ ਵਾਲੇ ਬਾਬਾ ਜੁਗਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਗਠਜੋੜ ਕੀਤਾ ਤੇ ਪਹਿਲੀ ਵਾਰ ਬਸਪਾ ਦਾ ਐਮਪੀ ਹਰਭਜਨ ਲਾਖਾ ਜਿੱਤਿਆ।
ਜੱਟਾਂ ਸਮੇਤ ਬਹੁਗਿਣਤੀ ਸਿੱਖਾਂ ਨੇ ਬਸਪਾ ਨੂੰ ਵੋਟਾਂ ਪਾਈਆਂ ਤੇ ਬਸਪਾ ਨਾਲ ਜੁੜੇ ਦਲਿਤਾਂ, ਖਾਸ ਕਰਕੇ ਗੈਰ ਸਿੱਖ ਚਮਾਰ ਭਾਈਚਾਰੇ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਇਹੀ ਕੁਝ 1996 ਵਿੱਚ ਬਸਪਾ ਤੇ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਸਮਝੌਤੇ ਵੇਲੇ ਹੋਇਆ ਤੇ ਬਸਪਾ ਦੇ ਤਿੰਨ ਐਮਪੀ ਜਿੱਤੇ।
ਹੁਣ ਜਿਹੜਾ ਨੀਮ ਅੰਬੇਦਕਰੀ ਪ੍ਰਚਾਰ ਕਰ ਰਹੇ ਨੇ ਉਸ ਮੁਤਾਬਕ ਇਹ ਸਮਝ ਆਉਂਦਾ ਹੈ ਕਿ ਨਾ ਤਾਂ ਕਾਂਸ਼ੀ ਰਾਮ ਜਾਂ ਲਾਖਾ, ਜਿਹੜੇ ਬਾਅਦ ਵਿੱਚ ਖੰਡੇ ਦੀ ਪਾਹੁਲ ਲੈ ਕੇ ਹਰਭਜਨ ਸਿੰਘ ਲਾਖਾ ਬਣੇ ਤੇ ਨਾ ਹੀ ਕਿਸੇ ਬਸਪਾ ਦੇ ਹੋਰ ਲੀਡਰ ਨੂੰ ਜਾਂ ਸਰਗਰਮ ਦਲਿਤ ਕਾਰਕੁਨ ਨੂੰ ਇਹ ਪਤਾ ਲੱਗਿਆ ਕਿ ਖਾੜਕੂ ਲਹਿਰ ਇੰਨੀ ਜਾਤੀਵਾਦੀ ਸੀ ਕਿ ਅਮਰ ਸਿੰਘ ਚਮਕੀਲੇ ਦਾ ਕਤਲ ਉਸ ਦੀ ਜਾਤ ਕਰਕੇ ਜਾਂ ਉਸ ਤੋਂ ਵੀ ਅੱਗੇ ਅੰਤਰਜਾਤੀ ਵਿਆਹ ਕਰਕੇ ਹੋਇਆ ਸੀ।
ਅਸਲ ‘ਚ ਜਦੋਂ ਇਸ ਮਸਲੇ ‘ਤੇ ਜਾਤੀਵਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉਸ ਦਾ ਨਿਸ਼ਾਨਾ ਕੋਈ ਖਾੜਕੂ ਲਹਿਰ ਨਹੀਂ, ਅਸਲ ਵਿੱਚ ਉਸ ਦਾ ਨਿਸ਼ਾਨਾ ਇਹ ਸਿੱਧ ਕਰਨ ‘ਤੇ ਲੱਗਿਆ ਹੈ ਕਿ ਸਮੁੱਚਾ ਸਿੱਖ ਸਮਾਜ ਤੇ ਖਾਸ ਕਰਕੇ ਜੱਟ ਸਿੱਖ ਸਭ ਤੋਂ ਵੱਧ ਜਾਤੀਵਾਦੀ ਹਨ। ਪੰਜਾਬ ‘ਚ ਜਿੰਨਾ ਘੱਟ ਜਾਤੀਵਾਦ ਹੈ, ਉਸਦਾ ਕਾਰਣ ਗੁਰੂ ਸਾਹਿਬਾਨ ਦਾ ਫਲਸਫ਼ਾ ਹੈ।
ਹੋ ਸਕਦਾ ਹੈ ਸ਼੍ਰੀ ਕਾਂਸ਼ੀ ਰਾਮ ਸਮੇਤ ਹੋਰ ਬਸਪਾ ਲੀਡਰਾਂ ਨੂੰ ਚਮਕੀਲੇ ਦਾ ਕਤਲ ਠੀਕ ਨਾ ਲੱਗਿਆ ਹੋਵੇ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਲੱਗਿਆ ਪਰ ਜੇ ਇਸ ਦਾ ਕਾਰਨ ਜਾਤੀਵਾਦੀ ਨਫਰਤ ਜਾਂ ਅੰਤਰਜਾਤੀ ਵਿਆਹ ਹੁੰਦਾ ਤਾਂ ਕੀ ਉਹ ਇਸ ਗੱਲ ‘ਤੇ ਨਾ ਬੋਲਦੇ ਜਦ ਕਿ ਸਾਰਿਆਂ ਨੂੰ ਪਤਾ ਹੈ ਕਿ ਮਰਹੂਮ ਕਾਂਸ਼ੀ ਰਾਮ ਬਿਲਕੁਲ ਦਲੇਰੀ ਨਾਲ ਸਾਫ ਤੇ ਸਪਸ਼ਟ ਗੱਲ ਕਰਦੇ ਸਨ, ਚਾਹੇ ਕਿਸੇ ਨੂੰ ਚੰਗੀ ਲੱਗੇ ਜਾਂ ਨਾ?
ਦਿੱਲੀ ਤੇ ਯੂਪੀ ਬੈਠੇ ਨੀਮ-ਅੰਬੇਦਕਰੀਆਂ ਨੂੰ ਤੇ ਉਨ੍ਹਾਂ ਦੇ ਪੰਜਾਬ ਵਿਚਲੇ ਮੌਜੂਦਾ ਚੇਲਿਆਂ ਨੂੰ 36 ਸਾਲ ਬਾਅਦ ਇਲਹਾਮ ਹੋ ਗਿਆ ਕਿ ਚਮਕੀਲੇ ਦਾ ਕਤਲ ਜਾਤੀਵਾਦੀ ਕਾਰਨਾਂ ਕਰਕੇ ਹੋਇਆ।
ਇਹਨੂੰ ਕੀ ਸਮਝੀਏ, ਕਾਂਸ਼ੀ ਰਾਮ ਦੀ ਅਗਵਾਈ ਵਾਲੇ ਬਹੁਜਨ ਰਾਜਨੀਤੀ ਦੇ ਬਹੁਤ ਚੇਤੰਨ ਕਾਰਕੁਨ ਅਣਜਾਣ ਸਨ ਤੇ ਹੁਣ ਵਾਲੇ ਨੀਮ-ਅੰਬੇਦਕਰੀ ਜ਼ਿਆਦਾ ਹੁਸ਼ਿਆਰ ਨੇ?
ਕਾਂਗਰਸ ਉਸ ਵਕਤ ਪੰਜਾਬ ਵਿੱਚ ਹਿੰਦੂਤਵੀ ਰਾਜਨੀਤੀ ਕਰ ਰਹੀ ਸੀ। ਅਸਲ ਵਿੱਚ ਸਿੱਖਾਂ ਅਤੇ ਗੈਰ ਸਿੱਖ ਦਲਿਤਾਂ ਨੇ ਰਲ ਕੇ ਉਸ ਰਾਜਨੀਤੀ ਨੂੰ ਜਵਾਬ ਦਿੱਤਾ ਸੀ।
ਕੇਂਦਰੀਵਾਦੀ ਤਾਕਤਾਂ ਅਤੇ ਫਿਰਕੂ ਰਾਜਨੀਤੀ ਨੂੰ ਹੁਣ ਵੀ ਖਤਰਾ ਲੋਕਾਂ ਦੇ ਇਕੱਠੇ ਹੋਣ ਤੋਂ ਹੀ ਹੈ। ਫਿਰਕੂ ਤੇ ਜਾਤੀਵਾਦੀ ਫਾਨੇ ਗੱਡਣ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਪੰਜਾਬ ਵਿਚੋਂ ਵੀ ਕਈ ਇਸ ਖੇਡ ਦਾ ਹਿੱਸਾ ਬਣ ਰਹੇ ਨੇ।
#Unpopular_Opinions
#Unpopular_Ideas
#Unpopular_Facts
ਭੋਜਪੁਰੀ ਗਾਣਿਆ ਅਤੇ ਫਿਲਮਾਂ ਵਿੱਚ ਅਸ਼ਲੀਲਤਾ ਭੋਜਪੁਰੀ ਭਾਸ਼ਾਈ ਲੋਕਾਂ ਵਿੱਚ ਇੱਕ ਵੱਡਾ ਚਰਚਿਤ ਵਿਸ਼ਾ ਹੈ। ਪੱਤਰਕਾਰ ਰਵੀਸ਼ ਕੁਮਾਰ ਸਮੇਤ ਹਿੰਦੀ ਬੈਲਟ ਕਹੇ ਜਾਂਦੇ ਖੇਤਰ ਦੇ ਕਈ ਵੱਡੇ ਟਿੱਪਣੀਕਾਰ ਤੇ ਸੱਭਿਆਚਾਰਕ ਕਾਰਕੁਨ ਭੋਜਪੁਰੀ ਗਾਣਿਆਂ ਵਿੱਚ ਇਸ ਅਸ਼ਲੀਲਤਾ ਖਿਲਾਫ ਖੁੱਲ ਕੇ ਗੱਲ ਕਰ ਚੁੱਕੇ ਨੇ ਤੇ ਕਰ ਰਹੇ ਨੇ।
ਬਿਹਾਰੀ ਮੂਲ ਦੀ ਗਾਇਕਾ ਤੇ ਸੱਭਿਆਚਾਰਕ ਕਾਰਕੁਨ ਨੇਹਾ ਸਿੰਘ ਰਠੌਰ ਨੇ ਭੋਜਪੁਰੀ ਗਾਣਿਆਂ ਵਿਚਲੀ ਅਸ਼ਲੀਲਤਾ ਖਿਲਾਫ ਬਕਾਇਦਾ ਇੱਕ ਮੁਹਿੰਮ ਚਲਾਈ ਹੋਈ ਹੈ।। ਉਸਨੂੰ ਹਿੰਦੂਤਵੀਆਂ ਵੱਲੋਂ ਬਹੁਤ ਘਟੀਆ ਟਰੋਲਿੰਗ ਵੀ ਝੱਲਣੀ ਪਈ ਰਹੀ ਹੈ।
ਇਨ੍ਹਾਂ ਚੋਣਾਂ ਦੌਰਾਨ ਜਦੋਂ ਭਾਜਪਾ ਨੇ ਮਨੋਜ ਤਿਵਾੜੀ ਸਮੇਤ ਕੁਝ ਹੋਰ ਭੋਜਪੁਰੀ ਕਲਾਕਾਰਾਂ ਨੂੰ ਉਮੀਦਵਾਰ ਬਣਾਇਆ ਹੈ ਤਾਂ ਉਨ੍ਹਾਂ ਦੇ ਅਸ਼ਲੀਲ ਕਿਸਮ ਦੇ ਗਾਣਿਆਂ ਨੂੰ ਵਿਰੋਧੀ ਪਾਰਟੀਆਂ ਨੇ ਵੱਡਾ ਮੁੱਦਾ ਬਣਾਇਆ ਹੋਇਆ ਹੈ।। ਤਿਵਾੜੀ ਖਿਲਾਫ ਇਸ ਵਾਰ ਕਾਂਗਰਸ ਨੇ ਕਨਈਆ ਕੁਮਾਰ ਨੂੰ ਖੜਾ ਕੀਤਾ ਹੈ ਤਾਂ ਉਹ ਵੀ ਇਸ ਨੂੰ ਮੁੱਦਾ ਬਣਾ ਰਿਹਾ ਹੈ।
ਜਦੋਂ ਭੋਜਪੁਰੀ ਭਾਸ਼ਾਈ ਖਿੱਤੇ ਦੇ ਬਹੁਤੇ ਉੱਚ ਜਾਤੀ ਉੱਚ ਤੇ ਮੱਧ ਵਰਗ ਦੇ ਲੋਕ ਪੂਰੀ ਤਰ੍ਹਾਂ ਹਿੰਦੀ ਭਾਸ਼ਾਈ ਬਣ ਚੁੱਕੇ ਨੇ ਤਾਂ ਭੋਜਪੁਰੀ ਫਿਲਮਾਂ ਤੇ ਗੀਤਾਂ ਦੀ ਬਹੁਤੀ ਵੱਡੀ ਮਾਰਕੀਟ ਅਖੌਤੀ ਨੀਵੀਆਂ ਜਾਤੀਆਂ ਵਿੱਚੋਂ ਆਉਂਦੀ ਹੈ, ਜਿਹੜੀ ਆਰਥਿਕ ਤੌਰ ‘ਤੇ ਵੀ ਪਛੜੀ ਹੋਈ ਹੈ।
ਜਦੋਂ ਭੋਜਪੁਰੀ ਨੂੰ ਪਿਆਰ ਕਰਨ ਵਾਲੇ ਸਿਆਣੇ ਲੋਕ ਇਸ ਦੇ ਗਾਣਿਆਂ ਵਿਚਲੀ ਅਸ਼ਲੀਲਤਾ ਖਿਲਾਫ ਅੰਦੋਲਨ ਚਲਾ ਰਹੇ ਨੇ ਤਾਂ ਉਸ ਵੇਲੇ ਅਮਰ ਸਿੰਘ ਚਮਕੀਲੇ ਨੂੰ ਪੰਜਾਬੀ ਗਾਇਕੀ ਦਾ ਸੁਪਰ ਸਟਾਰ ਵੀ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਦਲਿਤ ਆਈਕੌਨ ਵਜੋਂ ਵੀ ਸਥਾਪਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।। ਉਸ ਨੂੰ ਦਲਿਤ ਆਈਕੌਨ ਬਣਾਉਣ ਦਾ ਕੰਮ ਹਿੰਦੀ ਖੇਤਰ ਦੇ ਹੀ ਬਹੁਤੇ ਅੰਬੇਦਕਰੀ ਕਰ ਰਹੇ ਨੇ।
ਕੀ ਕਾਰਨ ਹੈ ਕਿ ਪੰਜਾਬ ਦੇ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਆਉਣ ਵਾਲੇ ਪੰਜਾਬ ਦੇ ਕਈ ਹੋਰ ਵੱਡੇ ਤੇ ਬੇਹੱਦ ਕਾਮਯਾਬ ਗਾਇਕਾਂ ਨੂੰ ਛੱਡ ਕੇ ਚਮਕੀਲੇ ਨੂੰ ਸਾਰੇ ਪੰਜਾਬ ਦਾ ਆਇਕੌਨ ਤੇ ਖਾਸ ਕਰਕੇ ਦਲਿਤ ਆਈਕੌਨ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ?
