Breaking News

ਜੇ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਬਚਾਉਣਾ ਹੈ ਤਾਂ ਮੌੜ ਧਮਾਕੇ ਦੀ ਜਾਂਚ ਅੱਗੇ ਤੋਰੇ।

ਜੇ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਬਚਾਉਣਾ ਹੈ ਤਾਂ ਮੌੜ ਧਮਾਕੇ ਦੀ ਜਾਂਚ ਅੱਗੇ ਤੋਰੇ।

ਦਿੱਲੀ ਦੇ ਉਪ ਰਾਜਪਾਲ ਵੱਲੋਂ ਕੇਜਰੀਵਾਲ ਖਿਲਾਫ ਸਿਖਸ ਫਾਰ ਜਸਟਿਸ ਕੋਲੋਂ 16 ਮਿਲੀਅਨ ਡਾਲਰ ਲੈਣ ਦੇ ਕਥਿਤ ਦੋਸ਼ਾਂ ਦੀ NIA ਕੋਲੋਂ ਜਾਂਚ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਣ ਤੋਂ ਬਾਅਦ ਜੇ ਹੁਣ ਭਗਵੰਤ ਮਾਨ ਕੇਜਰੀਵਾਲ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਤੁਰੰਤ ਮੌੜ ਬੰਬ ਧਮਾਕੇ ਦੀ ਜਾਂਚ ਨੂੰ ਅੱਗੇ ਲਿਜਾਵੇ।

ਸਾਰੀ ਦੁਨੀਆਂ ਨੂੰ ਪਤਾ ਲੱਗ ਜਾਵੇਗਾ ਕਿ ਪੰਜਾਬ ਵਿੱਚ ਅਸਲ ਵਿੱਚ ਅੱਤਵਾਦ ਕੌਣ ਫੈਲਾ ਰਿਹਾ ਹੈ ਤੇ ਕੌਣ ਮੌੜ ਧਮਾਕੇ ਵਰਗੇ ਵੱਡੇ ਅੱਤਵਾਦੀ ਕਾਰੇ ਦੇ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰ ਰਿਹਾ ਹੈ ਜਾਂ ਦੋਸ਼ੀਆਂ ਮਗਰ ਅਸਲੀ ਤਾਕਤ ਅਤੇ ਤੰਤਰ ਕਿਹੜਾ ਹੈ।

ਆਪ ਵਾਲੇ ਜੋ ਮਰਜ਼ੀ ਕਰ ਲੈਣ ਸਿਰਸੇ ਵਾਲੇ ਬਲਾਤਕਾਰੀ ਸਾਧ ਨੇ ਵੋਟਾਂ ਇਹਨਾਂ ਨੂੰ ਨਹੀਂ ਪਵਾਉਣੀਆਂ, ਉਸਦੀਆਂ ਵੋਟਾਂ ਭਾਜਪਾ ਨੂੰ ਹੀ ਜਾਣੀਆਂ ਨੇ।

ਇਹ ਪੁਲਿਸ ਰਿਕਾਰਡ ਦਾ ਹਿੱਸਾ ਹੈ ਕਿ ਮੌੜ ਧਮਾਕੇ ਵਿੱਚ ਸਿਰਸੇ ਡੇਰੇ ਦੀ ਸ਼ਮੂਲੀਅਤ ਸੀ। ਪੁਲਿਸ ਦੇ ਸਿਖਰਲੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਬੇਈਮਾਨੀ ਜਾਂ ਕੇਂਦਰੀ ਤੰਤਰ ਕਾਰਨ ਜਾਂਚ ਅੱਗੇ ਨਹੀਂ ਤੋਰੀ ਜਾ ਰਹੀ ਤੇ ਦੋਸ਼ੀ ਨਹੀਂ ਫੜੇ ਜਾ ਰਹੇ।

ਪ੍ਰਵਾਸੀ ਸਿੱਖਾਂ ਨੇ ਆਪ ਨੂੰ 16 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਪੈਸਾ ਦਿੱਤਾ ਹੋਵੇਗਾ ਪਰ ਜਿਸ ਤਰੀਕੇ ਨਾਲ ਇਹ ਦੋਸ਼ ਲਾਏ ਜਾ ਰਹੇ ਨੇ, ਇਹਨਾਂ ਨਾਲ ਨਾ ਸਿਰਫ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਮੁੱਦੇ ਨੂੰ ਰੋਲਿਆ ਜਾਵੇਗਾ ਤੇ ਖਰਾਬ ਕੀਤਾ ਜਾਵੇਗਾ ਸਗੋਂ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਖਿਲਾਫ ਵੀ ਮਾਹੌਲ ਤਿਆਰ ਕੀਤਾ ਜਾਵੇਗਾ। ਨਾਲ ਹੀ ਖਾਲਿਸਤਾਨ ਅਤੇ ਅੱਤਵਾਦ ਦਾ ਹਊਆ ਖੜ੍ਹਾ ਕਰਕੇ ਬਾਕੀ ਦੇ ਮੁਲਕ ‘ਚ ਮਾਹੌਲ ਖੜਾ ਕੀਤਾ ਜਾ ਰਿਹਾ ਹੈ।

