Breaking News

Jaishankar counters US Envoy Eric Garcetti’s ‘red line’ remark on Gurpatwant Singh Pannu

ਗੁਰਪਤਵੰਤ ਸਿੰਘ ਪੰਨੂ ਮਾਮਲੇ ਦੀ ਜਾਂਚ ‘ਚ ਭਾਰਤ ਦੇ ਆਪਣੇ ਸੁਰੱਖਿਆ ਹਿੱਤ ਸ਼ਾਮਲ: ਐੱਸ ਜੈਸ਼ੰਕਰ

‘Just An Unacceptable Red Line’: US Ambassador Garcetti On Gurpatwant Pannu Case

ਨਵੀਂ ਦਿੱਲੀ, 1 ਅਪਰੈਲ -ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸਰਕਾਰੀ ਅਧਿਕਾਰੀ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਵਿਚ ਭਾਰਤ ਦੇ ਕੌਮੀ ਸੁਰੱਖਿਆ ਹਿੱਤ ਜੁੜੇ ਹਨ।

ਭਾਰਤ ਵਿਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਦੇ ਬਿਆਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਜਾਂਚ ਵਿਚ ਸਾਡੇ ਆਪਣੇ ਕੌਮੀ ਸੁਰੱਖਿਆ ਹਿੱਤ ਸ਼ਾਮਲ ਹਨ।’

ਗਾਰਸੇਟੀ ਨੇ ਕਿਹਾ ਸੀ ਕਿ ਕਿਸੇ ਹੋਰ ਦੇਸ਼ ਦੇ ਨਾਗਰਿਕ ਦੀ ਹੱਤਿਆ ਕਰਨ ਦੀ ਕੋਸ਼ਿਸ਼ ਵਿੱਚ ਸਰਕਾਰੀ ਅਧਿਕਾਰੀ ਦੀ ਸ਼ਮੂਲੀਅਤ ‘ਅਸਵੀਕਾਰਨਯੋਗ’ ਹੈ।

ਸ੍ਰੀ ਜੈਸ਼ੰਕਰ ਨੇ ਕਿਹਾ ਕਿ ਅਮਰੀਕੀ ਰਾਜਦੂਤ ਉਨ੍ਹਾਂ ਦੀ ਸਰਕਾਰ ਦੀ ਸੋਚ ਜਾਂ ਸਥਿਤੀ ਦੇ ਮੁਤਾਬਕ ਜੋ ਵੀ ਸਹੀ ਹੈ, ਉਹੀ ਕਹਿਣਗੇ।

ਉਨ੍ਹਾਂ ਕਿਹਾ, ‘ਮੇਰੀ ਸਰਕਾਰ ਦਾ ਰੁਖ਼ ਇਹ ਹੈ ਕਿ ਇਸ ਵਿਸ਼ੇਸ਼ ਮਾਮਲੇ ਵਿੱਚ ਸਾਨੂੰ ਕੁਝ ਜਾਣਕਾਰੀ ਮਿਲੀ ਹੈ, ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ।’

US Ambassador to India Eric Garcetti has underscored the collaboration between India and the United States in probing the alleged failed assassination plot targeting Khalistani terrorist Gurpatwant Singh Pannu. Garcetti stressed the importance of respecting boundaries, stating, “No government or government employee can be involved in the alleged assassination of one of your citizens. That’s just an unacceptable red line.”

“It’s position of his govt” Jaishankar counters US Envoy Eric Garcetti’s ‘red line’ remark on Pannun

EAM Dr S Jaishankar on April 01 replied to US Ambassador to India Eric Garcetti’s ‘red line’ remark. In a recent ANI Podcast with Smita Prakash, Garcetti talked about Gurpatwant Singh Pannun’s murder plot.