ਅਸਲ ‘ਚ ਤਾਂ ਸਿਆਣੇ ਅਤੇ ਸੁਹਿਰਦ ਦਲਿਤ ਕਾਰਕੁੰਨਾਂ ਅਤੇ ਅੰਬੇਦਕਰੀਆਂ ਨੂੰ ਇਸ ਗੱਲ ‘ਤੇ ਚਿੰਤਤ ਹੋਣਾ ਚਾਹੀਦਾ ਹੈ ਪਰ ਕਈ ਅਸਲੀ-ਨਕਲੀ ਅੰਬੇਦਕਰੀ ਨਾ ਸਿਰਫ ਉਸਦੇ ਕਤਲ ਦਾ ਕਾਰਨ ਜਾਤ ਪ੍ਰਚਾਰਕੇ ਇਕ ਝੂਠਾ ਤੇ ਪਾੜਾ ਪਾਊ ਬਿਰਤਾਂਤ ਸਥਾਪਤ ਕਰ ਰਹੇ ਨੇ, ਇਸਤੋਂ ਵੀ ਅੱਗੇ ਜਾਂਦਿਆਂ ਉਹ ਚਮਕੀਲੇ ਨੂੰ ਦਲਿਤ ਆਈਕੌਨ ਵਜੋਂ ਸਥਾਪਿਤ ਕਰਨ ਦੀ ਮੁਹਿੰਮ ਦਾ ਹਿੱਸਾ ਵੀ ਬਣ ਰਹੇ ਨੇ।
ਪੱਖਪਾਤੀ, ਜਾਤੀਵਾਦੀ ਤੇ ਫਿਰਕੂ ਸੋਚ ਨਾਲ ਭਰੇ ਇਨ੍ਹਾਂ ਬੰਦਿਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਕੁਝ ਵਕਤ ਤੱਕ ਚਮਕੀਲਾ ਪੰਜਾਬ ਦੇ ਦਲਿਤ ਆਈਕੌਨ ਵਜੋਂ ਸਥਾਪਿਤ ਹੋ ਗਿਆ ਤਾਂ ਉਸ ਦੇ ਗੀਤਾਂ ਨੂੰ ਹੀ ਵਰਤ ਕੇ ਉਨ੍ਹਾਂ ਦਾ ਜਲੂਸ ਕੱਢਿਆ ਜਾਏਗਾ ਕਿ ਦਲਿਤ ਕਿਹੋ ਜਿਹਾ ਗਾਉਣ ਵਾਲੇ ਨੂੰ ਆਪਣਾ ਆਈਕੌਨ ਮੰਨਦੇ ਨੇ।
ਦਿਲਚਸਪ ਗੱਲ ਹੈ ਕਿ ਇਹ ਸਾਰਾ ਕੁਝ ਉਦੋਂ ਹੋ ਰਿਹਾ ਹੈ ਜਦੋਂ ਭੋਜਪੁਰੀ ਮਿਊਜਿਕ ਇੰਡਸਟਰੀ ਦੇ ਚਮਕੀਲਿਆਂ ਖਿਲਾਫ ਮੁਹਿੰਮ ਚੱਲ ਰਹੀ ਹੈ।
ਅਸੀਂ ਇੱਕ ਵਾਰ ਫਿਰ ਦੋਹਰਾ ਰਹੇ ਹਾਂ ਕਿ ਚਮਕੀਲਾ ਕਿਸੇ ਨੂੰ ਚੰਗਾ ਲੱਗ ਸਕਦਾ ਹੈ ਕਿਸੇ ਕਿਸੇ ਨੂੰ ਮਾੜਾ। ਜੋ ਉਹ ਗਾ ਰਿਹਾ ਸੀ ਉਸ ਨੂੰ ਬੇਹੱਦ ਮਾੜਾ ਮੰਨਦਿਆਂ ਵੀ ਉਸਦੇ ਗੀਤ ਦੀ ਆਲੋਚਨਾ ਹੋ ਸਕਦੀ ਹੈ। ਪਰ ਉਸ ਦੇ ਕਤਲ ਦਾ ਕਾਰਨ ਜਾਤ ਨਹੀਂ ਸੀ।
ਚਮਕੀਲੇ ਨੂੰ ਪੰਜਾਬ ਦਾ ਸਭ ਤੋਂ ਵੱਡਾ ਆਈਕੌਨ ਗਾਇਕ ਜਾਂ ਦਲਿਤ ਆਈਕੌਨ ਵਜੋਂ ਸਥਾਪਿਤ ਕਰਨ ਦੇ ਏਜੰਡੇ ਦੀਆਂ ਕਈ ਪਰਤਾਂ ਨੇ।
#Unpopular_Opinions
#Unpopular_Ideas
#Unpopular_Facts
“ਅਮਰਜੋਤ ਤਰਖਾਣਾਂ ਦੀ ਕੁੜੀ ਸੀ, ਉਸ ਨੇ ਚਮਾਰ ਚਮਕੀਲੇ ਨਾਲ ਵਿਆਹ ਕਰਾ ਲਿਆ ਤੇ ਇਸ ਅੰਤਰਜਾਤੀ ਵਿਆਹ ਕਰਕੇ ਜੱਟ ਸਿੱਖਾਂ ਦੇ ਮੁੰਡਿਆਂ ਨੇ ਚਮਕੀਲੇ ਦਾ ਕਤਲ ਕਰ ਦਿੱਤਾ।” – ਅੰਬੇਦਕਰਬਾਦੀ ਕ੍ਰਾਂਤੀ ਕੁਮਾਰ ਦਾ ਟਵੀਟ
“ਅਮਰਜੋਤ ਤਰਖਾਣਾਂ ਦੀ ਕੁੜੀ ਸੀ, ਉਸ ਨੇ ਚਮਾਰ ਚਮਕੀਲੇ ਨਾਲ ਵਿਆਹ ਕਰਾ ਲਿਆ ਤੇ ਇਸ ਅੰਤਰਜਾਤੀ ਵਿਆਹ ਕਰਕੇ ਜੱਟ ਸਿੱਖਾਂ ਦੇ ਮੁੰਡਿਆਂ ਨੇ ਚਮਕੀਲੇ ਦਾ ਕਤਲ ਕਰ ਦਿੱਤਾ।”
ਜਦੋਂ ਸੋਚ ਪੱਖਪਾਤੀ, ਜਾਤੀਵਾਦੀ ਤੇ ਫਿਰਕੂ ਹੋਵੇ ਤਾਂ ਤੱਥਾਂ ਦੀ ਐਸੀ ਤੈਸੀ ਫੇਰਦਿਆਂ ਸ਼ਰਮ ਕਾਹਦੀ। ਇਹੋ ਕੁਝ ਕ੍ਰਾਂਤੀ ਕੁਮਾਰ ਦੇ ਟਵੀਟ ਵਿੱਚ ਕੀਤਾ ਗਿਆ ਹੈ ਤੇ ਹੋਰ ਬਹੁਤ ਸਾਰੇ ਅੰਬੇਦਕਰੀ ਕਹਾਉਣ ਵਾਲੇ ਕਰ ਰਹੇ ਨੇ।
ਪਹਿਲਾਂ ਇਨ੍ਹਾਂ ਨੇ ਇਹ ਪ੍ਰਚਾਰ ਕੀਤਾ ਕਿ ਅਮਰਜੋਤ ਜੱਟਾਂ ਦੀ ਕੁੜੀ ਸੀ। ਉਹ ਗੱਲ ਤਾਂ ਝੂਠੀ ਸਿੱਧ ਹੋ ਗਈ ਪਰ ਹਾਲੇ ਵੀ ਇਹ ਦਾਅਵਾ ਪੱਕੇ ਤੌਰ ‘ਤੇ ਕੀਤਾ ਜਾ ਰਿਹਾ ਕਿ ਚਮਕੀਲੇ ਦਾ ਕਤਲ ਜਾਤੀਵਾਦੀ ਕਾਰਣਾਂ ਕਰਕੇ ਤੇ ਉਸਤੋਂ ਵੀ ਅੱਗੇ ਅੰਤਰਜਾਤੀ ਵਿਆਹ ਕਰਕੇ ਹੋਇਆ।
ਮਤਲਬ ਇਨ੍ਹਾਂ ਮੁਤਾਬਕ ਪਹਿਲਾਂ ਸਿਰਫ ਚਮਕੀਲੇ ਦੀ ਜਾਤ ਹੀ ਉਸਦੇ ਕਤਲ ਦਾ ਕਾਰਨ ਸੀ ਪਰ ਹੁਣ ਅੰਤਰਜਾਤੀ ਵਿਆਹ ਹੀ ਇਸ ਦਾ ਪੱਕਾ ਕਾਰਨ ਬਣ ਗਿਆ ਹੈ।
ਇਨ੍ਹਾਂ ਦਾ ਨਿਸ਼ਾਨਾ ਸਿੱਖ ਤੇ ਖਾਸ ਕਰਕੇ ਜੱਟ ਸਿੱਖ ਨੇ ਤੇ ਕਿਸੇ ਵੀ ਬਹਾਨੇ ਉਨ੍ਹਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ। ਇਹੋ ਕੁਝ ਹਿੰਦੂਤਵੀ ਕਰਦੇ ਨੇ।
ਅਸੀਂ ਪਹਿਲਾਂ ਵੀ ਲਿਖਿਆ ਸੀ ਕਿ ਚਮਕੀਲਾ ਕਿਸੇ ਨੂੰ ਚੰਗਾ ਲੱਗ ਸਕਦਾ ਹੈ ਤੇ ਕਿਸੇ ਨੂੰ ਮਾੜਾ। ਜੋ ਕੁਝ ਉਹ ਗਾ ਰਿਹਾ ਸੀ ਉਸ ਨੂੰ ਬਹੁਤ ਮਾੜਾ ਸਮਝਦਿਆਂ ਵੀ ਉਸ ਦੇ ਕਤਲ ਦੀ ਆਲੋਚਨਾ ਹੋ ਸਕਦੀ ਹੈ। ਪਰ ਉਸਦੇ ਕਤਲ ਦਾ ਕਾਰਨ ਜਾਤ ਬਿਲਕੁਲ ਨਹੀਂ ਸੀ। ਉਸ ਦੇ ਕਤਲ ਵੇਲੇ ਵੀ ਪੰਜਾਬ ਦੇ ਬਹੁਤੇ ਪ੍ਰਸਿੱਧ ਗਾਇਕ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੀ ਸਨ ਤੇ ਉਨ੍ਹਾਂ ਦੇ ਅਖਾੜੇ ਲਵਾ ਕੇ ਉਨ੍ਹਾਂ ਨੂੰ ਪੈਸੇ ਦੇਣ ਵਾਲੇ ਪੇਂਡੂ ਜੱਟ।