ਆਪਣੇ ਆਪ ਨੂੰ ਜ਼ਿਆਦਾ ਰਾਸ਼ਟਰਵਾਦੀ ਸਿੱਧ ਕਰਨ ਲਈ ਹੁਣ ਭਾਜਪਾ ਅਤੇ ਆਪ ਇੱਕ ਦੂਜੇ ਤੋਂ ਅੱਗੇ ਜਾ ਕੇ ਸਿੱਖ ਮੁੱਦਿਆਂ ਦੇ ਉਲਟ ਜਾਣਗੇ। ਕਾਂਗਰਸ ਵਿਚਲਾ ਠੱਗਾਂ ਦਾ ਲਾਣਾ ਵੀ ਇਹੀ ਕੁਝ ਕਰੇਗਾ।
ਇਹ ਵੱਖਰਾ ਮੁੱਦਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪ੍ਰਵਾਸੀ ਪੰਜਾਬੀਆਂ ਖਾਸ ਕਰਕੇ ਸਿੱਖਾਂ ਕੋਲੋਂ ਅਰਬਾਂ ਰੁਪਈਆ ਲਿਆ ਤੇ ਉਨ੍ਹਾਂ ਨਾਲ ਸਿਆਸੀ ਅਤੇ ਰਾਜਨੀਤਿਕ ਬੇਈਮਾਨੀ ਕੀਤੀ।

ਪ੍ਰਵਾਸੀ ਸਿੱਖ ਪ੍ਰੋਫੈਸਰ ਭੁੱਲਰ ਤੋਂ ਇਲਾਵਾ ਹੋਰ ਬੰਦੀ ਸਿੰਘਾਂ ਦੀ ਰਿਹਾਈ ਵੀ ਚਾਹੁੰਦੇ ਸਨ ਤੇ ਨਾਲ ਹੀ ਪੰਜਾਬ ਦੀ ਬੇਹਤਰੀ ਅਤੇ ਸਿੱਖਾਂ ਪ੍ਰਤੀ ਹਮਦਰਦੀ ਅਤੇ ਸਤਿਕਾਰ ਵੀ। ਉਨ੍ਹਾਂ ਨੇ ਯਕੀਨ ਇਹ ਸੋਚ ਕੇ ਕੀਤਾ ਸੀ ਕਿ ਸ਼ਾਇਦ ਕੇਜਰੀਵਾਲ ਐਂਡ ਕੰਪਨੀ ਵਿੱਚ ਕੁਝ ਵੱਖਰਾ ਹੈ।

ਅੰਦਰੂਨੀ ਸੁਰੱਖਿਆ ਪ੍ਰਤੀ ਭਗਵੰਤ ਮਾਨ ਦੀ ਸੋਚ ਅਤੇ ਬੋਲੀ ਬਿਲਕੁਲ ਕੇਂਦਰ ਦੇ ਮੁਤਾਬਿਕ ਚਲਦੀ ਹੈ। ਹੁਣ ਉਹੀ ਹਥਿਆਰ ਭਾਜਪਾ ਨੇ ਇਸ ਦੇ ਬੌਸ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਸਿੱਖ ਅਤੇ ਪੰਜਾਬ ਇੱਕ ਵਾਰ ਫਿਰ ਰਾਸ਼ਟਰੀ ਪਾਰਟੀਆਂ ਦੇ ਮੁਕਾਬਲੇ ਦੇ ਰਾਸ਼ਟਰਵਾਦ ਵਿੱਚ ਖਾਜਾ ਬਣਨਗੇ।
#Unpopular_Opinions
#Unpopular_Ideas

ਕਿਸੇ ਵੀ ਵਿਦੇਸ਼ੀ ਨਾਗਰਿਕ ਕੋਲੋਂ ਪੈਸਾ ਲੈਣਾ ਕਿਸੇ ਰਾਜਨੀਤਿਕ ਪਾਰਟੀ, ਉਸ ਦੇ ਆਗੂ ਜਾਂ ਕਿਸੇ ਚੁਣੇ ਹੋਏ ਪ੍ਰਤੀਨਿਧ ਲਈ ਗੈਰ ਕਾਨੂੰਨੀ ਹੈ।

