Breaking News

BJP ਪੰਜਾਬ Future ਹੈ , PM ਮੋਦੀ ‘ਤੇ ਯਕੀਨ ਕਰਕੇ ਵੋਟਾਂ ਪਾ ਦਿਓ

ਮੇਰੀ ਕਿਸਮਤ ‘ਚ ਹੋਇਆ ਤਾਂ ਜਿੱਤ ਹੋ ਜਾਵੇਗੀ ਜੇ ਕਿਸਮਤ ‘ਚ ਨਾ ਹੋਇਆ ਤਾਂ ਨਹੀਂ ਜਿਤਾਂਗਾ
ਮੈਨੂੰ ਪਿੰਡਾਂ ਚ ਵੜਨ ਨਹੀਂ ਦਿੱਤਾ ਜਾ ਰਿਹਾ : ਹੰਸ ਰਾਜ ਹੰਸ

BJP ਪੰਜਾਬ Future ਹੈ , PM ਮੋਦੀ ‘ਤੇ ਯਕੀਨ ਕਰਕੇ ਵੋਟਾਂ ਪਾ ਦਿਓ
#BJP #HansRajHans

“ਕੈਂਡੀਡੇਟ ਤਾਂ ਹੋਰ ਵੀ ਬਹੁਤ ਨੇ ਪਰ ਲੋਕ ਮੇਰੇ ਹੀ ਪੇਸ਼ ਪਏ ਹੋਏ ਨੇ” ਚੋਣ ਪ੍ਰਚਾਰ ਕਰ ਰਹੇ ਹੰਸ ਰਾਜ ਹੰਸ

ਕਿਸਾਨਾਂ ਦੇ ਵਿਰੋਧ ’ਤੇ ਭੜਕੇ ਹੰਸ ਰਾਜ ਹੰਸ.. ਕਹਿੰਦੇ- “ਸਿਰਫ ਮੇਰਾ ਹੀ ਕੀਤਾ ਜਾ ਰਿਹਾ ਵਿਰੋਧ.. ਇਹ ਲੋਕ ਗਰੀਬਾਂ ਨੂੰ ਹੀ ਦਬਾਉਂਦੇ ਨੇ”.. ਪੁਲਿਸ ਵੱਲੋਂ ਔਰਤਾਂ ਤੇ ਬੱਚਿਆਂ ਨੂੰ ਧੱਕੇ ਮਾਰਨ ’ਤੇ ਦਿੱਤਾ ਵਿਵਾਦਤ ਬਿਆਨ

ਹੰਸ ਰਾਜ ਹੰਸ ਦਾ ਛਲਕਿਆ ਦਰਦ ਕਿਹਾ ਕੈਂਡੀਡੇਟ ਤਾ ਹੋਰ ਵੀ ਬਹੁਤ ਨੇ ਪਰ ਲੋਕ ਮੇਰੇ ਹੀ ਮਗਰ ਪਏ ਹੋਏ ਨੇ ਮੈਨੂੰ ਪਿੰਡਾ ‘ਚ ਵੜਨ ਨਹੀਂ ਦਿੱਤਾ ਜਾਂਦਾ
#hansrajhans #candidate #LokSabha #Halka #Faridkot #bjp #kisan #protest #village #bjppunjab #latestvideo

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ
“ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ”
ਅਬਦਾਲੀ ਨੂੰ ਹਰਾਉਣ ਵਾਲੇ ਐਡੇ ਕੁ ਅਡਾਨੀ ਤੋਂ ਡਰਦੇ?
ਕਿਸਾਨਾਂ ਦੇ ਵਿਰੋਧ ਬਾਰੇ ਹੰਸ ਰਾਜ ਹੰਸ ਦਾ ਨਵਾਂ ਬਿਆਨ
#HansRajHans BJP Punjab #LokSabhaElection2024 #Punjab

ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ …
ਹੰਸ ਰਾਜ ਹੰਸ ਦੇ ਜਿੱਤ ਵਾਲੇ ਦਾਅਵੇ ‘ਤੇ ਸੁਣੋ ਕੀ ਬੋਲੇ ਕਰਮਜੀਤ ਅਨਮੋਲ
“ਅਸੀਂ ਸੰਘਰਸ਼ ‘ਚੋਂ ਨਿਕਲੇ ਹਾਂ ਤੇ ਸੰਘਰਸ਼ੀ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ”


