•Ex-PM’s grandson Prajwal Revanna in sex scandal
•JDS core panel set to expel Prajwal Revanna
•5 more alleged victims come forward: Sources
India politician seeking reelection accused of making 3,000 sexual assault videos, using them for blackmail
Ex PM ਦੇਵਗੋੜਾ ਦੇ ਪੋਤੇ ਪ੍ਰਜਵਲ ਰੇਵੰਨਾ ਦਾ ਸੈਕਸ ਸਕੈਂਡਲ – 3000 ਹਜ਼ਾਰਾਂ VIDEOS ਹੋਈਆਂ ਵਾਇਰਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਜਵਲ ਰੇਵੰਨਾ ਲਈ ਪ੍ਰਚਾਰ ਕਰਕੇ ਬੁਰੇ ਫਸੇ
ਬੇਂਗਲੁਰੂ : ਜਨਤਾ ਦਲ (ਸੈਕੂਲਰ) ਦੇ ਸਾਂਸਦ ਪ੍ਰਜਵਲ ਰੇਵੰਨਾ ਦੇ ਹਜ਼ਾਰਾਂ ਮਹਿਲਾਵਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੀਆਂ ਵੀਡਿਓਜ਼ ਨੇ ਕਰਨਾਟਕ ਵਿਚ ਤੂਫਾਨ ਮਚਾ ਦਿੱਤਾ ਹੈ | ਰੇਵੰਨਾ ਨੇ ਸ਼ਿਕਾਇਤ ਕੀਤੀ ਹੈ ਕਿ ਛੇੜਛਾੜ ਕਰਕੇ ਉਸ ਖਿਲਾਫ ਅਸ਼ਲੀਲ ਵੀਡਿਓ ਸਰਕੂਲੇਟ ਕੀਤੀਆਂ ਗਈਆਂ ਹਨ |
ਇਹ ਵੀ ਰਿਪੋਟਰਾਂ ਹਨ ਕਿ ਰੇਵੰਨਾ ਜਰਮਨੀ ਭੱਜ ਗਿਆ ਹੈ | ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦਾ ਪੋਤਾ ਹੈ ਤੇ ਉਸ ਨੂੰ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੇ ਹਸਨ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ, ਜਿੱਥੋਂ ਕਿ ਉਹ ਪਹਿਲਾਂ ਹੀ ਸੰਸਦ ਮੈਂਬਰ ਹੈ |
Prajwal Revanna, a member of India’s parliament from the southern state of Karnataka, has left the country amid allegations that he sexually assaulted multiple women over the last few years and recorded the acts on his phone.
ਕਾਂਗਰਸ ਨੇ ਕਿਹਾ ਹੈ ਕਿ ਅਸ਼ਲੀਲ ਵੀਡਿਓਜ਼ ਨਾਲ ਭਰੀ ਪੈੱਨਡ੍ਰਾਈਵ ਤੋਂ ਪਤਾ ਲੱਗਦਾ ਹੈ ਕਿ ਰੇਵੰਨਾ ਨੇ ਹਜ਼ਾਰਾਂ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕੀਤਾ ਤੇ ਉਨ੍ਹਾਂ ਦੀਆਂ ਵੀਡਿਓ ਬਣਾਈਆਂ | ਇਸ ਦੇ ਬਾਵਜੂਦ ਸੱਤਾ ਦੇ ਲਾਲਚ ਵਿਚ ਡੁੱਬ ਚੁੱਕੀ ਭਾਜਪਾ ਨੇ ਅੱਖਾਂ ਮੀਟ ਕੇ ਉਸ ਨੂੰ ਉਮੀਦਵਾਰ ਬਣਾਇਆ |
ਅੱਜ ਇਕ ਵਾਰ ਫਿਰ ਮਹਿਲਾ ਸਨਮਾਨ ਦਾ ਢੌਂਗ ਕਰਨ ਵਾਲੇ ਨਰਿੰਦਰ ਮੋਦੀ ਤੇ ਭਾਜਪਾ ਦੀ ਸੱਚਾਈ ਦੇਸ਼ ਸਾਹਮਣੇ ਆ ਚੁੱਕੀ ਹੈ | ਸੂਬਾਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਗਲਕਸ਼ਮੀ ਚੌਧਰੀ ਨੇ ਮੁੱਖ ਮੰਤਰੀ ਸਿੱਧਾਰਮਈਆ ਤੇ ਡੀ ਜੀ ਪੀ ਨੂੰ ਰੇਵੰਨਾ ਖਿਲਾਫ ਦੋਸ਼ਾਂ ਬਾਰੇ ਲਿਖਿਆ ਸੀ |
Another politician, from an allied party, said he received a USB drive containing the videos, some of which have leaked online, and he’s accused Revanna of using them to blackmail women into continuing sexual relationships with him.