ਆਮ ਆਦਮੀ ਪਾਰਟੀ ਨੂੰ ਬਾਹਰੋਂ ਬਥੇਰਾ ਪੈਸਾ ਆਇਆ ਜਿਸ ਵਿੱਚ ਦੇਣ ਵਾਲੇ ਕਈ ਵਿਦੇਸ਼ੀ ਨਾਗਰਿਕ ਪ੍ਰਵਾਸੀ ਸਿੱਖ ਤੇ ਹੋਰ ਪ੍ਰਵਾਸੀ ਭਾਰਤੀ ਵੀ ਸਨ।

ਜੇ ਭਾਜਪਾ ਸਰਕਾਰ ਚਾਹੁੰਦੀ ਤਾਂ ਕੇਜਰੀਵਾਲ ਅਤੇ ਉਸ ਦੀ ਪਾਰਟੀ ਨੂੰ ਸਿਰਫ ਇਸੇ ਬੇਨਿਯਮੀ ਲਈ ਵੀ ਟੰਗਿਆ ਜਾ ਸਕਦਾ ਸੀ। ਇਹ ਕਰਨਾ ਕੋਈ ਔਖਾ ਵੀ ਨਹੀਂ ਸੀ।

ਪਰ ਭਾਜਪਾ ਸਰਕਾਰ ਨੇ ਇਸ ਮਾਮਲੇ ਨੂੰ ਇਸ ਤਰ੍ਹਾਂ ਅੱਗੇ ਚਲਾਇਆ ਹੈ ਕਿ ਸਿੱਖਾਂ ਅਤੇ ਉਹਨਾਂ ਦੇ ਮੁੱਦਿਆਂ ਨੂੰ ਵੀ ਰਗੜਿਆ ਜਾ ਸਕੇ। ਇਸ ਲਈ ਸ਼ਿਕਾਇਤ ਵੀ ਵਰਲਡ ਹਿੰਦੂ ਫੈਡਰੇਸ਼ਨ ਕੋਲੋਂ ਲਈ ਗਈ ਹੈ।

ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਨਵੰਬਰ 2021 ਵਿੱਚ ਫੜਿਆ ਸੀ ਤਾਂ ਉਸ ‘ਤੇ ਇਲਜ਼ਾਮ ਲਾਇਆ ਸੀ ਕਿ ਅਮਰੀਕਾ ਦੇ ਦੌਰੇ ਦੌਰਾਨ ਉਸਨੇ ਆਪ ਲਈ 1.19 ਲੱਖ ਡਾਲਰ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਕੋਲੋਂ ਇਕੱਠੇ ਕੀਤੇ।

ਉਸ ਵੇਲੇ ਵੀ ਪੰਜਾਬ ਅਤੇ ਸਿੱਖਾਂ ਦੇ ਹੱਕ ਵਿੱਚ ਬੋਲਣ ਵਾਲੇ ਸਿਰਫ ਖਹਿਰੇ ਨੂੰ ਹੀ ਟੰਗਿਆ ਸੀ ਤੇ ਆਮ ਆਦਮੀ ਪਾਰਟੀ ਨੂੰ ਈਡੀ ਨੇ ਬਿਲਕੁਲ ਸੁੱਕਾ ਛੱਡ ਦਿੱਤਾ ਸੀ। ਜਦ ਕਿ ਖਹਿਰੇ ਨੇ ਸਪਸ਼ਟ ਦੱਸਿਆ ਸੀ ਕਿ ਉਸ ਦੀਆਂ ਵਿਦੇਸ਼ਾਂ ਵਿਚਲੀਆਂ ਮੀਟਿੰਗਾਂ ਦਾ ਪ੍ਰਬੰਧ ਉਥੋਂ ਦੇ ਆਪ ਦੇ ਸਥਾਨਕ ਯੂਨਿਟਾਂ ਨੇ ਕੀਤਾ ਸੀ ਤੇ ਪੈਸੇ ਇਕੱਠੇ ਕਰਨ ਜਾਂ ਇੱਥੇ ਭੇਜਣ ਵਾਲੇ ਮਾਮਲੇ ਵਿੱਚ ਨਾ ਉਹ ਸ਼ਾਮਿਲ ਸੀ ਤੇ ਨਾ ਉਸ ਨੂੰ ਕੁਝ ਪਤਾ ਸੀ।

