ਕੱਲ ਸ਼ਾਮ ਵਾਈਟਰੌਕ ਬੀਚ ‘ਤੇ ਪਾਰਕਿੰਗ ਲਾਟ ਵਿੱਚ ਇੱਕ ਹੋਰ ਵਾਰਦਾਤ ਹੋਈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਹਾਲੇ ਇਸ ਬਾਰੇ ਬਹੁਤਾ ਵੇਰਵਾ ਨਹੀਂ ਦਿੱਤਾ।
ਦੋਸਤਾਂ ਨੇ ਮ੍ਰਿਤਕ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਵਜੋਂ ਕੀਤੀ ਹੈ, ਜੋ ਕਿੱਤੇ ਵਜੋਂ ਪਲੰਬਰ ਸੀ ਅਤੇ ਕੰਮ ਤੋਂ ਬਾਅਦ ਬੀਚ ‘ਤੇ ਦੋਸਤ ਨਾਲ ਬੈਠਾ ਸੀ।
ਇਸਤੋਂ ਪਹਿਲਾਂ ਐਤਵਾਰ ਸ਼ਾਮ ਬੀਚ ‘ਤੇ ਬੈਠੇ ਜੋੜੇ ‘ਤੇ ਇੱਕ ਅਫਰੀਕਨ ਮੂਲ ਦੇ ਨੌਜਵਾਨ ਨੇ ਚਾਣਚੱਕ ਹਮਲਾ ਕਰਕੇ ਪਤੀ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਜਾਨਲੇਵਾ ਹਮਲੇ ‘ਚ ਵੀ ਸ਼ੱਕੀ ਦਾ ਹੁਲੀਆ ਪਹਿਲੇ ਹਮਲਾਵਰ ਵਾਲਾ ਹੀ ਦੱਸਇਾ ਗਿਆ ਹੈ।
ਲੋਕਾਂ ਵਿੱਚ ਭੈਅ ਹੈ ਕਿ ਕੀ ਕੋਈ ਸੀਰੀਅਲ ਕਿੱਲਰ ਬੇਖੌਫ ਘੁੰਮ ਰਿਹਾ ਹੈ? ਨਾਲ ਹੀ ਸਵਾਲ ਹਨ ਕਿ ਇੱਕ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਦੀ ਬੀਚ ‘ਤੇ ਹਾਜ਼ਰੀ ਗਾਇਬ ਕਿਓਂ ਸੀ?
ਵੀਡੀਓ ਵਾਇਆ Satwant Singh
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਐਤਵਾਰ ਸ਼ਾਮ ਸਰੀ ਨਾਲ ਲੱਗਦੀ ਵਾਈਟਰੌਕ ਬੀਚ ‘ਤੇ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਬੈਠੇ 28 ਸਾਲਾ ਨੌਜਵਾਨ ਜਤਿੰਦਰ ਸਿੰਘ ਉੱਤੇ ਇੱਕ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ।
ਉਸਦੀ ਧੌਣ ‘ਤੇ ਕੋਈ ਤਿੱਖਾ ਹਥਿਆਰ ਵਰਤਿਆ ਗਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਹੁਣ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਹ ਜੋੜਾ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਕੈਨੇਡਾ ਪੁੱਜਾ ਹੈ।
ਪੁਲਿਸ ਇਸ ਮਾਮਲੇ ‘ਚ ਇੱਕ ਕਾਲ਼ੇ ਮੂਲ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ।
ਉਸ ਵਕਤ ਬੀਚ ‘ਤੇ ਬਹੁਤ ਇਕੱਠ ਸੀ, ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਵਾਈਟ ਰੌਕ ਆਰਸੀਐਮਪੀ ਨਾਲ 778-545-4800 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