‘ਕਰਨਾਟਕ ਮਹਿਲਾ ਦੁਰਜਨਯਾ ਵਿਰੋਧੀ ਵੇਦੀਕੇ’ ਨੇ ਮਹਿਲਾ ਕਮਿਸ਼ਨ ਕੋਲ ਇਸ ਬਾਰੇ ਸ਼ਿਕਾਇਤ ਕੀਤੀ ਸੀ |
ਉਸ ਨੇ ਕਿਹਾ ਸੀ ਕਿ ਰੇਵੰਨਾ ਅਨੇਕਾਂ ਮਹਿਲਾਵਾਂ ਨਾਲ ਨਜ਼ਰ ਆ ਰਿਹਾ ਹੈ | ਮਹਿਲਾ ਕਮਿਸ਼ਨ ਦੀ ਚਿੱਠੀ ਦਾ ਨੋਟਿਸ ਲੈ ਕੇ ਸਰਕਾਰ ਨੇ ਕਥਿਤ ਸੈਕਸ ਸਕੈਂਡਲ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾ ਦਿੱਤੀ ਹੈ |
ਇਸ ਸੰਬੰਧੀ ਹੋਲੇਨਰਸੀਪੁਰ ਥਾਣੇ ‘ਚ ਤਾਜ਼ੀਰਾਤੇ ਹਿੰਦ ਦੀ ਦਫਾ 354-ਏ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ |
ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦਾ ਪਰਿਵਾਰ ਸੈਕਸ ਸਕੈਂਡਲ ਦੇ ਦੋਸ਼ਾਂ ਵਿੱਚ ਘਿਰਿਆ ਹੋਇਆ ਹੈ। ਦੇਵਗੌੜਾ ਦੇ ਵਿਧਾਇਕ ਪੁੱਤਰ ਐਚਡੀ ਰੇਵੰਨਾ (67) ਅਤੇ ਸਾਂਸਦ ਪੋਤੇ ਪ੍ਰਜਵਲ ਰੇਵੰਨਾ (33) ਦੇ ਖਿਲਾਫ ਉਨ੍ਹਾਂ ਦੀ ਨੌਕਰਾਣੀ (House Help) ਦੁਆਰਾ ਜਿਨਸੀ ਸ਼ੋਸ਼ਣ ਲਈ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕੇਸ ਹਸਨ ਦੇ ਹੋਲੇਨਰਸੀਪੁਰ ਥਾਣੇ ਵਿੱਚ ਦਰਜ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਪ੍ਰਜਵਲ ਦੇ 200 ਤੋਂ ਜ਼ਿਆਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਕਾਰਨ ਕਰਨਾਟਕ ‘ਚ ਸਿਆਸੀ ਹਲਚਲ ਮਚ ਗਈ ਹੈ। ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੀਆਂ ਔਰਤਾਂ ਰੋ ਰਹੀਆਂ ਹਨ ਅਤੇ ਖੁਦ ਨੂੰ ਛੱਡਣ ਦੀ ਅਪੀਲ ਕਰ ਰਹੀਆਂ ਹਨ ਅਤੇ ਪ੍ਰਜਵਲ ਵੀਡੀਓ ਨੂੰ ਸ਼ੂਟ ਕਰ ਰਿਹਾ ਹੈ।
ਕਰਨਾਟਕ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਗਲਕਸ਼ਮੀ ਚੌਧਰੀ ਨੇ ਇਸ ਨੂੰ ਸੂਬੇ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਦੱਸਿਆ ਹੈ। ਇਸ ਦੌਰਾਨ ਕਰਨਾਟਕ ਦੇ ਸੀਐਮ ਸਿਧਾਰਮਈਆ ਨੇ ਜਾਂਚ ਲਈ ਏਡੀਜੀਪੀ ਵੀਕੇ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ।