ਖਹਿਰੇ ਦਾ ਅਸਲੀ ਗੁਨਾਹ ਇਹ ਸੀ ਕਿ ਉਸਨੇ 2020 ਵਿੱਚ ਬਤੌਰ ਆਪ ਵਿਧਾਇਕ ਸਿੱਖ ਨੌਜਵਾਨਾਂ ਨੂੰ UAPA ਅਧੀਨ ਟੰਗੇ ਜਾਣ ਦੀ ਵੱਡੀ ਮੁਹਿੰਮ ਡਾਕਟਰ ਧਰਮਵੀਰ ਗਾਂਧੀ ਨਾਲ ਰਲ ਕੇ ਫੇਲ੍ਹ ਕਰ ਦਿੱਤੀ ਸੀ। ਕੇਂਦਰੀ ਤੰਤਰ ਲਈ ਇਹ ਨਾਮੁਆਫੀਯੋਗ ਗੁਨਾਹ ਸੀ। ਉਸ ਦੀ ਦੁਬਾਰਾ ਗ੍ਰਿਫਤਾਰੀ ਵੀ ਭਗਵੰਤ ਮਾਨ ਦੀ ਨਿੱਜੀ ਨਫਰਤ ਅਤੇ ਕੇਂਦਰੀ ਤੰਤਰ ਦੇ ਗਠਜੋੜ ਦੀ ਸਾਜਿਸ਼ ਸੀ।

ਲੜਾਈ ਕੇਂਦਰੀਵਾਦੀ ਪਾਰਟੀਆਂ ਭਾਜਪਾ ਅਤੇ ਆਪ ਵਿਚਾਲੇ ਹੈ ਪਰ ਰਗੜਿਆ ਵਿੱਚ ਸਿੱਖਾਂ ਅਤੇ ਉਨ੍ਹਾਂ ਦੇ ਇਨਸਾਫ ਦੇ ਮੁੱਦਿਆਂ ਨੂੰ ਜਾ ਰਿਹਾ ਹੈ।

ਇੱਕ ਗੱਲ ਹੋਰ, ਪੈਸਾ ਭਗਵੰਤ ਮਾਨ ਨੂੰ ਵੀ ਬਾਹਰੋਂ ਬਥੇਰਾ ਆਇਆ ਸੀ, ਸ਼ਾਇਦ ਸਭ ਤੋਂ ਜ਼ਿਆਦਾ। ਉਸ ਨੇ ਵੀ ਵਿਦੇਸ਼ਾਂ ਵਿੱਚ ਫੰਡਰੇਜ਼ਿੰਗ ਮੀਟਿੰਗਾਂ ਕੀਤੀਆਂ ਸਨ ਪਰ ਈਡੀ ਨੇ ਉਸ ਨੂੰ ਕਦੇ ਕੁਝ ਨਹੀਂ ਕਿਹਾ।

ਇੱਕ ਪਾਸੇ ਭਾਜਪਾ ਵਾਲੇ ਆਪਣੇ ਆਪ ਨੂੰ ਸਿੱਖਾਂ ਦੇ ਮਿੱਤਰ ਦਰਸਾਉਂਦੇ ਨੇ ਪਰ ਦੂਜੇ ਪਾਸੇ ਕੇਜਰੀਵਾਲ ਐਂਡ ਕੰਪਨੀ ਵੱਲੋਂ ਕੀਤੀ ਗਈ ਵਿੱਤੀ ਅਤੇ ਸਿਆਸੀ ਠੱਗੀ ਵਿੱਚ ਵੀ ਸਿੱਖਾਂ ਨੂੰ ਵਾਧੂ ਰਗੜਾ ਲਾ ਰਹੇ ਨੇ।

ਕੇਜਰੀਵਾਲ ਐਂਡ ਕੰਪਨੀ ਨੇ ਪ੍ਰਵਾਸੀ ਪੰਜਾਬੀਆਂ, ਖਾਸ ਕਰਕੇ ਸਿੱਖਾਂ ਕੋਲੋਂ, ਜਿਨ੍ਹਾਂ ਵਿੱਚੋਂ ਕਈ ਵਿਦੇਸ਼ੀ ਨਾਗਰਿਕ ਹੋਣਗੇ ਉਹਨਾਂ ਕੋਲੋਂ ਅਰਬਾਂ ਰੁਪਈਆ ਇਕੱਠਾ ਕੀਤਾ। ਇਹ ਸਿਰਫ ਉੱਥੇ ਜਾ ਕੇ ਨਹੀਂ ਉਗਰਾਇਆ, ਉਹਨਾਂ ਕੋਲੋਂ ਇੱਥੇ ਵੀ ਮੰਗਵਾਇਆ। ਪ੍ਰਵਾਸੀ ਸਿੱਖਾਂ ਨੇ ਕੇਜਰੀਵਾਲ ਨੂੰ ਪੈਸਾ ਚੰਗੀ ਭਾਵਨਾ ਅਤੇ ਪੰਜਾਬ ਦੇ ਭਲੇ ਹਿਤ ਦਿੱਤਾ ਸੀ।
#Unpopular_Opinions