ਬਾਕੀ ਪੰਜਾਬੋਂ ਬਾਹਰ ਰਹਿਣ ਵਾਲੇ ਅਸਲੀ-ਨਕਲੀ ਅੰਬੇਦਕਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ‘ਚ ਕਦੇ ਵੀ ਅਣਗਿਣਤ ਜੱਟ ਗਾਇਕ ਨਹੀਂ ਰਹੇ। ਜੱਟਾਂ ਦੇ ਘਰਾਂ ਚ ਤਾਂ ਮੁੰਡੇ ਕੁੜੀਆਂ ਨੂੰ ਗਾਇਕੀ ਤੋਂ ਪਾਸੇ ਮੋੜਿਆ ਜਾਂਦਾ ਹੋਵੇ। ਪਿਛਲੇ ਕੁਝ ਸਮੇਂ ਚ ਹੀ ਇਨ੍ਹਾਂ ਦੀ ਗਿਣਤੀ ਕੁਝ ਵਧੀ ਹੈ।
ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਚਮਕੀਲਾ ਆਪਣੇ ਵੇਲੇ ਦਾ ਪ੍ਰਸਿੱਧ ਅਤੇ ਵਿਵਾਦਤ ਗਾਇਕ ਸੀ, ਉਹ ਕਦੇ ਵੀ ਸੁਪਰ ਸਟਾਰ ਨਹੀਂ ਬਣਿਆ।
ਬਹੁਤੇ ਪ੍ਰਸਿੱਧ ਗਾਇਕ ਅਖੌਤੀ ਨੀਵੀਆਂ ਜਾਤਾਂ ‘ਚੋਂ ਆਏ ਨੇ ਤੇ ਪੰਜਾਬ ਵਿੱਚ ਗਾਇਕਾਂ ਦੀ ਜਾਤ ਕਦੇ ਵੀ ਮਸਲਾਂ ਨਹੀਂ ਰਹੀ। ਗਾਇਕੀ ਦੇ ਚੰਗੇ ਗੁਣਾਂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਚੰਗਾ ਪਿਆਰ ਵੀ ਦਿੱਤਾ ਹੈ, ਪੈਸਾ ਵੀ ਦਿੱਤਾ ਹੈ ਤੇ ਉਹ ਇਹਨਾਂ ‘ਤੇ ਮਾਣ ਵੀ ਮਹਿਸੂਸ ਕਰਦੇ ਨੇ।
ਪੰਜਾਬ ‘ਚ ਸੱਦ ਕੇ ਰੁਪਈਆਂ ‘ਚ ਰਕਮ ਦੇਣ ਵਾਲੇ ਤੇ ਬਾਹਰ ਸੱਦ ਕੇ ਡਾਲਰ-ਪਾਉਂਡ ਦੇਣ ਵਾਲਿਆਂ ਵਿੱਚ ਵੀ ਸ਼ਾਇਦ ਜੱਟਾਂ ਦੀ ਬਹੁਗਿਣਤੀ ਹੋਵੇ।
ਇਹ ਅਸਲੀ-ਨਕਲੀ ਅੰਬੇਦਕਰੀ ਤੇ ਹੋਰ ਕਈ ਲਿਬਰਲ ਅਖਵਾਉਣ ਦਾ ਦਾਅਵਾ ਕਰਨ ਵਾਲੇ ਸੋਚ ਵੀ ਨਹੀਂ ਸਕਦੇ ਕਿ ਦਰਬਾਰ ਸਾਹਿਬ ਸਮੇਤ ਬਹੁਤੇ ਗੁਰੂ ਘਰਾਂ ‘ਚ ਬਹੁਗਿਣਤੀ ਰਾਗੀ ਸਿੰਘ ਵੀ ਸ਼ਾਇਦ ਅਖੌਤੀ ਨੀਵੀਆਂ ਜਾਤਾਂ ‘ਚੋਂ ਹੋਣ। ਕੋਈ ਇਸ ਗੱਲ ਦੀ ਪਰਵਾਹ ਨਹੀਂ ਕਰਦਾ, ਸਿਰਫ ਉਨ੍ਹਾਂ ਦੇ ਗੁਣਾਂ ਦੀ ਕਦਰ ਹੁੰਦੀ ਹੈ।
ਚਮਕੀਲੇ ਦੇ ਮਾਮਲੇ ਵਿੱਚ ਜਾਤ ਵਾਲਾ ਝੂਠ ਫੈਲਾਉਣ ਦਾ ਪੈਟਰਨ ਬਿਲਕੁਲ ਉਵੇਂ ਹੈ, ਜਿਵੇਂ ਭਾਈ ਨਿਰਮਲ ਸਿੰਘ ਦੇ ਸਸਕਾਰ ਵੇਲੇ ਕੀਤਾ ਗਿਆ ਸੀ। ਕਰੋਨਾ ਦੇ ਸ਼ੁਰੂਆਤੀ ਦਿਨਾਂ ਵਿੱਚ ਮਰਨ ਵਾਲਿਆਂ ਦੇ ਸਸਕਾਰਾਂ ਨੂੰ ਸਾਰੇ ਮੁਲਕ ਵਿੱਚ ਰੋਕਿਆ ਗਿਆ ਤੇ ਸਭ ਜਗ੍ਹਾ ਲੋਕਾਂ ਵਿੱਚ ਗਲਤ ਬਣੀ ਦਹਿਸ਼ਤ ਹੋਈ ਸੀ ਪਰ ਭਾਈ ਨਿਰਮਲ ਸਿੰਘ ਦੇ ਮਾਮਲੇ ਵਿੱਚ ਨੀਮ-ਕਾਮਰੇਡਾਂ ਅਤੇ ਫਰਜ਼ੀ ਅੰਬੇਦਕਰੀਆਂ ਨੇ ਇਹ ਝੂਠ ਫੈਲਾਇਆ ਕਿ ਉਹਨਾਂ ਦੇ ਸਸਕਾਰ ਦਾ ਵਿਰੋਧ ਇੱਕ ਇਲਾਕੇ ਦੇ ਲੋਕਾਂ ਨੇ ਜਾਤ ਕਰਕੇ ਕੀਤਾ। ਹਾਲੇ ਵੀ ਕਈ ਲੋਕ ਇਹ ਝੂਠ ਵਾਰ-ਵਾਰ ਤੇ ਬੜੀ ਬੇਸ਼ਰਮੀ ਨਾਲ ਦੁਹਰਾਉਂਦੇ ਨੇ।
ਟਵਿੱਟਰ ‘ਤੇ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਝੂਠੇ ਬਿਰਤਾਂਤ ਨੂੰ ਨੰਗਾ ਕਰਨਾ ਚਾਹੀਦਾ ਹੈ।
#Unpopular_Opinions
#Unpopular_Ideas
#Unpopular_Facts
ਅਸਲੀ ਮਸਲਾ ਚਮਕੀਲਾ ਨਹੀਂ, ਮਸਲਾ ਚਮਕੀਲੇ ਨੂੰ ਵਰਤ ਕੇ ਜੱਟ ਬਨਾਮ ਚਮਾਰ ਵਿਵਾਦ ਡੂੰਘਾ ਕਰਨਾ ਹੈ। ਕੁਝ ਅਖੌਤੀ ਅੰਬੇਦਕਰਵਾਦੀ, ਨੀਮ – ਕਾਮਰੇਡ ਤੇ ਲਿਬਰਲ ਇਹ ਬਿਰਤਾਂਤ ਸਿਰਜ ਰਹੇ ਹਨ। ਗਲਤ ਤੱਥ ਵੀ ਬਿਆਨ ਕਰਦੇ ਹਨ, ਜਿਵੇਂ ਕਿ ਕ੍ਰਾਂਤੀ ਕੁਮਾਰ ਅਮਰਜੋਤ ਨੂੰ ਜੱਟ ਦੱਸ ਰਿਹਾ।
ਕਿਸੇ ਨੂੰ ਚਮਕੀਲਾ ਚੰਗਾ ਲੱਗ ਸਕਦਾ ਹੈ ਤੇ ਕਿਸੇ ਨੂੰ ਮਾੜਾ। ਚਮਕੀਲਾ ਜੋ ਗਾ ਰਿਹਾ ਸੀ ਉਸ ਨੂੰ ਬਹੁਤ ਮਾੜਾ ਸਮਝਦਿਆਂ ਵੀ ਉਸ ਦੇ ਕਤਲ ਦੀ ਆਲੋਚਨਾ ਹੋ ਸਕਦੀ ਹੈ। ਮੁੱਦਾ ਉਸ ਦੇ ਕਤਲ ਦੇ ਠੀਕ ਜਾਂ ਗਲਤ ਹੋਣ ਦਾ ਨਹੀਂ ਮੁੱਦਾ, ਇੱਥੇ ਨਜਾਇਜ਼ ਤੌਰ ‘ਤੇ ਉਸ ਦੇ ਕਤਲ ਨੂੰ ਜਾਤ ਨਾਲ ਜੋੜਨ ਦਾ ਹੈ।
ਲੋੜ ਚਮਕੀਲੇ ਪਿੱਛੇ ਬਹਿਸਣ ਨਾਲੋਂ ਇਹ ਹਮਲਾ ਸਮਝਣ ਦੀ ਹੈ। ਕੁਝ ਸਵਾਲ ਉਨ੍ਹਾਂ ਲੋਕਾਂ ਨੂੰ ਕਰਨੇ ਬਣਦੇ ਹਨ, ਜੋ ਇਸ ਮਸਲੇ ਨੂੰ ਜਾਤੀਵਾਦੀ ਰੰਗਤ ਦੇ ਰਹੇ ਹਨ :
1. ਜੇ ਚਮਕੀਲੇ ਦਾ ਸਾਲ ਵਿੱਚ ਬਿਨਾ ਨਾਗਾ ਹਰ ਰੋਜ਼ ਅਖਾੜਾ ਲੱਗਦਾ ਸੀ, ਤਾਂ ਉਹ ਕੌਣ ਲਵਾ ਰਹੇ ਸਨ? ਸ਼ਹਿਰਾਂ ਦੇ ਹਿੰਦੂ ਵਪਾਰੀ, ਪੰਜਾਬ ਦੇ ਪਿੰਡਾਂ ਵਿਚਲੇ ਚਮਾਰ ਭਾਈਚਾਰੇ ਦੇ ਲੋਕ ਜਾਂ ਜੱਟ? ਫਿਰ ਚਮਕੀਲੇ ਨੂੰ ਆਰਥਿਕ ਮਦਦ ਦੇਣ ਵਾਲੇ ਕੌਣ ਹੋਏ?
