ਗੂਗਲ ਨੇ ਅਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਤੇ …

ਚਿੰਤਾ ਵਾਲੀ ਗੱਲ ! ਗੂਗਲ ਨੇ ਅਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਤੇ ਤਾਜਾ ਜਾਰੀ ਕੀਤੀ ਐਪ ਤੇ ਗੁਜਰਾਤੀ ਅਤੇ ਮਰਾਠੀ ਸਹਿਤ ਨੌਂ ਹੋਰ ਭਾਰਤੀ ਭਾਸ਼ਾ੍ਵਾਂ ਨੂੰ ਤਾਂ ਬੋਰਡ ਭਾਸ਼ਾ ਮਾਡਲ ਵਿਚ ਸ਼ਾਮਲ ਕਰ ਲਿਆ ਪਰ ਪੰਜਾਬੀ ਨੂੰ ਨਹੀ। ਜਦ ਕਿ ਪੰਜਾਬੀ ਜ਼ੁਬਾਨ ਦੁਨੀਆਂ ਵਿੱਚ ਵੱਡੀ ਗਿਣਤੀ ਚ ਲੋਕਾਂ ਵਲੋਂ ਬੋਲਣ ਵਾਲੀ ਭਾਸ਼ਾ ਹੈ। ਗੂਗਲ ਨੇ ਇਹ ਆਖ ਕੇ ਪੰਜਾਬੀ ਨੂੰ A I ਤੇ ਸ਼ਾਮਲ ਕਰਨੋ ਇਨਕਾਰ ਕੀਤਾ ਕਿ ਪੰਜਾਬੀ ਦਾ ਡਾਟਾ ਪ੍ਰਾਪਤ ਨਹੀ ਤੇ ਜੋ ਹੈ ਉਹ ਪ੍ਰਮਾਣਿਕ ਹੀ ਨਹੀ। ਇਸ ਸਬੰਧੀ ਇਸ ਵਿਸ਼ੇ ਨੂੰ ਪੰਜਾਬ ਸਰਕਾਰ ਦਾ ਮੀਟਿੰਗ ਰਾਹੀਂ ਵਿਚਾਰ ਕਰਨਾ ਚੰਗਾ ਕਦਮ ਹੈ। ਪਰ ਸੋਚਣ ਵਾਲੀ ਗੱਲ ਇਹ ਹੈ, ਕਿ ਵੱਡੀ ਗਿਣਤੀ ਵਿਚ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਲੀਆਂ ਸੰਸਥਾਂਵਾ ਸਮੇਤ ਪੰਜਾਬੀ ਯੁਨੀਵਰਸਿਟੀ ਆਦਿ ਪੰਜਾਬੀ ਦਾ ਪ੍ਰਮਾਣਿਕ ਸ਼ਬਦ ਭੰਡਾਰ ਦੀ ਹੁਣ ਤੱਕ ਸਹੀ ਜਾਣਕਾਰੀ ਕਿਉਂ ਨਹੀ ਪੇਸ਼ ਕਰਵਾ ਸਕੀਆਂ। ਇਕ ਤਾਂ ਸਾਡੇ ਸਿੱਖ ਨੌਜਵਾਨਾਂ ਨੇ ਵੈਸੇ ਹੀ ਆਈ ਟੀ ਸੈਕਟਰ ਨਾਲ ਦੁਸ਼ਮਨੀ ਰਖਦਿਆਂ ਇਸ ਤੋਂ ਦੂਰੀ ਬਣਾ ਲਈ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਇਸ ਦੌਰ ਵਿਚ ਬਾਰਡ ਭਾਸ਼ਾ ਮਾਡਲ ਵਿਚ ਪੰਜਾਬੀ ਨੂੰ ਸ਼ਾਮਲ ਕਰਾਉਣ ਲਈ ਪੰਜਾਬ ਸਰਕਾਰ, ਪੰਜਾਬ ਸਕੂਲ ਸਿਖਿਆ ਬੋਰਡ, ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਭਾਸ਼ਾ ਵਿਭਾਗ ਪੰਜਾਬ ਆਦਿ ਸਾਰੇ ਰਲ ਕੇ ਯਤਨ ਕਰੀਏ, ਖਾਸ ਕਰ ਵਿਦੇਸ਼ ਬੈਠੇ ਉਥੋਂ ਦੇ ਨੌਜਵਾਨ ਜੋ ਆਈ ਟੀ ਸੈਕਟਰ ਨਾਲ ਜੁੜੇ ਹਨ ਸਾਰੇ ਇਸ ਕਾਰਜ ਲਈ ਯਤਨ ਕਰੀਏ। ਗੂਗਲ ਆਈ ਏ ਨਾਲ ਸਿੱਧਾ ਰਾਬਤਾ ਕਰਕੇ ਪੰਜਾਬੀ ਦੀ ਅਹਿਮੀਅਤ ਦੀ ਜਾਣਕਾਰੀ ਦੇਈਏ।ਵੱਧ ਤੋ ਵੱਧ ਪੰਜਾਬੀ ਡਾਟਾ( ਕਿਤਾਬਾਂ, ਲੇਖ, ਵੈੱਬਸਾਇਟਾਂ ਆਦਿ) ਇਕੱਠਾ ਕਰਨ ਲਈ ਯਤਨ ਕਰੀਏ।
ਧੰਨਵਾਦ ਸਹਿਤ
ਗਿਆਨੀ ਹਰਪ੍ਰੀਤ ਸਿੰਘ