ਹੰਸ ਰਾਜ ਹੰਸ ਨੇ ਕਿਸਾਨ ਅੰਦੋਲਨ ਵੇਲੇ ਵੀ ਕਿਸਾਨ ਅੰਦੋਲਨ ਵਾਰੇ ਜਾਂ ਕਿਸਾਨਾਂ ਵਾਰੇ ਕੁਝ ਗਲਤ ਨਹੀਂ ਕਿਹਾ , ਰਾਜਨੀਤਕ ਪੱਖ ਤੋਂ ਅਕਾਲੀਆਂ ਤੋਂ ਲੈਕੇ ਕਾਂਗਰਸ ਨੇ ਉਸਨੂੰ ਜਲੀਲ ਹੀ ਕੀਤਾ ਤਾਂ ਬਾਕੀ ਰਾਜਨੀਤਕ ਲੋਕਾਂ ਵਾਂਗ ਉਸਨੇ ਵੀ ਕੋਈ ਨਾ ਕੋਈ ਧਿਰ ਲੱਭਣੀ ਸੀ ਤਾਂ ਭਾਜਪਾ ਵਿਚ ਚਲਾ ਗਿਆ, ਕਿਸਾਨ ਜਥੇਬੰਦੀਆ ਜਦੋਂ ਵੀ ਉਸਨੂੰ ਘੇਰ ਦੀਆਂ ਹਨ ਤਾਂ ਉਹ ਹੱਥ ਜੋੜ੍ਹ ਉਹਨਾਂ ਅੱਗੇ ਖੜ੍ਹ ਜਾਂਦਾ ਹੈ , ਪੰਜਾਬ ਭਾਜਪਾ ਵਿਚ ਕਿੰਨੇ ਕ ਲੋਕ ਹਨ ਜੋ ਹੱਥ ਬੰਨ੍ਹ ਕੇ ਲੋਕਾਂ ਅੱਗੇ ਉਸਦੇ ਵਾਂਗ ਖੜ੍ਹ ਜਾਂਦੇ ਹਨ ? ਜੇਕਰ ਲੋਕਾਂ ਨੂੰ ਭਾਜਪਾ ਪਸੰਦ ਨਹੀਂ ਤਾਂ ਉਸਨੂੰ ਹਰਾ ਦੇਣ ਪਰ ਇਸ ਤਰ੍ਹਾਂ ਕਿਸੇ ਨੂੰ ਚੋਣ ਪ੍ਰਚਾਰ ਨਾ ਕਰਨ ਦੇਣਾ ਵੀ ਗਲਤ ਹੈ , ਹੰਸ ਰਾਜ ਹੰਸ ਭਾਜਪਾ ਦੇ ਵਿਚ ਉਹਨਾ ਵਿਰਲੇ ਲੋਕਾਂ ਵਿੱਚੋ ਇੱਕ ਹੈ ਜਿਹੜਾ ਕੇ ਕਿਸਾਨਾਂ ਨੂੰ ਗਲਤ ਨਹੀਂ ਕਹਿੰਦਾ , ਕਿਸਾਨਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਗੱਲਬਾਤ ਦਾ ਲਈ ਖੁੱਦ ਪਹਿਲ ਕਰਨ ਤੱਕ ਜਾਂਦਾ ਹੈ , ਵਿਰੋਧ ਕਰਦੇ ਨੌਜਵਾਨਾਂ ਨੂੰ ਵੀ ਪਾਕਿਸਤਾਨ ਜਾਂ ਵੱਖਵਾਦੀ ਧਿਰਾਂ ਨਾਲ ਨਹੀਂ ਜੋੜਦਾ ਪਰ ਖੱਬੇ ਪੱਖੀ ਕਿਸਾਨ ਯੂਨੀਅਨਾਂ ਵਿਚ ਅਜਿਹੇ ਕਈ ਲੋਕ ਸਨ ਜਿਹੜੇ ਕੇ ਵਿਰੋਧ ਕਰਦੇ ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਤੋਂ ਲੈਕੇ ਬਾਹਰਲੀਆਂ ਏਜੰਸੀਆਂ ਤੱਕ ਨਾਲ ਜੋੜਦੇ ਰਹੇ ਨੇ , ਸੋ ਘੱਟੋ ਘੱਟ ਹੰਸਰਾਜ ਨੂੰ ਚੋਣ ਪ੍ਰਚਾਰ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ ਕਿਉੰਕਿ ਉਹ ਤੁਹਾਡੀ ਗੱਲ ਸੁਣਦਾ ਹੈ , ਉਸਨੂੰ ਜਲੀਲ ਕਰਕੇ ਘੱਟੋ ਘੱਟ ਦੂਸਰੇ ਪਾਸੇ ਜਬਰਦਸਤੀ ਖੜ੍ਹੇ ਕਰਨ ਦੀ ਥਾਂ ਘੱਟੋ ਘੱਟ ਪਰਚਾਰ ਦਾ ਮੌਕਾ ਜ਼ਰੂਰ ਦੇਵੋ ,ਹੋ ਸਕਦਾ ਹੈ ਕੇ ਕੱਲ ਨੂੰ ਜੇਕਰ ਕਿਸੇ ਧਿਰ ਨਾਲ ਗੱਲਬਾਤ ਦਾ ਮਾਹੌਲ ਬਣਦਾ ਹੋਵੇ ਤਾਂ ਹੰਸਰਾਜ ਹੀ ਤੁਹਾਡੀ ਮਦਦ ਕਰ ਦੇਵੇ !

Gangveer Singh Rathour