ਦੁਬਈ ’ਚ ਪਏ ਬਹੁਤ ਜ਼ਿਆਦਾ ਮੀਂਹ ਲਈ ‘ਕਲਾਉਡ ਸੀਡਿੰਗ’ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ : ਰਿਚਰਡ ਵਾਸ਼ਿੰਗਟਨ
Not cloud seeding, climate change to blame for Dubai floods: Scientists
ਦੁਬਈ ’ਚ ਪਿਛਲੇ ਹਫ਼ਤੇ ਪਏ ਬਹੁਤ ਜ਼ਿਆਦਾ ਮੀਂਹ ਤੋਂ ਬਾਅਦ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਰੇਗਿਸਤਾਨ ’ਚ ਵਸੇ ਸ਼ਹਿਰ ’ਚ ਏਨਾ ਮੀਂਹ ਕੁਦਰਤੀ ਨਹੀਂ ਹੈ ਬਲਕਿ ਵਿਗਿਆਨੀਆਂ ਵਲੋਂ ਕੀਤੀਆਂ ‘ਕਲਾਊਡ ਸੀਡਿੰਗ’ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਹਾਲਾਂਕਿ ਆਕਸਫ਼ੋਰਡ ਯੂਨੀਵਰਸਿਟੀ ’ਚ ਪ੍ਰੋਫ਼ੈਸਰ ਰਿਚਰਡ ਵਾਸ਼ਿੰਗਟਨ ਨੂੰ ਅਜਿਹਾ ਨਹੀਂ ਲਗਦਾ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਤੂਫਾਨ ਦੀ ਸ਼ਕਤੀ, ਤੀਬਰਤਾ ਅਤੇ ਸੰਗਠਨ ਨੂੰ ਸਮਝਣਾ ਮੁਸ਼ਕਲ ਹੈ। ਉਨ੍ਹਾਂ ਕਿਹਾ, ‘‘ਜਿਸ ਚੀਜ਼ ਨੇ ਮੈਨੂੰ ਹੈਰਾਨ ਕੀਤਾ, ਉਹ ਕੁਦਰਤ ਦੀ ਮਹਿਮਾ ਨਹੀਂ ਸੀ, ਬਲਕਿ ਆਉਣ ਵਾਲੀਆਂ ਖ਼ਬਰਾਂ ਸਨ ਜਿਸ ’ਚ ‘ਕਲਾਊਡ ਸੀਡਿੰਗ’ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਕ ਥਾਂ ਤਾਂ ਇਹ ਵੀ ਕਿਹਾ ਗਿਆ ਸੀ ਕਿ ਮੌਸਮ ਵਿਗਿਆਨ ਦੀ ਮੁਹਾਰਤ ਦਾ ਪਾਵਰਹਾਊਸ ਰੀਡਿੰਗ ਯੂਨੀਵਰਸਿਟੀ ਇਸ ਲਈ ਜ਼ਿੰਮੇਵਾਰ ਸੀ।’’
ਯੂ.ਏ.ਈ. ਕਈ ਸਾਲਾਂ ਤੋਂ ਇਕ ਕਲਾਉਡ ਸੀਡਿੰਗ ਪ੍ਰਾਜੈਕਟ, ‘ਯੂ.ਏ.