Breaking News

ਕੇਜਰੀਵਾਲ ਨੇ ਧਰੁਵ ਰਾਠੀ ਦੀ ਵੀਡੀਓ ਰੀਟਵੀਟ ਕਰਨ ਦੇ ਮਾਮਲੇ ’ਚ ਗਲਤੀ ਮੰਨੀ

ਕੇਜਰੀਵਾਲ ਨੇ ਧਰੁਵ ਰਾਠੀ ਦੀ ਵੀਡੀਓ ਰੀਟਵੀਟ ਕਰਨ ਦੇ ਮਾਮਲੇ ’ਚ ਗਲਤੀ ਮੰਨੀ

ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ 11 ਮਾਰਚ ਤੱਕ ਕੇਜਰੀਵਾਲ ਖ਼ਿਲਾਫ਼ ਕੇਸ ’ਚ ਸੁਣਵਾਈ ਕਰਨ ਤੋਂ ਰੋਕਿਆ

ਨਵੀਂ ਦਿੱਲੀ, 28 ਫਰਵਰੀ -ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੁਪਰੀਮ ਕੋਰਟ ’ਚ ਮੰਨਿਆ ਕਿ ਉਨ੍ਹਾਂ ਯੂਟਿਊਬਰ ਧਰੁਵ ਰਾਠੀ ਦੀ ਭਾਜਪਾ ਦੇ ਆਈਟੀ ਸੈੱਲ ਨਾਲ ਸਬੰਧਤ ਕਥਿਤ ਇਤਰਾਜ਼ਯੋਗ ਵੀਡੀਓ ਰੀਟਵੀਟ ਕਰਕੇ ਗਲਤੀ ਕੀਤੀ ਹੈ।

ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕੀਤੇ ਬਿਨਾਂ ਹੀ ਸ਼ਿਕਾਇਤਕਰਤਾ ਨੂੰ ਪੁੱਛਿਆ ਕਿ ਕੀ ਉਹ ਮੁੱਖ ਮੰਤਰੀ ਦੀ ਮੁਆਫੀ ਤੋਂ ਬਾਅਦ ਇਸ ਮਾਮਲੇ ਨੂੰ ਬੰਦ ਕਰਨਾ ਚਾਹੁੰਦੇ ਹਨ। ਹਾਈ ਕੋਰਟ ਨੇ ਅਪਰਾਧਿਕ ਮਾਣਹਾਨੀ ਦੇ ਮਾਮਲੇ ’ਚ ਇੱਕ ਮੁਲਜ਼ਮ ਵਜੋਂ ਕੇਜਰੀਵਾਲ ਨੂੰ ਜਾਰੀ ਕੀਤੇ ਗਏ ਸੰਮਨ ਨੂੰ ਬਰਕਰਾਰ ਰੱਖਿਆ ਸੀ।

ਸੁਪਰੀਮ ਕੋਰਟ ਦੇ ਬੈਂਚ ਨੇ ਹੇਠਲੀ ਅਦਾਲਤ ਨੂੰ 11 ਮਾਰਚ ਤੱਕ ਕੇਜਰੀਵਾਲ ਨਾਲ ਸਬੰਧਤ ਮਾਣਹਾਨੀ ਮਾਮਲੇ ਦੀ ਸੁਣਵਾਈ ਨਾ ਕਰਨ ਲਈ ਵੀ ਕਿਹਾ ਹੈ। ਕੇਜਰੀਵਾਲ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਅਭਿਸ਼ੇਕ ਸਿੰਘਵੀ ਨੇ ਕਿਹਾ, ‘ਮੈਂ ਇੰਨਾ ਕਹਿ ਸਕਦਾ ਹਾਂ ਕਿ ਮੈਂ ਰੀਟਵੀਟ ਕਰਕੇ ਗਲਤੀ ਕੀਤੀ।’

ਹਾਈ ਕੋਰਟ ਨੇ ਲੰਘੀ ਪੰਜ ਫਰਵਰੀ ਦੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਕਥਿਤ ਇਤਰਾਜ਼ਯੋਗ ਸਮੱਗਰੀ ਦੁਬਾਰਾ ਪੋਸਟ ਕਰਨ ’ਕੇ ਮਾਣਹਾਨੀ ਕਾਨੂੰਨ ਲਾਗੂ ਹੋਵੇਗਾ। ਹਾਈ ਕੋਰਟ ਦੇ ਇਸ ਫ਼ੈਸਲੇ ਖ਼ਿਲਾਫ਼ ਕੇਜਰੀਵਾਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।

ਪੂਰੀ ਖਬਰ – https://punjabspectrum.news/?p=307