2. ਉਧਰ ਵੱਖ ਵੱਖ ਸਮਿਆਂ ਤੇ ਸਿੱਧੂ ਮੂਸੇ ਵਾਲਾ ਤੇ ਗੁਰਦਾਸ ਮਾਨ ਤੇ ਫਿਰ ਬੱਬੂ ਮਾਨ ਦਾ ਵਿਰੋਧ ਹੋਇਆ। ਇਹ ਤਿੰਨੋਂ ਜੱਟ ਨੇ ਕਿ ਚਮਾਰ? ਇਨ੍ਹਾਂ ਦੇ ਵਿਰੋਧ ਠੀਕ ਜਾਂ ਗਲਤ ਹੋਣੇ ਵੱਖਰੀ ਗੱਲ ਹੈ। ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਵਿੱਚ ਵੀ ਜੱਟ ਜਿਆਦਾ ਅੱਗੇ ਸਨ।
ਚਮਕੀਲੇ ਦੇ ਦੌਰ ਦੌਰਾਨ ਵੀ ਬਹੁਤੇ ਵੱਡੇ ਪੰਜਾਬੀ ਗਾਇਕ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੀ ਸਨ, ਹਾਲੇ ਵੀ ਹਨ। ਕੀ ਇਨ੍ਹਾਂ ਮਹਿੰਗੇ ਗਾਇਕਾਂ ਨੂੰ ਸਿਰਫ ਚਮਾਰ ਹੀ ਆਪਣੇ ਪ੍ਰੋਗਰਾਮਾਂ ‘ਤੇ ਸੱਦਦੇ ਨੇ ਜਾਂ ਪੈਸੇ ਵਾਲੇ ਜੱਟ ਤੇ ਹੋਰ ਲੋਕ ਵੀ?
ਚਮਕੀਲੇ ਦੇ ਕਤਲ ਤੋਂ ਕੁਝ ਸਮਾਂ ਬਾਅਦ ਹੀ ਉਸ ਨਾਲੋਂ ਵੀ ਨੀਵੀਂ ਜਾਤ ਦਾ ਸਮਝਿਆ ਜਾਂਦਾ ਹੰਸ ਰਾਜ ਹੰਸ ਸਾਰੇ ਪਾਸੇ ਛਾਇਆ ਤੇ ਉਸ ਦੇ ਇੱਕ ਗੀਤ ਨੇ ਸਿੱਖ ਧਿਰਾਂ ਵਿੱਚ ਵੀ ਵਾਹਵਾ ਜੱਸ ਖਟਿਆ। ਹੰਸ ਤੇ ਹੋਰ ਅਖੌਤੀ ਨੀਵੀਆਂ ਜਾਤਾਂ ਵਾਲੇ ਸੈਂਕੜੇ ਵਾਰ ਗੁਰਦੁਆਰਿਆਂ ਜਾਂ ਹੋਰ ਸਿੱਖ ਸਮਾਗਮਾਂ ਵਿੱਚ ਗਾ ਚੁੱਕੇ ਨੇ।
#Unpopular_Opinions
#Unpopular_Ideas
#Unpopular_Facts
पंजाब के सुपरस्टार गायक अमर सिंह चमकीला चमार जाति से थे, ये 100%पक्का है.
लेकिन उनकी पत्नी अमरजोत कौर किस जाति से थीं ये स्पष्ट नही हो पा रहा है ?
पंजाब में रहने वालों का कहना है अमरजोत कौर तरखान जाति से थीं. पंजाब में तरखान उन्हें कहा जाता है जो सुतार और लोहार के पेशे से… pic.twitter.com/RosIzXOiWX
— Kranti Kumar (@KraantiKumar) April 16, 2024
ਅਸਲੀ ਮਸਲਾ ਚਮਕੀਲਾ ਨਹੀਂ, ਮਸਲਾ ਚਮਕੀਲੇ ਨੂੰ ਵਰਤ ਕੇ ਜੱਟ ਬਨਾਮ ਚਮਾਰ ਵਿਵਾਦ ਡੂੰਘਾ ਕਰਨਾ ਹੈ।
ਕੁਝ ਅਖੌਤੀ ਅੰਬੇਦਕਰਵਾਦੀ, ਨੀਮ – ਕਾਮਰੇਡ ਤੇ ਲਿਬਰਲ ਇਹ ਬਿਰਤਾਂਤ ਸਿਰਜ ਰਹੇ ਹਨ। ਗਲਤ ਤੱਥ ਵੀ ਬਿਆਨ ਕਰਦੇ ਹਨ, ਜਿਵੇਂ ਕਿ ਕ੍ਰਾਂਤੀ ਕੁਮਾਰ ਅਮਰਜੋਤ ਨੂੰ ਜੱਟ ਦੱਸ ਰਿਹਾ।
ਕਿਸੇ ਨੂੰ ਚਮਕੀਲਾ ਚੰਗਾ ਲੱਗ ਸਕਦਾ ਹੈ ਤੇ ਕਿਸੇ ਨੂੰ ਮਾੜਾ।
ਚਮਕੀਲਾ ਜੋ ਗਾ ਰਿਹਾ ਸੀ ਉਸ ਨੂੰ ਬਹੁਤ ਮਾੜਾ ਸਮਝਦਿਆਂ ਵੀ ਉਸ ਦੇ ਕਤਲ ਦੀ ਆਲੋਚਨਾ ਹੋ ਸਕਦੀ ਹੈ। ਮੁੱਦਾ ਉਸ ਦੇ ਕਤਲ ਦੇ ਠੀਕ ਜਾਂ ਗਲਤ ਹੋਣ ਦਾ ਨਹੀਂ ਮੁੱਦਾ, ਇੱਥੇ ਨਜਾਇਜ਼ ਤੌਰ ‘ਤੇ ਉਸ ਦੇ ਕਤਲ ਨੂੰ ਜਾਤ ਨਾਲ ਜੋੜਨ ਦਾ ਹੈ।
ਲੋੜ ਚਮਕੀਲੇ ਪਿੱਛੇ ਬਹਿਸਣ ਨਾਲੋਂ ਇਹ ਹਮਲਾ ਸਮਝਣ ਦੀ ਹੈ। ਕੁਝ ਸਵਾਲ ਉਨ੍ਹਾਂ ਲੋਕਾਂ ਨੂੰ ਕਰਨੇ ਬਣਦੇ ਹਨ, ਜੋ ਇਸ ਮਸਲੇ ਨੂੰ ਜਾਤੀਵਾਦੀ ਰੰਗਤ ਦੇ ਰਹੇ ਹਨ :
1. ਜੇ ਚਮਕੀਲੇ ਦਾ ਸਾਲ ਵਿੱਚ ਬਿਨਾ ਨਾਗਾ ਹਰ ਰੋਜ਼ ਅਖਾੜਾ ਲੱਗਦਾ ਸੀ, ਤਾਂ ਉਹ ਕੌਣ ਲਵਾ ਰਹੇ ਸਨ? ਸ਼ਹਿਰਾਂ ਦੇ ਹਿੰਦੂ ਵਪਾਰੀ, ਪੰਜਾਬ ਦੇ ਪਿੰਡਾਂ ਵਿਚਲੇ ਚਮਾਰ ਭਾਈਚਾਰੇ ਦੇ ਲੋਕ ਜਾਂ ਜੱਟ? ਫਿਰ ਚਮਕੀਲੇ ਨੂੰ ਆਰਥਿਕ ਮਦਦ ਦੇਣ ਵਾਲੇ ਕੌਣ ਹੋਏ?
2. ਉਧਰ ਵੱਖ ਵੱਖ ਸਮਿਆਂ ਤੇ ਸਿੱਧੂ ਮੂਸੇ ਵਾਲਾ ਤੇ ਗੁਰਦਾਸ ਮਾਨ ਤੇ ਫਿਰ ਬੱਬੂ ਮਾਨ ਦਾ ਵਿਰੋਧ ਹੋਇਆ। ਇਹ ਤਿੰਨੋਂ ਜੱਟ ਨੇ ਕਿ ਚਮਾਰ?
ਇਨ੍ਹਾਂ ਦੇ ਵਿਰੋਧ ਠੀਕ ਜਾਂ ਗਲਤ ਹੋਣੇ ਵੱਖਰੀ ਗੱਲ ਹੈ। ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਵਿੱਚ ਵੀ ਜੱਟ ਜਿਆਦਾ ਅੱਗੇ ਸਨ।
ਚਮਕੀਲੇ ਦੇ ਦੌਰ ਦੌਰਾਨ ਵੀ ਬਹੁਤੇ ਵੱਡੇ ਪੰਜਾਬੀ ਗਾਇਕ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੀ ਸਨ, ਹਾਲੇ ਵੀ ਹਨ।
ਕੀ ਇਨ੍ਹਾਂ ਮਹਿੰਗੇ ਗਾਇਕਾਂ ਨੂੰ ਸਿਰਫ ਚਮਾਰ ਹੀ ਆਪਣੇ ਪ੍ਰੋਗਰਾਮਾਂ ‘ਤੇ ਸੱਦਦੇ ਨੇ ਜਾਂ ਪੈਸੇ ਵਾਲੇ ਜੱਟ ਤੇ ਹੋਰ ਲੋਕ ਵੀ?
ਚਮਕੀਲੇ ਦੇ ਕਤਲ ਤੋਂ ਕੁਝ ਸਮਾਂ ਬਾਅਦ ਹੀ ਉਸ ਨਾਲੋਂ ਵੀ ਨੀਵੀਂ ਜਾਤ ਦਾ ਸਮਝਿਆ ਜਾਂਦਾ ਹੰਸ ਰਾਜ ਹੰਸ ਸਾਰੇ ਪਾਸੇ ਛਾਇਆ ਤੇ ਉਸ ਦੇ ਇੱਕ ਗੀਤ ਨੇ ਸਿੱਖ ਧਿਰਾਂ ਵਿੱਚ ਵੀ ਵਾਹਵਾ ਜੱਸ ਖਟਿਆ।
ਹੰਸ ਤੇ ਹੋਰ ਅਖੌਤੀ ਨੀਵੀਆਂ ਜਾਤਾਂ ਵਾਲੇ ਸੈਂਕੜੇ ਵਾਰ ਗੁਰਦੁਆਰਿਆਂ ਜਾਂ ਹੋਰ ਸਿੱਖ ਸਮਾਗਮਾਂ ਵਿੱਚ ਗਾ ਚੁੱਕੇ ਨੇ।
#Unpopular_Opinions
#Unpopular_Ideas
#Unpopular_Facts
ਉਮੀਦ ਹੈ ਸਿਰੇ ਦੀ ਫਿਰਕੂ ਤੇ ਜ਼ਾਲਮ ਮਾਨਸਿਕਤਾ ਵਾਲੇ SSP ਗੋਬਿੰਦ ਰਾਮ ਬਾਰੇ ਵੀ ਜਲਦੀ ਹੀ ਕੋਈ ਫਿਲਮ ਬਣਾ ਕੇ ਜਾਂ ਕੋਈ ਕਹਾਣੀ ਲਿਖ ਕੇ ਦੱਸੇਗਾ ਕਿ ਉਸ ਨੂੰ ਉਸਦੀ ਜਾਤ ਕਰਕੇ ਮਾਰਿਆ ਗਿਆ ਕਿਉਂਕਿ “ਨੀਵੀਂ ਜਾਤ” ਵਾਲਾ ਬੰਦਾ ਵੱਡੇ ਅਹੁਦੇ ਤੇ ਬੈਠਾ ਸੀ।
#Unpopular_Opinions
30 ਸਾਲ ਪਹਿਲਾਂ “ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ” ਨੂੰ ਨਾਰਮਲਾਈਜ਼ ਕੀਤਾ ਗਿਆ। ਜਦੋਂ ਇਸ ਬਿਰਤਾਂਤ ਨੂੰ ਉਭਾਰਨ ਵਾਲੀ ਸ਼ਕਤੀ ਦੇ ਪ੍ਰਬੰਧ ਹੇਠਾਂ ਡਰੱਗਜ਼ ਵਧੀਆਂ ਤਾਂ ਪੰਜਾਬ ਦਾ ਅਕਸ “ਉੜਤਾ ਪੰਜਾਬ” ਦਾ ਬਣਾਇਆ ਗਿਆ। ਸਾਰੀ ਦੁਨੀਆਂ ਵਿੱਚ ਮਾਹਰਾਂ ਵੱਲੋਂ ਸ਼ਰਾਬ ਨੂੰ ਸਿੰਥੈਟਿਕ ਡਰੱਗਜ਼ ਦਾ ਗੇਟਵੇਅ ਮੰਨਿਆ ਜਾਂਦਾ ਹੈ।
ਹੁਣ ਅਸ਼ਲੀਲ ਗਾਲਿਆਂ ਨੂੰ ਨਾਰਮਲਾਈਜ਼ ਅਤੇ ਸੈਲੀਬਰੇਟ ਕਰਨ ਦੀ ਵਾਰੀ ਹੈ। ਨਾਲ ਦੀ ਨਾਲ ਪੰਜਾਬ ਵਿਚ ਜਾਤਵਾਦ ਸਭ ਤੋਂ ਘੱਟ ਹੋਣ ਦੇ ਬਾਵਜੂਦ ਇਸਨੂੰ ਸਭ ਤੋਂ ਵੱਧ ਜਾਤੀਵਾਦੀ ਸੂਬੇ ਵਜੋਂ ਉਭਾਰਿਆ ਜਾਏਗਾ।
ਗੁਰਦਾਸ ਮਾਨ ਜੱਟ ਹੈ। ਉਸ ਦਾ ਵਿਰੋਧ ਠੀਕ ਹੈ ਜਾਂ ਗਲਤ ਹੈ, ਉਹ ਇੱਕ ਵੱਖਰੀ ਗੱਲ ਹੈ।। ਹਰ ਗੱਲ ਨੂੰ ਜਾਤਪਾਤ ਦੇ ਚੌਖਟੇ ਵਿਚੋਂ ਵੇਖਣ-ਵਿਖਾਉਣ ਵਾਲੇ ਇਹ ਦੱਸਣ ਕਿ ਉਸ ਦਾ ਵਿਰੋਧ ਜਾਤ ਪਾਤ ਦੇ ਕਿਹੜੇ ਚੌਖਟੇ ਰਾਹੀਂ ਸਮਝਣਾ ਚਾਹੀਦਾ ਹੈ?