ਈ. ਰੀਸਰਚ ਪ੍ਰੋਗਰਾਮ ਫਾਰ ਰੇਨ ਐਨਹਾਂਸਮੈਂਟ ਸਾਇੰਸ’ ਚਲਾ ਰਿਹਾ ਹੈ। ਆਕਸਫ਼ੋਰਡ ਯੂਨੀਵਰਸਿਟੀ ’ਚ ਜਲਵਾਯੂ ਵਿਗਿਆਨ ਦੇ ਪ੍ਰੋਫ਼ੈਸਰ ਵਾਸ਼ਿੰਗਟਨ ਨੇ ਕਿਹਾ, ‘‘ਮੈਂ ਕਦੇ ‘ਕਲਾਊਡ ਸੀਡਿੰਗ’ ’ਤੇ ਕੰਮ ਕੀਤਾ ਸੀ, ਜਿਸ ’ਚ ਬੱਦਲ ਦੀਆਂ ਬੂੰਦਾਂ ਨੂੰ ਨਮਕ ਆਦਿ ਛਿੜਕ ਦਿਤਾ ਜਾਂਦਾ ਹੈ ਜਿਸ ਨਾਲ ਇਹ ਭਾਰੀਆਂ ਹੋ ਕੇ ਹੇਠਾਂ ਡਿਗਦੀਆਂ ਹਨ ਅਤੇ ਮੀਂਹ ਪੈਂਦਾ ਹੈ।’’ ਉਨ੍ਹਾਂ ਕਿਹਾ, ‘‘ਪਰ ਕਲਾਊਡ ਸੀਡਿੰਗ ਨਾਲ ਫਰਾਂਸ ਦੇ ਆਕਾਰ ਦਾ ਇਕ ਵਿਸ਼ਾਲ ਤੂਫਾਨ ਨਹੀਂ ਬਣਾਇਆ ਜਾ ਸਕਦਾ। ਇਸ ਦਾ ਮਤਲਬ ਹੋਵੇਗਾ ਕਿ ਹਵਾ ਦੇ ਇਕ ਬੁੱਲ੍ਹੇ ਨਾਲ ਰੇਲਗੱਡੀ ਨੂੰ ਰੋਕ ਦੇਣਾ। ਅਤੇ ਸੀਡਿੰਗ ਉਡਾਣਾਂ ਉਸ ਦਿਨ ਵੀ ਨਹੀਂ ਹੋਈਆਂ ਸਨ। 16 ਅਪ੍ਰੈਲ ਨੂੰ ਜਿਸ ਤਰ੍ਹਾਂ ਦੇ ਡੂੰਘੇ, ਵੱਡੇ ਪੱਧਰ ’ਤੇ ਬੱਦਲ ਬਣੇ ਸਨ ਉਹ ਪ੍ਰਯੋਗ ਦਾ ਨਿਸ਼ਾਨਾ ਨਹੀਂ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਦਿਲਚਸਪ ਗੱਲ ਇਹ ਹੈ ਕਿ ਮਨੁੱਖ ਇਸ ਗੱਲ ਨੂੰ ਨਹੀਂ ਮੰਨਦੇ ਕਿ 2,400 ਗੀਗਾਟਨ ਕਾਰਬਨ (ਉਦਯੋਗਿਕ ਸਮੇਂ ਤੋਂ ਪਹਿਲਾਂ ਤੋਂ ਸਾਡਾ ਕੁਲ ਨਿਕਾਸ) ਧਰਤੀ ਦੀ ਜਲਵਾਯੂ ’ਚ ਫਰਕ ਪਾ ਸਕਦਾ ਹੈ, ਪਰ ਉਹ ਇਹ ਬਹੁਤ ਆਸਾਨੀ ਨਾਲ ਮੰਨ ਲੈਂਦੇ ਹਨ ਕਿ (ਕਲਾਊਂਡ ਸੀਡਿੰਗ ’ਚ ਪ੍ਰਯੋਗ ਹੋਣ ਵਾਲੀਆਂ) ਕੁੱਝ ਹਾਈਗ੍ਰੋਸਕੋਪਿਕ ਫਲੇਅਰ ਇਕ ਦਿਨ ’ਚ 18 ਮਹੀਨਿਆਂ ਦਾ ਮੀਂਹ ਪਾ ਦਿੰਦੀ ਹੈ।’’
The storm initially struck Oman before intensifying and hitting the United Arab Emirates (UAE), leading to power outages and disrupting air travel. Reports said that at least 20 individuals lost their lives in Oman due to the heavy rainfall. Government offices and schools closed for several days in the UAE.