Breaking News

ਦੋ ਦਿਨ ਪਹਿਲਾਂ ਪੰਜਾਬ ‘ਚ DSP ਬਣੇ ਹਿਮਾਚਲੀ ਵਰੁਣ ਕੁਮਾਰ ਹਾਕੀ ਖਿਡਾਰੀ ਖਿਲਾਫ

ਜਲੰਧਰ, 6 ਫਰਵਰੀ 2024 – ਦੋ ਦਿਨ ਪਹਿਲਾਂ ਪੰਜਾਬ ਵਿੱਚ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ਉੱਤੇ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਲੜਕੀ ਦਾ ਦੋਸ਼ ਹੈ ਕਿ ਵਰੁਣ ਨੇ ਉਸ ਨੂੰ ਇੰਸਟਾਗ੍ਰਾਮ ‘ਤੇ ਫਸਾਇਆ ਸੀ। ਇਸ ਤੋਂ ਬਾਅਦ ਉਸ ਨੇ 5 ਸਾਲ ਤੱਕ ਉਸ ਨਾਲ ਬਲਾਤਕਾਰ ਕੀਤਾ।

ਵਰੁਣ ਖਿਲਾਫ ਕਰਨਾਟਕ ਦੇ ਬੈਂਗਲੁਰੂ ‘ਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਛਾਪੇਮਾਰੀ ਕਰਨ ਲਈ ਬੈਂਗਲੁਰੂ ਪੁਲਿਸ ਦੀ ਟੀਮ ਪੰਜਾਬ ਅਤੇ ਹਿਮਾਚਲ ਪਹੁੰਚ ਚੁੱਕੀ ਹੈ।



ਹਾਲਾਂਕਿ ਪੰਜਾਬ ਪੁਲਿਸ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰੁਣ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਵਰੁਣ ਨੂੰ ਪਿਛਲੇ ਐਤਵਾਰ (4 ਫਰਵਰੀ) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਐਸਪੀ ਦਾ ਨਿਯੁਕਤੀ ਪੱਤਰ ਸੌਂਪਿਆ ਸੀ। ਉਸ ਦਾ ਜਨਮ ਹਿਮਾਚਲ ਵਿੱਚ ਹੋਇਆ ਸੀ, ਪਰ ਹੁਣ ਉਹ ਆਪਣੇ ਪਰਿਵਾਰ ਨਾਲ ਜਲੰਧਰ ਵਿੱਚ ਰਹਿੰਦਾ ਹੈ।

ਬੈਂਗਲੁਰੂ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਲੜਕੀ ਨੇ ਦੱਸਿਆ ਕਿ 17 ਸਾਲ ਦੀ ਉਮਰ ‘ਚ ਉਹ 2019 ‘ਚ ਇੰਸਟਾਗ੍ਰਾਮ ਜ਼ਰੀਏ ਵਰੁਣ ਕੁਮਾਰ ਦੇ ਸੰਪਰਕ ‘ਚ ਆਈ ਸੀ। ਉਦੋਂ ਵਰੁਣ ਸਪੋਰਟਸ ਅਥਾਰਟੀ ਆਫ ਇੰਡੀਆ ‘ਚ ਟ੍ਰੇਨਿੰਗ ਲੈ ਰਹੇ ਸਨ। ਇਸ ਤੋਂ ਬਾਅਦ ਵਰੁਣ ਨੇ ਵਿਆਹ ਦੇ ਬਹਾਨੇ ਉਸ ਨਾਲ ਬਲਾਤਕਾਰ ਕੀਤਾ। ਇਹ ਸਿਲਸਿਲਾ ਪਿਛਲੇ ਪੰਜ ਸਾਲਾਂ ਤੋਂ ਚੱਲ ਰਿਹਾ ਸੀ। ਹੁਣ ਉਹ 21 ਸਾਲਾਂ ਦੀ ਹੈ। ਹੁਣ ਵਰੁਣ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਵਰੁਣ ਨੇ 2017 ਵਿੱਚ ਭਾਰਤੀ ਟੀਮ ਲਈ ਡੈਬਿਊ ਕੀਤਾ ਸੀ। ਉਹ 2020 ਟੋਕੀਓ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦਾ ਵੀ ਮੈਂਬਰ ਸੀ। ਬਰਮਿੰਘਮ ਵਿੱਚ ਹੋਈਆਂ 2022 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵਰੁਣ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ।

ਵਰੁਣ ਦਾ ਜਨਮ 25 ਜੁਲਾਈ 1995 ਨੂੰ ਹੋਇਆ ਸੀ। ਉਹ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਦਾ ਰਹਿਣ ਵਾਲਾ ਹੈ। ਉਸਦਾ ਪਿਤਾ ਇੱਕ ਟਰੱਕ ਡਰਾਈਵਰ ਹੈ। ਇਸ ਸਮੇਂ ਉਹ ਪੰਜਾਬ ਵਿੱਚ ਜਲੰਧਰ ਦੇ ਪਿੰਡ ਮਿੱਠਾਪੁਰ ਵਿੱਚ ਰਹਿ ਰਿਹਾ ਹੈ।