#Unpopular_Opinions
#Unpopular_Ideas
ਅੰਬੇਦਕਰ ਦੇ ਨਾਂ ‘ਤੇ
ਮੁਲਕ ਦੇ ਸੁਹਿਰਦ ਦਲਿਤ ਚਿੰਤਕ ਜਾਂ ਅੰਬੇਦਕਰੀ ਇਹ ਕਹਿੰਦੇ ਨੇ ਜਾਂ ਲਿਖਦੇ ਨੇ ਕਿ ਮਨੂਵਾਦੀ ਸਿਆਸਤ ਦਾ ਮੁਕਾਬਲਾ ਕਰਨ ਲਈ ਘੱਟ ਗਿਣਤੀਆਂ ਅਤੇ ਦਲਿਤਾਂ ਦਾ ਇਕੱਠੇ ਹੋਣਾ ਬਹੁਤ ਜਰੂਰੀ ਹੈ, ਤੇ ਘੱਟ ਗਿਣਤੀਆਂ ਖਿਲਾਫ ਹੁੰਦੇ ਜ਼ੁਲਮ ਬਾਰੇ ਉਹ ਬੋਲਦੇ ਵੀ ਨੇ।
ਪੰਜਾਬ ਦੇ ਸੰਦਰਭ ਵਿਚ ਚਾਹੀਦਾ ਤਾਂ ਇਹ ਹੈ ਕਿ ਸਿੱਖਾਂ ਅਤੇ ਗੈਰ ਸਿੱਖ ਦਲਿਤਾਂ ਵਿਚ ਚੰਗੀ ਸਮਝ ਪੈਦਾ ਕੀਤੀ ਜਾਵੇ ਪਰ ਬਥੇਰੇ ਅਖੌਤੀ ਅੰਬੇਦਕਰੀਆਂ ਦਾ ਸਾਰਾ ਜ਼ੋਰ ਇਸ ਗੱਲ ‘ਤੇ ਲੱਗਾ ਹੈ ਕਿ ਅਖੌਤੀ ਨੀਵੀਆਂ ਜਾਤਾਂ ਦੇ ਪਿਛੋਕੜ ਵਾਲੇ ਸਿੱਖਾਂ ਨੂੰ ਵੀ ਬਾਕੀ ਸਿੱਖਾਂ ਨਾਲੋਂ ਤੋੜਨਾ ਕਿਵੇਂ ਹੈ।
ਇਸ ਕੰਮ ਲਈ ਉਨ੍ਹਾਂ ਬਹੁਤ ਵਾਰ ਝੂਠ ਦਾ ਸਹਾਰਾ ਲਿਆ ਜਾਂਦਾ ਹੈ ਤੇ ਫਰਜ਼ੀ ਕਹਾਣੀਆਂ ਘੜ ਕੇ ਸੁਣਾਈਆਂ ਨੇ ਤੇ ਫਿਰ ਅੰਬੇਦਕਰੀ ਅਖਵਾਉਣ ਵਾਲੇ ਬਹੁਤੇ ਇਨ੍ਹਾਂ ਝੂਠਾਂ ਨੂੰ ਬੜੇ ਸ਼ੌਂਕ ਨਾਲ ਸ਼ੇਅਰ ਕਰਦੇ ਤੇ ਪ੍ਰਚਾਰਦੇ ਨੇ। ਗੁਰਨਾਮ ਸਿੰਘ ਮੁਕਤਸਰ ਦੀ ਜਲਿਆਂਵਾਲਾ ਬਾਗ ਦੇ ਸਾਕੇ ਬਾਰੇ ਘੜੀ ਬਿਲਕੁਲ ਝੂਠੀ ਕਹਾਣੀ ਇਸ ਦੀ ਪ੍ਰਮੁੱਖ ਉਦਾਹਰਣ ਹੈ।
ਪਿਛੇ ਜਿਹੇ ਇਕ ਪਗੜੀਧਾਰੀ ਅੰਬੇਦਕਰੀ ਦੀ ਵੀਡੀਓ ਸਾਹਮਣੇ ਆਈ, ਜਿਸ ਵਿਚ ਉਸਨੇ ਬੜੀ ਕਮੀਨਗੀ ਨਾਲ ਝੂਠ ਬਿਆਨ ਕਰਦਿਆਂ ਡਾ ਅੰਬੇਦਕਰ ਦੇ ਮੂੰਹ ਵਿਚ “ਅੰਮ੍ਰਿਤ ਨੂੰ ਲੱਤ ਮਾਰਨ” ਵਾਲੇ ਕੁਬੋਲ ਪਾਏ ਪਰ ਕੋਈ ਅਸਲੀ ਨਕਲੀ ਅੰਬੇਦਕਰੀ ਇਸ ‘ਤੇ ਨਹੀਂ ਕੁਸਕਿਆ।
ਡਾ ਅੰਬੇਦਕਰ ਨੂੰ ਸਿੱਖ ਬਣਨ ਤੋਂ ਰੋਕਣ ਲਈ ਮਾਸਟਰ ਤਾਰਾ ਸਿੰਘ ਨੂੰ ਜਿੰਮੇਵਾਰ ਠਹਿਰਾਉਣ ਦਾ ਝੂਠ ਨੰਗਾ ਹੋਣ ਦੇ ਬਾਵਜੂਦ ਇਸਨੂੰ ਦੁਹਰਾਉਣਾ ਨਫਰਤ ਅਤੇ ਬੇਈਮਾਨੀ ਵਿਚੋਂ ਨਿਕਲਦਾ ਹੈ। ਇਹ ਕਿਹੜੀ ਅੰਬੇਦਕਰੀ ਵਿਚਾਰਧਾਰਾ ਹੈ ?
ਕੀ ਇਹੋ ਜਿਹੇ ਝੂਠ ਸਿੱਖਾਂ ਅਤੇ ਗੈਰ ਸਿੱਖ ਦਲਿਤਾਂ ਵਿਚ ਪਾੜਾ ਵਧਾਉਣ ਵਾਲੇ ਨਹੀਂ ?