ਪ੍ਰਜਵਲ ਦੇ ਡਰ ਕਾਰਨ ਅਸੀਂ ਦੁਕਾਨ-ਪੀੜਤ ਵਿੱਚ ਲੁਕ ਜਾਂਦੇ ਸੀ
ਪ੍ਰਜਵਲ ਰੇਵੰਨਾ ਦੇ ਖਿਲਾਫ ਐਫਆਈਆਰ ਦਰਜ ਕਰਵਾਉਣ ਵਾਲੀ ਔਰਤ ਨੇ ਕਿਹਾ ਕਿ ਉਹ ਰੇਵੰਨਾ ਦੀ ਪਤਨੀ ਭਵਾਨੀ ਦੀ ਰਿਸ਼ਤੇਦਾਰ ਹੈ। ਉਸ ਦਾ ਦੋਸ਼ ਹੈ ਕਿ ਨੌਕਰੀ ਕਰਨ ਦੇ ਚਾਰ ਮਹੀਨਿਆਂ ਦੇ ਅੰਦਰ ਹੀ ਰੇਵੰਨਾ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵੀ ਉਸਦੀ ਪਤਨੀ ਬਾਹਰ ਹੁੰਦੀ, ਰੇਵੰਨਾ ਮੈਨੂੰ ਕਿਸੇ ਨਾ ਕਿਸੇ ਬਹਾਨੇ ਕਮਰੇ ਵਿੱਚ ਬੁਲਾਉਂਦਾ ਅਤੇ ਮੈਨੂੰ ਗਲਤ ਤਰੀਕੇ ਨਾਲ ਛੂਹਦਾ।
ਪੁਲੀਸ ਨੇ ਔਰਤ ਦੀ ਸ਼ਿਕਾਇਤ ’ਤੇ ਧਾਰਾ 354ਏ, 354ਡੀ, 506, 509 ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤਾ ਨੇ ਰੇਵੰਨਾ ਅਤੇ ਪ੍ਰਜਵਲ ‘ਤੇ 2019 ਤੋਂ 2022 ਤੱਕ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।
ਹੁਣ ਤੱਕ ਕੀ ਹੋਇਆ?
ਕਰਨਾਟਕ ਵਿੱਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਸਿਰਫ਼ ਦੋ ਦਿਨ ਪਹਿਲਾਂ 26 ਅਪ੍ਰੈਲ ਨੂੰ ਇੱਕ ‘ਅਸ਼ਲੀਲ ਵੀਡੀਓ’ ਵਾਇਰਲ ਹੋਇਆ ਸੀ। ਵੀਡੀਓ ‘ਚ ਜਨਤਾ ਦਲ (ਸੈਕੂਲਰ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਵੀ ਦੇਖਿਆ ਗਿਆ। ਇੱਕ ਅਧਿਕਾਰੀ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਵੋਟਿੰਗ ਤੋਂ ਤਿੰਨ ਦਿਨ ਪਹਿਲਾਂ ਹਸਨ ਵਿੱਚ 2,000 ਤੋਂ ਵੱਧ ਪੈਨ ਡਰਾਈਵ ਵੰਡੀਆਂ ਗਈਆਂ ਸਨ। ਪੈੱਨ ਡਰਾਈਵ ਵਿੱਚ 2000 ਤੋਂ ਵੱਧ ਫਾਈਲਾਂ ਸਨ ਜਿਨ੍ਹਾਂ ਵਿੱਚ ਵੀਡੀਓ ਅਤੇ ਫੋਟੋਆਂ ਵੀ ਸ਼ਾਮਲ ਸਨ। ਕੁਝ ਸਮੇਂ ਬਾਅਦ ਵਟਸਐਪ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਹੋਣ ਲੱਗੀਆਂ।