ਹੁਣ ਜਦੋਂ ਤੁਸੀਂ ਅੰਬੇਦਕਰ ਦੇ ਮੂੰਹ ਵਿਚ ਇਹੋ ਜਿਹੀ ਘਟੀਆ ਗੱਲ ਪਾਓਗੇ ਤੇ ਫਿਰ ਉਸਨੂੰ ਸੱਚ ਬਣਾ ਕੇ ਪ੍ਰਚਾਰੋਗੇ ਤਾਂ ਸਿੱਖਾਂ ਵਿਚ ਅੰਬੇਦਕਰ ਦਾ ਸਤਿਕਾਰ ਕਿਵੇਂ ਰਹੇਗਾ? ਸਿੱਖਾਂ ਵਿਚ ਹੁਣ ਤੱਕ ਡਾ. ਅੰਬੇਦਕਰ ਦਾ ਸਤਿਕਾਰ ਰਿਹਾ ਹੈ ਪਰ ਲੱਗਦਾ ਹੈ ਕਿ ਇਹੋ ਜਿਹੇ ਨੀਮ ਅੰਬੇਦਕਰੀਆਂ ਨੇ ਇਹ ਖਤਮ ਕਰਨਾ ਹੈ ਤੇ ਸਹੀ ਅੰਬੇਦਕਰੀ ਇਸ ਵਰਤਾਰੇ ‘ਤੇ ਚੁੱਪ ਹਨ।
ਹਾਲੇ ਤੱਕ ਕੋਈ ਸਿੱਖ ਡਾ ਅੰਬੇਦਕਰ ਖਿਲਾਫ ਮੰਦਾ ਨਹੀਂ ਬੋਲਿਆ ਪਰ ਨੀਮ ਅੰਬੇਦਕਰੀ ਇਹੋ ਜਿਹੀ ਭੜਕਾਹਟ ਪੈਦਾ ਕਰ ਰਹੇ ਨੇ ਕਿ ਸਿੱਖ ਅੰਬੇਦਕਰ ‘ਤੇ ਤਿੱਖੀਆਂ ਟਿੱਪਣੀਆਂ ਕਰਨ।
ਅਖੀਰ ਵਿਚ ਇਸਦਾ ਫਾਇਦਾ ਹਿੰਦੂਤਵੀ ਰਾਜਨੀਤੀ ਨੂੰ ਹੋਣਾ ਹੈ। ਪਹਿਲਾਂ ਵੀ ਇਵੇਂ ਹੀ ਹੋਇਆ ਹੈ।
ਇਹ ਅੰਬੇਦਕਰੀ ਵੇਖਣ ਕਿ ਉਨ੍ਹਾਂ ਨੇ ਗੱਲ ਕਿੱਧਰ ਨੂੰ ਤੋਰਨੀ ਹੈ। ਵੈਸੇ ਪਹਿਲਾਂ ਵੀ ਦਲਿਤਾਂ ਵਿਚ ਆਰੀਆ ਸਮਾਜੀ ਸਰਗਰਮ ਰਹੇ ਨੇ ਤੇ ਉਨਾਂ ਸਿੱਖਾਂ ਖਿਲਾਫ ਨਫਰਤ ਫੈਲਾਈ। ਅਸਲ ਵਿਚ ਕਈ ਅੰਬੇਦਕਰੀਆਂ ਵਿਚਲੀ ਸਿੱਖਾਂ ਪ੍ਰਤੀ ਤੰਗ ਨਜ਼ਰੀ ਜਾਂ ਨਫਰਤ ਦੀ ਜੜ੍ਹ ਉਸੇ ਵਿਚ ਪਈ ਹੈ।
ਪਹਿਲਾਂ ਇਹ ਸਿੱਖ ਵਿਰੋਧੀ ਜਾਂ ਹਿੰਦੂਤਵੀ ਰਾਜਨੀਤੀ ਕਾਂਗਰਸ ਰਾਹੀਂ ਹੁੰਦੀ ਸੀ। ਮਰਹੂਮ ਕਾਂਸ਼ੀ ਰਾਮ ਨੇ ਇਸ ਨੂੰ ਉਲਟਾ ਗੇੜਾ ਦੇਣ ਦਾ ਯਤਨ ਕੀਤਾ ਤੇ ਸਿੱਖਾਂ ਅਤੇ ਦਲਿਤਾਂ ਦਰਮਿਆਨ ਸਾਂਝ ਪੈਦਾ ਕਰਨ ਦਾ ਯਤਨ ਕੀਤਾ। ਸਿੱਖਾਂ ਵਲੋਂ ਵੀ ਉਨ੍ਹਾਂ ਨੂੰ ਹੁੰਗਾਰਾ ਮਿਲਿਆ ਤੇ ਅਕਾਲੀ ਦਲ ਨਾਲ ਸਾਂਝ ਪਾ ਕੇ ਕਾਂਸ਼ੀ ਰਾਮ ਸਮੇਤ ਬਸਪਾ ਦੇ 1996 ਵਿਚ ਤਿੰਨ ਐੱਮ ਪੀ ਬਣੇ। 1989 ਵਿਚ ਵੀ ਹਰਭਜਨ ਲਾਖਾ ਯੂਨਾਈਟਡ ਅਕਾਲੀ ਦਲ ਦੀ ਹਮਾਇਤ ਨਾਲ ਐੱਮ ਪੀ ਬਣੇ ਸਨ। ਲਾਖਾ ਬਾਅਦ ਵਿਚ ਸਿੰਘ ਵੀ ਸਜੇ ਤੇ ਅਖੀਰ ਤੱਕ ਸਿੱਖ ਧਿਰਾਂ ਨਾਲ ਤਕੜੀ ਸਾਂਝ ਰਹੀ ਤੇ ਚੰਗਾ ਮਾਣ ਸਤਿਕਾਰ ਵੀ ਹੋਇਆ।
ਸਾਡੀ ਸਿੱਖ ਸੱਜਣਾਂ ਨੂੰ ਵੀ ਬੇਨਤੀ ਹੈ ਕਿ ਕੀ ਨੀਮ ਅੰਬੇਦਕਰੀਆਂ ਦੀਆਂ ਇਹੋ ਜਿਹੀਆਂ ਸ਼ਰਾਰਤਾਂ ਦੇ ਬਾਵਜੂਦ ਉਹ ਡਾ ਅੰਬੇਦਕਰ ਪ੍ਰਤੀ ਮਾੜੀ ਸ਼ਬਦਾਵਲੀ ਨਾ ਵਰਤਣ। ਜੇ ਉਨ੍ਹਾਂ ਦੀ ਸਿਆਸਤ ਜਾਂ ਲਿਖਤਾਂ ‘ਤੇ ਕੋਈ ਟੀਕਾ ਟਿਪਣੀ ਕਰਨੀ ਹੋਵੇ ਤਾਂ ਉਹ ਸਤਿਕਾਰ ਵਾਲੀ ਭਾਸ਼ਾ ਵਿਚ ਹੋਵੇ।
ਬਾਕੀ ਜੇ ਸਿੱਖ ਆਗੂਆਂ ਦੀ ਸਿਆਸਤ ਦੀ ਪੜਚੋਲ ਹੋ ਸਕਦੀ ਹੈ, ਡਾ ਅੰਬੇਦਕਰ ਦੀ ਸਿਆਸਤ ਦੀ ਪੜਚੋਲ ਵੀ ਹੋ ਸਕਦੀ ਹੈ ਤੇ ਅਕਾਦਮਿਕ ਜਾਂ ਸਿਆਸੀ ਸੁਆਲ ਵੀ ਹੋ ਸਕਦੇ ਨੇ। (ਮਾਸਟਰ ਤਾਰਾ ਸਿੰਘ ਪ੍ਰਤੀ ਝੂਠ ਬੋਲ ਕੇ ਬੇਹੱਦ ਮੰਦੇ ਬੋਲ ਬੋਲਣੇ, ਲਿਖਣੇ ਇਹੀ ਜਿਹੋ ਫਰਜ਼ੀ ਅੰਬੇਦਕਰੀਆਂ ਦਾ ਪਸੰਦੀਦਾ ਸ਼ੁਗਲ ਹੈ ਹਾਲਾਂਕਿ ਅੰਬੇਦਕਰ ਨੇ ਉਨ੍ਹਾਂ ਬਾਰੇ ਕਦੇ ਕੁਝ ਮਾੜਾ ਨਹੀਂ ਲਿਖਿਆ/ਬੋਲਿਆ ਤੇ ਅਕਾਲੀ ਲੀਡਰਾਂ ਨਾਲ ਉਸਦੇ ਸਬੰਧ ਵੀ ਸੁਖਾਵੇਂ ਰਹੇ। ਮੰਦੀ ਸ਼ਬਦਾਵਲੀ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਅੱਗਿਓਂ ਵੀ ਲੋਕ ਮਾੜੀ ਭਾਸ਼ਾ ਵਰਤ ਸਕਦੇ ਨੇ)।
ਨਕਲੀ ਤਾਂ ਚਲੋ ਸੰਘੀ ਪਿਆਦੇ ਨੇ, ਅਸਲੀ ਅੰਬੇਦਕਰੀਆਂ ਨੂੰ ਵੀ ਇਹ ਸਾਰਾ ਕੁਝ ਸਮਝਣਾ ਪਏਗਾ। ਚੰਗਾ ਹੈ ਕਿ ਉਹ ਖੁਦ ਹੀ ਇਨ੍ਹਾਂ ਝੂਠਾਂ ਨੂੰ ਫੈਲਾਉਣ ਤੋਂ ਰੋਕਣ।
ਝੂਠੀਆਂ ਕਹਾਣੀਆਂ ਅਤੇ ਬਿਰਤਾਂਤਾਂ ਦੇ ਸਿਰ ‘ਤੇ ਕੋਈ ਭਾਈਚਾਰਾ ਨਾ ਤਰੱਕੀ ਕਰ ਸਕਦਾ ਹੈ ਤੇ ਨਾ ਹੀ ਕੋਈ ਚੰਗੀ ਸਿਆਸਤ ਖੜੀ ਕਰ ਸਕਦਾ ਹੈ।
ਸਾਡੀ ਦੁਆ ਤਾਂ ਇਹ ਹੈ ਕਿ ਨਾ ਸਿਰਫ ਸਿੱਖਾਂ ਅਤੇ ਦਲਿਤਾਂ ਦਰਮਿਆਨ ਸਗੋਂ ਪੰਜਾਬ ਵਿਚ ਸਾਰਿਆਂ ਦਰਮਿਆਨ ਚੰਗੀ ਸਮਝ ਪੈਦਾ ਹੋਵੇ। ਹਿੰਦੂ ਸਿੱਖਾਂ ਦਰਮਿਆਨ ਵੀ ਬਿਹਤਰ ਸਮਝ ਬਣੇ। ਆਰੀਆ ਸਮਾਜੀਆਂ ਅਤੇ ਦਿੱਲੀ ਦੇ ਦੱਲਿਆਂ ਦੇ ਪੁਰਾਣੇ ਘੋਲੇ ਜ਼ਹਿਰ ਤੋਂ ਮੁਕਤੀ ਮਿਲੇ, ਲੋਕਾਂ ‘ਚ ਪ੍ਰੇਮ ਪਿਆਰ ਵਧੇ।
ਸੁਹਿਰਦ ਦਲਿਤ ਚਿੰਤਕ ਤੇ ਕਾਰਕੁੰਨ ਇਸ ਗੱਲ ਦਾ ਜੁਆਬ ਵੀ ਲੱਭਣ ਕਿ ਚਾਰ ਸਦੀਆਂ ਪਹਿਲਾਂ ਗੁਰੂ ਰਾਮਦਾਸ ਵਲੋਂ ਜੁਲਾਹੇ ਅਤੇ ਚਮਾਰ ਭੈਣ ਭਰਾਵਾਂ ਨੂੰ ਦਿੱਤੀ ਰਾਮਦਾਸੀਆ ਪਛਾਣ ਨੂੰ ਰਵਿਦਾਸੀਆ ਪਛਾਣ ਬਹਾਨੇ ਮੇਟਣ ਦੇ ਯਤਨ ਕਿਉਂ ਹੋ ਰਹੇ ਨੇ ? ਕੀ ਇਹ ਵਰਤਾਰਾ ਨਫਰਤ ਅਤੇ ਜਾਤੀਵਾਦੀ/ਮਨੂਵਾਦੀ ਮਾਨਸਿਕਤਾ ਵਿਚੋਂ ਨਹੀਂ ਨਿਕਲਦਾ?
#Unpopular_Opinions
#Unpopular_Ideas
#Unpopular_Facts
ਗੱਲ ਅੱਖੀਂ ਵੇਖੀ ਤੋਂ ਸ਼ੁਰੂ ਹੁੰਦੀ..10 ਮਈ 1987 ਐਤਵਾਰ..ਪਿੰਡ ਬਰਾਤ ਆਉਣੀ ਸੀ..ਕੋਲ ਹੀ ਘਰਾਂ ਵਿਚ ਇੱਕ ਹੋਰ ਸਪੀਕਰ ਵੀ ਸੀ..
ਕਿਸੇ ਦੇ ਮੁੰਡਾ ਜੰਮਿਆ ਸੀ..ਉਚੇਚਾ ਸੁਨੇਹਾ ਘੱਲਿਆ ਕੇ ਕੋਈ ਗੰਦ ਮੰਦ ਨਹੀਂ ਲੱਗਣਾ ਚਾਹੀਦਾ!
ਗੰਦ-ਮੰਦ ਤੋਂ ਭਾਵ ਦੋ ਅਰਥੀ ਗੀਤ..!
ਮਗਰੋਂ ਰਿਸ਼ਤਿਆਂ ਦੀ ਸੰਵੇਦਨਾ ਪਤਾ ਲੱਗੀ ਤਾਂ ਫੇਰ ਸਮਝ ਆਈ ਕੇ ਮਨਾ ਕਿਓਂ ਕੀਤਾ ਸੀ..!
ਅੱਜ ਰੀਲਾਂ ਟਿੱਕ-ਟੌਕ ਅਤੇ ਯੂ-ਟੀਊਬ ਦਾ ਯੁੱਗ..ਪਰ ਗੈਰਤਮੰਦ ਅੱਜ ਵੀ ਆਪਣੇ ਘਰੇ ਉਹ ਸਭ ਕੁਝ ਸੁਣਨ ਦਾ ਹੀਆ ਨਹੀਂ ਕਰ ਸਕਦਾ..!
ਚਾਰ ਦਹਾਕਿਆਂ ਮਗਰੋਂ ਅੱਜ ਇੱਕ ਫਿਲਮ ਬਣਾ ਦਿੱਤੀ ਗਈ..ਸੈਂਸਰ ਵੱਲੋਂ ਵੀ ਕੋਈ ਇਤਰਾਜ ਨਹੀਂ..ਸਭ ਕੁਝ ਦਿਨਾਂ ਵਿਚ ਕਲੀਅਰ ਵੀ ਹੋ ਗਿਆ..!
ਫਿਲਮ ਅੰਦਰ ਖੁੱਲੇ ਅਖਾੜੇ ਤੇ ਗਾਇਆ ਗਿਆ ਇੱਕ ਗੀਤ..ਅਧੀਏ ਦਾ ਨਸ਼ਾ ਚੜ ਗਿਆ..ਦਰਸ਼ਨ ਤੇਰੇ ਕਰਕੇ ਨੀ..ਮਾਈਕ ਤੇ ਲਿਖਿਆ ਵੱਡਾ ਸਾਰਾ “ਖਾਲਸਾ”..ਆਖਦੇ ਨਿੱਕੀ ਨਿੱਕੀ ਬਰੀਕੀ ਦਾ ਖਿਆਲ ਰਖਿਆ ਪਰ ਇਸ ਵੱਲ ਅੱਖੀਆਂ ਮੀਟੀ ਰੱਖੀਆਂ!
ਸੈਂਕੜੇ ਪੇਜਾਂ ਵੱਲੋਂ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਪ੍ਰਚਾਰ..ਜਿਆਦਾ ਜ਼ੋਰ ਬੰਬੇ ਵਾਲੇ ਪਾਸਿਓਂ ਲੱਗ ਰਿਹਾ..ਚਾਰ ਦਹਾਕੇ ਪਹਿਲੋਂ ਵਾਲੀ ਬੇਹੀ ਕੜੀ ਹੁਣ ਫੇਰ ਉਬਾਲ ਧਰੀ..ਫਿਲਮ ਚੰਗੀ ਕੇ ਮਾੜੀ..ਵੱਡੀ ਬਹਿਸ ਦਾ ਮੁੱਦਾ ਪਰ ਜੇ ਗਾਈਕੀ ਨੂੰ ਹੀ ਪੈਮਾਨਾ ਮੰਨ ਲਿਆ ਜਾਵੇ ਤਾਂ ਹੋਰ ਵੀ ਬੜਾ ਕੁਝ ਬਣਾਉਣ ਨੂੰ..!
ਮਾਝੇ ਦਾ ਪਿੰਡ ਚੋਹਲਾ ਸਾਬ..ਭਾਈ ਨਿਰਮਲ ਸਿੰਘ..ਬਹੁਤ ਸੋਹਣੀ ਅਵਾਜ..ਢਾਡੀ ਵਾਰਾਂ ਉੱਚ ਦਰਜੇ ਦੀਆਂ..ਅੰਦਰ ਤੀਕਰ ਝੁਣਝੁਣੀ ਛੇੜ ਦਿੰਦੀਆਂ..ਪਰ ਵਕਤੀ ਸ਼ਾਸ਼ਕਾਂ ਵੱਲੋਂ ਫੜ ਜੁਬਾਨ ਕਟਵਾ ਦਿੱਤੀ ਫੇਰ ਖਤਮ ਕਰ ਦਿੱਤਾ..ਇੱਕ ਫਿਲਮ ਉਸ ਸਿੰਘ ਤੇ ਵੀ ਬੰਨਣੀ ਚਾਹੀਦੀ..!
ਪੰਜਾਬ ਉੱਨੀ ਸੌ ਚੁਰਾਸੀ ਬਣੀ..ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇ..ਇਸੇ ਪੈਟਰਨ ਤੇ ਗਾਉਂਦੀ ਇੱਕ ਹੋਰ ਬਹੁਤ ਸੋਹਣੀ ਅਵਾਜ..ਹਿੱਕ ਦੇ ਜ਼ੋਰ ਤੇ ਗਾਉਂਦਾ ਮਝੈਲ..ਬਟਾਲੇ ਵੱਲ ਦੇ ਲੋਕ ਅੱਜ ਵੀ ਭਾਈ ਦਵਿੰਦਰ ਸਿੰਘ ਜਾਗੋ ਆਖ਼ ਯਾਦ ਕਰਦੇ..ਮਗਰੋਂ ਤਸੀਹੇ ਦੇ ਕੇ ਮੁਕਾ ਦਿੱਤਾ..ਇੰਝ ਦੀ ਇੱਕ ਕੋਸ਼ਿਸ਼ ਉਸ ਬਾਰੇ ਵੀ ਕੀਤੀ ਜਾ ਸਕਦੀ!
ਬਟਾਲੇ ਦੀ ਗੱਲ ਚੱਲੀ ਤਾਂ ਡੇਰਾ ਬਾਬਾ ਨਾਨਕ ਕੋਲ ਡੀ.ਐੱਸ.ਪੀ ਨੇ ਛਾਤੀ ਵਿਚ ਏ.ਕੇ ਸੰਤਾਲੀ ਦਾ ਪੂਰਾ ਮੈਗਜੀਤ ਖਾਲੀ ਕਰ ਦਿੱਤਾ..ਸਟੇਜ ਉੱਪਰ ਹੀ..ਜਦੋਂ ਉਸਦੇ ਮਨਪਸੰਦ ਗੀਤ ਗਾਉਣ ਤੋਂ ਨਾਂਹ ਕਰ ਦਿੱਤੀ ਸੀ..ਦਿਲਸ਼ਾਦ ਅਖਤਰ ਕਿਸੇ ਗੱਲੋਂ ਘੱਟ ਨਹੀਂ ਸੀ!
ਜਸਵੰਤ ਸਿੰਘ ਖਾਲੜੇ ਤੇ ਬਣੀ ਫਿਲਮ..ਸੈਂਸਰ ਵੱਲੋਂ ਵੀਹ ਬਾਈ ਇਤਰਾਜ ਲਾ ਕੇ ਡੱਬੇ ਵਿਚ ਬੰਦ..ਜੇ ਸਿਨੇਮਿਆਂ ਵਿਚ ਲੱਗ ਵੀ ਗਈ ਤਾਂ ਵੀ ਕਿੰਨੇ ਕਿੰਤੂ ਪ੍ਰੰਤੂ..ਇੰਝ ਉਂਝ..!
ਆਉਣ ਵਾਲੇ ਟਾਈਮ ਕੇ ਪੀ ਗਿੱਲ ਅਜੀਤ ਸੰਧੂ ਘੋਟਣੇ ਪਿੰਕੀ ਸੰਤੋਖੇ ਕਾਲੇ ਲੱਖੇ ਮਰੂਤੀਆਂ ਤੇ ਵੀ ਫ਼ਿਲਮਾਂ ਬਣਨਗੀਆਂ..ਦੇਸ਼ ਭਗਤੀ ਅਤੇ ਯੋਗਦਾਨ ਟੀਸੀ ਤੇ ਖੜਿਆ ਜਾਵੇਗਾ..ਪੋਚੇ ਵੀ ਪਾਏ ਜਾਣਗੇ..ਫਿਲਮ ਵੱਖੋ ਵੱਖ ਪੇਜਾਂ ਤੇ ਪ੍ਰਮੋਟ ਕੀਤੀ ਜਾਵੇਗੀ..ਰੀਲਾਂ ਬਣਨਗੀਆਂ..!
ਫਿਲਮ ਦੇ ਅਖੀਰ ਵਿਚ ਇੱਕ ਨਿੱਕਾ ਜਿਹਾ ਨੋਟ ਹੋਵੇਗਾ..ਚੱਲਦੀ ਜੰਗ ਵਿਚ ਆਟੇ ਦੇ ਨਾਲ ਜੇ ਥੋੜਾ ਬਹੁਤ ਘੁਣ ਵੀ ਪਿੱਸ ਗਿਆ ਤਾਂ ਉਸਦਾ ਸਾਨੂੰ ਅਫਸੋਸ ਏ..!
ਬਹੁਤ ਪੂਰਾਣੀ ਕਹਾਵਤ..ਜਦੋਂ ਜੰਗਲ ਵਿਚ ਸ਼ੇਰਾਂ ਦੀ ਆਪਣੀ ਕੋਈ ਲਿਖਾਰੀ ਧਿਰ ਨਾ ਹੋਵੇ ਤਾਂ ਸ਼ਿਕਾਰਾਂ ਦੇ ਬਿਰਤਾਂਤ ਸ਼ਿਕਾਰੀ ਆਪਣੇ ਹਿਸਾਬ ਨਾਲ ਲਿਖਦੇ ਆਏ!
ਹਰਪ੍ਰੀਤ ਸਿੰਘ ਜਵੰਦਾ
ਜੇਕਰ ਤੁਹਾਡਾ ਸਿਸਟਮ ਚਮਕੀਲੇ ਵਰਗੇ ਗੰਦ ਪੈਦਾ ਕਰੇਗਾ ਤਾਂ ਇਸ ਗੰਦ ਨੂੰ ਸਾਫ ਕਰਨ ਲਈ ਬਾਈ ਦੀਪੇ ਵਰਗੇ ਹਜ਼ਾਰਾਂ ਪੈਦਾ ਹੋ ਜਾਣਗੇ। ਮੈਂ ਤੁਹਾਨੂੰ ਵੀਹ ਕੰਮ ਗਿਣਾ ਦੇਵਾਂਗਾ ਜ਼ੋ ਬਾਈ ਦੀਪੇ ਨੇ ਕੌਂਮ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਕੀਤੇ ਆ । ਪਰ ਚਮਕੀਲੇ ਦੇ ਸ਼ਗਿਰਦ ਚਮਕੀਲੇ ਦਾ ਕੋਈ ਇੱਕ ਕੰਮ ਗਿਣਾ ਦੇਣ ਜਿਹੜਾ ਓਹਨੇ ਆਪਣੇ ਲੋਕਾਂ ਲਈ ਜਾਂ ਆਪਣੇ ਸਮਾਜ ਲਈ ਕੀਤਾ ਹੋਵੇ।ਕਈ ਮੇਰੇ ਵਰਗੇ ਫੇਕ ਆਈਡੀਆਂ ਨੂੰ ਲਾਕ ਲਾ ਕੇ ਕਹਿੰਦੇ ਆ ਅਖੇ ਹੁਣ ਵੀ ਚੱਲੀ ਜਾਂਦਾ ਸਭ ਕੁੱਝ ਹੁਣ ਕਿਓਂ ਨਹੀਂ ਕਹਿੰਦੇ ਤਾਂ ਮੈਂ ਇਹੋ ਜੀਆਂ ਜਿਨਸਾਂ ਨੂੰ ਇੱਕੋ ਗੱਲ ਕਹਿਣਾਂ ਕੇ ਤੁਸੀਂ ਕਰਲੋ ਕੁੱਝ । ਧੀਆਂ ਭੈਣਾਂ ਤੁਹਾਡੇ ਵੀ ਆ । ਤੇ ਜੇ ਤੁਸੀਂ ਚਮਕੀਲੇ ਵਰਗੇ ਕਿਸੇ ਖੱਚ ਤੋਂ ਧੀ ਭੈਣ ਇੱਕ ਕਰਾਉਣੀ ਆ ਤਾਂ ਕਰਵਾਈ ਚੱਲੋ । ਜਿਹੜੇ ਚਮਕੀਲੇ ਨੂੰ ਸੁਕਰਾਤ ਮੰਨੀ ਬੈਠੇ ਆ ਤੇ ਬਾਈ ਦੀਪੇ ਬਾਰੇ ਮਾੜਾ ਬੋਲਦੇ ਆ ਓਹ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਦੇ । ਸਿੱਖ ਮੱਸੇ ਰੰਗੜ ਦਾ ਸਿਰ ਵੱਢ ਕੇ ਲੈਗੇ ਸੀ । ਗ਼ਜ਼ਨੀ ਦਾ ਬਾਜ਼ਾਰ ਸਿੱਖਾਂ ਨੇ ਬੰਦ ਕਰਵਾਇਆ। ਪਰ ਜੇ ਤੁਸੀਂ ਫੇਰ ਓਸੇ ਬਜ਼ਾਰ ਵਿੱਚ ਆਪਣੀਆਂ ਧੀਆਂ ਭੈਣਾਂ ਸੁੱਟਣੀਆਂ ਤਾਂ ਡਿੱਗੋ ਢੱਠੇ ਖੂਹ ਵਿੱਚ। ਸਿੱਖ ਸਿੱਖ ਆ ,, ਸਿੱਖ ਨਾ ਜੱਟ ਨਾ ਚਮਾਰ ਨਾ ਮਜ਼ਬੀ ,, ਸਿੱਖੀ ਸੀਸ ਭੇਟ ਕਰਕੇ ਮਿਲਦੀ ਆ । ਸਿੱਖੀ ਕਮਾਉਣੀ ਪੈਂਦੀ ਆ । ਪੰਥ ਨਾਲ ਖਹਿਣ ਵਾਲਾ ਕੀ ਮਜ਼ਦੂਰ ਤੇ ਕੀ ਰਾਜਾ ਸਭ ਇੱਕੋ ਰਾਸਤੇ ਗਏ ਆ। ਚਮਕੀਲੇ ਦੇ ਪੈਰੋਕਾਰ ਕਦੇ ਵੀ ਬਾਬਾ ਸੰਗਤ ਸਿੰਘ ਬਾਬਾ ਜੀਵਨ ਦੇ ਪੈਰੋਕਾਰ ਨਹੀਂ ਹੋ ਸਕਦੇ । ਇਸ ਲਈ ਜਿਹਨਾਂ ਨੂੰ ਚਮਕੀਲਾ ਚੰਗਾ ਲੱਗਦਾ ਓਹ ਚਮਕੀਲੇ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਓ। ਸਿੱਖਾਂ ਸਿਰ ਮੜ੍ਹਨ ਦੀ ਲੋੜ ਨਹੀਂ।
ਅਨੰਦਪੁਰ ਤੋਂ ਖੈਹਬਰ.
ਪੰਜਾਬ ਦੇ ਸੰਗੀਤ ਜਗਤ ਵਿੱਚ ਚਾਰ ਨਾਮ ਐਦਾਂ ਦੇ ਹੋਏ ਆ ਜਿੰਨਾਂ ਨੇ ਆਪਣਾ ਪੂਰਾ ਦੌਰ ਹੰਢਾਇਆ ਪੰਜਾਬੀ ਗਾਇਕੀ ਵਿੱਚ ਸਭ ਤੋਂ ਪਹਿਲਾਂ ਨਾਮ ਦਿਲਸ਼ਾਦ ਅਖ਼ਤਰ ਜੋ ਆਪਣੇ ਪੂਰੇ ਪੀਕ ਦੇ ਸਮੇਂ ਦੁਨੀਆਂ ਤੋਂ ਗਿਆ ਦੂਜਾ ਨਾਮ ਗੁਰਦਾਸ ਮਾਨ ਦਾ ਜਿਹਨੂੰ ਬਹੁਤ ਮਾਣ ਸਤਿਕਾਰ ਪੰਜਾਬੀਆਂ ਨੇ ਦਿੱਤਾ ਪਰ ਓਹ ਆਪਣੇ ਪੀਕ ਤੋਂ ਆਪਣੀ ਜ਼ੁਬਾਨ ਕਰਕੇ ਇੱਕ ਦਮ ਹੇਠਾਂ ਚਲਾ ਗਿਆ । ਤੀਜਾ ਨਾਮ ਬੱਬੂ ਮਾਨ ਜੀਹਨੇ ਪੂਰਾ ਇੱਕ ਦੌਰ ਹੰਢਾਇਆ ਪਰ ਅੱਜ ਕੱਲ ਬਹੁਤ ਹੀ ਹੇਠਲੇ ਦਰਜੇ ਦੀ ਗੀਤਕਾਰੀ ਕਰਕੇ ਅਰਸ਼ ਤੋਂ ਫਰਸ਼ ਤੇ ਆ । ਚੌਥਾ ਨਾਮ ਸਿੱਧੂ ਮੂਸੇਆਲਾ ਜ਼ੋ ਕਿ ਦਿਲਸ਼ਾਦ ਵਾਂਗੂੰ ਪੂਰੇ ਪੀਕ ਤੇ ਇਸ ਦੁਨੀਆਂ ਤੋਂ ਗਿਆ। ਹੁਣ ਇਹਨਾਂ ਸਾਰੇ ਨਾਮਾਂ ਵਿੱਚ ਚਮਕੀਲਾ ਕਿਤੇ ਨੇੜੇ ਤੇੜੇ ਵੀ ਨੇੜੇ ਵੀ ਨਹੀਂ ਸੀ । ਚਮਕੀਲਾ ਸਿਰਫ ਟਰੈਕਟਰਾਂ ਤੱਕ ਸੀਮਤ ਸੀ । ਸ਼ਾਇਰੀ ਰੱਬ ਦੀ ਇਬਾਦਤ ਵਾਂਗੂੰ ਹੁੰਦੀ ਆ ਪਰ ਚਮਕੀਲੇ ਨੇ ਆਪਣੇ ਕਿਰਦਾਰ ਵਰਗੇ ਗਾਣੇ ਗਾਏ। ਵੈਸੇ ਆਪਾਂ ਨਚਾਰਾਂ ਬਾਰੇ ਕਦੇ ਪੋਸਟ ਨਹੀਂ ਪਾਈ ਪਰ ਕਲਾਕਾਰਾਂ ਵਿੱਚ ਦੋ ਨੌਜਵਾਨ ਕਲਾਕਾਰ ਐਦਾਂ ਦੇ ਹੋਏ ਆ ਜਿੰਨਾਂ ਨੇ ਖਾੜਕੂ ਸੰਘਰਸ ਨੂੰ ਸਪੋਰਟ ਕੀਤਾ , ਓਹ ਸਨ ਸਿੱਧੂ ਮੂਸੇਆਲਾ ਅਤੇ ਦਿਲਸ਼ਾਦ ਅਖ਼ਤਰ। ਦਿਲਸਾਦ ਦੀ ਮੌਤ ਦੇ ਤੱਥ ਵੀ ਵੱਖੋ ਵੱਖਰੇ ਆ ਇੱਕ ਤੱਥ ਇਹ ਆ ਕਿ ਡੀ ਐਸ ਪੀ ਨੇ ਹੰਸ ਰਾਜ ਹੰਸ ਦੇ ਗੀਤ ਗਾਉਂਣ ਲਈ ਫ਼ਰਮਾਇਸ਼ ਕੀਤੀ ਸੀ ਪਰ ਦਿਲਸ਼ਾਦ ਨੇ ਮਨਾਂ ਕਰ ਦਿੱਤਾ ਤਾਂ ਗੋਲੀਆਂ ਮਾਰੀਆਂ। ਦੂਜਾ ਜ਼ੋ ਅਹਿਮ ਤੱਥ ਆ ਓਹ ਇਹ ਕੇ ਡੀ ਐਸ ਪੀ ਨੇ ਦਿਲਸ਼ਾਦ ਦੇ ਨਾਲ ਗਾਉਂਣ ਵਾਲੀ ਕੁੜੀ ਨੂੰ ਰਾਤ ਰੱਖਣ ਦੀ ਮੰਗ ਕੀਤੀ ਤਾਂ ਦਿਲਸ਼ਾਦ ਨੇ ਜਵਾਬ ਦਿੱਤਾ ਕੇ ਮੈਂ ਕਲਾਕਾਰ ਆ ਕੰਜ਼ਰ ਨਹੀਂ ਤਾਂ ਡੀ ਐਸ ਪੀ ਨੇ ਗੋਲੀ ਚਲਾ ਦਿੱਤੀ । ਚਲੋ ਤੱਥ ਜ਼ੋ ਵੀ ਹੋਵੇ ਪਰ ਦਿਲਸ਼ਾਦ ਦੇ ਬਹੁਤ ਸਾਰੇ ਗਾਣੇ ਖਾੜਕੂ ਸੰਘਰਸ਼ ਦੇ ਹੱਕ ਵਿੱਚ ਗਾਏ ਯੂਟਿਊਬ ਤੇ ਪਏ ਆ। ਹੁਣ ਚੱਲ ਕੀ ਰਿਹਾ ਇੱਕ ਪਿੱਟੇ ਹੋਏ ਘਟੀਆ ਕਿਰਦਾਰ ਨੂੰ ਪੰਜਾਬ ਦੇ ਸਿਰ ਤੇ ਮੜ੍ਹਿਆ ਜਾ ਰਿਹਾ । ਜਦਕਿ ਦਿਲਸ਼ਾਦ ਨੂੰ ਇਸ ਲਈ ਪਿਛਾਂਹ ਧੱਕ ਦਿੱਤਾ ਕਿਓਂਕਿ ਦਿਲਸ਼ਾਦ ਨੂੰ ਸਰਕਾਰ ਦੇ ਕਰਿੰਦੇ ਨੇ ਮਾਰਿਆ ਸੀ ਅਤੇ ਦਿਲਸ਼ਾਦ ਨੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਦੇ ਹੱਕ ਵਿੱਚ ਗੀਤ ਗਾਏ। ਫਿਲਮ ਵਿੱਚ ਇਹ ਦਿਖਾਣ ਦੀ ਕੋਸ਼ਿਸ਼ ਕੀਤੀ ਆ ਕਿ ਚਮਕੀਲਾ ਸਟੇਜ ਤੇ ਗੰਦੇ ਗੀਤ ਨਹੀਂ ਸੀ ਗਾਉਣਾ ਚਾਹੁੰਦਾ ਪਰ ਲੋਕ ਫਰਮਾਇਸ਼ ਕਰਦੇ ਸੀ , ਓਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਣਾ ਕੇ ਲੋਕਾਂ ਵਿੱਚ ਜਿਹੋ ਜਿਹੀ ਤੁਹਾਡੀ ਛਵੀ ਬਣ ਜਾਂਦੀ ਆ ਓਹੀ ਜਿਹਾ ਸੁਣਨਾ ਹੀ ਲੋਕ ਤੁਹਾਡੇ ਪਸੰਦ ਕਰਦੇ ਆ । ਚਮਕੀਲੇ ਨੂੰ ਗੰਦੇ ਗਾਣਿਆਂ ਕਰਕੇ ਹੀ ਲੋਕ ਜਾਣਦੇ ਆ ਤੇ ਜੇ ਓਹ ਚੰਗੇ ਗਾਣੇ ਗਾਉਂਦਾ ਕਿਸੇ ਨੇ ਨਹੀਂ ਸੀ ਸੁਣਨਾ ,, ਏਥੇ ਬੱਬੂ ਮਾਨ ਬਹੁਤ ਵੱਡੀ ਉਦਾਹਰਨ ਆ । ਬੱਬੂ ਮਾਨ ਨੇ ਆਪਣੇ ਗਾਣਿਆਂ ਵਿੱਚ ਲਗਾਤਾਰ ਪੰਜਾਬ ਦੇ ਮਸਲਿਆਂ ਦੀ ਅਤੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ । ਲੋਕਾਂ ਨੇ ਮਨਾਂ ਮੂੰਹੀਂ ਪਿਆਰ ਦਿੱਤਾ ਪਰ ਜਦੋਂ ਓਹਨੇ ਘਸੀ ਪਿਟੀ ਆਸ਼ਕ ਮਸ਼ੂਕੀ ਵਾਲੀ ਲਾਈਨ ਦੁਬਾਰਾ ਫੜ ਲਈ ਤਾਂ ਲੋਕਾਂ ਨੇ ਨਕਾਰ ਦਿੱਤਾ । ਹੁਣ ਚਮਕੀਲਾ ਇੱਕ ਨਕਾਰਿਆ ਹੋਇਆ ਬੰਦਾ ਜੀਹਨੂੰ ਦੁਬਾਰਾ ਸਾਡੇ ਸਿਰ ਤੇ ਮੜ੍ਹਿਆ ਜਾ ਰਿਹਾ । ਕਈ ਬੰਦੇ ਕਹਿੰਦੇ ਛੋਟੀ ਜਾਤ ਕਰਕੇ ਮਾਰਿਆ ਪਰ ਏਥੇ ਤਾਂ ਸਿੱਖਾਂ ਨੇ ਬੇਅੰਤੇ ਬੁੱਚੜ ਵਰਗੇ ਨਹੀਂ ਛੱਡੇ । ਨਾਲੇ ਜਦੋਂ ਅਕ੍ਰਿਤਘਣਾ ਨੂੰ ਮਾਰਨਾਂ ਹੋਵੇ ਅਡੈਂਟੀਕਾਰਡ ਚੈਕ ਨਹੀਂ ਹੁੰਦੇ । ਸਿੱਧੀ ਨਰਕਾਂ ਦੀ ਟਿਕਟ ਕੱਟੀ ਜਾਂਦੀ ਆ ਤੇ ਚਮਕੀਲੇ ਨਾਲ ਇਹੀ ਹੋਇਆ
ਅਨੰਦਪੁਰ ਤੋਂ ਖੈਹਬਰ.